Key Points
- ਨਿਊ ਸਾਊਥ ਵੇਲਜ਼ ਵਿੱਚ ਹਫਤੇ ਦੇ ਅੰਤ ‘ਚ ਮਾਂਕੀਪੌਕਸ ਦਾ ਪਹਿਲਾ ਮਾਮਲਾ ਆਇਆ ਸਾਹਮਣੇ
- ਡਾਟਾ ਮੁਤਾਬਕ ਮਹਾਂਮਾਰੀ ਦੇ ਦੌਰਾਨ ਤਲਾਕ ਦੀਆਂ ਅਰਜ਼ੀਆਂ ਵਿੱਚ ਹੋਇਆ ਵਾਧਾ
- ਪ੍ਰਧਾਨ ਮੰਤਰੀ ਅਲਬਾਨੀਜ਼ੀ, ਸਕਾਟ ਮਾਰੀਸਨ ਦੀਆਂ ਗੁਪਤ ਮੁਲਾਕਾਤਾਂ ਬਾਰੇ ਕਾਨੂੰਨੀ ਸਲਾਹ ਕਰਨਗੇ ਸਾਂਝੀ
ਸੋਮਵਾਰ ਨੂੰ ਆਸਟ੍ਰੇਲੀਆ ਵਿੱਚ 10 ਕੋਵਿਡ-19 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਿੰਨ੍ਹਾਂ ਵਿੱਚੋਂ ਛੇ ਮੌਤਾਂ ਵਿਕਟੋਰੀਆ ਵਿੱਚ ਅਤੇ ਚਾਰ ਮੌਤਾਂ ਨਿਊ ਸਾਊਥ ਚੇਲਜ਼ ਤੋਂ ਸ਼ਾਮਲ ਹਨ।
ਹਾਲਾਂਕਿ ਰਾਜਾਂ ਅਤੇ ਪਰਦੇਸ਼ਾਂ ਵਿੱਚ ਨਵੇਂ ਕੇਸਾਂ, ਹਸਪਤਾਲ ਅਤੇ ਆਈ.ਸੀ.ਯੂ. ਵਿੱਚ ਦਾਖਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ ਵਿੱਚ ਗਿਰਾਵਟ ਜਾਰੀ ਹੈ।
ਕੁੱਝ ਖੇਤਰਾਂ ਵੱਲੋਂ 4 ਅਪ੍ਰੇਲ ਤੋਂ ਬਾਅਦ ਹੁਣ ਤੱਕ ਦੇ ਸਭ ਤੋਂ ਘੱਟ ਕੋਵਿਡ-19 ਮਾਮਲਿਆਂ ਦੀ ਰਿਪੋਰਟ ਕੀਤੀ ਜਾ ਰਹੀ ਹੈ।
ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ੀ ਆਪਣੇ ਪੂਰਵਗਾਮੀ ਸਕਾਟ ਮੌਰੀਸਨ ਵੱਲੋਂ ਮਹਾਂਮਾਰੀ ਦੌਰਾਨ ਗੁਪਤ ਤੌਰ ਉੱਤੇ ਆਪਣੇ ਆਪ ਨੂੰ ਪੰਜ ਪੋਰਟਫੋਲੀਓ ਲਈ ਨਿਯੁਕਤ ਕਰਨ ਦੇ ਮੁੱਦੇ ‘ਤੇ ਕਾਨੂੰਨੀ ਸਲਾਹ ਜਾਰੀ ਕਰਨਗੇ।
ਨਿਊ ਸਾਊਥ ਵੇਲਜ਼ ਨੇ ਹਫਤੇ ਦੇ ਅੰਤ ਵਿੱਚ ਮਾਂਕੀਪੌਕਸ ਦਾ ਪਹਿਲਾ ਸਥਾਨਕ ਮਾਮਲਾ ਦਰਜ ਕੀਤਾ ਹੈ। ਰਾਜ ਵਿੱਚ ਇਸ ਸਮੇਂ 42 ਕੇਸ ਹਨ ਅਤੇ ਸਭ ਤੋਂ ਵੱਧ ਸੰਕਰਮਣ ਵਾਪਸ ਪਰਤੇ ਅੰਤਰਰਾਸ਼ਟਰੀ ਯਾਤਰੀਆਂ ਵਿੱਚ ਦਰਜ ਕੀਤੇ ਗਏ ਹਨ।
ਸਿਹਤ ਵਿਭਾਗ ਦੇ ਅੰਕੜਿਆਂ ਮੁਤਾਬਕ 19 ਅਗਸਤ ਤੱਕ 3,917 ਕੋਵਿਡ-19 ਮਾਮਲੇ ਅਤੇ ਰਿਹਾਇਸ਼ੀ ਏਜਡ ਕੇਅਰ ਸਹੂਲਤਾਂ ਵਿੱਚ 592 ਸਰਗਰਮ ਮਾਮਲੇ ਹਨ।
ਅੰਕੜਿਆਂ ਨੇ 12 ਅਗਸਤ 2022 ਤੋਂ ਹੁਣ ਤੱਕ ਕੁੱਲ 148 ਪ੍ਰਕੋਪ ਅਤੇ 92 ਨਵੇਂ ਨਿਵਾਸੀ ਮੌਤਾਂ ਦਾ ਵਾਧਾ ਦਿਖਾਇਆ ਹੈ।
ਆਸਟ੍ਰੇਲੀਆ ਦੀ ਫੈਡਰਲ ਸਰਕਟ ਅਤੇ ਫੈਮਿਲੀ ਕੋਰਟ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਮਹਾਂਮਾਰੀ ਦੇ ਪਹਿਲੇ ਦੋ ਸਾਲਾਂ ਦੌਰਾਨ ਤਲਾਕ ਦੀਆਂ ਅਰਜ਼ੀਆਂ ਵਿੱਚ ਕਾਫ਼ੀ ਵਾਧਾ ਹੋਇਆ ਹੈ।
2019-20 ਵਿੱਚ 45,886 ਅਤੇ 2018-19 ਵਿੱਚ 44,432 ਦੇ ਮੁਕਾਬਲੇ 2020-21 ਵਿੱਚ ਕੁੱਲ 49,625 ਅਰਜ਼ੀਆਂ ਪ੍ਰਾਪਤ ਹੋਈਆਂ।
ਜਾਪਾਨ ਦੇ ਪ੍ਰਧਾਨ ਮੰਤਰੀ ਫੂਮਿਓ ਕਿਸ਼ਿਦਾ ਕੋਵਿਡ-19 ਨਾਲ ਸੰਕਰਮਿਤ ਹੋ ਗਏ ਹਨ।
ਆਪਣੇ ਰਾਜ ਦੀਆਂ ਕੋਵਿਡ-19 ਟੈਸਟਿੰਗ ਕਲੀਨਿਕਾਂ ਬਾਰੇ ਜਾਣੋ।
ਆਪਣੇ ਆਰ ਏ ਟੀ (RAT) ਨਤੀਜੇ ਰਜਿਸਟਰ ਕਰੋ।
'ਤੇ ਆਪਣੀ ਭਾਸ਼ਾ ਵਿੱਚ ਕੋਵਿਡ-19 ਜਾਣਕਾਰੀ ਪੜ੍ਹੋ।