ਕੋਵਿਡ-19 ਅੱਪਡੇਟ: ਦੱਖਣੀ ਆਸਟ੍ਰੇਲੀਆ ਨੇ ਨਜ਼ਦੀਕੀ ਸੰਪਰਕਾਂ ਦੀ ਨਵੀਂ ਪਰਿਭਾਸ਼ਾ ਕੀਤੀ ਰੱਦ

ਇਹ 31 ਦਸੰਬਰ 2021 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

Prime Minister Scott Morrison holds a National Cabinet meeting in Canberra, 30 December

Prime Minister Scott Morrison holds a National Cabinet meeting in Canberra, 30 December. Source: AAP Image/Lukas Coch

  • ਰਾਜ ਦੇ ਨੇਤਾਵਾਂ ਨੇ ਨਿਊ ਸਾਊਥ ਵੇਲਜ਼, ਵਿਕਟੋਰੀਆ, ਏ ਸੀ ਟੀ ਅਤੇ ਕੁਈਨਜ਼ਲੈਂਡ ਵਿੱਚ 'ਨੇੜਲੇ ਸੰਪਰਕ' ਦੀ ਨਵੀਂ ਘੋਸ਼ਿਤ ਕੀਤੀ ਗਈ ਪਰਿਭਾਸ਼ਾ 'ਤੇ ਸਹਿਮਤੀ ਜਤਾਈ ਹੈ।
  • ਤਸਮਾਨੀਆ 1 ਜਨਵਰੀ ਤੋਂ ਨਵੀਂ ਪਰਿਭਾਸ਼ਾ ਦੀ ਪਾਲਣਾ ਕਰਨ ਲਈ ਤਿਆਰ ਹੈ; ਪੱਛਮੀ ਆਸਟ੍ਰੇਲੀਆ ਅਤੇ ਨੋਰਥਰਨ ਟੇਰੀਟਰੀ ਆਉਣ ਵਾਲੇ ਦਿਨਾਂ ਵਿੱਚ ਘੋਸ਼ਣਾਵਾਂ ਕਰਨਗੇ ਪਰ ਦੱਖਣੀ ਆਸਟ੍ਰੇਲੀਆ ਨੇ ਇਨ੍ਹਾਂ ਨਵੇਂ ਨਿਯਮਾਂ ਨੂੰ ਰੱਦ ਕਰ ਦਿੱਤਾ ਹੈ।
  • 'ਨਜ਼ਦੀਕੀ ਸੰਪਰਕ' ਨੂੰ ਹੁਣ ਅਜਿਹੇ ਵਿਅਕਤੀ ਵਜੋਂ ਪਰਿਭਾਸ਼ਿਤ ਕੀਤਾ ਗਿਆ ਹੈ ਜੋ ਘੱਟੋ-ਘੱਟ ਚਾਰ ਘੰਟਿਆਂ ਲਈ ਇੱਕ ਪੁਸ਼ਟੀ ਕੀਤੇ ਗਏ ਕੋਵਿਡਗ੍ਰਸਤ ਕੇਸ ਦੇ ਨੇੜੇ ਰਹਿੰਦਾ ਹੈ ਯਾ ਉਸ ਦੇ ਨਾਲ ਇੱਕ ਘਰ ਵਿੱਚ ਰਹਿੰਦਾ ਹੈ।
  • ਕੱਲ੍ਹ ਦੀ ਘੋਸ਼ਣਾ ਦਾ ਵਿਰੋਧ ਕਰਦੇ ਹੋਏ, ਦੱਖਣੀ ਆਸਟਰੇਲੀਆ ਦੇ ਮੁੱਖ ਜਨਤਕ ਸਿਹਤ ਅਧਿਕਾਰੀ ਦਾ ਕਹਿਣਾ ਹੈ ਕਿ ਉਨ੍ਹਾਂ ਅਨੁਸਾਰ ਨਜ਼ਦੀਕੀ ਸੰਪਰਕਾਂ ਵਿੱਚ ਉਹ ਵਿਅਕਤੀ ਸ਼ਾਮਿਲ ਹੋਵੇਗਾ ਜਿਸ ਨੇ ਸਕਾਰਾਤਮਕ ਕੇਸ ਨਾਲ 15 ਮਿੰਟ ਤੋਂ ਵੱਧ ਸਮਾਂ ਬਿਤਾਇਆ ਹੈ।
  • ਬਾਕੀ ਆਸਟ੍ਰੇਲੀਅਨ ਰਾਜਾਂ ਵਿੱਚ ਸਕਾਰਾਤਮਕ ਕੋਵਿਡ -19 ਕੇਸਾਂ ਅਤੇ ਨਜ਼ਦੀਕੀ ਸੰਪਰਕਾਂ ਨੂੰ ਸੱਤ ਦਿਨਾਂ ਲਈ ਆਈਸੋਲੇਸ਼ਨ ਵਿੱਚ ਰਹਿਣਾ ਪੈਂਦਾ ਹੈ ਅਤੇ ਛੇਵੇਂ ਦਿਨ ਇੱਕ ਰੈਪਿਡ ਐਂਟੀਜੇਨ ਟੈਸਟ ਲੈਣਾ ਪੈਂਦਾ ਹੈ; ਪਰ ਦੱਖਣੀ ਆਸਟ੍ਰੇਲੀਆ ਵਿੱਚ ਆਈਸੋਲੇਸ਼ਨ ਦੀ ਮਿਆਦ 7 ਦੀ ਬਜਾਏ ,10 ਦਿਨ ਰਹਿੰਦੀ ਹੈ।
  • ਤਸਮਾਨੀਆ 1 ਜਨਵਰੀ ਤੋਂ ਅੰਤਰਰਾਜੀ ਯਾਤਰੀਆਂ ਲਈ ਪੀ ਸੀ ਆਰ ਟੈਸਟਿੰਗ ਰੱਦ ਕਰ ਦੇਵੇਗਾ।
  • ਦੱਖਣੀ ਆਸਟ੍ਰੇਲੀਆ ਵਿੱਚ ਦੋ ਸਾਲ ਤੋਂ ਘੱਟ ਉਮਰ ਦੇ ਇੱਕ ਕੋਵਿਡ-ਪਾਜ਼ਿਟਿਵ ਬੱਚੇ ਦੀ ਮੌਤ ਹੋ ਗਈ ਹੈ ਹਾਲਾਂਕਿ ਮੌਤ ਦੇ ਸਪੱਸ਼ਟ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
  • ਆਸਟ੍ਰੇਲੀਆ 16 ਸਾਲ ਤੋਂ ਵੱਧ ਉਮਰ ਦੇ 90 ਪ੍ਰਤੀਸ਼ਤ ਲੋਕਾਂ ਦੇ ਡਬਲ ਟੀਕਾਕਰਨ ਦੇ ਨਾਲ ਇੱਕ ਹੋਰ ਮੀਲ ਪੱਥਰ 'ਤੇ ਪਹੁੰਚਿਆ।
  • ਸਟਾਕ ਦੇ ਪੱਧਰਾਂ ਵਿੱਚ ਗਿਰਾਵਟ ਕਾਰਨ, ਰੈਪਿਡ ਐਂਟੀਜੇਨ ਟੈਸਟ ਕਿੱਟਾਂ ਦੀ ਕੀਮਤ ਤੇਜ਼ੀ ਨਾਲ ਵੱਧ ਰਹੀ ਹੈ। ਇੱਕ ਸਿਡਨੀ ਫਾਰਮੇਸੀ ਦੁਆਰਾ $25 ਵਿੱਚ ਇੱਕ ਸਿੰਗਲ ਟੈਸਟ ਕਿੱਟ ਵੇਚਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ ।
ਕੋਵਿਡ-19 ਦੇ ਅੰਕੜੇ:

ਨਿਊ ਸਾਊਥ ਵੇਲਜ਼ ਵਿੱਚ 21,151 ਨਵੇਂ ਮਾਮਲੇ ਅਤੇ 6 ਮੌਤਾਂ ਦਰਜ ਕੀਤੀਆਂ ਗਈਆਂ ਹਨ। ਜੱਦ ਕਿ ਵਿਕਟੋਰੀਆ ਵਿੱਚ ਸਥਾਨਕ ਤੌਰ 'ਤੇ 5,919  ਨਵੇਂ ਮਾਮਲੇ ਅਤੇ 7 ਮੌਤਾਂ ਦਰਜ ਕੀਤੀਆਂ ਗਈਆਂ ਹਨ।

ਕੁਈਨਸਲੈਂਡ ਵਿੱਚ 3,118 ਮਾਮਲੇ ਦਰਜ ਕੀਤੇ ਗਏ ਹਨ। ਤਸਮਾਨੀਆ ਵਿੱਚ 137 ਨਵੇਂ ਕੋਵਿਡ ਮਾਮਲੇ ਦਰਜ ਕੀਤੇ ਗਏ ਹਨ।

ਆਪਣੀ ਭਾਸ਼ਾ ਵਿੱਚ ਕੋਵਿਡ-19 ਮਹਾਂਮਾਰੀ ਦੇ ਵਰਤਮਾਨ ਉਪਾਵਾਂ ਲਈ,


ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:

ਯਾਤਰਾ

 ਯਾਤਰਾ ਅਤੇ ਕੋਵਿਡ-19 ਅਤੇ ਦੀ ਜਾਣਕਾਰੀ ਹਾਸਿਲ ਕਰੋ।

ਵਿੱਤੀ ਮਦਦ

ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ: 




ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:


Share
Published 31 December 2021 2:40pm
By Sumeet Kaur


Share this with family and friends