ਕੋਵਿਡ -19 ਅਪਡੇਟ: ਵਿਕਟੋਰੀਆ ਵਿੱਚ ਲਾਗ ਦੇ ਰੋਜ਼ਾਨਾ ਮਾਮਲਿਆਂ ਦਾ ਅੰਕੜਾ 600 ਤੋਂ ਪਾਰ

ਇਹ 21 ਸਤੰਬਰ 2021 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

Extremists' blasted as hundreds march in Melbourne during another vaccine protest

Extremists' blasted as hundreds march in Melbourne during another vaccine protest Source: AAP/James Ross

  • ਐਨ ਐਸ ਡਬਲਯੂ ਵਿੱਚ ਬਾਇਰਨ, ਕੈਂਪਸੀ ਅਤੇ ਟਵੀਡ ਵਿੱਚ ਦੁਬਾਰਾ ਤਾਲਾਬੰਦੀ ਲਾਗੂ। 
  • ਵਿਕਟੋਰੀਆ ਵਿੱਚ ਹੁਣ ਕੋਵਿਡ -19 ਦੇ 6,000 ਸਰਗਰਮ ਮਾਮਲੇ। 
  • ਏ ਸੀ ਟੀ ਨੇ ਮਾਨਸਿਕ ਸਿਹਤ ਸੇਵਾਵਾਂ ਲਈ ਵਾਧੂ ਫੰਡਿੰਗ ਦੀ ਕੀਤੀ ਘੋਸ਼ਣਾ।

ਨਿਊ ਸਾਊਥ ਵੇਲਜ਼

ਐਨ ਐਸ ਡਬਲਯੂ ਨੇ ਸਥਾਨਕ ਤੌਰ 'ਤੇ 1,022 ਨਵੇਂ ਮਾਮਲੇ ਅਤੇ 10 ਮੌਤਾਂ ਦਰਜ ਕੀਤੀਆਂ ਹਨ। ਵਰਤਮਾਨ ਵਿੱਚ, 53 ਪ੍ਰਤੀਸ਼ਤ ਯੋਗ ਵਸਨੀਕਾਂ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਜਾ ਚੁੱਕਿਆ ਹੈ। 

ਬਾਇਰਨ ਸ਼ਾਇਰ, ਕੈਂਪਸੀ ਅਤੇ ਟਵੀਡ ਦੇ ਸਥਾਨਕ ਸਰਕਾਰੀ ਖੇਤਰ ਅੱਜ ਸ਼ਾਮ 5 ਵਜੇ ਤੋਂ ਸੱਤ ਦਿਨਾਂ ਦੇ ਤਾਲਾਬੰਦੀ ਵਿੱਚ ਚਲੇ ਜਾਣਗੇ ਕਿਉਂਕਿ ਸਿਡਨੀ ਦੇ ਇੱਕ ਸਕਾਰਾਤਮਕ ਕੋਵਿਡ ਮਾਮਲੇ ਨੇ ਐਨ ਐਸ ਡਬਲਯੂ ਦੇ ਉੱਤਰੀ ਤੱਟ ਦੇ ਕਈ ਭਾਈਚਾਰਿਆਂ ਦਾ ਦੌਰਾ ਕੀਤਾ ਸੀ। 

ਅੱਜ ਤੋਂ, 18 ਸਾਲ ਤੋਂ ਘੱਟ ਉਮਰ ਦੇ ਤਿੰਨ ਦੋਸਤਾਂ ਦਾ ਸਮੂਹ ਇੱਕ ਦੂਜੇ ਦੇ ਘਰ ਜਾ ਸਕਦਾ ਹੈ ਜਦੋਂ ਤੱਕ ਉਹ 5 ਕਿਲੋਮੀਟਰ ਦੇ ਘੇਰੇ ਦੇ ਅੰਦਰ ਅਤੇ ਉਸੇ ਸਥਾਨਕ ਖੇਤਰ ਵਿੱਚ ਰਹਿੰਦੇ ਹਨ। "ਮਿੱਤਰਾਂ ਦੇ ਬੁਲਬੁਲੇ" ਦੀ ਇਜਾਜ਼ਤ ਸਿਰਫ਼ ਉਨ੍ਹਾਂ ਘਰਾਂ ਵਿੱਚ ਹੈ ਜਿੱਥੇ ਸਾਰੇ ਬਾਲਗਾਂ ਨੂੰ ਪੂਰੀ ਤਰ੍ਹਾਂ ਟੀਕਾ ਲੱਗਿਆ ਹੋਇਆ ਹੋਵੇ। 

ਆਸਟ੍ਰੇਲੀਅਨ ਰੈਡ ਕਰਾਸ ਐਨ ਐਸ ਡਬਲਯੂ ਵਿੱਚ ਤਾਲਾਬੰਦੀਆਂ ਤੋਂ ਪ੍ਰਭਾਵਤ ਅਸਥਾਈ ਵੀਜ਼ਾ ਧਾਰਕਾਂ 'ਨੂੰ ਪ੍ਰਦਾਨ ਕਰਵਾ ਰਿਹਾ ਹੈ।

ਆਪਣੀ ਅੱਜ ਹੀ ਬੁੱਕ ਕਰਨ ਲਈ ਇਥੇ ਕਲਿਕ ਕਰੋ।

ਵਿਕਟੋਰੀਆ

ਵਿਕਟੋਰੀਆ ਨੇ ਸਥਾਨਕ ਤੌਰ 'ਤੇ 603 ਨਵੇਂ ਮਾਮਲੇ ਅਤੇ ਇੱਕ ਮੌਤ ਦਰਜ ਕੀਤੀ ਹੈ। 

ਮੈਟਰੋਪੋਲੀਟਨ ਮੈਲਬੌਰਨ, ਜੀਲੌਂਗ, ਸਰਫ ਕੋਸਟ, ਬੈਲਾਰਾਟ ਅਤੇ ਮਿੱਚਲ ਸ਼ਾਇਰ ਦੇ ਪਾਰ, ਨਿਰਮਾਣ ਨਾਲ ਜੁੜੇ ਕਈ ਪ੍ਰਕੋਪਾਂ ਦੇ ਬਾਅਦ ਨਿਰਮਾਣ ਉਦਯੋਗ ਨੂੰ ਦੋ ਹਫਤਿਆਂ ਲਈ ਬੰਦ ਕਰ ਦਿੱਤਾ ਗਿਆ ਹੈ। ਉਦਯੋਗ ਨਾਲ ਇਸ ਵੇਲੇ 403 ਸਕਾਰਾਤਮਕ ਮਾਮਲੇ ਜੁੜੇ ਹੋਏ ਹਨ, ਜੋ ਕਿ 186 ਨਿਰਮਾਣ ਸਾਈਟਾਂ ਨਾਲ ਸੰਬੰਧਿਤ ਹਨ। 

ਵਿਕਟੋਰੀਆ ਰਾਜ ਭਰ ਵਿੱਚ 300,000 ਤੋਂ ਵੱਧ ਮਾਡਰਨਾ ਟੀਕੇ ਪ੍ਰਾਪਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। 

ਇਥੇ ਆਪਣੇ ਨੇੜੇ ਬਾਰੇ ਜਾਣੋ।

ਆਸਟ੍ਰੇਲੀਅਨ ਰਾਜਧਾਨੀ ਖੇਤਰ

ਏ ਸੀ ਟੀ ਨੇ ਸਥਾਨਕ ਤੌਰ 'ਤੇ 16 ਨਵੇਂ ਮਾਮਲੇ ਦਰਜ ਕੀਤੇ ਹਨ। 

ਮੁੱਖ ਮੰਤਰੀ ਐਂਡਰਿਊ ਬਾਰ ਨੇ ਪੂਰੇ ਖੇਤਰ ਵਿੱਚ ਮਾਨਸਿਕ ਸਿਹਤ ਅਤੇ ਹੋਰ ਦਵਾਈ ਦੀਆਂ ਸੇਵਾਵਾਂ ਲਈ 14 ਮਿਲੀਅਨ ਡਾਲਰ ਦੀ ਵਾਧੂ ਫੰਡਿੰਗ ਦਾ ਐਲਾਨ ਕੀਤਾ ਹੈ।

ਆਪਣੀ  ਅੱਜ ਹੀ ਬੁੱਕ ਕਰਨ ਲਈ ਇਥੇ ਕਲਿਕ ਕਰੋ।
Domestic violence during COVID-19 pandemic
Domestic infographic Source: SBS
ਕੁਆਰੰਟੀਨ, ਯਾਤਰਾ, ਟੈਸਟਿੰਗ ਕਲੀਨਿਕ ਅਤੇ ਮਹਾਂਮਾਰੀ ਦੀ ਬਿਪਤਾ ਅਦਾਇਗੀ

ਕੁਆਰੰਟੀਨ ਅਤੇ ਟੈਸਟਿੰਗ ਦੀਆਂ ਜ਼ਰੂਰਤਾਂ ਦਾ ਪ੍ਰਬੰਧਨ ਅਤੇ ਰਾਜ ਅਤੇ ਪ੍ਰਦੇਸ਼ ਸਰਕਾਰਾਂ ਦੁਆਰਾ ਲਾਗੂ ਕੀਤਾ ਜਾਂਦਾ ਹੈ:

ਜੇ ਤੁਸੀਂ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਛੋਟ ਦੇ ਲਈ ਔਨਲਾਈਨ ਅਰਜ਼ੀ ਦੇ ਸਕਦੇ ਹੋ। ਆਸਟ੍ਰੇਲੀਆ ਤੋਂ ਬਾਹਰ ਜਾਣ ਹਿੱਤ ਹਾਲਤਾਂ ਬਾਰੇ । ਅੰਤਰਰਾਸ਼ਟਰੀ ਉਡਾਣਾਂ ਲਈ ਅਸਥਾਈ ਉਪਾਅ ਹਨ ਜਿਨ੍ਹਾਂ ਦੀ ਸਰਕਾਰ ਦੁਆਰਾ ਨਿਰੰਤਰ ਸਮੀਖਿਆ ਕੀਤੀ ਜਾਂਦੀ ਹੈ ਅਤੇ  'ਤੇ ਅਪਡੇਟ ਕੀਤੀ ਜਾਂਦੀ ਹੈ।


 ਉੱਤੇ 60 ਤੋਂ ਵੀ ਭਾਸ਼ਾਵਾਂ ਵਿੱਚ ਖ਼ਬਰਾਂ ਅਤੇ ਜਾਣਕਾਰੀ

ਆਪਣੇ ਰਾਜ ਜਾਂ ਪ੍ਰਦੇਸ਼ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਬਾਰੇ ਇੱਥੋਂ ਜਾਣੋ : 

ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੇ ਅਨੁਵਾਦ ਕੀਤੇ ਗਏ ਸ਼ਬਦਾਂ ਬਾਰੇ ਜਾਣੋ:


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:


ਰਾਜ ਅਤੇ ਪ੍ਰਦੇਸ਼ ਵਿੱਚ ਮਹਾਂਮਾਰੀ ਬਿਪਤਾ ਦੀ ਅਦਾਇਗੀ ਦੀ ਜਾਣਕਾਰੀ:

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ  ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ  ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ  

Share
Published 21 September 2021 2:27pm
Updated 12 August 2022 3:00pm
By SBS/ALC Content, Paras Nagpal
Source: SBS


Share this with family and friends