ਬੁੱਧਵਾਰ ਨੂੰ ਆਸਟਰੇਲੀਆ ਵਿੱਚ ਕੋਵਿਡ-19 ਕਾਰਨ ਘੱਟੋ-ਘੱਟ 82 ਮੌਤਾਂ ਹੋਈਆਂ ਹਨ, ਜਿਨ੍ਹਾਂ ਵਿੱਚੋਂ 32 ਵਿਕਟੋਰੀਆ ਵਿੱਚ, 20 ਨਿਊ ਸਾਊਥ ਵੇਲਜ਼ ਵਿੱਚ ਅਤੇ ਕੁਈਨਜ਼ਲੈਂਡ ਵਿੱਚ 19 ਮੌਤਾਂ ਸ਼ਾਮਲ ਹਨ।
ਆਸਟ੍ਰੇਲੀਆ ਵਿੱਚ ਨਵੇਂ ਕੇਸਾਂ, ਹਸਪਤਾਲ ਵਿੱਚ ਦਾਖਲ ਹੋਣ ਵਾਲਿਆਂ ਦੀ ਗਿਣਤੀ ਅਤੇ ਮੌਤਾਂ ਦੇ ਤਾਜ਼ਾ ਕੋਵਿਡ-19 ਅੰਕੜਿਆਂ ਬਾਰੇ ਜਾਣਿਆ ਜਾ ਸਕਦਾ ਹੈ।
ਨੈਸ਼ਨਲ ਸੈਂਟਰ ਫਾਰ ਇਮਿਊਨਾਈਜ਼ੇਸ਼ਨ ਰਿਸਰਚ ਐਂਡ ਸਰਵੀਲੈਂਸ ਅਤੇ ਕਿਰਬੀ ਇੰਸਟੀਚਿਊਟ ਦੇ ਖੋਜਕਰਤਾਵਾਂ ਨੇ ਦੂਜੀ 'ਸੇਰੋਸਰਵਲੈਂਸ' ਰਿਪੋਰਟ ਪ੍ਰਕਾਸ਼ਿਤ ਕੀਤੀ ਹੈ।
ਉਨ੍ਹਾਂ ਨੇ ਕਿਹਾ ਕਿ ਆਸਟਰੇਲੀਆ ਦੀ 46 ਪ੍ਰਤੀਸ਼ਤ ਆਬਾਦੀ, ਇਹ ਨਵੀਂ ਓਮਿਕਰੋਨ ਵੇਵ ਸ਼ੁਰੂ ਹੋਣ ਤੋਂ ਪਹਿਲਾਂ ਹੀ ਜੂਨ ਦੇ ਸ਼ੁਰੂ ਵਿੱਚ ਕੋਵਿਡ -19 ਨਾਲ ਪ੍ਰਭਾਵਿਤ ਹੋ ਚੁੱਕੀ ਹੈ। ਜ਼ਿਆਦਾਤਰ ਲਾਗਾਂ ਦੀ ਰਿਪੋਰਟ ਪਿਛਲੇ ਤਿੰਨ ਮਹੀਨਿਆਂ ਵਿੱਚ ਕੀਤੀ ਗਈ ਸੀ।
ਖੋਜਕਰਤਾਵਾਂ ਨੇ ਵਿਕਟੋਰੀਆ, ਨਿਊ ਸਾਊਥ ਵੇਲਜ਼ , ਕੁਈਨਜ਼ਲੈਂਡ ਅਤੇ ਪੱਛਮੀ ਆਸਟ੍ਰੇਲੀਆ ਵਿੱਚ 18-29 ਉਮਰ ਸਮੂਹ ਵਿੱਚ ਸਭ ਤੋਂ ਵੱਧ ਸਕਾਰਾਤਮਕਤਾ (62 ਪ੍ਰਤੀਸ਼ਤ) ਕੇਸਾਂ ਦਾ ਪਤਾ ਲਗਾਇਆ ਹੈ। ਇਹ ਰਿਪੋਰਟ ਖੂਨ ਦੀ ਜਾਂਚ ਦੇ ਨਤੀਜਿਆਂ 'ਤੇ ਅਧਾਰਤ ਹੈ।
'ਸੇਰੋਸਰਵੇਲੈਂਸ' ਛੂਤ ਦੀਆਂ ਬਿਮਾਰੀਆਂ ਦੇ ਵਿਰੁੱਧ ਐਂਟੀਬਾਡੀ ਪੱਧਰਾਂ ਦਾ ਅੰਦਾਜ਼ਾ ਲਗਾਉਂਦੀ ਹੈ ਅਤੇ ਪਿਛਲੀ ਲਾਗ ਜਾਂ ਟੀਕਾਕਰਣ ਦੇ ਕਾਰਨ ਆਬਾਦੀ ਪ੍ਰਤੀਰੋਧਕਤਾ ਨੂੰ ਮਾਪਣ ਲਈ ਇਸ ਦਾ ਮਿਆਰ ਮੰਨਿਆ ਜਾਂਦਾ ਹੈ।
ਐਤਵਾਰ ਨੂੰ ਕੁਈਨਜ਼ਲੈਂਡ ਚਿਲਡਰਨ ਹਸਪਤਾਲ ਵਿੱਚ ਇੱਕ 23 ਮਹੀਨੇ ਦੇ ਬੱਚੇ ਦੀ ਕੋਵਿਡ-19 ਨਾਲ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਸ ਮੌਤ ਦੀ ਪੁਸ਼ਟੀ ਕੀਤੀ ਹੈ ।
ਬੁੱਧਵਾਰ ਨੂੰ, ਡਿਪਟੀ ਪ੍ਰੀਮੀਅਰ ਸਟੀਵਨ ਮਾਈਲਸ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ। ਫਿਲਹਾਲ ਉਨ੍ਹਾਂ ਨੇ ਮਾਸਕ ਫਤਵੇ ਜਾਂ ਹੋਰ ਜਨਤਕ ਸਿਹਤ ਉਪਾਵਾਂ ਨੂੰ ਦੁਬਾਰਾ ਪੇਸ਼ ਕਰਨ ਦੀਆਂ ਕਿਸੇ ਵੀ ਯੋਜਨਾਵਾਂ ਤੋਂ ਇਨਕਾਰ ਕਰ ਦਿੱਤਾ ਹੈ ।
ਨੋਰਦਰਨ ਟੈਰੀਟਰੀ ਦੇ ਰਾਇਲ ਡਾਰਵਿਨ ਹਸਪਤਾਲ ਨੇ ਕੋਵਿਡ -19 ਦੇ ਮਰੀਜ਼ਾਂ ਦੇ ਇਲਾਜ ਲਈ ਦੋ ਸਮਰਪਿਤ ਵਾਰਡਾਂ ਨੂੰ ਦੁਬਾਰਾ ਖੋਲ੍ਹਿਆ ਹੈ।
ਨਿਊ ਸਾਊਥ ਵੇਲਜ਼ ਉਤਪਾਦਕਤਾ ਕਮਿਸ਼ਨ ਨੇ ਨੋਟ ਕੀਤਾ ਕਿ ਕੋਵਿਡ-19 ਰੈਗੂਲੇਟਰੀ ਸੁਧਾਰਾਂ ਨੂੰ ਜਾਰੀ ਰੱਖਣ ਨਾਲ ਅਗਲੇ ਦਹਾਕੇ ਦੌਰਾਨ ਰਾਜ ਦੀ ਆਰਥਿਕਤਾ ਨੂੰ $3.1 ਬਿਲੀਅਨ ਦਾ ਹੁਲਾਰਾ ਮਿਲੇਗਾ।
ਬਾਰੇ ਜਾਣੋ।
ਆਪਣੇ ਰਾਜ ਦੀਆਂ ਕੋਵਿਡ-19 ਟੈਸਟਿੰਗ ਕਲੀਨਿਕਾਂ ਬਾਰੇ ਜਾਣੋ।
ਆਪਣੇ ਆਰ ਏ ਟੀ (RAT) ਨਤੀਜੇ ਰਜਿਸਟਰ ਕਰੋ।