ਕੋਵਿਡ-19 ਅੱਪਡੇਟ: ਹੁਣ ਬੂਸਟਰ ਟੀਕੇ ਵੀ ਟੀਕਾਕਰਨ ਦੀ ਪਰਿਭਾਸ਼ਾ ਵਿੱਚ ਹੋਣਗੇ ਸ਼ਾਮਿਲ

ਇਹ 11 ਫਰਵਰੀ, 2022 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

Federal Health Minister Greg Hunt

Federal Health Minister Greg Hunt Source: AAP

  • ਆਸਟ੍ਰੇਲੀਅਨ ਟੈਕਨੀਕਲ ਐਡਵਾਈਜ਼ਰੀ ਗਰੁੱਪ ਆਨ ਇਮਯੂਨਾਈਜ਼ੇਸ਼ਨ (ATAGI) ਨੇ "ਪੂਰੀ ਤਰ੍ਹਾਂ ਟੀਕਾਕਰਣ" ਸ਼ਬਦਾਂ ਦੀ ਬਜਾਏ "ਅਪ-ਟੂ-ਡੇਟ" ਦਾ ਉਪਯੋਗ ਕਰਨ ਦੀ ਸਿਫ਼ਾਰਸ਼ ਕੀਤੀ ਹੈ।
  • 16 ਸਾਲ ਤੋਂ ਵੱਧ ਉਮਰ ਦੇ ਆਸਟ੍ਰੇਲੀਆ ਵਾਸੀਆਂ ਨੂੰ "ਅਪ-ਟੂ-ਡੇਟ" ਮੰਨੇ ਜਾਣ ਲਈ ਇੱਕ ਕੋਵਿਡ-19 ਬੂਸਟਰ ਸ਼ਾਟ ਦੀ ਲੋੜ ਹੋਵੇਗੀ, ਜਦੋਂ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵੈਕਸੀਨ ਦੀਆਂ ਦੋ ਖੁਰਾਕਾਂ ਤੋਂ ਬਾਅਦ ਵੀ "ਅਪ-ਟੂ-ਡੇਟ" ਮੰਨਿਆ ਜਾਵੇਗਾ।
  • ਪੂਰੀ ਤਰ੍ਹਾਂ ਟੀਕਾਕਰਨ ਦੀ ਅੱਪਡੇਟ ਕੀਤੀ ਪਰਿਭਾਸ਼ਾ ਸਿਰਫ਼ ਕੋਵਿਡ ਘਰੇਲੂ ਨੀਤੀ 'ਤੇ ਲਾਗੂ ਹੋਵੇਗੀ ਨਾ ਕਿ ਅੰਤਰਰਾਸ਼ਟਰੀ ਸਰਹੱਦਾਂ ਮੁੜ ਖੋਲ੍ਹਣ ਦੀ ਯੋਜਨਾ 'ਤੇ।
  • ਸਲਾਹਕਾਰ ਸਮੂਹ ਦੀ ਅਪਡੇਟ ਕੀਤੀ ਸਲਾਹ ਮਾਰਚ ਦੇ ਅੰਤ ਵਿੱਚ ਲਾਗੂ ਹੋਵੇਗੀ।
  • 21 ਫਰਵਰੀ ਨੂੰ ਅੰਤਰਰਾਸ਼ਟਰੀ ਸਰਹੱਦਾਂ ਦੁਬਾਰਾ ਖੁੱਲਣ ਤੇ ਵਿਦੇਸ਼ੀ ਸੈਲਾਨੀਆਂ ਨੂੰ ਦੇਸ਼ ਵਿੱਚ ਦਾਖਲ ਹੋਣ ਲਈ ਟੀਕੇ ਦੀਆਂ ਸਿਰਫ਼ ਦੋ ਖੁਰਾਕਾਂ ਦੀ ਜ਼ਰੂਰਤ ਹੋਵੇਗੀ।
  • ਫੈਡਰਲ ਸਿਹਤ ਮੰਤਰੀ ਗ੍ਰੇਗ ਹੰਟ ਨੇ ਕਿਹਾ ਕਿ ਨਵੀਂ ਵੈਕਸੀਨ ਸਲਾਹ ਦੇ ਤਹਿਤ ਦੇਸ਼ ਭਰ ਦੇ ਬਜ਼ੁਰਗ ਦੇਖਭਾਲ ਕਰਮਚਾਰੀਆਂ ਲਈ ਬੂਸਟਰ ਡੋਜ਼ ਲਾਜ਼ਮੀ ਹੋਵੇਗੀ।
  • ਸ਼ੁੱਕਰਵਾਰ ਨੂੰ, ਐਨ ਐਸ ਡਬਲਯੂ, ਵਿਕਟੋਰੀਆ, ਕੁਈਨਜ਼ਲੈਂਡ ਅਤੇ ਦੱਖਣੀ ਆਸਟਰੇਲੀਆ ਵਿੱਚ 48 ਕੋਵਿਡ-19 ਮੌਤਾਂ ਦਰਜ ਕੀਤੀਆਂ ਗਈਆਂ ਹਨ।
  • ਐਨ ਐਸ ਡਬਲਯੂ ਦੇ ਸਿਹਤ ਮੰਤਰੀ ਬ੍ਰੈਡ ਹੈਜ਼ਾਰਡ ਅਤੇ ਮੁੱਖ ਸਿਹਤ ਅਧਿਕਾਰੀ ਡਾ. ਕੇਰੀ ਚਾਂਟ ਹੋਰ ਸੀਨੀਅਰ ਐਨ ਐਸ ਡਬਲਯੂ ਸਿਹਤ ਸਟਾਫ, ਸਿਹਤ ਸੰਭਾਲ ਯੂਨੀਅਨਾਂ ਅਤੇ ਸਿੱਖਿਆ ਸ਼ਾਸਤਰੀਆਂ ਦੇ ਨਾਲ ਸ਼ੁੱਕਰਵਾਰ ਨੂੰ ਸੰਸਦ ਦੀ ਜਨਤਕ ਜਵਾਬਦੇਹੀ ਕਮੇਟੀ ਦੇ ਸਾਹਮਣੇ ਪੇਸ਼ ਹੋਣਗੇ।
  • ਐਨ ਐਸ ਡਬਲਯੂ ਨੂੰ ਮੁੜ ਖੋਲ੍ਹਣ ਅਤੇ ਤਾਜ਼ਾ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਬਜ਼ੁਰਗ ਦੇਖਭਾਲ ਅਤੇ ਸਿਹਤ ਖੇਤਰਾਂ ਬਾਰੇ ਜਾਂਚ ਕੀਤੀ ਜਾਵੇਗੀ।
  • ਦੱਖਣੀ ਆਸਟ੍ਰੇਲੀਆ ਵਿੱਚ ਰਾਤੋ-ਰਾਤ ਪਾਬੰਦੀਆਂ ਵਿੱਚ ਢਿੱਲ ਦੇ ਦਿੱਤੀ ਗਈ ਹੈ, ਜਿਸ ਵਿੱਚ ਪੱਬਾਂ, ਕਲੱਬਾਂ ਅਤੇ ਰੈਸਟੋਰੈਂਟਾਂ ਵਿੱਚ ਬਾਹਰੀ ਖੇਤਰਾਂ ਲਈ ਸਮਰੱਥਾ ਸੀਮਾਵਾਂ ਸ਼ਾਮਲ ਹਨ।

ਕੋਵਿਡ ਅੰਕੜੇ:

  • ਐਨ ਐਸ ਡਬਲਯੂ ਦੇ ਹਸਪਤਾਲਾਂ ਵਿੱਚ ਹੁਣ ਤੱਕ 1,716 ਮਰੀਜ਼ ਦਾਖਿਲ ਹੋਏ ਹਨ ਜਿਨ੍ਹਾਂ ਵਿੱਚੋਂ 108 ਆਈ ਸੀ ਯੂ ਵਿੱਚ ਹਨ। ਇੱਥੇ 19 ਹੋਰ ਮੌਤਾਂ ਅਤੇ ਕੋਵਿਡ-19 ਦੇ 8,950 ਨਵੇਂ ਮਾਮਲੇ ਦਰਜ ਕੀਤੇ ਗਏ ਹਨ।
  • ਵਿਕਟੋਰੀਆ ਵਿੱਚ 553 ਲੋਕ ਕੋਵਿਡ-19 ਨਾਲ ਪ੍ਰਭਾਵਿਤ ਹੋਣ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਹਨ, ਜਿਨ੍ਹਾਂ ਵਿੱਚੋਂ 82 ਆਈ ਸੀ ਯੂ ਵਿੱਚ ਅਤੇ 23 ਵੈਂਟੀਲੇਟਰਾਂ 'ਤੇ ਹਨ। ਰਾਜ ਵਿਚ ਲੱਗ ਕਰਕੇ 13 ਮੌਤਾਂ ਅਤੇ 8,521 ਨਵੇਂ ਮਾਮਲੇ ਸਾਹਮਣੇ ਆਏ ਹਨ।
  • ਕੁਈਨਜ਼ਲੈਂਡ ਵਿੱਚ 14 ਮੌਤਾਂ ਅਤੇ ਕੋਵਿਡ-19 ਦੇ 5,977 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਹਸਪਤਾਲ ਵਿੱਚ 584 ਲੋਕ ਦਾਖਲ ਹਨ ਅਤੇ 45 ਮਰੀਜ਼ਾਂ ਨੂੰ ਆਈ ਸੀ ਯੂ ਵਿੱਚ ਰੱਖਿਆ ਗਿਆ ਹੈ।
  • ਤਸਮਾਨੀਆ ਵਿੱਚ 552 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਹਸਪਤਾਲ ਵਿੱਚ 16 ਲੋਕ ਦਾਖਲ ਹਨ ਅਤੇ ਇੱਕ ਵਿਅਕਤੀ ਆਈ ਸੀ ਯੂ ਵਿੱਚ ਹੈ।
  • ਦੱਖਣੀ ਆਸਟ੍ਰੇਲੀਆ ਵਿੱਚ ਲਾਗ ਨਾਲ ਦੋ ਮੌਤਾਂ ਹੋਈਆਂ ਹਨ ਅਤੇ 1,445 ਨਵੇਂ ਮਾਮਲੇ ਸਾਹਮਣੇ ਆਏ ਹਨ। 210 ਲੋਕ ਹਸਪਤਾਲ ਵਿੱਚ ਦਾਖਿਲ ਹਨ ਜਿਨ੍ਹਾਂ ਵਿੱਚੋਂ 16 ਆਈ ਸੀ ਯੂ ਵਿੱਚ ਹਨ।
ਆਪਣੀ ਭਾਸ਼ਾ ਵਿੱਚ ਕੋਵਿਡ-19 ਮਹਾਂਮਾਰੀ ਦੇ ਮੌਜੂਦਾ ਉਪਾਵਾਂ ਨੂੰ ਜਾਨਣ ਲਈ 


ਕਈ ਰਾਜਾਂ ਨੇ ਆਰ ਏ ਟੀ ਰਜਿਸਟ੍ਰੇਸ਼ਨ ਫਾਰਮ ਸਥਾਪਤ ਕੀਤੇ ਹਨ।

ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:

ਯਾਤਰਾ

 ਯਾਤਰਾ ਅਤੇ ਜਾਣਕਾਰੀ ਹਾਸਿਲ ਕਰੋ।

ਵਿੱਤੀ ਮਦਦ

ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ: 




ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:


ਐਸ ਬੀ ਐਸ, ਆਸਟ੍ਰੇਲੀਆ ਦੇ ਵਿਆਪਕ ਭਾਈਚਾਰਿਆਂ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ। ਖਬਰਾਂ ਅਤੇ ਜਾਣਕਾਰੀ  63 ਭਾਸ਼ਾਵਾਂ 'ਚ  ਉੱਤੇ ਉਪਲਬਧ ਹੈ।

ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣੋ ਅਤੇ ਸਾਨੂੰ । ਤੁਸੀਂ ਸਾਨੂੰ  'ਤੇ ਵੀ ਫ਼ਾਲੋ ਕਰ ਸਕਦੇ ਹੋ।  


Share
Published 11 February 2022 2:55pm
By Paras Nagpal


Share this with family and friends