- ਐਨ ਐਸ ਡਬਲਯੂ ਦੇ ਮੱਧ-ਉੱਤਰੀ ਤੱਟ ਵਿੱਚ ਵਾਇਰਸ ਦੇ ਵਿਸ਼ਾਣੂਆ ਦਾ ਲੱਗਿਆ ਪਤਾ।
- ਸ਼ੈਪਰਟਨ ਨੂੰ ਛੱਡ ਕੇ, ਖੇਤਰੀ ਵਿਕਟੋਰੀਆ ਵਿੱਚ ਪਾਬੰਦੀਆਂ ਹੋਈਆਂ ਸੌਖੀਆਂ।
- ਏ ਸੀ ਟੀ ਵੱਲੋਂ 12 ਵੀਂ ਦੇ ਵਿਦਿਆਰਥੀਆਂ ਨੂੰ ਫ਼ੋਨ ਰਾਹੀਂ ਆਪਣੀ ਵੈਕਸੀਨ ਮੁਲਾਕਾਤਾਂ ਬੁੱਕ ਕਰਨ ਦੀ ਅਪੀਲ।
ਨਿਊ ਸਾਊਥ ਵੇਲਜ਼
ਐਨ ਐਸ ਡਬਲਯੂ ਵਿੱਚ ਸਥਾਨਕ ਤੌਰ 'ਤੇ 1,480 ਨਵੇਂ ਮਾਮਲੇ ਅਤੇ ਨੌਂ ਮੌਤਾਂ ਦਰਜ ਕੀਤੀਆਂ ਗਈਆਂ ਹਨ। ਮਰਨ ਵਾਲੇ ਨੌਂ ਲੋਕਾਂ ਵਿੱਚੋਂ, ਸੱਤ ਲੋਕਾਂ ਨੂੰ ਅਜੇ ਟੀਕੇ ਨਹੀਂ ਲੱਗਿਆ ਸੀ।
ਬੌਨੀ ਹਿੱਲਜ਼ ਖੇਤਰ ਵਿੱਚ ਵਾਇਰਸ ਦੇ ਵਿਸ਼ਾਣੂਆਂ ਦਾ ਪਤਾ ਲਗਾਇਆ ਗਿਆ ਹੈ, ਜਦੋਂ ਕਿ ਗਲੀਬ , ਵਾਟਰਲੂ, ਰੈਡਫਰਨ ਅਤੇ ਮੈਰਿਕਵਿਲ ਉਪਨਗਰਾਂ ਨੂੰ ਵੀ ਮਾਮਲਿਆਂ ਦੀ ਗਿਣਤੀ ਵਧਣ ਕਾਰਨ ਸਤਰਕ ਕਰ ਦਿੱਤਾ ਹੈ ਅਤੇ ਐਨ ਐਸ ਡਬਲਯੂ ਸਿਹਤ ਵੱਲੋਂ ਉਨ੍ਹਾਂ ਇਲਾਕਿਆਂ ਦੇ ਵਸਨੀਕਾਂ ਨੂੰ ਟੀਕਾ ਲਗਵਾਉਣ ਦੀ ਅਪੀਲ ਕੀਤੀ ਗਈ ਹੈ।
ਪ੍ਰੀਮੀਅਰ ਗਲੇਡਿਸ ਬੇਰੇਜਿਕਲਿਅਨ ਦਾ ਕਹਿਣਾ ਹੈ ਕਿ 75 ਪ੍ਰਤੀਸ਼ਤ ਵਸਨੀਕਾਂ ਨੂੰ ਹੁਣ ਟੀਕੇ ਦੀ ਪਹਿਲੀ ਖੁਰਾਕ ਮਿਲ ਚੁੱਕੀ ਹੈ, ਜਦੋਂ ਕਿ 45 ਪ੍ਰਤੀਸ਼ਤ ਨੂੰ ਪੂਰੀ ਤਰ੍ਹਾਂ ਟੀਕਾ ਹਾਸਿਲ ਹੋ ਚੁੱਕਿਆ ਹੈ।
ਵਿਕਟੋਰੀਆ
ਵਿਕਟੋਰੀਆ ਨੇ ਸਥਾਨਕ ਤੌਰ 'ਤੇ 221 ਨਵੇਂ ਮਾਮਲੇ ਦਰਜ ਕੀਤੇ ਹਨ, ਜਿਨ੍ਹਾਂ ਵਿੱਚੋਂ 98 ਮਾਮਲੇ ਜਾਣੇ -ਪਛਾਣੇ ਪ੍ਰਕੋਪ ਨਾਲ ਜੁੜੇ ਹੋਏ ਹਨ।
9 ਸਤੰਬਰ ਦੀ ਅੱਧੀ ਰਾਤ ਤੋਂ, ਗ੍ਰੇਟਰ ਸ਼ੈਪਰਟਨ ਨੂੰ ਛੱਡ ਕੇ, , ਅਤੇ ਘਰ ਛੱਡਣ ਦੇ ਪੰਜ ਕਾਰਨ ਹੁਣ ਲਾਗੂ ਨਹੀਂ ਹੋਣਗੇ।
ਅਗਲੇ ਹਫਤੇ ਐਸਟਰਾਜ਼ੇਨੇਕਾ ਟੀਕੇ ਲਈ 10,000 ਤੋਂ ਵੱਧ ਬੁਕਿੰਗ ਉਪਲਬਧ ਹਨ। ਇਥੇ ਆਪਣੇ ਨੇੜੇ ਬਾਰੇ ਜਾਣੋ।
ਆਸਟ੍ਰੇਲੀਅਨ ਰਾਜਧਾਨੀ ਖੇਤਰ
ਏ ਸੀ ਟੀ ਨੇ ਸਥਾਨਕ ਤੌਰ 'ਤੇ 20 ਨਵੇਂ ਮਾਮਲੇ ਦਰਜ ਕੀਤੇ ਹਨ, ਜਦੋਂ ਕਿ ਘੱਟੋ-ਘੱਟ 11 ਮਾਮਲੇ ਛੂਤਕਾਰੀ ਹੋਣ ਦੌਰਾਨ ਕਮਿਊਨਿਟੀ ਵਿੱਚ ਸ਼ਾਮਲ ਸਨ।
ਸਾਲ 12 ਦੇ ਵਿਦਿਆਰਥੀਆਂ ਨੂੰ 02 5124 7700 ਤੇ ਕਾਲ ਕਰਕੇ 17 ਸਤੰਬਰ ਤੋਂ ਪਹਿਲਾਂ ਏ ਆਈ ਐਸ ਅਰੀਨਾ ਕੋਵਿਡ -19 ਮਾਸ ਟੀਕਾਕਰਣ ਕਲੀਨਿਕ ਵਿਖੇ ਟੀਕਾਕਰਨ ਦੀ ਤਰਜੀਹੀ ਮੁਲਾਕਾਤ ਬੁੱਕ ਕਰਨ ਦੀ ਅਪੀਲ ਕੀਤੀ ਗਈ ਹੈ।
ਆਸਟ੍ਰੇਲੀਆ ਦੇ ਆਲੇ ਦੁਆਲੇ ਪਿਛਲੇ 24 ਘੰਟੇ
- ਫੈਡਰਲ ਸਰਕਾਰ ਨੇ ਅਕਤੂਬਰ ਤੋਂ ਅੰਤਰਰਾਸ਼ਟਰੀ ਯਾਤਰਾ ਲਈ ਟੀਕੇ ਦੇ ਪਾਸਪੋਰਟਾਂ ਦੀ ਘੋਸ਼ਣਾ ਕੀਤੀ ਹੈ ਪਰ ਆਸਟ੍ਰੇਲੀਆ ਦੀਆਂ ਸਰਹੱਦਾਂ ਖੁੱਲਣ ਬਾਰੇ ਕੋਈ ਸਪੱਸ਼ਟ ਸੰਕੇਤ ਨਹੀਂ ਦਿੱਤਾ।
ਕੁਆਰੰਟੀਨ, ਯਾਤਰਾ, ਟੈਸਟਿੰਗ ਕਲੀਨਿਕ ਅਤੇ ਮਹਾਂਮਾਰੀ ਦੀ ਬਿਪਤਾ ਅਦਾਇਗੀ
ਕੁਆਰੰਟੀਨ ਅਤੇ ਟੈਸਟਿੰਗ ਦੀਆਂ ਜ਼ਰੂਰਤਾਂ ਦਾ ਪ੍ਰਬੰਧਨ ਅਤੇ ਰਾਜ ਅਤੇ ਪ੍ਰਦੇਸ਼ ਸਰਕਾਰਾਂ ਦੁਆਰਾ ਲਾਗੂ ਕੀਤਾ ਜਾਂਦਾ ਹੈ:
- ਨਿਊ ਸਾਊਥ ਵੇਲਜ਼ ਅਤੇ
- ਵਿਕਟੋਰੀਆ , ਅਤੇ
- ਆਸਟ੍ਰੇਲੀਅਨ ਕੈਪੀਟਲ ਟੇਰੀਟਰੀ ਅਤੇ
- ਨੋਰਦਰਨ ਟੇਰੀਟਰੀ ਅਤੇ
- ਕੁਇੰਜ਼ਲੈਂਡ ਅਤੇ
- ਦੱਖਣੀ ਆਸਟ੍ਰੇਲੀਆ ਅਤੇ
- ਤਸਮਾਨੀਆ ਅਤੇ
- ਪੱਛਮੀ ਆਸਟ੍ਰੇਲੀਆ ਅਤੇ
ਜੇ ਤੁਸੀਂ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਛੋਟ ਦੇ ਲਈ ਔਨਲਾਈਨ ਅਰਜ਼ੀ ਦੇ ਸਕਦੇ ਹੋ। ਆਸਟ੍ਰੇਲੀਆ ਤੋਂ ਬਾਹਰ ਜਾਣ ਹਿੱਤ ਹਾਲਤਾਂ ਬਾਰੇ । ਅੰਤਰਰਾਸ਼ਟਰੀ ਉਡਾਣਾਂ ਲਈ ਅਸਥਾਈ ਉਪਾਅ ਹਨ ਜਿਨ੍ਹਾਂ ਦੀ ਸਰਕਾਰ ਦੁਆਰਾ ਨਿਰੰਤਰ ਸਮੀਖਿਆ ਕੀਤੀ ਜਾਂਦੀ ਹੈ ਅਤੇ 'ਤੇ ਅਪਡੇਟ ਕੀਤੀ ਜਾਂਦੀ ਹੈ।
ਆਪਣੇ ਰਾਜ ਜਾਂ ਪ੍ਰਦੇਸ਼ ਦੇ ਤਾਜ਼ਾ ਦਿਸ਼ਾ-ਨਿਰਦੇਸ਼ਾਂ ਬਾਰੇ ਇੱਥੋਂ ਜਾਣੋ : , , , , , , ,
ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੇ ਅਨੁਵਾਦ ਕੀਤੇ ਗਏ ਸ਼ਬਦਾਂ ਬਾਰੇ ਜਾਣੋ:
ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:
ਰਾਜ ਅਤੇ ਪ੍ਰਦੇਸ਼ ਵਿੱਚ ਮਹਾਂਮਾਰੀ ਬਿਪਤਾ ਦੀ ਅਦਾਇਗੀ ਦੀ ਜਾਣਕਾਰੀ:
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ ਉੱਤੇ ਉਪਲਬਧ ਹੈ।
ਸਬੰਧਿਤ ਪੇਸ਼ਕਾਰੀਆਂ/ਇਹ ਵੀ ਜਾਣੋ:

ਆਸਟ੍ਰੇਲੀਆ ਵਿੱਚ ਕੋਵਿਡ-19: ਤੁਹਾਡੀ ਭਾਸ਼ਾ ਵਿੱਚ ਮੌਜੂਦ ਲਾਜ਼ਮੀ ਜਾਣਕਾਰੀ