- ਨੋਵਾਵੈਕਸ ਵੈਕਸੀਨ ਦੀ ਪਹਿਲੀ ਖੇਪ ਸਿੰਗਾਪੁਰ ਤੋਂ ਆਸਟ੍ਰੇਲੀਆ ਪਹੁੰਚ ਗਈ ਹੈ। ਇਸ ਸ਼ਿਪਮੈਂਟ ਵਿੱਚ ਵੈਕਸੀਨ ਦੀਆਂ ਪਹਿਲੀਆਂ 30 ਲੱਖ ਖੁਰਾਕਾਂ ਸ਼ਾਮਲ ਹਨ, ਜੋ ਕਿ 21 ਫਰਵਰੀ ਨੂੰ ਸ਼ੁਰੂ ਹੋਣ ਲਈ ਹਨ।
- ਬਿਰਧ ਦੇਖਭਾਲ ਪ੍ਰਣਾਲੀ 'ਤੇ ਦਬਾਅ ਘਟਾਉਣ ਲਈ 1,700 ਦੇ ਕਰੀਬ ਆਸਟ੍ਰੇਲੀਅਨ ਡਿਫੈਂਸ ਫੋਰਸ ਦੇ ਕਰਮਚਾਰੀ ਭੇਜੇ ਜਾਣਗੇ, ਹਾਲਾਂਕਿ ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਸਟਾਫ ਦੀ ਘਾਟ ਨੂੰ ਪੂਰਾ ਕਰਨ ਲਈ ਇਹ ਕਾਫ਼ੀ ਨਹੀਂ ਹੈ।
- ਐਨ ਐਸ ਡਬਲਯੂ ਵਿੱਚ, ਯੋਗ ਆਬਾਦੀ ਦੇ 44 ਪ੍ਰਤੀਸ਼ਤ ਲੋਕ ਹੁਣ ਕੋਵਿਡ ਵੈਕਸੀਨ ਦੀ ਤੀਜੀ ਖੁਰਾਕ ਪ੍ਰਾਪਤ ਕਰ ਚੁੱਕੇ ਹਨ। ਵਿਕਟੋਰੀਆ ਵਿੱਚ 46 ਪ੍ਰਤੀਸ਼ਤ ਲੋਕਾਂ ਨੇ ਹੁਣ ਤੱਕ ਤਿੰਨ ਖੁਰਾਕਾਂ ਹਾਸਿਲ ਕੀਤੀਆਂ ਹਨ।
- ਵਿਕਟੋਰੀਅਨ ਸਰਕਾਰ ਆਉਣ ਵਾਲੇ ਹਫ਼ਤਿਆਂ ਵਿੱਚ ਤਿੰਨ ਤੋਂ ਪੰਜ ਸਾਲ ਦੀ ਉਮਰ ਦੇ ਬੱਚਿਆਂ ਦੇ ਪਰਿਵਾਰਾਂ ਨੂੰ ਡੇ-ਕੇਅਰ ਵਿੱਚ ਟੇਕ ਹੋਮ ਕਿੱਟਾਂ ਪ੍ਰਦਾਨ ਕਰਨ ਲਈ ਰੈਪਿਡ ਐਂਟੀਜੇਨ ਟੈਸਟਾਂ ਤੱਕ ਆਪਣੀ ਪਹੁੰਚ ਦਾ ਵਿਸਥਾਰ ਕਰੇਗੀ।
- ਜਦੋਂ ਕਿ ਕਈ ਰਾਜਾਂ ਵਿੱਚ ਮਾਮਲਿਆਂ ਦੀ ਗਿਣਤੀ ਘੱਟ ਰਹੀ ਹੈ, ਨੋਰਦਰਨ ਟੈਰੀਟਰੀ ਵਿੱਚ ਪ੍ਰਤੀ ਵਿਅਕਤੀ ਕੋਵਿਡ-ਸਬੰਧਤ ਹਸਪਤਾਲ ਭਰਤੀਆਂ ਦੀ ਦਰ ਸਭ ਤੋਂ ਉੱਚੀ ਹੈ।
ਕੋਵਿਡ-19 ਅੰਕੜੇ:
- ਐਨ ਐਸ ਡਬਲਯੂ ਨੇ 2068 ਮਰੀਜ਼ ਹਸਪਤਾਲ ਵਿੱਚ ਅਤੇ 132 ਤੀਬਰ ਦੇਖਭਾਲ ਵਿੱਚ ਦਾਖਲ ਹੋਣ ਦੀ ਰਿਪੋਰਟ ਕੀਤੀ ਹੈ। ਕੋਵਿਡ-19 ਨਾਲ 18 ਨਵੀਆਂ ਮੌਤਾਂ ਅਤੇ 9,690 ਨਵੇਂ ਮਾਮਲੇ ਸਾਹਮਣੇ ਆਏ ਹਨ।
- ਵਿਕਟੋਰੀਆ ਵਿੱਚ 575 ਲੋਕ ਹਸਪਤਾਲ ਵਿੱਚ ਦਾਖਲ ਹਨ ਅਤੇ 72 ਆਈਸੀਯੂ ਵਿੱਚ ਹਨ। ਰਾਜ ਵਿੱਚ 20 ਮੌਤਾਂ ਅਤੇ 9,785 ਨਵੇਂ ਸੰਕਰਮਣ ਸਾਹਮਣੇ ਆਏ ਹਨ।
- ਕੁਈਨਜ਼ਲੈਂਡ ਦੇ ਹਸਪਤਾਲ ਵਿੱਚ 705 ਲੋਕ ਦਾਖਲ ਹਨ ਜਿਨ੍ਹਾਂ ਵਿੱਚ 45 ਤੀਬਰ ਦੇਖਭਾਲ ਵਿਚ ਹਨ ਅਤੇ ਰਾਜ ਵਿੱਚ 12 ਮੌਤਾਂ ਅਤੇ 5,178 ਨਵੇਂ ਮਾਮਲੇ ਸਾਹਮਣੇ ਆਏ ਹਨ।
- ਤਸਮਾਨੀਆ ਵਿੱਚ 15 ਲੋਕ ਹਸਪਤਾਲ ਵਿੱਚ ਦਾਖਲ ਹਨ ਅਤੇ ਸਥਾਨਕ ਤੌਰ 'ਤੇ 601 ਨਵੇਂ ਮਾਮਲੇ ਦਰਜ ਕੀਤੇ ਗਏ ਹਨ।
ਕਈ ਰਾਜਾਂ ਨੇ ਆਰ ਏ ਟੀ ਰਜਿਸਟ੍ਰੇਸ਼ਨ ਫਾਰਮ ਸਥਾਪਤ ਕੀਤੇ ਹਨ।
ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:
ਯਾਤਰਾ
ਵਿੱਤੀ ਮਦਦ
ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ:
- 'ਤੇ 60 ਤੋਂ ਵੱਧ ਭਾਸ਼ਾਵਾਂ ਵਿੱਚ ਖ਼ਬਰਾਂ ਅਤੇ ਜਾਣਕਾਰੀ ਹਾਸਿਲ ਕਰੋ।
- ਤੁਹਾਡੇ ਰਾਜ ਜਾਂ ਖੇਤਰ ਲਈ ਸੰਬੰਧਿਤ ਦਿਸ਼ਾ-ਨਿਰਦੇਸ਼: , , , , , , , ।
- ਬਾਰੇ ਜਾਣਕਾਰੀ।
ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:
ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:
ਐਸ ਬੀ ਐਸ, ਆਸਟ੍ਰੇਲੀਆ ਦੇ ਵਿਆਪਕ ਭਾਈਚਾਰਿਆਂ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ। ਖਬਰਾਂ ਅਤੇ ਜਾਣਕਾਰੀ 63 ਭਾਸ਼ਾਵਾਂ 'ਚ ਉੱਤੇ ਉਪਲਬਧ ਹੈ।
ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣੋ ਅਤੇ ਸਾਨੂੰ । ਤੁਸੀਂ ਸਾਨੂੰ 'ਤੇ ਵੀ ਫ਼ਾਲੋ ਕਰ ਸਕਦੇ ਹੋ।