Key Points
- ਵਿਕਟੋਰੀਆ ਦੇ ਪ੍ਰੀਮੀਅਰ ਨੇ ਐਂਬੂਲੈਂਸ ਦੀ ਉਡੀਕ ਵਿੱਚ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਤੋਂ ਮੰਗੀ ਮੁਆਫੀ
- ਮਰਦਾਂ ਵਿੱਚ ਵੈਕਸੀਨ ਦਾ ਪਹਿਲਾ ਟੀਕਾ ਵਧੇਰੇ ਪ੍ਰਭਾਵਸ਼ਾਲੀ, ਇੱਕ ਨਵੇਂ ਅਧਿਐਨ ਵਿੱਚ ਆਇਆ ਸਾਹਮਣੇ
- ਮਹਾਂਮਾਰੀ ਨਾਲ ਕੈਂਸਰ, ਦਿਮਾਗੀ ਕਮਜ਼ੋਰੀ ਅਤੇ ਸ਼ੂਗਰ ਕਾਰਨ ਮੌਤ ਦੀ ਦਰ ਵਿੱਚ ਹੋਇਆ ਵਾਧਾ, ਏ.ਬੀ.ਐਸ ਦੀ ਰਿਪੋਰਟ
ਮੰਗਲਵਾਰ ਨੂੰ ਆਸਟ੍ਰੇਲੀਆ ਵਿੱਚ ਘੱਟੋ-ਘੱਟ 66 ਕੋਵਿਡ-19 ਮੌਤਾਂ ਦਰਜ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚੋਂ 27 ਮੌਤਾਂ ਨਿਊ ਸਾਊਥ ਵੇਲਜ਼ ਤੋਂ, ਵਿਕਟੋਰੀਆ ਤੋਂ 25 ਅਤੇ ਕੁਈਨਜ਼ਲੈਂਡ ਤੋਂ ਅੱਠ ਮੌਤਾਂ ਸ਼ਾਮਲ ਹਨ।
ਫੈਡਰਲ ਲੇਬਰ ਐਮ.ਪੀ ਡਾਕਟਰ ਮਾਈਕ ਫ੍ਰੀਲੈਂਡਰ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਵਿੱਚ ਲੰਬੇ ਸਮੇਂ ਤੱਕ ਰਹਿਣ ਵਾਲੇ ਕੋਵਿਡ ਦੀ ਸਥਿਤੀ ਨੂੰ ਅਪਾਹਜਤਾ ਵਜੋਂ ਮਾਨਤਾ ਦਿੱਤੀ ਜਾ ਸਕਦੀ ਹੈ। ਅਜਿਹਾ ਅਮਰੀਕਾ ਸਮੇਤ ਕੁੱਝ ਹੋਰ ਦੇਸ਼ਾਂ ਵਿੱਚ ਕੀਤਾ ਗਿਆ ਹੈ।
ਡਾਕਟਰ ਫ੍ਰੀਲੈਂਡਰ ਕੋਵਿਡ ਦੇ ਲੰਬੇ ਸਮੇਂ ਦੇ ਪ੍ਰਭਾਵਾਂ ਅਤੇ ਮੁੜ ਲਾਗਾਂ ਦੇ ਪ੍ਰਭਾਵਾਂ ਦੀ ਜਾਂਚ ਕਰਨ ਵਾਲੀ ਸੰਸਦੀ ਕਮੇਟੀ ਦੇ ਚੇਅਰਮੈਨ ਹਨ।
ਡਾਕਟਰ ਫ੍ਰੀਲੈਂਡਰ ਨੇ ਏ.ਬੀ.ਸੀ ਦੇ ਆਰ.ਅੇਨ ਬ੍ਰੇਕਫਾਸਟ ਨੂੰ ਦੱਸਿਆ ਕਿ ਆਸਟ੍ਰੇਲੀਆ ਨੂੰ ਕੋਵਿਡ ਦੇ ਲੰਬੇ ਪ੍ਰਭਾਵਾਂ ਸਬੰਧੀ ਇੱਕ ਕਿਸਮ ਦੇ ਬਹੁ-ਅਨੁਸ਼ਾਸਨੀ ਕਲੀਨਿਕ ਦੀ ਜ਼ਰੂਰਤ ਹੋਵੇਗੀ ਜੋ ਸਰੀਰਕ ਅਤੇ ਮਾਨਸਿਕ ਸਿਹਤ ਸਹਾਇਤਾ ਦੇ ਨਾਲ-ਨਾਲ ਰਿਹਾਇਸ਼ ਅਤੇ ਨੌਕਰੀ ਸਹਾਇਤਾ ਪ੍ਰਦਾਨ ਕਰੇਗਾ।
ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਨੇ ਪਿਛਲੇ ਦੋ ਸਾਲਾਂ ਵਿੱਚ ਐਂਬੂਲੈਂਸ ਦੀ ਉਡੀਕ ਵਿੱਚ ਮਰਨ ਵਾਲੇ 33 ਲੋਕਾਂ ਦੀ ਮੌਤ ਲਈ ਨਿੱਜੀ ਮੁਆਫੀ ਦੀ ਪੇਸ਼ਕਸ਼ ਕੀਤੀ ਹੈ।
ਸ਼੍ਰੀ ਐਂਡਰਿਊਜ਼ ਨੇ ਇੰਨ੍ਹਾਂ ਮੌਤਾਂ ਲਈ ਮਹਾਂਮਾਰੀ ਦੇ ਸਿਖਰ ਉੱਤੇ ਹੋਣ ਸਮੇਂ ਐਮਰਜੈਂਸੀ ਕਾਲਾਂ ਵਿੱਚ ਵਾਧੇ ਨੂੰ ਜ਼ਿੰਮੇਵਾਰ ਠਹਿਰਾਇਆ।
ਆਸਟ੍ਰੇਲੀਅਨ ਅਤੇ ਅੰਤਰਰਾਸ਼ਟਰੀ ਖੋਜਕਰਤਾਵਾਂ ਨੇ ਪਾਇਆ ਹੈ ਕਿ ਕੋਵਿਡ-19 ਵੈਕਸੀਨ ਦਾ ਪਹਿਲਾ ਟੀਕਾ ਮਰਦਾਂ ਵਿੱਚ ਵਧੇਰੇ ਪ੍ਰਭਾਵਸ਼ਾਲੀ ਹੈ।
ਪ੍ਰਮੁੱਖ ਲੇਖਿਕਾ ਅਤੇ ‘ਯੂਨੀਵਰਸਿਟੀ ਆਫ਼ ਮੈਲਬੌਰਨ’ ਦੀ ਪ੍ਰੋਫੈਸਰ ਕਸਾਂਡਰਾ ਸਜ਼ੋਕੇ ਦਾ ਕਹਿਣਾ ਹੈ ਕਿ ਪੁਰਸ਼ਾਂ ਦੇ ਮੁਕਾਬਲੇ ਔਰਤ ਵਿੱਚ ਟੀਕਿਆਂ ਦੇ ਮਾੜੇ ਪ੍ਰਭਾਵਾਂ ਦਾ ਅਨੁਭਵ ਵਧੇਰੇ ਆਮ ਹੈ।
ਉਹਨਾਂ ਦੱਸਿਆ ਕਿ ਖ਼ਾਸ ਤੋਰ ਤੇ ‘ਐਸਟਰਾਜ਼ੈਨੇਕਾ ਅਤੇ ‘ਜੌਨਸਨ’ ਵੈਕਸੀਨ ਲੈਣ ਵਾਲੀਆਂ ਔਰਤਾਂ ਵਿੱਚ ਖੂਨ ਦੇ ਜੰਮਣ ਦੀਆਂ ਘਟਨਾਵਾਂ ਆਮ ਤੌਰ ਉੱਤੇ ਰਿਪੋਰਟ ਕੀਤੀਆਂ ਗਈਆਂ ਸਨ।
‘ਆਸਟ੍ਰੇਲੀਅਨ ਬਿਊਰੋ ਆਫ਼ ਸਟੈਟਿਸਟਿਕਸ’ ਦੀ ਤਾਜ਼ਾ ਮੌਤ ਦਰ ਰਿਪੋਰਟ ਦਰਸਾਉਂਦੀ ਹੈ ਕਿ ਕੋਵਿਡ ਮਹਾਂਮਾਰੀ ਕੈਂਸਰ, ਦਿਮਾਗੀ ਕਮਜ਼ੋਰੀ ਅਤੇ ਸ਼ੂਗਰ ਦੀ ਮੌਤ ਦਰ ਨੂੰ ਵਧਾ ਰਹੀ ਹੈ।
ਆਸਟ੍ਰੇਲੀਆ ਵਿੱਚ ਜਨਵਰੀ ਤੋਂ ਮਈ ਦਰਮਿਆਨ 75,593 ਮੌਤਾਂ ਹੋਈਆਂ, ਜੋ ਪਿਛਲੇ ਪੰਜ ਸਾਲਾਂ ਦੀ ਔਸਤ ਨਾਲੋਂ 16.6 ਫੀਸਦੀ ਵੱਧ ਹੈ।
ਅੰਕੜੇ ਦਰਸਾਉਂਦੇ ਹਨ ਕਿ ਡਿਮੇਨਸ਼ੀਆ, ਡਾਇਬਟੀਜ਼ ਅਤੇ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਦਾ ਅਨੁਪਾਤ 20.5 ਫੀਸਦ, 20 ਫੀਸਦ ਅਤੇ ਛੇ ਫੀਸਦ ਹੈ ਜੋ ਕਿ ਪੰਜ ਸਾਲਾਂ ਦੀ ਬੇਸਲਾਈਨ ਤੋਂ ਵੱਧ ਹੈ।
ਆਪਣੇ ਰਾਜ ਦੀਆਂ ਕੋਵਿਡ-19 ਟੈਸਟਿੰਗ ਕਲੀਨਿਕਾਂ ਬਾਰੇ ਜਾਣੋ।
ਆਪਣੇ ਆਰ ਏ ਟੀ (RAT) ਨਤੀਜੇ ਰਜਿਸਟਰ ਕਰੋ।