ਕੋਵਿਡ-19 ਅੱਪਡੇਟ: ਟੀਕੇ ਲਗਵਾ ਚੁੱਕੇ ਲੋਕਾਂ ਲਈ ਅੰਤਰਰਾਸ਼ਟਰੀ ਸਰਹੱਦਾਂ ਇਸ ਮਹੀਨੇ ਤੋਂ ਮੁੜ ਖੋਲ੍ਹਣ ਦਾ ਐਲਾਨ

ਇਹ 7 ਫਰਵਰੀ, 2022 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

Australian Treasurer Josh Frydenberg at Parliament House in Canberra, Thursday, December 16, 2021.

Australian Treasurer Josh Frydenberg at Parliament House in Canberra, Thursday, December 16, 2021. Source: AAP

  • ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਹੈ ਕਿ ਆਸਟ੍ਰੇਲੀਆ ਦੀਆਂ ਸਰਹੱਦਾਂ 21 ਫਰਵਰੀ ਤੋਂ ਅੰਤਰਰਾਸ਼ਟਰੀ ਸੈਲਾਨੀਆਂ ਲਈ ਮੁੜ ਖੋਲ੍ਹ ਦਿੱਤੀਆਂ ਜਾਣਗੀਆਂ। ਅੰਤਰਰਾਸ਼ਟਰੀ ਸੈਲਾਨੀ ਜਿਨ੍ਹਾਂ ਦਾ ਪੂਰੀ ਤਰ੍ਹਾਂ ਟੀਕਾਕਰਣ ਹੋ ਗਿਆ ਹੈ, ਲਗਭਗ ਦੋ ਸਾਲਾਂ ਤੱਕ ਯਾਤਰਾ ਕਰਨ ਤੋਂ ਰੋਕੇ ਜਾਣ ਤੋਂ ਬਾਅਦ ਹੁਣ ਆਸਟ੍ਰੇਲੀਆ ਆਉਣ ਦੇ ਯੋਗ ਹੋਣਗੇ।
  • ਖਜ਼ਾਨਚੀ ਜੋਸ਼ ਫਰਾਈਡਨਬਰਗ ਕਾਰੋਬਾਰਾਂ ਅਤੇ ਵਿਅਕਤੀਆਂ ਲਈ ਕੋਵਿਡ-19 ਟੈਸਟਿੰਗ ਖਰਚਿਆਂ ਨੂੰ ਟੈਕਸ ਕਟੌਤੀਯੋਗ ਬਣਾ ਰਹੇ ਹਨ ਬਸ਼ਰਤੇ ਇੰਨ੍ਹਾ ਟੈਸਟਾਂ ਦੀ ਵਰਤੋਂ ਕੰਮ 'ਤੇ ਹਾਜ਼ਰ ਹੋਣ ਲਈ ਕੀਤੀ ਜਾ ਰਹੀ ਹੋਵੇ। ਇਹ ਕਾਨੂੰਨ 1 ਜੁਲਾਈ, 2021 ਨੂੰ 'ਬੈਕਡੇਟ' ਕੀਤਾ ਜਾਵੇਗਾ, ਜਿਸ ਨਾਲ ਲੋਕ ਇਸ ਵਿੱਤੀ ਸਾਲ ਵਿੱਚ ਕੀਤੇ ਗਏ ਰੈਪਿਡ ਐਂਟੀਜੇਨ ਟੈਸਟਾਂ ਅਤੇ ਪੀਸੀਆਰ ਟੈਸਟ ਦੇ ਖਰਚਿਆਂ ਦਾ ਦਾਅਵਾ ਕਰਨ ਦੇ ਯੋਗ ਹੋਣਗੇ।
  • ਚੋਣਵੀਂ ਸਰਜਰੀ ਅੱਜ ਤੋਂ ਕੁਝ ਰਾਜਾਂ ਵਿੱਚ ਮੁੜ ਸ਼ੁਰੂ ਹੋਵੇਗੀ। ਵਿਕਟੋਰੀਆ ਵਿੱਚ, ਪ੍ਰਾਈਵੇਟ ਹਸਪਤਾਲ ਅਤੇ ਡੇਅ ਸੈਂਟਰ 50 ਪ੍ਰਤੀਸ਼ਤ ਸਮਰੱਥਾ ਤੱਕ ਚੋਣਵੀਆਂ ਸਰਜਰੀਆਂ ਨੂੰ ਮੁੜ ਸ਼ੁਰੂ ਕਰ ਰਹੇ ਹਨ, ਜਦੋਂ ਕਿ ਐਨ ਐੱਸ ਡਬਲਿਊ ਵਿੱਚ, ਕੁਝ ਮਰੀਜ਼ਾਂ ਦਾ ਇਲਾਜ ਨਿੱਜੀ ਸਹੂਲਤਾਂ ਦੇ ਨਾਲ-ਨਾਲ ਖੇਤਰੀ ਜਨਤਕ ਹਸਪਤਾਲਾਂ ਵਿੱਚ ਵੀ ਕੀਤਾ ਜਾਵੇਗਾ।
  • ਕੁਈਨਜ਼ਲੈਂਡਰਜ਼ ਨੂੰ ਹੁਣ ਕੁਝ ਥਾਵਾਂ 'ਤੇ ਰਾਜ ਦੇ ਚੈੱਕ-ਇਨ ਐਪ ਦੀ ਵਰਤੋਂ ਕਰਨ ਦੀ ਲੋੜ ਨਹੀਂ ਹੋਵੇਗੀ, ਪਰ ਅਜੇ ਵੀ ਕਈ ਸਥਾਨਾਂ ਲਈ ਟੀਕਾਕਰਨ ਦੇ ਸਬੂਤ ਦੀ ਲੋੜ ਹੋਵੇਗੀ। ਸਰਕਾਰ ਅਨੁਸਾਰ ਪਿਛਲੇ ਹਫਤੇ ਰਾਜ ਆਪਣੇ ਓਮਿਕਰੋਨ ਦੇ ਸਿਖਰਲੇ ਰਿਕਾਰਡ 'ਤੇ ਸੀ।
  • ਏ ਸੀ ਟੀ ਨੇ ਚੈੱਕ-ਇਨ ਲੋੜਾਂ ਵਿੱਚ ਤਬਦੀਲੀਆਂ ਦਾ ਐਲਾਨ ਕੀਤਾ ਹੈ। ਸ਼ੁੱਕਰਵਾਰ ਰਾਤ 11.59 ਵਜੇ ਤੋਂ ਕੁਝ ਸਥਾਨਾਂ ਨੂੰ ਲਾਜ਼ਮੀ 'ਕੀਊ ਆਰ' ਕੋਡ ਚੈੱਕ-ਇਨ ਦੀ ਲੋੜ ਨਹੀਂ ਹੋਵੇਗੀ।
  • ਐਨ ਐਸ ਡਬਲਯੂ ਪ੍ਰੀਮੀਅਰ ਨੇ ਘੋਸ਼ਣਾ ਕੀਤੀ ਹੈ ਕਿ ਲੰਬੇ ਸਮੇਂ ਤੋਂ ਚੱਲ ਰਹੀ ਤਾਲਾਬੰਦੀ ਦੌਰਾਨ ਪਿਛਲੇ ਸਾਲ ਵਿੱਚ ਆਪਣੇ ਬੱਚਿਆਂ ਨੂੰ ਹੋਮਸਕੂਲ ਕਰਨ ਵਾਲੇ ਮਾਪੇ ਹੁਣ ਸਰਕਾਰੀ-ਸਬਸਿਡੀ ਵਾਲੀ ਛੁੱਟੀ ਲਈ ਯੋਗ ਹਨ। ਸੋਮਵਾਰ ਤੋਂ ਹਰੇਕ ਯੋਗ ਪਰਿਵਾਰ ਵਿੱਚੋਂ ਇੱਕ ਵਿਅਕਤੀ ਨੂੰ $50 ਦੇ ਪੰਜ ਵਾਊਚਰ ਮਿਲਣਗੇ ਜਿਨ੍ਹਾਂ ਦੀ ਵਰਤੋਂ ਅਕਤੂਬਰ ਦੇ ਸ਼ੁਰੂ ਤੱਕ ਰਾਜ ਭਰ ਵਿੱਚ ਰਿਹਾਇਸ਼ ਜਾਂ ਮਨੋਰੰਜਨ ਬੁੱਕ ਕਰਨ ਲਈ ਕੀਤੀ ਜਾ ਸਕਦੀ ਹੈ।
  • ਕੁਈਨਜ਼ਲੈਂਡ ਦੇ ਵਿਦਿਆਰਥੀ ਕੋਵਿਡ-19 ਦੇ ਪ੍ਰਕੋਪ ਕਾਰਨ ਸਕੂਲ ਦੀ ਸ਼ੁਰੂਆਤ ਵਿੱਚ 2-ਹਫ਼ਤੇ ਦੀ ਦੇਰੀ ਤੋਂ ਬਾਅਦ ਅੱਜ ਕਲਾਸਰੂਮ ਵਿੱਚ ਵਾਪਸ ਪਰਤ ਰਹੇ ਹਨ।
ਕੋਵਿਡ-19 ਅੰਕੜੇ:

  • ਕੁਈਨਜ਼ਲੈਂਡ ਦੇ ਹਸਪਤਾਲਾਂ ਵਿੱਚ 663 ਲੋਕ ਇਲਾਜ ਅਧੀਨ ਹਨ ਜਿਨ੍ਹਾਂ ਵਿੱਚ 43 ਇੰਟੈਂਸਿਵ ਕੇਅਰ ਵਿੱਚ ਹਨ। ਇੱਥੇ 19 ਮੌਤਾਂ ਅਤੇ 4,701 ਨਵੇਂ ਕੇਸ ਦਰਜ ਕੀਤੇ ਗਏ ਸਨ।
  • ਨਿਊ ਸਾਊਥ ਵੇਲਜ਼ ਵਿੱਚ 7,437 ਨਵੇਂ ਮਾਮਲੇ ਅਤੇ 14 ਮੌਤਾਂ ਦਰਜ ਕੀਤੀਆਂ ਗਈਆਂ ਹਨ ਜਦਕਿ 2,099 ਮਰੀਜ਼ ਹਸਪਤਾਲ ਵਿੱਚ ਭਰਤੀ ਹਨ ਜਿਨ੍ਹਾਂ ਵਿੱਚ 137 ਇੰਟੈਂਸਿਵ ਕੇਅਰ ਵਿੱਚ ਹਨ।
  • ਵਿਕਟੋਰੀਆ ਵਿੱਚ ਕੋਵਿਡ ਨਾਲ 638 ਲੋਕ ਹਸਪਤਾਲ ਵਿੱਚ ਦਾਖਿਲ ਹਨ, ਜਿਨ੍ਹਾਂ ਵਿੱਚੋਂ 72 ਆਈ ਸੀ ਯੂ ਵਿੱਚ ਹਨ। ਇੱਥੇ 7 ਮੌਤਾਂ ਅਤੇ 8,275 ਨਵੇਂ ਸੰਕਰਮਣ ਦਰਜ ਕੀਤੇ ਗਏ ।
  • ਤਸਮਾਨੀਆ ਵਿੱਚ 15 ਲੋਕ ਹਸਪਤਾਲ ਵਿੱਚ ਦਾਖਿਲ ਹਨ। ਇੱਥੇ 443 ਨਵੇਂ ਮਾਮਲੇ ਦਰਜ ਕੀਤੇ ਗਏ ਹਨ।
ਆਪਣੀ ਭਾਸ਼ਾ ਵਿੱਚ ਕੋਵਿਡ-19 ਮਹਾਂਮਾਰੀ ਦੇ ਮੌਜੂਦਾ ਉਪਾਵਾਂ ਨੂੰ ਜਾਨਣ ਲਈ 


ਕਈ ਰਾਜਾਂ ਨੇ ਆਰ ਏ ਟੀ ਰਜਿਸਟ੍ਰੇਸ਼ਨ ਫਾਰਮ ਸਥਾਪਤ ਕੀਤੇ ਹਨ।

ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:

ਯਾਤਰਾ

 ਯਾਤਰਾ ਅਤੇ ਜਾਣਕਾਰੀ ਹਾਸਿਲ ਕਰੋ।

ਵਿੱਤੀ ਮਦਦ

ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ: 




ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:


ਐਸ ਬੀ ਐਸ, ਆਸਟ੍ਰੇਲੀਆ ਦੇ ਵਿਆਪਕ ਭਾਈਚਾਰਿਆਂ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ। ਖਬਰਾਂ ਅਤੇ ਜਾਣਕਾਰੀ  63 ਭਾਸ਼ਾਵਾਂ 'ਚ  ਉੱਤੇ ਉਪਲਬਧ ਹੈ।

ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣੋ ਅਤੇ ਸਾਨੂੰ । ਤੁਸੀਂ ਸਾਨੂੰ  'ਤੇ ਵੀ ਫ਼ਾਲੋ ਕਰ ਸਕਦੇ ਹੋ।  


Share
Published 7 February 2022 3:50pm
By Sumeet Kaur


Share this with family and friends