ਪ੍ਰਧਾਨ ਮੰਤਰੀ ਅੱਜ ਸ਼ਾਮ ਇੱਕ ਸੁਰੱਖਿਆ ਮੀਟਿੰਗ ਕਰਨਗੇ ਅਤੇ ਕੋਵਿਡ -19 ਦੇ ਇੱਕ ਨਵੇਂ ਅਤੇ ਵਧੇਰੇ ਸੰਚਾਰਿਤ ਰੂਪ ਓਮਾਈਕਰੋਨ ਵੇਰੀਐਂਟ ਜੋ ਆਸਟ੍ਰੇਲੀਆ ਪਹੁੰਚ ਚੁੱਕਿਆ ਹੈ ਦੇ ਪ੍ਰਭਾਵ ਦੀ ਸਮੀਖਿਆ ਕਰਨ ਲਈ ਅਗਲੇ 48 ਘੰਟਿਆਂ ਵਿੱਚ ਇੱਕ ਰਾਸ਼ਟਰੀ ਮੰਤਰੀ ਮੰਡਲ ਨਾਲ ਮੀਟਿੰਗ ਕਰਨਗੇ।
ਦੱਖਣੀ ਅਫ਼ਰੀਕਾ ਤੋਂ ਸਿਡਨੀ ਪਹੁੰਚੇ ਦੋ ਯਾਤਰੀਆਂ ਨੇ ਵੇਰੀਐਂਟ ਲਈ ਸਕਾਰਾਤਮਕ ਟੈਸਟ ਕੀਤਾ ਹੈ। ਗੈਰ-ਆਸਟ੍ਰੇਲੀਅਨ ਨਾਗਰਿਕ ਜੋ ਚਿੰਤਾ ਦੇ ਨੌਂ ਦੱਖਣੀ ਅਫ਼ਰੀਕੀ ਦੇਸ਼ਾਂ ਵਿੱਚ ਹਨ, ਨੂੰ ਵਰਤਮਾਨ ਵਿੱਚ ਆਸਟ੍ਰੇਲੀਆ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੈ।
ਸਿਹਤ ਮੰਤਰੀ ਗ੍ਰੇਗ ਹੰਟ ਦਾ ਕਹਿਣਾ ਹੈ ਕਿ ਸਰਕਾਰ ਯਾਤਰਾ ਪਾਬੰਦੀਆਂ ਬਾਰੇ ਡਾਕਟਰੀ ਸਲਾਹ ਲਵੇਗੀ ਅਤੇ ਲੋੜ ਅਨੁਸਾਰ ਕੰਮ ਕਰੇਗੀ। ਆਸਟ੍ਰੇਲੀਆ ਵਰਤਮਾਨ ਵਿੱਚ ਬੁੱਧਵਾਰ 1 ਦਸੰਬਰ ਨੂੰ ਦੋ ਵਾਰ ਵੀਜ਼ਾ ਧਾਰਕਾਂ, ਹੁਨਰਮੰਦ ਕਾਮਿਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਦੁਬਾਰਾ ਖੋਲ੍ਹਣ ਲਈ ਤਿਆਰ ਹੈ।
ਸਰਕਾਰ ਨੇ ਆਸਟ੍ਰੇਲੀਆ ਦੇ ਵੈਕਸੀਨ ਸਲਾਹਕਾਰ ਸਮੂਹ, ਏ ਟੀ ਏ ਜੀ ਆਈ (ATAGI) ਨੂੰ ਅੰਤਰਰਾਸ਼ਟਰੀ ਸਬੂਤਾਂ ਅਤੇ ਨਵੇਂ ਓਮਿਕਰੋਨ ਵੇਰੀਐਂਟ ਦੀ ਰੌਸ਼ਨੀ ਵਿੱਚ ਬੂਸਟਰ ਟਾਈਮ ਫ੍ਰੇਮ ਦੀ ਸਮੀਖਿਆ ਕਰਨ ਲਈ ਵੀ ਕਿਹਾ ਹੈ। ਵਰਤਮਾਨ ਵਿੱਚ ਦੂਜੀ ਖੁਰਾਕ ਤੋਂ ਛੇ ਮਹੀਨੇ ਬਾਅਦ ਇੱਕ ਬੂਸਟਰ ਵੈਕਸੀਨ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ।
ਵਰਲਡ ਹੈਲਥ ਆਰਗੇਨਾਈਜ਼ੇਸ਼ਨ ਨੇ | | || ਅਤੇ ਵਿੱਚ ਓਮਿਕਰੋਨ ਵੇਰੀਐਂਟ ਬਾਰੇ ਜਾਣਕਾਰੀ ਅਪਡੇਟ ਕੀਤੀ ਹੈ|
ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:
ਯਾਤਰਾ
ਵਿੱਤੀ ਮਦਦ
ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ:
- 'ਤੇ 60 ਤੋਂ ਵੱਧ ਭਾਸ਼ਾਵਾਂ ਵਿੱਚ ਖ਼ਬਰਾਂ ਅਤੇ ਜਾਣਕਾਰੀ ਹਾਸਿਲ ਕਰੋ।
- ਤੁਹਾਡੇ ਰਾਜ ਜਾਂ ਖੇਤਰ ਲਈ ਸੰਬੰਧਿਤ ਦਿਸ਼ਾ-ਨਿਰਦੇਸ਼: , , , , , , , ।
- ਬਾਰੇ ਜਾਣਕਾਰੀ।
ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:
ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ: