Key Points
- ਵਿਕਟੋਰੀਆ ‘ਚ ਇੱਕ ਨਵਾਂ ਮਹਾਂਮਾਰੀ 'ਪ੍ਰੀਪੇਅਰਡਨੈੱਸ ਸੈਂਟਰ' ਬਣਾਉਣ ਦੀ ਤਿਆਰੀ
- ਆਸਟ੍ਰੇਲੀਆ ‘ਚ ਕੋਵਿਡ-19 ਦੇ ਇਲਾਜ ਲਈ ਨਵੇਂ ਤਰੀਕੇ ਲੱਭਣ ਲਈ 31.5 ਮਿਲੀਅਨ ਡਾਲਰ ਖਰਚ ਕੀਤੇ ਜਾਣਗੇ
- ਨਵੇਂ ਅਧਿਐਨ ਤੋਂ ਸਾਹਮਣੇ ਆਇਆ ਹੈ ਕਿ ਪੈਕਸਲੋਵਿਡ ਦਵਾਈ ਨਾਲ ਬਜ਼ੁਰਗ ਲੋਕਾਂ ਵਿੱਚ ਹਸਪਤਾਲ ‘ਚ ਦਾਖਲ ਹੋਣ ਅਤੇ ਮੌਤ ਦਾ ਜੋਖਮ ਘੱਟਦਾ ਹੈ
ਬੁੱਧਵਾਰ ਨੂੰ ਆਸਟ੍ਰੇਲੀਆ ਵਿੱਚ ਘੱਟੋ-ਘੱਟ 65 ਕੋਵਿਡ-19 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਿੰਨ੍ਹਾਂ ਵਿੱਚੋਂ 26 ਮੌਤਾਂ ਵਿਕਟੋਰੀਆ ਤੋਂ, 22 ਨਿਊ ਸਾਊਥ ਵੇਲਜ਼ ਤੋਂ ਅਤੇ 10 ਕੁਈਨਜ਼ਲੈਂਡ ਤੋਂ ਸ਼ਾਮਲ ਹਨ।
ਰਾਸ਼ਟਰੀ ਮੰਡਲ ਵੱਲੋਂ ਕੋਵਿਡ-19 ਦੇ ਪੋਜ਼ਿਿਟਵ ਕੇਸਾਂ ਲਈ 'ਆਈਸੋਲੇਸ਼ਨ' ਦੀ ਮਿਆਦ ਸੱਤ ਤੋਂ ਘਟਾ ਕੇ ਪੰਜ ਦਿਨ ਕੀਤੇ ਜਾਣ ਦੇ ਫੈਸਲੇ ਬਾਰੇ ਇੱਕ ਮੀਟਿੰਗ ਚੱਲ ਰਹੀ ਹੈ।
ਵਿਕਟੋਰੀਆ ਵੱਲੋਂ ਯੂਨੀਵਰਸਿਟੀ ਆਫ ਮੈਲਬੌਰਨ ਨੂੰ ਇੱਕ ਨਵਾਂ ਮਹਾਂਮਾਰੀ ਪ੍ਰੀਪੇਅਰਡਨੈੱਸ ਸੈਂਟਰ ਬਣਾਉਣ ਲਈ 75 ਮਿਲੀਅਨ ਡਾਲਰ ਪ੍ਰਦਾਨ ਕੀਤੇ ਜਾਣਗੇ।
ਕੈਨੇਡੀਅਨ ਕਾਰੋਬਾਰੀ ਜਿਓਫਰੀ ਕਮਿੰਗ ਵੱਲੋਂ ਕੇਂਦਰ ਨੂੰ 250 ਮਿਲੀਅਨ ਡਾਲਰ ਦਾਨ ਕੀਤੇ ਜਾਣਗੇ। ਇੱਕ ਆਸਟ੍ਰੇਲੀਅਨ ਮੈਡੀਕਲ ਖੋਜ ਨੂੰ ਮਿਲਣ ਵਾਲੀ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਦਾਨ ਰਾਸ਼ੀ ਹੈ।
ਆਸਟ੍ਰੇਲੀਆ ਖੋਜਕਰਤਾਵਾਂ ਨੂੰ ਕੋਵਿਡ-19 ਦੇ ਇਲਾਜ ਲਈ ਨਵੇਂ ਤਰੀਕੇ ਲੱਭਣ ਅਤੇ ਇਸਦੇ ਲੰਬੇ ਸਮੇਂ ਦੇ ਪ੍ਰਭਾਵ ਨੂੰ ਸਮਝਣ ਲਈ 31.5 ਮਿਲੀਅਨ ਪ੍ਰਦਾਨ ਕਰੇਗਾ।
ਆਸਟ੍ਰੇਲੀਆ ਵਿੱਚ ਕੋਵਿਡ-19 ਦੇ ਕੇਸਾਂ ਦੀ ਗਿਣਤੀ 10 ਮਿਲੀਅਨ ਦੇ ਅੰਕੜੇ ਨੂੰ ਪਾਰ ਕਰ ਗਈ ਹੈ। 30 ਅਗਸਤ 2022 ਨੂੰ ਦੁਪਹਿਰ 3 ਵਜੇ ਤੱਕ, ਦੇਸ਼ ਵਿੱਚ 10,018,025 ਕੋਵਿਡ-19 ਸੰਕਰਮਣ ਅਤੇ 13,834 ਮੌਤਾਂ ਦਰਜ ਕੀਤੀਆਂ ਗਈਆਂ ਸਨ।
ਸਾਰੇ ਮਾਮਲਿਆਂ ਅਤੇ ਮੌਤਾਂ ਦੀ ਔਸਤ ਉਮਰ ਕ੍ਰਮਵਾਰ 31 ਸਾਲ ਅਤੇ 83 ਸਾਲ ਹੈ।
‘ਨਿਊ ਇੰਗਲੈਂਡ ਜਰਨਲ ਆਫ਼ ਮੈਡੀਸਨ’ ਵਿੱਚ ਪ੍ਰਕਾਸ਼ਿਤ ਇੱਕ ਨਵਾਂ ਇਜ਼ਰਾਈਲੀ ਅਧਿਐਨ ਦਰਸਾਉਂਦਾ ਹੈ ਕਿ ਐਂਟੀਵਾਇਰਲ ਗੋਲੀ ਪੈਕਸਲੋਵਿਡ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਹਸਪਤਾਲ ਵਿੱਚ ਦਾਖਲ ਹੋਣ ਦੇ ਜੋਖਮ ਨੂੰ 73 ਪ੍ਰਤੀਸ਼ਤ ਅਤੇ ਮੌਤ ਨੂੰ 79 ਪ੍ਰਤੀਸ਼ਤ ਤੱਕ ਘਟਾਉਂਦੀ ਹੈ।
ਆਪਣੇ ਰਾਜ ਦੀਆਂ ਕੋਵਿਡ-19 ਟੈਸਟਿੰਗ ਕਲੀਨਿਕਾਂ ਬਾਰੇ ਜਾਣੋ।
ਆਪਣੇ ਆਰ ਏ ਟੀ (RAT) ਨਤੀਜੇ ਰਜਿਸਟਰ ਕਰੋ।
'ਤੇ ਆਪਣੀ ਭਾਸ਼ਾ ਵਿੱਚ ਕੋਵਿਡ-19 ਜਾਣਕਾਰੀ ਪੜ੍ਹੋ।