- ਐਨ ਐਸ ਡਬਲਯੂ ਵਿੱਚ ਨਵੇਂ ਕੋਵਿਡ ਕੇਸਾਂ ਦੀ ਸੰਖਿਆ ਪਹਿਲੀ ਵਾਰ 5,000 ਨੂੰ ਪਾਰ ਕਰ ਗਈ ਹੈ - ਆਸਟ੍ਰੇਲੀਆ ਵਿੱਚ ਸਭ ਤੋਂ ਵੱਧ ਰੋਜ਼ਾਨਾ ਕੋਵਿਡ -19 ਦੀ ਗਿਣਤੀ ਲਈ ਇਹ ਇੱਕ ਨਵਾਂ ਰਿਕਾਰਡ ਹੈ।
- ਐਨ ਐਸ ਡਬਲਯੂ ਸਰਕਾਰ ਲੋਕਾਂ ਦੇ ਘਰ ਦੇ ਮੇਲ ਬਾਕਸ ਵਿੱਚ ਮੁਫਤ ਰੈਪਿਡ ਐਂਟੀਜੇਨ ਟੈਸਟ ਪ੍ਰਦਾਨ ਕਰਨ 'ਤੇ ਵਿਚਾਰ ਕਰ ਰਹੀ ਹੈ ਅਤੇ ਸੰਭਾਵਨਾ ਹੈ ਕਿ ਰਿਟੇਲ ਅਤੇ ਹਾਸਪੀਟੈਲਿਟੀ ਸਥਾਨਾਂ 'ਤੇ ਲਾਜ਼ਮੀ ਕਿਊ-ਆਰ ਚੈੱਕ-ਇਨਾਂ 'ਤੇ ਵਾਪਸੀ ਹੋਵੇਗੀ।
- ਐਨ ਐਸ ਡਬਲਯੂ ਹੈਲਥ ਦੁਆਰਾ ਸਾਰਿਆਂ ਨੂੰ ਉੱਚ-ਜੋਖਮ ਵਾਲੀਆਂ ਸੈਟਿੰਗਾਂ ਵਿੱਚ ਮਾਸਕ ਪਹਿਨਣ ਦੀ ਤਾਕੀਦ ਕਰਨ ਦੇ ਬਾਵਜੂਦ, ਪ੍ਰੀਮੀਅਰ ਡੋਮਿਨਿਕ ਪੇਰੋਟੈਟ ਅੰਦਰੂਨੀ ਸਥਾਨਾਂ 'ਤੇ ਮਾਸਕ ਪਹਿਨਣ ਦੇ ਆਦੇਸ਼ਾਂ ਨੂੰ ਵਾਪਸ ਲਿਆਉਣ ਤੇ ਹਿਚਕਿਚਾ ਰਹੇ ਹਨ।
- ਕਾਰਜਕਾਰੀ ਪ੍ਰੀਮੀਅਰ ਜੇਮਸ ਮਰਲੀਨੋ ਨੇ ਘੋਸ਼ਣਾ ਕੀਤੀ ਕਿ ਵਿਕਟੋਰੀਆ ਵਿੱਚ, ਅੱਠ ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਵੀਰਵਾਰ ਨੂੰ ਰਾਤ 11:59 ਵਜੇ ਤੋਂ ਬੰਦ ਸਥਾਨਾਂ ਵਿੱਚ ਮਾਸਕ ਲਾਜ਼ਮੀ ਹੋਣਗੇ।
- ਕੁਈਨਜ਼ਲੈਂਡ ਵਿੱਚ ਕੋਵਿਡ-19 ਦੇ 369 ਮਾਮਲੇ ਦਰਜ ਕੀਤੇ ਗਏ ਹਨ, ਜੋ ਰਾਜ ਲਈ ਇੱਕ ਦਿਨ ਵਿੱਚ ਨਵਾਂ ਰਿਕਾਰਡ ਹੈ।
- ਪ੍ਧਾਨ ਮੰਤਰੀ ਸਕਾਟ ਮੌਰੀਸਨ ਨੇ ਬੁੱਧਵਾਰ ਨੂੰ ਰਾਸ਼ਟਰੀ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਕਿਹਾ ਹੈ ਕਿ ਚਿਹਰੇ ਦੇ ਮਾਸਕ ਪਹਿਨਣ 'ਤੇ ਸੰਘੀ ਸਰਕਾਰ ਦਾ ਆਦੇਸ਼ ਹਜੇ ਸੋਚ ਤੋਂ ਬਾਹਰ ਹੈ।
- ਰੋਜ਼ਾਨਾ ਕੋਵਿਡ -19 ਕੇਸਾਂ ਦੀ ਗਿਣਤੀ 100,000 ਤੋਂ ਉੱਪਰ ਹੋ ਗਈ ਹੈ। ਉੱਧਰ ਯੂ ਕੇ ਦੇ ਪ੍ਰਧਾਨ ਮੰਤਰੀ ਨੇ ਕ੍ਰਿਸਮਸ ਦੀ ਮਿਆਦ ਦੌਰਾਨ ਇੰਗਲੈਂਡ ਵਿੱਚ ਸਖਤ ਨਿਯਮ ਲਾਗੂ ਕਰਨ ਦੀਆਂ ਮੰਗਾਂ ਦਾ ਵਿਰੋਧ ਕੀਤਾ ਹੈ।
ਕੋਵਿਡ-19 ਦੇ ਅੰਕੜੇ:
ਐਨ ਐਸ ਡਬਲਯੂ ਵਿੱਚ 5,715 ਨਵੇਂ ਮਾਮਲੇ ਅਤੇ ਇੱਕ ਮੌਤ ਦਰਜ ਕੀਤੀ ਗਈ ਹੈ।
ਵਿਕਟੋਰੀਆ ਵਿੱਚ ਸਥਾਨਕ ਤੌਰ 'ਤੇ 2,005 ਮਾਮਲੇ ਅਤੇ 10 ਮੌਤਾਂ ਦਰਜ ਕੀਤੀਆਂ ਗਈਆਂ ਹਨ।
ਕੁਈਨਸਲੈਂਡ ਵਿੱਚ 369 ਮਾਮਲੇ , ਏ ਸੀ ਟੀ ਵਿੱਚ 85 ਅਤੇ ਤਸਮਾਨੀਆ ਵਿੱਚ 26 ਮਾਮਲੇ ਦਰਜ ਕੀਤੇ ਗਏ ਹਨ।
ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:
ਯਾਤਰਾ
ਵਿੱਤੀ ਮਦਦ
ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ:
- 'ਤੇ 60 ਤੋਂ ਵੱਧ ਭਾਸ਼ਾਵਾਂ ਵਿੱਚ ਖ਼ਬਰਾਂ ਅਤੇ ਜਾਣਕਾਰੀ ਹਾਸਿਲ ਕਰੋ
- ਤੁਹਾਡੇ ਰਾਜ ਜਾਂ ਖੇਤਰ ਲਈ ਸੰਬੰਧਿਤ ਦਿਸ਼ਾ-ਨਿਰਦੇਸ਼: , , , , , , , ।
- ਬਾਰੇ ਜਾਣਕਾਰੀ।
ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:
ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ: