- ਐਨ ਐਸ ਡਬਲਯੂ ਦੇ ਮੁੱਖ ਸਿਹਤ ਅਧਿਕਾਰੀ ਕੇਰੀ ਚਾਂਟ ਨੇ ਚਿਤਾਵਨੀ ਦਿੱਤੀ ਹੈ ਕਿ ਵਾਇਰਸ ਫੈਲਣ ਕਾਰਨ, ਆਉਣ ਵਾਲੇ ਦਿਨਾਂ ਵਿੱਚ ਰਾਜ ਵਿੱਚ ਕੋਵਿਡ-19 ਦੀ ਲਾਗ ਨਾਲ ਹੋਣ ਵਾਲਿਆਂ ਮੌਤਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ।
- ਐਨ ਐਸ ਡਬਲਯੂ ਵਿੱਚ ਵਾਇਰਸ ਨਾਲ ਸੰਬੰਧਿਤ 17 ਮੌਤਾਂ ਦਰਜ ਕੀਤੀਆਂ ਗਈਆਂ ਹਨ ਅਤੇ ਹਸਪਤਾਲਾਂ ਅਤੇ ਇੰਟੈਂਸਿਵ ਕੇਅਰ ਵਿੱਚ ਇਲਾਜ ਕੀਤੇ ਜਾ ਰਹੇ ਲੋਕਾਂ ਦੀ ਗਿਣਤੀ ਵਿੱਚ ਵਾਧਾ ਦੇਖਿਆ ਗਿਆ ਹੈ।
- ਡਾ ਚਾਂਟ ਨੇ ਦੁਹਰਾਇਆ ਕਿ ਓਮਿਕਰੋਨ ਦੇ ਵਿਰੁੱਧ "ਤੁਹਾਡੇ ਸੁਰੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਬੂਸਟਰ ਦਾ ਹੋਣਾ ਮਹੱਤਵਪੂਰਨ ਹੈ।" ਉਸਨੇ ਦੱਸਿਆ ਕਿ ਇੱਕ ਪ੍ਰਾਈਵੇਟ ਪੈਥੋਲੋਜੀ ਲੈਬਾਰਟਰੀ ਤੋਂ ਪਿਛਲੇ ਦੋ ਦਿਨਾਂ ਵਿੱਚ ਲਏ ਗਏ 95 ਪ੍ਰਤੀਸ਼ਤ ਨਮੂਨੇ ਓਮਿਕਰੋਨ ਪਾਜ਼ਿਟਿਵ ਸਨ।
- ਵਿਕਟੋਰੀਆ ਦੇ ਮੁੱਖ ਸਿਹਤ ਅਧਿਕਾਰੀ ਬ੍ਰੈਟ ਸੂਟਨ ਦਾ ਕਹਿਣਾ ਹੈ ਕਿ ਕਮਿਊਨਿਟੀ ਵਿੱਚ ਅਣਪਛਾਤੇ ਲਾਗਾਂ ਦੀ ਵੱਡੀ ਗਿਣਤੀ ਦੇ ਬਾਵਜੂਦ ਵੀ ਰਾਜ ਜਲਦੀ ਹੀ ਕੋਵਿਡ-19 ਮਾਮਲਿਆਂ ਦੇ "ਸਿਖਰ" 'ਤੇ ਪਹੁੰਚ ਜਾਵੇਗਾ।
- ਕੁਈਨਜ਼ਲੈਂਡ ਦੇ ਅੰਕੜੇ ਦਰਸਾਉਂਦੇ ਹਨ ਕਿ ਜਿਸ ਵਿਅਕਤੀ ਨੂੰ ਟੀਕਾ ਨਹੀਂ ਲਗਾਇਆ ਗਿਆ ਹੈ, ਉਸ ਦੇ ਆਈ ਸੀ ਯੂ ਵਿੱਚ ਪਹੁੰਚਣ ਦੀ ਸੰਭਾਵਨਾ ਉਨ੍ਹਾਂ ਲੋਕਾਂ ਦੇ ਮੁਕਾਬਲੇ 24 ਗੁਣਾ ਵੱਧ ਹੈ ਜਿਨ੍ਹਾਂ ਨੂੰ ਤਿੰਨ ਖੁਰਾਕਾਂ ਲਈਆਂ ਗਈਆਂ ਹਨ।
- ਆਸਟ੍ਰੇਲੀਆ ਦੇ ਖਪਤਕਾਰ ਨਿਗਰਾਨ, ਏ.ਸੀ.ਸੀ.ਸੀ. ਦਾ ਕਹਿਣਾ ਹੈ ਕਿ ਉਹ ਆਰ ਏ ਟੀ (RAT) ਕਿੱਟਾਂ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਬਾਰੇ ਚਿੰਤਤ ਹੈ।
- ਏ.ਸੀ.ਸੀ.ਸੀ. ਨੇ 25 ਦਸੰਬਰ ਤੋਂ ਜ਼ਰੂਰੀ ਵਸਤੂਆਂ ਦੀਆਂ ਕੀਮਤਾਂ ਵਿੱਚ ਵਾਧੇ ਦੀਆਂ 1,800 ਤੋਂ ਵੱਧ ਰਿਪੋਰਟਾਂ ਦਾ ਵਿਸ਼ਲੇਸ਼ਣ ਕੀਤਾ ਹੈ।
- ਵਿਕਟੋਰੀਆ ਨੇ ਬਹੁ-ਸੱਭਿਆਚਾਰਕ ਭਾਈਚਾਰਿਆਂ ਵਿੱਚ ਟੀਕਾਕਰਨ ਨੂੰ ਵਧਾਉਣ ਲਈ $1.2 ਮਿਲੀਅਨ ਦੀ ਪਹਿਲਕਦਮੀ ਕੀਤੀ ਹੈ, ਜਿਸ ਵਿੱਚ ਅੱਠ ਭਾਈਚਾਰਕ ਸੰਸਥਾਵਾਂ ਆਪਣੀ ਭਾਸ਼ਾ ਵਿੱਚ ਸਹਾਇਤਾ ਪ੍ਰਦਾਨ ਕਰਨ ਲਈ, ਔਨਲਾਈਨ , ਸ਼ੌਪਿੰਗ ਸੈਂਟਰਾਂ ਰਾਹੀਂ ਅਤੇ ਟੀਕਾਕਰਨ ਹੱਬਾਂ ਵਿੱਚ ਲੋਕਾਂ ਨਾਲ ਜੁੜਨਗੀਆਂ।
- ਫੈਡਰਲ ਸਰਕਾਰ 30 ਜੂਨ ਤੱਕ 'ਅਸਥਾਈ ਮਾਹਰ ਇਨਪੇਸ਼ੈਂਟ ਟੈਲੀਹੈਲਥ' ਨੂੰ ਪੇਸ਼ ਕਰੇਗੀ ਜਿਸ ਵਿੱਚ ਵੀਡੀਓ ਅਤੇ ਫ਼ੋਨ ਰਾਹੀਂ ਲੋਕ ਜੀ.ਪੀ (GP) ਨਾਲ ਸ਼ੁਰੂਆਤੀ ਅਤੇ ਗੁੰਝਲਦਾਰ ਮਾਮਲਿਆਂ ਤੇ ਮਾਹਿਰਾਂ ਨਾਲ ਟੈਲੀਫੋਨ ਰਾਹੀਂ ਸਲਾਹ ਮਸ਼ਵਰੇ ਕਰ ਸਕਣਗੇ।
- ਕੋਵੈਕਸ(COVAX) ਗਲੋਬਲ ਵੈਕਸੀਨ-ਸ਼ੇਅਰਿੰਗ ਪ੍ਰੋਗਰਾਮ ਨੇ ਇੱਕ ਅਰਬ ਕੋਵਿਡ-19 ਵੈਕਸੀਨ ਡੋਜ਼ਾਂ ਪ੍ਰਦਾਨ ਕੀਤੀਆਂ ਹਨ ਪਰ ਫਿਰ ਵੀ ਵਿਸ਼ਵ ਦੀ 40 ਪ੍ਰਤੀਸ਼ਤ ਤੋਂ ਵੱਧ ਆਬਾਦੀ ਹਜੇ ਟੀਕਾਕਰਨ ਤੋਂ ਵਾਂਝੀ ਹੈ।
ਕਈ ਰਾਜਾਂ ਨੇ ਆਰ ਏ ਟੀ ਰਜਿਸਟ੍ਰੇਸ਼ਨ ਫਾਰਮ ਸਥਾਪਿਤ ਕੀਤੇ ਹਨ।
ਕੋਵਿਡ-19 ਦੇ ਅੰਕੜੇ:
ਨਿਊ ਸਾਊਥ ਵੇਲਜ਼ ਨੇ 29,504 ਨਵੇਂ ਮਾਮਲੇ ਅਤੇ 17 ਮੌਤਾਂ ਦਰਜ ਕੀਤੀਆਂ ਹਨ। ਵਿਕਟੋਰੀਆ ਵਿੱਚ 22,429 ਨਵੇਂ ਕੇਸ ਅਤੇ 6 ਮੌਤਾਂ ਦਰਜ ਕੀਤੀਆਂ ਗਈਆਂ ਹਨ।
ਕੁਈਨਜ਼ਲੈਂਡ ਵਿੱਚ 15,122 ਨਵੇਂ ਮਾਮਲੇ, 7 ਮੌਤਾਂ ਦਰਜ ਕੀਤੀਆਂ ਗਈਆਂ ਹਨ। ਤਸਮਾਨੀਆ ਵਿੱਚ 1,037 ਮਾਮਲੇ ਦਰਜ ਕੀਤੇ ਗਏ ਹਨ।
ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:
ਯਾਤਰਾ
ਵਿੱਤੀ ਮਦਦ
ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ:
- 'ਤੇ 60 ਤੋਂ ਵੱਧ ਭਾਸ਼ਾਵਾਂ ਵਿੱਚ ਖ਼ਬਰਾਂ ਅਤੇ ਜਾਣਕਾਰੀ ਹਾਸਿਲ ਕਰੋ।
- ਤੁਹਾਡੇ ਰਾਜ ਜਾਂ ਖੇਤਰ ਲਈ ਸੰਬੰਧਿਤ ਦਿਸ਼ਾ-ਨਿਰਦੇਸ਼: , , , , , , , ।
- ਬਾਰੇ ਜਾਣਕਾਰੀ।
ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:
ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ: