- “ਨੇੜਲੇ ਸੰਪਰਕ” ਨੂੰ ਮੁੜ ਪਰਿਭਾਸ਼ਿਤ ਕਰਨ ਅਤੇ ਕੋਵਿਡ-19 ਟੈਸਟਿੰਗ ਲਈ ਇਕਸਾਰ ਪਹੁੰਚ ਬਾਰੇ ਚਰਚਾ ਕਰਨ ਲਈ ਅੱਜ ਰਾਸ਼ਟਰੀ ਮੰਤਰੀ ਮੰਡਲ ਦੀ ਮੀਟਿੰਗ ਹੋਵੇਗੀ ।
- ਵਿਕਟੋਰੀਆ ਦੇ ਸਿਹਤ ਮੰਤਰੀ ਮਾਰਟਿਨ ਫੋਲੀ ਦਾ ਕਹਿਣਾ ਹੈ ਕਿ ਵਿਕਟੋਰੀਆ ਦੇ ਲੋਕਾਂ ਨੂੰ ਜਲਦੀ ਹੀ ਮੁਫਤ ਕੋਵਿਡ-19 ਰੈਪਿਡ ਐਂਟੀਜੇਨ ਟੈਸਟਿੰਗ ਕਿੱਟਾਂ ਦੀ ਪਹੁੰਚ ਹੋਵੇਗੀ। ਇਨ੍ਹਾਂ ਟੈਸਟਾਂ ਦੀ ਵੰਡ ਲਈ, ਰਾਜ ਸਰਕਾਰ ਦੀ ਯੋਜਨਾ ਦੇ ਵੇਰਵੇ ਅਜੇ ਜਾਰੀ ਕੀਤੇ ਜਾਣੇ ਹਨ।
- ਟੋਰੇਸ ਸਟ੍ਰੇਟ ਆਈਲੈਂਡ ਵਿੱਚ ਵੀਰਵਾਰ ਨੂੰ ਅੱਠ ਨਵੇਂ ਮਾਮਲੇ ਸਾਹਮਣੇ ਆਏ ਹਨ।
- ਇੱਕ ਨਿਊ ਸਾਊਥ ਵੇਲਜ਼ ਪੈਥੋਲੋਜੀ ਕਲੀਨਿਕ ਦਾ ਦਾਅਵਾ ਹੈ ਕਿ ਉਸਨੇ ਕੁਈਨਜ਼ਲੈਂਡ ਅਤੇ ਵਿਕਟੋਰੀਆ ਦੀਆਂ ਸਰਕਾਰਾਂ ਨੂੰ ਹਫ਼ਤਾ ਪਹਿਲਾਂ ਹੀ ਯਾਤਰੀਆਂ ਲਈ ਟੈਸਟਿੰਗ ਪ੍ਰਣਾਲੀ ਵਿੱਚ ਹੋਣ ਵਾਲੀ ਹਫੜਾ-ਦਫੜੀ ਦੀ ਚਿਤਾਵਨੀ ਦਿੱਤੀ ਸੀ।
- ਦੱਖਣੀ ਅਫਰੀਕਾ ਦੇ ਡਰਬਨ ਵਿੱਚ ਅਫਰੀਕਾ ਹੈਲਥ ਰਿਸਰਚ ਇੰਸਟੀਚਿਊਟ ਦੁਆਰਾ ਸ਼ੁਰੂਆਤੀ ਖੋਜਾਂ ਦੇ ਅਨੁਸਾਰ ਕੋਵਿਡ-19 ਓਮਿਕਰੋਨ ਵੇਰੀਐਂਟ ਡੈਲਟਾ ਸਟ੍ਰੇਨ ਤੋਂ ਬਚਾਅ ਕਰ ਸਕਦਾ ਹੈ।
- ਡਬਲਯੂ ਐਚ ਓ ਦੇ ਮੁਖੀ ਡਾ. ਟੇਡਰੋਸ ਅਡਾਨੋਮ ਘੇਬਰੇਅਸਸ ਦਾ ਕਹਿਣਾ ਹੈ ਕਿ ਓਮਿਕਰੋਨ ਅਤੇ ਡੈਲਟਾ ਮਾਮਲਿਆਂ ਦੀ "ਸੁਨਾਮੀ", ਸਿਹਤ ਪ੍ਰਣਾਲੀਆਂ ਨੂੰ ਪਹਿਲਾਂ ਹੀ "ਢਹਿਣ ਦੇ ਕੰਢੇ" 'ਤੇ ਦਬਾਅ ਦੇਵੇਗੀ। ਡਾ: ਟੇਡਰੋਸ ਨੇ ਵਿਸ਼ਵਵਿਆਪੀ ਵੈਕਸੀਨ ਅਸਮਾਨਤਾ ਨੂੰ ਖਤਮ ਕਰਨ ਲਈ ਜ਼ੋਰ ਦਿੱਤਾ।
ਕੋਵਿਡ-19 ਦੇ ਅੰਕੜੇ:
ਨਿਊ ਸਾਊਥ ਵੇਲਜ਼ ਵਿੱਚ 12,226 ਨਵੇਂ ਮਾਮਲੇ ਅਤੇ 1 ਮੌਤਾਂ ਦਰਜ ਕੀਤੀ ਗਈ ਹੈ । ਜੱਦ ਕਿ ਵਿਕਟੋਰੀਆ ਵਿੱਚ ਸਥਾਨਕ ਤੌਰ 'ਤੇ 5,137 ਨਵੇਂ ਮਾਮਲੇ ਅਤੇ 13 ਮੌਤਾਂ ਦਰਜ ਕੀਤੀਆਂ ਗਈਆਂ ਹਨ।
ਕੁਈਨਸਲੈਂਡ ਵਿੱਚ 2,222 ਮਾਮਲੇ ਦਰਜ ਕੀਤੇ ਗਏ ਹਨ।
ਤਸਮਾਨੀਆ ਵਿੱਚ 92 ਨਵੇਂ ਕੋਵਿਡ ਮਾਮਲੇ ਦਰਜ ਕੀਤੇ ਗਏ ਹਨ।
ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:
ਯਾਤਰਾ
ਵਿੱਤੀ ਮਦਦ
ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ:
- 'ਤੇ 60 ਤੋਂ ਵੱਧ ਭਾਸ਼ਾਵਾਂ ਵਿੱਚ ਖ਼ਬਰਾਂ ਅਤੇ ਜਾਣਕਾਰੀ ਹਾਸਿਲ ਕਰੋ।
- ਤੁਹਾਡੇ ਰਾਜ ਜਾਂ ਖੇਤਰ ਲਈ ਸੰਬੰਧਿਤ ਦਿਸ਼ਾ-ਨਿਰਦੇਸ਼: , , , , , , , ।
- ਬਾਰੇ ਜਾਣਕਾਰੀ।
ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:
ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ: