- ਅੱਜ ਤੋਂ ਪੱਛਮੀ ਆਸਟ੍ਰੇਲੀਆ ਵਿੱਚ ਸਕੂਲੀ ਵਿਦਿਆਰਥੀਆਂ ਅਤੇ ਗੰਭੀਰ ਦੇਖਭਾਲ ਕਰਮਚਾਰੀਆਂ ਲਈ ਉਨ੍ਹਾਂ ਨੂੰ ਹੁਣ ਕੋਵਿਡ-19 ਮਾਮਲਿਆਂ ਦਾ ਨਜ਼ਦੀਕੀ ਸੰਪਰਕ ਹੋਣ ਤੇ ਰੋਜ਼ਾਨਾ ਰੈਪਿਡ ਐਂਟੀਜੇਨ ਟੈਸਟ ਦਾ ਨਕਾਰਾਤਮਕ ਨਤੀਜਾ ਮਿਲਣ ਤੇ ਕੰਮ ਤੇ ਅਤੇ ਸਕੂਲ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ।
- ਨਾਜ਼ੁਕ ਕਾਮਿਆਂ ਵਿੱਚ ਟ੍ਰਾਂਸਪੋਰਟ, ਫੂਡ ਮੈਨੂਫੈਕਚਰਿੰਗ, ਪ੍ਰਚੂਨ ਸਮੇਤ ਸੁਪਰਮਾਰਕੀਟ, ਪੈਟਰੋਲ ਸਟੇਸ਼ਨ, ਖੇਤੀਬਾੜੀ, ਮਾਈਨਿੰਗ, ਉਸਾਰੀ, ਬਜ਼ੁਰਗ ਦੇਖਭਾਲ ਅਤੇ ਸਕੂਲ ਸ਼ਾਮਲ ਹਨ।
- ਡਬਲਯੂ ਏ ਦੇ ਸਿੱਖਿਆ ਮੰਤਰੀ ਸੂ ਏਲਰੀ ਨੇ ਮੰਨਿਆ ਕਿ ਇਸ ਨਾਲ ਲਾਗਾਂ ਵਿੱਚ ਵਾਧਾ ਹੋ ਸਕਦਾ ਹੈ।
- ਵਿਸ਼ਵ ਸਿਹਤ ਸੰਗਠਨ ਨੇ ਪੁਸ਼ਟੀ ਕੀਤੀ ਹੈ ਕਿ ਕੋਵਿਡ -19 ਨਾਲ ਜੁੜੀਆਂ ਲਾਗਾਂ ਅਤੇ ਮੌਤਾਂ ਦੀ ਗਿਣਤੀ ਘਟ ਰਹੀ ਹੈ, ਸਿਰਫ ਪੱਛਮੀ ਪ੍ਰਸ਼ਾਂਤ ਰਾਸ਼ਟਰਾਂ ਵਿੱਚ ਲਾਗਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ।
- ਅੰਕੜੇ ਦਰਸਾਉਂਦੇ ਹਨ ਕਿ ਹਾਂਗਕਾਂਗ ਵਿੱਚ ਹੁਣ ਦੁਨੀਆ ਦੀ ਸਭ ਤੋਂ ਵੱਧ ਮੌਤ ਦਰ ਹੈ। 80 ਸਾਲ ਤੋਂ ਵੱਧ ਉਮਰ ਦੇ ਇਸ ਦੇ ਅੱਧੇ ਤੋਂ ਵੱਧ ਵਸਨੀਕਾਂ ਨੂੰ ਅਜੇ ਵੀ ਟੀਕਾਕਰਨ ਨਹੀਂ ਕੀਤਾ ਗਿਆ ਹੈ ਅਤੇ ਟਾਪੂ ਦੀਆਂ 87% ਬਜ਼ੁਰਗ ਦੇਖਭਾਲ ਸਹੂਲਤਾਂ ਵਿੱਚ ਕੋਵਿਡ-19 ਦੀ ਰਿਪੋਰਟ ਕੀਤੀ ਗਈ ਹੈ।
- ਕਰੋਨੁਲਾ ਦੇ ਮੁੱਖ ਕੋਚ ਕ੍ਰੇਗ ਫਿਟਜ਼ਗਿਬਨ ਦੇ ਕੋਵਿਡ-19 ਲਈ ਸਕਾਰਾਤਮਕ ਟੈਸਟ ਕਰਨ ਤੋਂ ਬਾਅਦ ਉਹ ਪਹਿਲੀ ਐਨ ਆਰ ਐਲ ਸੀਜ਼ਨ ਗੇਮ ਵਿੱਚ ਸ਼ਮੂਲੀਅਤ ਨਹੀਂ ਕਰ ਸਕੇਗਾ।
- ਨੋਵਾਕ ਜੋਕੋਵਿਚ ਨੇ ਪੁਸ਼ਟੀ ਕੀਤੀ ਹੈ ਕਿ ਉਹ ਇੰਡੀਅਨ ਵੇਲਜ਼ ਟੂਰਨਾਮੈਂਟ ਵਿੱਚ ਹਿੱਸਾ ਨਹੀਂ ਲਵੇਗਾ, ਕਿਉਂਕਿ ਟੀਕਾਕਰਣ ਤੋਂ ਬਿਨਾਂ ਉਸ ਨੂੰ ਸੰਯੁਕਤ ਰਾਜ ਦੀ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਹੈ।
ਕੋਵਿਡ-19 ਅੰਕੜੇ:
- ਨਿਊ ਸਾਊਥ ਵੇਲਜ਼ ਨੇ 991 ਮਰੀਜ਼ਾਂ ਦੀ ਰਿਪੋਰਟ ਕੀਤੀ ਹੈ, ਜਿਨ੍ਹਾਂ ਵਿੱਚੋਂ 39 ਨੂੰ ਇੰਟੈਂਸਿਵ ਕੇਅਰ ਵਿੱਚ ਭਰਤੀ ਕੀਤਾ ਗਿਆ ਹੈ। ਰਾਜ ਵਿੱਚ ਕੋਵਿਡ-19 ਦੇ 16,288 ਨਵੇਂ ਮਾਮਲੇ ਅਤੇ 4 ਮੌਤਾਂ ਸਾਹਮਣੇ ਆਈਆਂ ਹਨ।
- ਵਿਕਟੋਰੀਆ ਵਿੱਚ, 188 ਲੋਕ ਹਸਪਤਾਲ ਵਿੱਚ ਦਾਖਲ ਹਨ, ਜਿਨ੍ਹਾਂ ਵਿੱਚੋਂ 32 ਆਈ ਸੀ ਯੂ ਵਿੱਚ ਅਤੇ 3 ਵੈਂਟੀਲੇਟਰਾਂ ਤੇ ਹਨ। ਇੱਥੇ 8 ਮੌਤਾਂ ਅਤੇ 7,779 ਨਵੇਂ ਮਾਮਲੇ ਦਰਜ ਕੀਤੇ ਗਏ ਹਨ।
- ਤਸਮਾਨੀਆ ਵਿੱਚ 1,167 ਨਵੇਂ ਕੋਵਿਡ -19 ਮਾਮਲੇ ਦਰਜ ਕੀਤੇ ਗਏ ਹਨ। ਕੋਵਿਡ-19 ਨਾਲ 16 ਲੋਕ ਹਸਪਤਾਲ ਵਿੱਚ ਦਾਖਲ ਹਨ, ਜਿਨ੍ਹਾਂ ਵਿੱਚੋਂ 5 ਨੂੰ ਆਈ ਸੀ ਯੂ ਵਿੱਚ ਰੱਖਿਆ ਗਿਆ ਹੈ।
- ਏ ਸੀ ਟੀ ਵਿੱਚ 37 ਲੋਕ ਹੁਣ ਕੋਵਿਡ-19 ਨਾਲ ਹਸਪਤਾਲ ਵਿੱਚ ਦਾਖਲ ਹਨ, ਜਿਨ੍ਹਾਂ ਵਿੱਚੋਂ 2 ਨੂੰ ਆਈ ਸੀ ਯੂ ਵਿੱਚ ਰੱਖਿਆ ਗਿਆ ਹੈ। ਰਾਜ ਵਿੱਚ 821 ਨਵੀਆਂ ਲਾਗਾਂ ਦੀ ਰਿਪੋਰਟ ਕੀਤੀ ਗਈ ਹੈ।
- ਕੁਈਨਜ਼ਲੈਂਡ ਵਿੱਚ, 4,571 ਨਵੇਂ ਕੋਵਿਡ -19 ਮਾਮਲੇ ਅਤੇ 5 ਮੌਤਾਂ ਦਰਜ ਹੋਈਆਂ ਹਨ। 252 ਲੋਕ ਕੋਵਿਡ -19 ਨਾਲ ਹਸਪਤਾਲ ਵਿੱਚ ਦਾਖਲ ਹਨ, 17 ਮਰੀਜਾਂ ਆਈ ਸੀ ਯੂ ਵਿੱਚ ਰੱਖਿਆ ਗਿਆ ਹੈ।
- ਪੱਛਮੀ ਆਸਟ੍ਰੇਲੀਆ ਵਿੱਚ ਕੋਵਿਡ-19 ਦੇ 4,535 ਨਵੇਂ ਮਾਮਲੇ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ 80 ਲੋਕ ਇਸ ਵੇਲੇ ਹਸਪਤਾਲ ਵਿੱਚ ਦਾਖਲ ਹਨ ਅਤੇ 3 ਮਰੀਜ਼ਾਂ ਨੂੰ ਆਈ ਸੀ ਯੂ ਵਿੱਚ ਰੱਖਿਆ ਗਿਆ ਹੈ।
- ਦੱਖਣੀ ਆਸਟ੍ਰੇਲੀਆ ਵਿੱਚ 91 ਲੋਕ ਇਸ ਸਮੇਂ ਕੋਵਿਡ-19 ਨਾਲ ਹਸਪਤਾਲ ਵਿੱਚ ਦਾਖਲ ਹਨ ਅਤੇ ਉਨ੍ਹਾਂ ਵਿੱਚੋਂ 11 ਆਈ ਸੀ ਯੂ ਵਿੱਚ ਹਨ, ਜਦੋਂ ਕਿ 2 ਮਰੀਜ਼ਾਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਹੈ। ਇੱਥੇ ਕੋਵਿਡ-19 ਦੇ 2,590 ਨਵੇਂ ਮਾਮਲੇ ਸਾਹਮਣੇ ਆਏ ਹਨ।
ਆਪਣੇ ਰਾਜ ਦੀਆਂ ਕੋਵਿਡ-19 ਟੈਸਟਿੰਗ ਕਲੀਨਿਕਾਂ ਬਾਰੇ ਜਾਣੋ।
ਆਪਣੇ ਆਰ ਏ ਟੀ (RAT) ਨਤੀਜੇ ਰਜਿਸਟਰ ਕਰੋ।