Key Points
- ਬੱਚਿਆਂ ਵਿੱਚ ਵਾਇਰਸ ਦੀਆਂ ਲਾਗਾਂ ਬਾਰੇ ਜਾਣਕਾਰੀ ਲਈ ਇੱਕ ਗੀਤ ਜਾਰੀ ਕੀਤਾ ਗਿਆ
- ਵਿਸ਼ਵ ਸਿਹਤ ਸੰਗਠਨ ਨੇ ਵਿਸ਼ਵ ਵਿਆਪੀ ਕੋਵਿਡ -19 ਮਾਮਲਿਆਂ ਵਿੱਚ 24 ਪ੍ਰਤੀਸ਼ਤ ਦੀ ਗਿਰਾਵਟ ਦੀ ਰਿਪੋਰਟ ਕੀਤੀ ਹੈ
ਸ਼ੁੱਕਰਵਾਰ ਨੂੰ, ਆਸਟ੍ਰੇਲੀਆ ਨੇ ਘੱਟੋ-ਘੱਟ 73 ਕੋਵਿਡ -19 ਮੌਤਾਂ ਦੀ ਰਿਪੋਰਟ ਕੀਤੀ, ਜਿਸ ਵਿੱਚ ਵਿਕਟੋਰੀਆ ਵਿੱਚ 27, ਨਿਊ ਸਾਊਥ ਵੇਲਜ਼ ਵਿੱਚ 22 ਅਤੇ ਕੁਈਨਜ਼ਲੈਂਡ ਵਿੱਚ 14 ਸ਼ਾਮਲ ਹਨ।
ਇਸ ਹਫਤੇ ਆਸਟ੍ਰੇਲੀਆ ਵਿੱਚ ਕੋਵਿਡ -19 ਨਾਲ ਹੋਈਆਂ ਕੁੱਲ ਮੌਤਾਂ ਨੇ 13,000 ਦੇ ਅੰਕੜੇ ਨੂੰ ਪਾਰ ਕਰ ਲਿਆ ਹੈ। ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ 13,229 ਕੋਵਿਡ ਮੌਤਾਂ ਹੋ ਚੁੱਕੀਆਂ ਹਨ।
ਸਿਹਤ ਮੰਤਰੀ ਮਾਰਕ ਬਟਲਰ ਨੇ ਏ.ਬੀ.ਸੀ. ਰੇਡੀਓ ਨੂੰ ਦੱਸਿਆ ਕਿ ਮੌਜੂਦਾ ਓਮਿਕਰੋਨ ਅਤੇ ਫਲੂ ਦੀਆਂ ਲਹਿਰਾਂ ਦੇ ਸਿਖਰ 'ਤੇ ਪਹੁੰਚਣ ਦੇ ਕਾਰਨ ਹਸਪਤਾਲ ਪ੍ਰਣਾਲੀ ਨੂੰ ਅਜੇ ਵੀ ਕਾਫ਼ੀ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸ੍ਰੀ ਬਟਲਰ ਨੇ ਕਿਹਾ ਕਿ ਮਹਾਂਮਾਰੀ ਖ਼ਤਮ ਨਹੀਂ ਹੋਈ ਹੈ ਅਤੇ ਕੋਵਿਡ-19, ਫਲੂ ਵਰਗੇ ਮੌਸਮੀ ਵਾਇਰਸ ਦੀ ਤਰ੍ਹਾਂ ਨਹੀਂ ਹੈ।
ਡਿਪਾਰਟਮੈਂਟ ਆਫ ਹੈਲਥ ਐਂਡ ਏਜਡ ਕੇਅਰ ਨੇ ਪਰਿਵਾਰਾਂ ਨੂੰ ਇਸ ਬਾਰੇ ਯਾਦ ਕਰਾਉਣ ਲਈ ਇੱਕ ਨਵਾਂ ਗੀਤ ਰਿਲੀਜ਼ ਕੀਤਾ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਬੱਚਿਆਂ ਵਿੱਚ ਵਾਇਰਸ ਦੀਆਂ ਲਾਗਾਂ ਤੋਂ ਕਿਵੇਂ ਬਚਣਾ ਹੈ।
ਸ਼ਨੀਵਾਰ ਨੂੰ, ਸਵੇਰੇ 10 ਵਜੇ ਤੋਂ ਸ਼ਾਮ 4.30 ਵਜੇ ਤੱਕ, ਦੱਖਣੀ ਆਸਟ੍ਰੇਲੀਆ ਦੇ ਲੋਕ ਈਸਟ ਐਡੀਲੇਡ ਸਕੂਲ, ਵ੍ਹਾਈਟਫਰੀਅਰਜ਼ ਕੈਥੋਲਿਕ ਸਕੂਲ, ਬੈਰੀ ਪ੍ਰਾਇਮਰੀ ਸਕੂਲ, ਪੂਰਾਕਾ ਪ੍ਰਾਇਮਰੀ ਸਕੂਲ ਅਤੇ ਮੈਗਿਲ ਪ੍ਰਾਇਮਰੀ ਸਕੂਲ ਵਿਖੇ ਆਪਣੀ ਕੋਵਿਡ -19 ਵੈਕਸੀਨ ਅਤੇ ਬੂਸਟਰ ਖੁਰਾਕ ਲੈ ਸਕਦੇ ਹਨ।
ਵਿਸ਼ਵ ਸਿਹਤ ਸੰਗਠਨ ਨੇ ਆਪਣੀ ਤਾਜ਼ਾ ਰਿਪੋਰਟ ਵਿੱਚ 14 ਅਗਸਤ ਨੂੰ ਖਤਮ ਹੋਏ ਹਫ਼ਤੇ ਦੌਰਾਨ ਗਲੋਬਲ ਕੋਵਿਡ -19 ਮਾਮਲਿਆਂ ਵਿੱਚ 24 ਪ੍ਰਤੀਸ਼ਤ ਦੀ ਗਿਰਾਵਟ ਦਰਜ ਕੀਤੀ ਹੈ।
ਪੱਛਮੀ ਪ੍ਰਸ਼ਾਂਤ ਖੇਤਰ ਵਿੱਚ ਕੇਸਾਂ ਵਿੱਚ 18 ਪ੍ਰਤੀਸ਼ਤ ਦੀ ਗਿਰਾਵਟ ਆਈ, ਜਿਸ ਵਿੱਚ ਆਸਟਰੇਲੀਆ, ਜਾਪਾਨ ਅਤੇ ਕੋਰੀਆ ਸ਼ਾਮਲ ਹਨ।
ਜਾਪਾਨ, ਕੋਰੀਆ, ਅਮਰੀਕਾ, ਜਰਮਨੀ ਅਤੇ ਇਟਲੇ ਨੇ 14 ਅਗਸਤ ਨੂੰ ਖਤਮ ਹੋਏ ਹਫਤੇ ਵਿੱਚ ਸਭ ਤੋਂ ਵੱਧ ਵਿਸ਼ਵਵਿਆਪੀ ਮਾਮਲਿਆਂ ਦੀ ਰਿਪੋਰਟ ਕੀਤੀ ਹੈ।
ਵਿਸ਼ਵ ਸਿਹਤ ਸੰਗਠਨ ਇਸ ਸਮੇਂ ਓਮਿਕਰੋਨ ਦੇ 200 ਵੰਸ਼ਾਂ ਦੀ ਨਿਗਰਾਨੀ ਕਰ ਰਿਹਾ ਹੈ।
ਆਪਣੇ ਰਾਜ ਦੀਆਂ ਕੋਵਿਡ-19 ਟੈਸਟਿੰਗ ਕਲੀਨਿਕਾਂ ਬਾਰੇ ਜਾਣੋ।
ਆਪਣੇ ਆਰ ਏ ਟੀ (RAT) ਨਤੀਜੇ ਰਜਿਸਟਰ ਕਰੋ।