- ਐਨ ਐਸ ਡਬਲਯੂ ਵਿੱਚ, 12 ਖੇਤਰੀ ਸਥਾਨਕ ਸਰਕਾਰੀ ਖੇਤਰ ਤਾਲਾਬੰਦੀ ਤੋਂ ਬਾਹਰ।
- ਵਿਕਟੋਰੀਆ ਨੇ ਕੁਝ ਪਾਬੰਦੀਆਂ ਨੂੰ ਸੌਖਾ ਕਰਨ ਦਾ ਕੀਤਾ ਐਲਾਨ।
- ਏ ਸੀ ਟੀ ਨੇ ਕੋਵਿਡ -19 ਸਹਾਇਤਾ ਗ੍ਰਾਂਟਾਂ ਦਾ ਕੀਤਾ ਵਿਸਤਾਰ।
- ਕੁਈਨਜ਼ਲੈਂਡ ਵਿੱਚ ਘਰੇਲੂ ਇਕਾਂਤਵਾਸ ਵਿੱਚ ਇੱਕ ਕਮਿਊਨਿਟੀ ਮਾਮਲਾ ਦਰਜ।
ਨਿਊ ਸਾਊਥ ਵੇਲਜ਼
ਐਨ ਐਸ ਡਬਲਯੂ ਵਿੱਚ ਸਥਾਨਕ ਤੌਰ 'ਤੇ 1,351 ਨਵੇਂ ਮਾਮਲੇ ਅਤੇ 12 ਮੌਤਾਂ ਦਰਜ ਕੀਤੀਆਂ ਗਈਆਂ ਹਨ। ਮਰਨ ਵਾਲੇ 12 ਲੋਕਾਂ ਵਿੱਚੋਂ 10 ਨੂੰ ਟੀਕਾ ਨਹੀਂ ਲਗਾਇਆ ਗਿਆ ਸੀ।
ਅੱਜ ਸ਼ਾਮ 6 ਵਜੇ ਤੋਂ, ਲਿਸਮੋਰ ਅਤੇ ਐਲਬਰੀ ਸੱਤ ਦਿਨਾਂ ਲਈ ਤਾਲਾਬੰਦੀ ਵਿੱਚ ਜਾ ਰਹੇ ਹਨ, ਕਿਓਂਕਿ ਟੈਸਟਿੰਗ ਜ਼ਰੀਏ ਮਾਮਲਿਆਂ ਵਿੱਚ ਵਾਧਾ ਸਾਹਮਣੇ ਆਇਆ ਹੈ।
ਅੱਜ ਦੁਪਹਿਰ 1 ਵਜੇ ਤੋਂ, ਬੇਗਾ ਵੈਲੀ, ਬਲੇਨੀ, ਬੋਗਨ, ਕੈਬੋਨ, ਡੰਗੋਗ, ਫੋਰਬਸ, ਮਸਵੈੱਲਬਰੂਕ, ਨਾਰਬਰੀ, ਪਾਰਕਸ, ਸਿੰਗਲਟਨ ਸਨੋਈ ਮੋਨਾਰੋ ਅਤੇ ਅਪਰ ਹੰਟਰ ਸ਼ਾਇਰ ਲਈ ਤਾਲਾਬੰਦੀ ਹਟਾ ਦਿੱਤੀ ਗਈ ਹੈ।
ਵਿਕਟੋਰੀਆ
ਵਿਕਟੋਰੀਆ ਨੇ ਸਥਾਨਕ ਤੌਰ 'ਤੇ 514 ਨਵੇਂ ਮਾਮਲੇ ਅਤੇ ਦੋ ਮੌਤਾਂ ਦਦਰਜ ਕੀਤੇ ਗਏ ਹਨ ਜਿਸ ਨਾਲ ਐਕਟਿਵ ਕੇਸਾਂ ਦੀ ਕੁੱਲ ਸੰਖਿਆ 4,370 ਹੋ ਗਈ ਹੈ।
ਕਿਓਂਕਿ ਵਿਕਟੋਰੀਆ ਅੱਜ ਪਹਿਲੀ ਖੁਰਾਕ ਦੇ 70 ਪ੍ਰਤੀਸ਼ਤ ਟੀਚੇ 'ਤੇ ਪਹੁੰਚ ਜਾਵੇਗਾ, ਗ੍ਰੇਟਰ ਮੈਲਬੌਰਨ ਅਤੇ ਖੇਤਰੀ ਵਿਕਟੋਰੀਆ ਵਿੱਚ ਸ਼ੁੱਕਰਵਾਰ, 17 ਸਤੰਬਰ ਦੀ ਅੱਧੀ ਰਾਤ ਤੋਂ ।
ਪੂਰੀ ਤਰ੍ਹਾਂ ਟੀਕਾਕਰਣ ਵਾਲੇ ਵਸਨੀਕਾਂ ਨੂੰ ਪੰਜਾਂ ਦੇ ਸਮੂਹਾਂ ਵਿੱਚ ਬਾਹਰ ਇਕੱਠੇ ਹੋਣ ਦੀ ਆਗਿਆ ਦਿੱਤੀ ਜਾਏਗੀ, ਜਦੋਂ ਕਿ ਜਿਨ੍ਹਾਂ ਕੋਲ ਟੀਕੇ ਦੀ ਇੱਕ ਜਾਂ ਕੋਈ ਵੀ ਖੁਰਾਕ ਨਹੀਂ ਹੈ ਉਹ ਦੋ ਜਣਿਆਂ ਦੇ ਸਮੂਹ ਤੱਕ ਸੀਮਤ ਹੋਣਗੇ। ਨਾਲ ਹੀ, ਖਰੀਦਦਾਰੀ ਅਤੇ ਕਸਰਤ ਲਈ ਯਾਤਰਾ ਦਾ ਘੇਰਾ 5 ਤੋਂ 10 ਕਿਲੋਮੀਟਰ ਤੱਕ ਵਧਾ ਦਿੱਤਾ ਜਾਵੇਗਾ।
ਆਸਟ੍ਰੇਲੀਅਨ ਰਾਜਧਾਨੀ ਖੇਤਰ
ਏ ਸੀ ਟੀ ਨੇ ਸਥਾਨਕ ਤੌਰ 'ਤੇ 15 ਨਵੇਂ ਮਾਮਲੇ ਦਰਜ ਕੀਤੇ ਹਨ। ਜਦੋਂ ਕਿ ਘੱਟੋ-ਘੱਟ ਅੱਠ ਮਾਮਲੇ ਕਮ ਕਮਿਊਨਿਟੀ ਵਿੱਚ ਛੂਤਕਾਰੀ ਹਨ।
ਰਾਸ਼ਟਰਮੰਡਲ ਅਤੇ ਏ ਸੀ ਟੀ ਸਰਕਾਰਾਂ ਨੇ ਕੋਵਿਡ -19 ਵਪਾਰ ਸਹਾਇਤਾ ਗ੍ਰਾਂਟਾਂ ਦਾ ਵਿਸਤਾਰ ਕੀਤਾ ਹੈ ਅਤੇ ਇੱਕ ਵਾਧੂ ਕੋਵਿਡ -19 ਸੈਰ-ਸਪਾਟਾ, ਰਿਹਾਇਸ਼ ਪ੍ਰਦਾਤਾ, ਕਲਾ, ਸਮਾਗਮਾਂ ਅਤੇ ਪ੍ਰਾਹੁਣਚਾਰੀ ਗ੍ਰਾਂਟ ਲਈ ਸਹਿਮਤੀ ਦਿੱਤੀ ਹੈ। ਇਥੇ ਹਨ।
ਆਸਟ੍ਰੇਲੀਆ ਦੇ ਆਲੇ ਦੁਆਲੇ ਪਿਛਲੇ 24 ਘੰਟੇ
- ਨੋਰਦਰਨ ਟੈਰੀਟਰੀ ਦਾ ਟੀਚਾ ਹੈ ਕਿ ਨਵੰਬਰ ਦੇ ਅਰੰਭ ਤੱਕ ਇਸਦੀ ਯੋਗ ਆਬਾਦੀ ਦੇ 80 ਪ੍ਰਤੀਸ਼ਤ ਲੋਕਾਂ ਨੂੰ ਪੂਰੀ ਤਰ੍ਹਾਂ ਟੀਕਾ ਲਗਾਇਆ ਜਾਵੇ।
ਕੁਆਰੰਟੀਨ, ਯਾਤਰਾ, ਟੈਸਟਿੰਗ ਕਲੀਨਿਕ ਅਤੇ ਮਹਾਂਮਾਰੀ ਦੀ ਬਿਪਤਾ ਅਦਾਇਗੀ
ਕੁਆਰੰਟੀਨ ਅਤੇ ਟੈਸਟਿੰਗ ਦੀਆਂ ਜ਼ਰੂਰਤਾਂ ਦਾ ਪ੍ਰਬੰਧਨ ਅਤੇ ਰਾਜ ਅਤੇ ਪ੍ਰਦੇਸ਼ ਸਰਕਾਰਾਂ ਦੁਆਰਾ ਲਾਗੂ ਕੀਤਾ ਜਾਂਦਾ ਹੈ:
- ਨਿਊ ਸਾਊਥ ਵੇਲਜ਼ ਅਤੇ
- ਵਿਕਟੋਰੀਆ , ਅਤੇ
- ਆਸਟ੍ਰੇਲੀਅਨ ਕੈਪੀਟਲ ਟੇਰੀਟਰੀ ਅਤੇ
- ਨੋਰਦਰਨ ਟੇਰੀਟਰੀ ਅਤੇ
- ਕੁਇੰਜ਼ਲੈਂਡ ਅਤੇ
- ਦੱਖਣੀ ਆਸਟ੍ਰੇਲੀਆ ਅਤੇ
- ਤਸਮਾਨੀਆ ਅਤੇ
- ਪੱਛਮੀ ਆਸਟ੍ਰੇਲੀਆ ਅਤੇ
ਜੇ ਤੁਸੀਂ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਛੋਟ ਦੇ ਲਈ ਔਨਲਾਈਨ ਅਰਜ਼ੀ ਦੇ ਸਕਦੇ ਹੋ। ਆਸਟ੍ਰੇਲੀਆ ਤੋਂ ਬਾਹਰ ਜਾਣ ਹਿੱਤ ਹਾਲਤਾਂ ਬਾਰੇ । ਅੰਤਰਰਾਸ਼ਟਰੀ ਉਡਾਣਾਂ ਲਈ ਅਸਥਾਈ ਉਪਾਅ ਹਨ ਜਿਨ੍ਹਾਂ ਦੀ ਸਰਕਾਰ ਦੁਆਰਾ ਨਿਰੰਤਰ ਸਮੀਖਿਆ ਕੀਤੀ ਜਾਂਦੀ ਹੈ ਅਤੇ 'ਤੇ ਅਪਡੇਟ ਕੀਤੀ ਜਾਂਦੀ ਹੈ।
ਆਪਣੇ ਰਾਜ ਜਾਂ ਪ੍ਰਦੇਸ਼ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਬਾਰੇ ਇੱਥੋਂ ਜਾਣੋ : , , , , , , ,
ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੇ ਅਨੁਵਾਦ ਕੀਤੇ ਗਏ ਸ਼ਬਦਾਂ ਬਾਰੇ ਜਾਣੋ:
ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:
ਰਾਜ ਅਤੇ ਪ੍ਰਦੇਸ਼ ਵਿੱਚ ਮਹਾਂਮਾਰੀ ਬਿਪਤਾ ਦੀ ਅਦਾਇਗੀ ਦੀ ਜਾਣਕਾਰੀ:
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ ਉੱਤੇ ਉਪਲਬਧ ਹੈ।
ਸਬੰਧਿਤ ਪੇਸ਼ਕਾਰੀਆਂ/ਇਹ ਵੀ ਜਾਣੋ:

ਆਸਟ੍ਰੇਲੀਆ ਵਿੱਚ ਕੋਵਿਡ-19: ਤੁਹਾਡੀ ਭਾਸ਼ਾ ਵਿੱਚ ਮੌਜੂਦ ਲਾਜ਼ਮੀ ਜਾਣਕਾਰੀ