ਕੋਵਿਡ -19 ਅਪਡੇਟ: ਨਿਊ ਸਾਊਥ ਵੇਲਜ਼ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਪਰਤਣ ਲਈ ਪਾਇਲਟ ਪ੍ਰੋਗਰਾਮ ਕੀਤਾ ਲਾਂਚ

ਇਹ 24 ਸਤੰਬਰ 2021 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

Victorian Police officers patrol through Bourke Street Mall ahead of a planned rally against mandatory Covid-19 vaccinations in Melbourne, Friday, September 24, 2021. (AAP Image/James Ross) NO ARCHIVING

Victorian Police officers patrol through Bourke Street Mall ahead of a planned rally in Melbourne, Friday, September 24, 2021. Source: AAP/James Ross

  • ਐਨ ਐਸ ਡਬਲਯੂ ਵਿੱਚ, 12 ਤੋਂ 15 ਸਾਲ ਦੀ ਉਮਰ ਦੇ ਇੱਕ ਤਿਹਾਈ ਬੱਚਿਆਂ ਨੂੰ ਮਿਲੀ ਆਪਣੀ ਪਹਿਲੀ ਖੁਰਾਕ। 
  • ਵਿਕਟੋਰੀਆ ਨੇ ਮਾਡਰਨਾ ਟੀਕੇ ਦੀਆਂ ਵਾਧੂ ਖੁਰਾਕਾਂ ਦਾ ਕੀਤਾ ਐਲਾਨ। 
  • ਏ ਸੀ ਟੀ ਦੀਆਂ ਐਕਸਪੋਜਰ ਸਾਈਟਾਂ ਦੀ ਸੂਚੀ ਵਿੱਚ ਵਾਧਾ। 
  • 50 ਪ੍ਰਤੀਸ਼ਤ ਆਸਟ੍ਰੇਲੀਆਈ ਲੋਕਾਂ ਨੂੰ ਪੂਰੀ ਤਰ੍ਹਾਂ ਟੀਕਾ ਹਾਸਿਲ।

ਨਿਊ ਸਾਊਥ ਵੇਲਜ਼

ਐਨ ਐਸ ਡਬਲਯੂ ਨੇ ਸਥਾਨਕ ਤੌਰ 'ਤੇ 1,043 ਨਵੇਂ ਮਾਮਲੇ ਅਤੇ 11 ਮੌਤਾਂ ਦਰਜ ਕੀਤੀਆਂ ਹਨ।

ਐਨ ਐਸ ਡਬਲਯੂ ਲਗਭਗ 500 ਅੰਤਰਰਾਸ਼ਟਰੀ ਵਿਦਿਆਰਥੀ ਜਿਨ੍ਹਾਂ ਨੂੰ ਫਾਈਜ਼ਰ, ਮੋਡਰਨਾ ਜਾਂ ਐਸਟਰਾਜ਼ੇਨੇਕਾ ਟੀਕੇ ਲਗਾਏ ਗਏ ਹਨ ਨੂੰ ਵਾਪਸ ਲਿਆਉਣ ਲਈ ਇੱਕ ਪਾਇਲਟ ਪ੍ਰੋਗਰਾਮ ਸ਼ੁਰੂ ਕਰ ਰਿਹਾ ਹੈ। 

ਪੱਛਮੀ ਐਨ ਐਸ ਡਬਲਯੂ ਵਿੱਚ ਲਾਈਟਨਿੰਗ ਰਿਜ, ਦੱਖਣੀ ਐਨ ਐਸ ਡਬਲਯੂ ਵਿੱਚ ਜਿੰਦਾਬਾਇਨ, ਦੱਖਣੀ ਟੇਬਲੈਂਡਜ਼ ਵਿੱਚ ਕ੍ਰੁਕਵੈਲ ਅਤੇ ਉੱਤਰੀ ਐਨ ਐਸ ਡਬਲਯੂ ਵਿੱਚ ਦੱਖਣੀ ਲਿਸਮੋਰ ਤੋਂ ਸੀਵਰੇਜ ਦੇ ਨਮੂਨਿਆਂ ਵਿੱਚ ਕੋਵਿਡ -19 ਦੇ ਵਿਸ਼ਾਣੂ ਪਾਏ ਗਏ ਹਨ।

ਆਪਣੀ ਅੱਜ ਹੀ ਬੁੱਕ ਕਰਨ ਲਈ ਇਥੇ ਕਲਿਕ ਕਰੋ।

ਵਿਕਟੋਰੀਆ

ਵਿਕਟੋਰੀਆ ਨੇ ਸਥਾਨਕ ਤੌਰ 'ਤੇ ਹਾਸਲ ਕੀਤੇ 733 ਨਵੇਂ ਮਾਮਲੇ ਦਰਜ ਕੀਤੇ ਹਨ, ਜਿਨ੍ਹਾਂ ਵਿੱਚ 84 ਪ੍ਰਤੀਸ਼ਤ ਲੋਕ 50 ਸਾਲ ਤੋਂ ਘੱਟ ਉਮਰ ਦੇ ਹਨ ਅਤੇ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।

ਸਿਹਤ ਮੰਤਰੀ ਮਾਰਟਿਨ ਫੋਲੀ ਦਾ ਕਹਿਣਾ ਹੈ ਕਿ ਆਉਣ ਵਾਲੇ ਹਫਤਿਆਂ ਵਿੱਚ ਰਾਜ ਭਰ ਦੀਆਂ 700 ਤੋਂ ਵੱਧ ਫਾਰਮੇਸੀਆਂ ਨੂੰ ਮਾਡਰਨਾ ਟੀਕੇ ਦੀਆਂ 300,000 ਤੋਂ ਵੱਧ ਖੁਰਾਕਾਂ ਮਿਲਣਗੀਆਂ। ਨਾਲ ਹੀ, ਮਾਡਰਨਾ ਟੀਕੇ ਦੀਆਂ ਲਗਭਗ 32,000 ਵਾਧੂ ਖੁਰਾਕਾਂ ਪੌਪ-ਅਪ ਟੀਕਾਕਰਣ ਸਾਈਟਾਂ ਲਈ ਨਿਰਧਾਰਤ ਕੀਤੀਆਂ ਜਾਣਗੀਆਂ ਅਤੇ 12-59 ਸਾਲ ਦੀ ਉਮਰ ਦੇ ਕਿਸੇ ਵੀ ਵਿਅਕਤੀ ਲਈ ਉਪਲਬਧ ਹੋਣਗੀਆਂ। 

ਇਥੇ ਆਪਣੇ ਨੇੜੇ ਬਾਰੇ ਜਾਣੋ।

ਆਸਟ੍ਰੇਲੀਅਨ ਰਾਜਧਾਨੀ ਖੇਤਰ

ਏ ਸੀ ਟੀ ਨੇ ਸਥਾਨਕ ਤੌਰ 'ਤੇ  19 ਨਵੇਂ ਮਾਮਲੇ ਦਰਜ ਕੀਤੇ ਹਨ। 

ਕੈਨਬਰਾ ਦੇ ਉੱਤਰ ਵਿੱਚ ਕਲਵਰੀ ਹੇਡਨ ਰਿਟਾਇਰਮੈਂਟ ਕਮਿਨਿਟੀ ਦੀ ਇੱਕ ਪੂਰੀ ਤਰ੍ਹਾਂ ਟੀਕਾ ਲਗਾਈ ਗਈ ਨਰਸ ਨੇ ਕੋਵਿਡ -19 ਲਈ ਸਕਾਰਾਤਮਕ ਟੈਸਟ ਕੀਤਾ ਹੈ। ਏ ਸੀ ਟੀ ਵਿੱਚ ਹੁਣ ਲਗਭਗ 450 ਮੌਜੂਦਾ ਹਨ।

ਇੱਥੇ ਆਪਣਾ ਕੋਵਿਡ -19 ਬੁੱਕ ਕਰਨ ਬਾਰੇ ਜਾਣੋ। 

ਆਸਟ੍ਰੇਲੀਆ ਦੇ ਆਲੇ ਦੁਆਲੇ ਪਿਛਲੇ 24 ਘੰਟੇ

  • ਤਸਮਾਨੀਆ ਦਾ ਘਰੇਲੂ ਕੁਆਰੰਟੀਨ ਟ੍ਰਾਇਲ ਅੱਜ ਤੋਂ ਸ਼ੁਰੂ ਹੋ ਰਿਹਾ ਹੈ, ਯਾਤਰੀਆਂ ਨੂੰ ਜਨਤਕ ਸੇਵਾਵਾਂ ਦੀ ਵਰਤੋਂ ਤੋਂ ਬਚਣ ਲਈ ਏਅਰਪੋਰਟ ਤੋਂ ਨੈਗੇਟਿਵ COVID-19 ਟੈਸਟ ਅਤੇ ਪ੍ਰਾਈਵੇਟ ਟ੍ਰਾਂਸਪੋਰਟ ਵਰਗੇ ਨਿਯਮਾਂ ਦੀ ਪਾਲਣਾ ਕਰਨ ਦੀ ਜ਼ਰੂਰਤ ਹੋਵੇਗੀ।
COVID-19 myths
Source: SBS
ਕੁਆਰੰਟੀਨ, ਯਾਤਰਾ, ਟੈਸਟਿੰਗ ਕਲੀਨਿਕ ਅਤੇ ਮਹਾਂਮਾਰੀ ਦੀ ਬਿਪਤਾ ਅਦਾਇਗੀ

ਕੁਆਰੰਟੀਨ ਅਤੇ ਟੈਸਟਿੰਗ ਦੀਆਂ ਜ਼ਰੂਰਤਾਂ ਦਾ ਪ੍ਰਬੰਧਨ ਅਤੇ ਰਾਜ ਅਤੇ ਪ੍ਰਦੇਸ਼ ਸਰਕਾਰਾਂ ਦੁਆਰਾ ਲਾਗੂ ਕੀਤਾ ਜਾਂਦਾ ਹੈ:

ਜੇ ਤੁਸੀਂ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਛੋਟ ਦੇ ਲਈ ਔਨਲਾਈਨ ਅਰਜ਼ੀ ਦੇ ਸਕਦੇ ਹੋ। ਆਸਟ੍ਰੇਲੀਆ ਤੋਂ ਬਾਹਰ ਜਾਣ ਹਿੱਤ ਹਾਲਤਾਂ ਬਾਰੇ । ਅੰਤਰਰਾਸ਼ਟਰੀ ਉਡਾਣਾਂ ਲਈ ਅਸਥਾਈ ਉਪਾਅ ਹਨ ਜਿਨ੍ਹਾਂ ਦੀ ਸਰਕਾਰ ਦੁਆਰਾ ਨਿਰੰਤਰ ਸਮੀਖਿਆ ਕੀਤੀ ਜਾਂਦੀ ਹੈ ਅਤੇ  'ਤੇ ਅਪਡੇਟ ਕੀਤੀ ਜਾਂਦੀ ਹੈ।


 ਉੱਤੇ 60 ਤੋਂ ਵੀ ਭਾਸ਼ਾਵਾਂ ਵਿੱਚ ਖ਼ਬਰਾਂ ਅਤੇ ਜਾਣਕਾਰੀ

ਆਪਣੇ ਰਾਜ ਜਾਂ ਪ੍ਰਦੇਸ਼ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਬਾਰੇ ਇੱਥੋਂ ਜਾਣੋ : 

ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੇ ਅਨੁਵਾਦ ਕੀਤੇ ਗਏ ਸ਼ਬਦਾਂ ਬਾਰੇ ਜਾਣੋ:


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:


ਰਾਜ ਅਤੇ ਪ੍ਰਦੇਸ਼ ਵਿੱਚ ਮਹਾਂਮਾਰੀ ਬਿਪਤਾ ਦੀ ਅਦਾਇਗੀ ਦੀ ਜਾਣਕਾਰੀ:

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ  ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ  ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ  

Share
Published 24 September 2021 12:59pm
Updated 12 August 2022 3:00pm
By SBS/ALC Content, Paras Nagpal
Source: SBS


Share this with family and friends