ਕੋਵਿਡ -19 ਅਪਡੇਟ: ਅੰਤਰਰਾਜੀ ਯਾਤਰੀਆਂ ਨੂੰ ਰਾਜ ਦੁਆਰਾ ਸੰਚਾਲਿਤ ਕਲੀਨਿਕਾਂ ਵਿੱਚ ਕੋਵਿਡ ਟੈਸਟਾਂ ਲਈ ਨਹੀਂ ਕਰਨਾ ਪਵੇਗਾ ਕੋਈ ਭੁਗਤਾਨ

ਇਹ 24 ਨਵੰਬਰ 2021 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

A woman waits to receive a COVID-19 test in the eastern suburbs of Sydney Tuesday, Sept. 14, 2021.

A woman waits to receive a COVID-19 test in the eastern suburbs of Sydney Tuesday, Sept. 14, 2021. Source: AAP

ਫੈਡਰਲ ਸਿਹਤ ਮੰਤਰੀ ਗ੍ਰੇਗ ਹੰਟ ਨੇ ਪੁਸ਼ਟੀ ਕੀਤੀ ਹੈ ਕਿ ਜੇਕਰ ਘਰੇਲੂ ਯਾਤਰੀ, ਰਾਜ ਦੁਆਰਾ ਚਲਾਏ ਜਾਣ ਵਾਲੇ ਕਲੀਨਿਕ ਤੋਂ ਕੋਵਿਡ -19 ਟੈਸਟਾਂ ਦਾ ਨਤੀਜਾ ਪ੍ਰਾਪਤ ਕਰਦੇ ਹਨ ਤਾਂ ਉਨ੍ਹਾਂ ਨੂੰ ਟੈਸਟਾਂ ਲਈ ਭੁਗਤਾਨ ਨਹੀਂ ਕਰਨਾ ਪਵੇਗਾ। ਇਸ ਗੱਲ 'ਤੇ ਉਲਝਣ ਪੈਦਾ ਹੋ ਗਈ ਸੀ ਕਿ ਕੁਈਨਜ਼ਲੈਂਡ ਲਈ ਟੈਸਟਾਂ ਦਾ ਭੁਗਤਾਨ ਸੰਘੀ ਜਾਂ ਰਾਜ ਪੱਧਰ 'ਤੇ ਕੀਤਾ ਜਾਵੇਗਾ, ਜਿਸਦੀ ਕੀਮਤ ਪ੍ਰਤੀ ਵਿਅਕਤੀ $150 ਡਾਲਰ ਤੱਕ ਹੋ ਸਕਦੀ ਹੈ।

ਕੁਈਨਜ਼ਲੈਂਡ, ਪੱਛਮੀ ਆਸਟ੍ਰੇਲੀਆ ਅਤੇ ਦੱਖਣੀ ਆਸਟ੍ਰੇਲੀਆ ਵਿੱਚ ਦਾਖਲੇ ਤੋਂ 72 ਘੰਟੇ ਪਹਿਲਾਂ ਲਾਜ਼ਮੀ ਨੱਕ ਅਤੇ ਗਲੇ ਦੇ ਫੰਬੇ ਦਾ ਟੈਸਟ ਜਾਂ ਪੀ ਸੀ ਆਰ ਟੈਸਟ ਦੀ ਲੋੜ ਹੁੰਦੀ ਹੈ।

ਅਗਲੇ ਸਾਲ 17 ਜਨਵਰੀ ਤੋਂ, ਪੂਰੀ ਤਰ੍ਹਾਂ ਟੀਕਾਗ੍ਰਸਤ ਨਿਊਜ਼ੀਲੈਂਡਰ ਅਤੇ ਹੋਰ ਯੋਗ ਯਾਤਰੀ, ਹੋਟਲ ਕੁਆਰੰਟੀਨ ਤੋਂ ਬਿਨਾਂ ਨਿਊਜ਼ੀਲੈਂਡ ਦੀ ਯਾਤਰਾ ਕਰਨ ਦੇ ਯੋਗ ਹੋਣਗੇ। ਯਾਤਰੀਆਂ ਨੂੰ ਸੱਤ ਦਿਨ ਘਰ ਵਿੱਚ ਹੀ ਕੁਆਰੰਟੀਨ ਕਰਨ ਦੀ ਲੋੜ ਹੋਵੇਗੀ।

ਕੋਵਿਡ-19 ਦੇ ਅੰਕੜੇ:

ਐਨ ਟੀ ਨੇ 11 ਨਵੇਂ ਸਥਾਨਕ ਮਾਮਲੇ ਦਰਜ ਕੀਤੇ ਹਨ।

ਵਿਕਟੋਰੀਆ ਵਿੱਚ ਸਥਾਨਕ ਤੌਰ 'ਤੇ 1,196 ਮਾਮਲੇ ਅਤੇ 3 ਮੌਤਾਂ ਦਰਜ ਕੀਤੀਆਂ ਗਈਆਂ ਹਨ। 

ਐਨ ਐਸ ਡਬਲਯੂ ਵਿੱਚ 248 ਨਵੇਂ ਭਾਈਚਾਰਕ ਮਾਮਲੇ ਅਤੇ ਦੋ ਮੌਤਾਂ ਦਰਜ ਕੀਤੀਆਂ ਗਈਆਂ ਹਨ ਅਤੇ ਕੁਈਨਜ਼ਲੈਂਡ ਵਿੱਚ ਕੋਈ  ਮਾਮਲਾ ਦਰਜ ਨਹੀਂ ਕੀਤਾ ਗਿਆ ।


ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:

ਯਾਤਰਾ

 ਯਾਤਰਾ ਅਤੇ ਕੋਵਿਡ-19 ਅਤੇ ਦੀ ਜਾਣਕਾਰੀ ਹਾਸਿਲ ਕਰੋ।

ਵਿੱਤੀ ਮਦਦ

ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ: 




ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:


Share
Published 24 November 2021 2:15pm
By Sumeet Kaur


Share this with family and friends