- ਨਿਊਜ਼ੀਲੈਂਡ ਨੇ ਬੁੱਧਵਾਰ 2 ਮਾਰਚ ਰਾਤ 11.59 ਵਜੇ ਤੋਂ ਪੂਰੀ ਤਰ੍ਹਾਂ ਟੀਕਾਕਰਨ ਹਾਸਿਲ ਆਸਟ੍ਰੇਲੀਆਈ ਯਾਤਰੀਆਂ ਲਈ ਲਾਜ਼ਮੀ 'ਆਈਸੋਲੇਸ਼ਨ' ਦੀ ਜ਼ਰੂਰਤ ਨੂੰ ਖਤਮ ਕਰ ਦਿੱਤਾ ਹੈ।
- ਦੇਸ਼ ਵਿਚ ਪਹੁੰਚਣ 'ਤੇ ਅਤੇ ਪੰਜਵੇਂ ਜਾਂ ਛੇਵੇਂ ਦਿਨ ਟੈਸਟ ਕਰਾਉਣਾ ਅਜੇ ਵੀ ਲਾਜ਼ਮੀ ਰਹੇਗਾ।
- ਹੁਣ, ਜਿਸ ਵਿੱਚ ਸਥਾਈ ਨਿਵਾਸੀ, ਉਨ੍ਹਾਂ ਦੇ ਸਾਥੀ, ਨਿਰਭਰ ਬੱਚੇ ਅਤੇ ਮਾਤਾ-ਪਿਤਾ ਸ਼ਾਮਲ ਹਨ।
- ਪੱਛਮੀ ਆਸਟ੍ਰੇਲੀਆ ਵੀਰਵਾਰ 3 ਮਾਰਚ ਨੂੰ ਆਪਣੀਆਂ ਸਰਹੱਦਾਂ ਮੁੜ ਖੁੱਲਣ ਤੇ ਸਖਤ ਪਾਬੰਦੀਆਂ ਲਾਗੂ ਕਰੇਗਾ।
- ਵਿੱਚ 3 ਸਾਲ ਅਤੇ ਇਸਤੋਂ ਵੱਧ ਉਮਰ ਦੇ ਹਰੇਕ ਵਿਅਕਤੀ ਮਾਸਕ ਆਦੇਸ਼, 10 ਲੋਕਾਂ ਤੱਕ ਸੀਮਿਤ ਘਰੇਲੂ ਇਕੱਠ, 500 ਲੋਕਾਂ ਤੱਕ ਸੀਮਿਤ ਬਾਹਰੀ ਸਮਾਗਮ ਅਤੇ ਥੀਏਟਰ ਅਤੇ ਸਿਨੇਮਾਘਰਾਂ ਵਿੱਚ 50 ਪ੍ਰਤੀਸ਼ਤ ਸਮਰੱਥਾ ਸ਼ਾਮਿਲ ਹੋਵੇਗੀ।
- ਹਾਂਗ ਕਾਂਗ ਦੇ ਅਧਿਕਾਰੀ ਨਵੀਂ ਤਾਲਾਬੰਦੀ ਬਾਰੇ ਵਿਚਾਰ ਕਰ ਰਹੇ ਹਨ, ਕਿਓਂਕਿ ਕੱਲ੍ਹ ਲਾਗ ਦੇ 34,466 ਨਵੇਂ ਮਾਮਲਿਆਂ ਅਤੇ ਹਸਪਤਾਲਾਂ ਅਤੇ ਜਨਤਕ ਮੁਰਦਾਘਰ ਸਹੂਲਤਾਂ ਵਿੱਚ ਲਾਸ਼ਾਂ ਰੱਖਣ ਦੀ ਸਮਰੱਥਾ 'ਤੇ ਵੱਧ ਰਹੇ ਦਬਾਅ ਕਾਰਨ ਸਥਿਤੀ ਦਿਨੋ-ਦਿਨ ਮੁਸ਼ਕਲ ਹੁੰਦੀ ਜਾ ਰਹੀ ਹੈ।
ਕੋਵਿਡ-19 ਅੰਕੜੇ:
- ਨਿਊ ਸਾਊਥ ਵੇਲਜ਼ ਨੇ 1,098 ਮਰੀਜ਼ਾਂ ਦੀ ਰਿਪੋਰਟ ਕੀਤੀ ਹੈ, ਜਿਨ੍ਹਾਂ ਵਿੱਚੋਂ 49 ਨੂੰ ਆਈ ਸੀ ਯੂ ਵਿੱਚ ਭਰਤੀ ਕੀਤਾ ਗਿਆ ਹੈ। ਤਾਜ਼ਾ ਅੰਕੜਿਆਂ ਅਨੁਸਾਰ ਕੋਵਿਡ-19 ਨਾਲ 9 ਮੌਤਾਂ ਅਤੇ 8,874 ਨਵੇਂ ਮਾਮਲੇ ਸਾਹਮਣੇ ਆਏ ਹਨ।
- ਵਿਕਟੋਰੀਆ ਵਿੱਚ, 255 ਲੋਕ ਹਸਪਤਾਲ ਵਿੱਚ ਦਾਖਲ ਹਨ, ਜਿਨ੍ਹਾਂ ਵਿੱਚੋਂ 41 ਆਈ ਸੀ ਯੂ ਵਿੱਚ ਹਨ ਅਤੇ 5 ਮਰੀਜ਼ਾਂ ਨੂੰ ਵੈਂਟੀਲੇਟਰਾਂ ਤੇ ਰੱਖਿਆ ਗਿਆ ਹੈ। ਰਾਜ ਵਿੱਚ ਅੱਜ ਲਾਗ ਨਾਲ 18 ਮੌਤਾਂ ਅਤੇ 6,879 ਨਵੇਂ ਮਾਮਲੇ ਸਾਹਮਣੇ ਆਏ ਹਨ।
- ਤਸਮਾਨੀਆ ਵਿੱਚ 957 ਨਵੇਂ ਕੋਵਿਡ-19 ਮਾਮਲਿਆਂ ਨਾਲ ਕੋਈ ਵੀ ਮੌਤ ਦਰਜ ਨਹੀਂ ਹੋਈ ਹੈ। 13 ਲੋਕ ਕੋਵਿਡ-19 ਨਾਲ ਹਸਪਤਾਲ ਵਿੱਚ ਦਾਖਲ ਹਨ, ਜਿਨ੍ਹਾਂ ਵਿੱਚੋਂ ਦੋ ਨੂੰ ਆਈ ਸੀ ਯੂ ਵਿੱਚ ਰੱਖਿਆ ਗਿਆ ਹੈ।
- ਏ ਸੀ ਟੀ ਵਿੱਚ 45 ਲੋਕ ਹੁਣ ਕੋਵਿਡ-19 ਨਾਲ ਹਸਪਤਾਲ ਵਿੱਚ ਦਾਖਲ ਹਨ ਅਤੇ ਤਾਜ਼ਾ ਰਿਪੋਰਤੀਂ ਅਵਧੀ ਵਿੱਚ 692 ਨਵੇਂ ਮਾਮਲੇ ਸਾਹਮਣੇ ਆਏ ਹਨ।
- ਕੁਈਨਜ਼ਲੈਂਡ ਵਿੱਚ, 4,453 ਨਵੇਂ ਕੋਵਿਡ -19 ਮਾਮਲੇ ਅਤੇ 10 ਮੌਤਾਂ ਦਰਜ ਹੋਈਆਂ ਹਨ। 316 ਲੋਕ ਕੋਵਿਡ -19 ਨਾਲ ਹਸਪਤਾਲ ਵਿੱਚ ਦਾਖਲ ਹਨ ਜਦੋਂ ਕਿ 26 ਮਰੀਜਾਂ ਨੂੰ ਆਈ ਸੀ ਯੂ ਵਿੱਚ ਰੱਖਿਆ ਗਿਆ ਹੈ।
ਆਪਣੇ ਰਾਜ ਦੀਆਂ ਕੋਵਿਡ-19 ਟੈਸਟਿੰਗ ਕਲੀਨਿਕਾਂ ਬਾਰੇ ਜਾਣੋ।
ਆਪਣੇ ਆਰ ਏ ਟੀ (RAT) ਨਤੀਜੇ ਰਜਿਸਟਰ ਕਰੋ।