Key Points
- ਆਸਟ੍ਰੇਲੀਆ ਨੇ ਮੌਂਕੀਪੌਕਸ ਵੈਕਸੀਨ ਦੀਆਂ 450,000 ਖੁਰਾਕਾਂ ਕੀਤੀਆਂ ਸੁਰੱਖਿਅਤ
- ਰਾਸ਼ਟਰੀ ਮੰਤਰੀ ਮੰਡਲ ਨੇ ਕੋਵਿਡ-19 ਅਤੇ ਮੌਂਕੀਪੌਕਸ ਲਾਗ ਦੀਆਂ ਮੌਜੂਦਾ ਸਥਿਤੀਆਂ 'ਤੇ ਕੀਤੀ ਚਰਚਾ
- ਪੱਛਮੀ ਪ੍ਰਸ਼ਾਂਤ ਖੇਤਰ ਵਿੱਚ ਨਵੇਂ ਕੋਵਿਡ-19 ਮਾਮਲਿਆਂ ਵਿੱਚ ਹਫਤਾਵਾਰੀ 20 ਪ੍ਰਤੀਸ਼ਤ ਵਾਧਾ, ਪ੍ਰਭਾਵਿਤ ਦੇਸ਼ਾਂ ਵਿੱਚ ਆਸਟ੍ਰੇਲੀਆ, ਜਾਪਾਨ ਅਤੇ ਕੋਰੀਆ ਸ਼ਾਮਲ
ਵੀਰਵਾਰ ਨੂੰ, ਆਸਟ੍ਰੇਲੀਆ ਵਿੱਚ ਘੱਟੋ-ਘੱਟ 85 ਕੋਵਿਡ-19 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਨਿਊ ਸਾਊਥ ਵੇਲਜ਼ (NSW) ਵਿੱਚ 33, ਕੁਈਨਜ਼ਲੈਂਡ ਵਿੱਚ 31 ਅਤੇ ਵਿਕਟੋਰੀਆ ਵਿੱਚ ਨੌਂ ਮੌਤਾਂ ਸ਼ਾਮਲ ਹਨ।
ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਦੇਸ਼ ਵਿੱਚ ਮੌਜੂਦਾ ਕੋਵਿਡ-19, ਮੌਨਕੀਪੌਕਸ (MPX) ਅਤੇ ਫੁਟ ਐਂਡ ਮਾਊਥ ਵਰਗੀਆਂ ਬਿਮਾਰੀਆਂ ਦੀ ਸਥਿਤੀ ਬਾਰੇ ਸਮੀਖਿਆ ਕਰਨ ਲਈ ਰਾਸ਼ਟਰੀ ਮੰਤਰੀ ਮੰਡਲ ਦੀ ਇੱਕ ਵਰਚੁਅਲ ਮੀਟਿੰਗ ਦੀ ਪ੍ਰਤੀਨਿਧਤਾ ਕੀਤੀ ਹੈ।
ਸਿਹਤ ਮੰਤਰੀ ਮਾਰਕ ਬਟਲਰ ਨੇ ਕਿਹਾ ਕਿ ਡੇਟਾ ਦਰਸਾਉਂਦਾ ਹੈ ਕਿ ਮੌਜੂਦਾ ਓਮੀਕ੍ਰੋਨ ਵੇਵ ਦੇਸ਼ ਵਿੱਚ ਛੇਤੀ ਸਿਖਰ 'ਤੇ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਦੀਆਂ ਛੁੱਟੀਆਂ ਨਵੀਆਂ ਲਾਗਾਂ ਵਿੱਚ ਗਿਰਾਵਟ ਦਾ ਇੱਕ ਕਾਰਨ ਹੋ ਸਕਦੀਆਂ ਹਨ।
ਸ੍ਰੀ ਬਟਲਰ ਨੇ ਦੱਸਿਆ ਕਿ ਫੈਡਰਲ ਸਰਕਾਰ ਨੇ ਨਵੀਂ ਥਰਡ-ਜਨਰੇਸ਼ਨ ਮੌਂਕੀਪੋਕਸ ਵਾਇਰਸ ਵੈਕਸੀਨ ਦੀਆਂ 450,000 ਖੁਰਾਕਾਂ ਪ੍ਰਾਪਤ ਕੀਤੀਆਂ ਹਨ। 220,000 ਖੁਰਾਕਾਂ ਦਾ ਪਹਿਲਾ ਬੈਚ ਇਸ ਹਫਤੇ ਦੇਸ਼ ਵਿੱਚ ਪਹੁੰਚ ਜਾਵੇਗਾ।
ਉਨ੍ਹਾਂ ਕਿਹਾ ਕਿ ਰਾਜ ਅਤੇ ਪ੍ਰਦੇਸ਼ ਜਲਦੀ ਹੀ ਇਹ ਟੀਕੇ ਪ੍ਰਾਪਤ ਕਰਨਗੇ ਅਤੇ ਰੋਲਆਊਟ ਦਾ ਪ੍ਰਬੰਧਨ ਕਰਨਗੇ।
ਸ੍ਰੀ ਬਟਲਰ ਨੇ ਕਿਹਾ ਕਿ ਉਹ ਭਾਈਚਾਰਕ ਸ਼ਮੂਲੀਅਤ ਬਾਰੇ ਲੀਡਰਸ਼ਿਪ ਅਤੇ ਨੀਤੀਗਤ ਸਲਾਹ ਪ੍ਰਦਾਨ ਕਰਨ ਲਈ ਇੱਕ ਰਾਸ਼ਟਰੀ ਐਮ ਪੀ ਐਕਸ ਵੀ (MPXV) ਟਾਸਕ ਫੋਰਸ ਬਣਾ ਰਹੇ ਹਨ।
ਯੂਨੀਵਰਸਿਟੀ ਆਫ ਨਿਊ ਸਾਊਥ ਵੇਲਜ਼ ਦੀ ਕਾਨੂੰਨ ਅਤੇ ਨਿਆਂ ਫੈਕਲਟੀ ਦੇ ਸੀਨੀਅਰ ਲੈਕਚਰਾਰ, ਡਾ. ਨੋਮ ਪੇਲੇਗ ਨੇ ਕਿਹਾ ਕਿ ਨਿਊ ਸਾਊਥ ਵੇਲਜ਼ ਸਰਕਾਰ ਦਾ ਕੋਵਿਡ -19 ਨਿਯਮਾਂ ਦੀ ਉਲੰਘਣਾ ਲਈ ਲਗਭਗ 3,000 ਬੱਚਿਆਂ ਨੂੰ ਜਾਰੀ ਕੀਤੇ ਗਏ ਜੁਰਮਾਨੇ ਨੂੰ ਨਾ ਬਦਲਣ ਦਾ ਫੈਸਲਾ - ਸੰਯੁਕਤ ਰਾਸ਼ਟਰ ਦੀ ਬਾਲ ਅਧਿਕਾਰ ਸੰਧੀ ਦੀ ਉਲੰਘਣਾ ਹੋ ਸਕਦਾ ਹੈ।
ਡਾ. ਪੇਲੇਗ ਨੇ ਕਿਹਾ, "ਜੁਰਮਾਨਾ ਆਪਣੇ ਆਪ ਵਿੱਚ ਬਾਲ ਅਧਿਕਾਰਾਂ ਬਾਰੇ ਸੰਧੀ ਦੀ ਉਲੰਘਣਾ ਹੈ।"
ਐਨ ਐਸ ਡਬਲਯੂ ਹੈਲਥ ਨੇ ਵੀਰਵਾਰ ਨੂੰ ਆਪਣੀ ਤਾਜ਼ਾ ਹਫਤਾਵਾਰੀ ਰਿਪੋਰਟ ਵਿੱਚ ਕਿਹਾ ਕਿ ਨਿਊ ਸਾਊਥ ਵੇਲਜ਼ ਵਿੱਚ ਮੌਜੂਦਾ ਓਮਿਕਰੋਨ ਵੇਵ ਸਿਖਰ 'ਤੇ ਪਹੁੰਚ ਗਈ ਹੈ, ਅਤੇ ਹਸਪਤਾਲ ਭਰਤੀਆਂ ਵਿੱਚ ਵੀ ਵਾਧਾ ਹੋ ਗਿਆ ਹੈ।
ਵਿਸ਼ਵ ਸਿਹਤ ਸੰਗਠਨ ਨੇ ਆਪਣੀ ਤਾਜ਼ਾ ਰਿਪੋਰਟ ਵਿੱਚ ਕਿਹਾ ਹੈ ਕਿ ਗਲੋਬਲ ਕੋਵਿਡ -19 ਸੰਕਰਮਣ ਪਿਛਲੇ ਹਫ਼ਤੇ ਦੇ ਮੁਕਾਬਲੇ ਨੌਂ ਪ੍ਰਤੀਸ਼ਤ ਘਟਿਆ ਹੈ।
ਹਾਲਾਂਕਿ, ਪੱਛਮੀ ਪ੍ਰਸ਼ਾਂਤ ਖੇਤਰ ਵਿੱਚ ਨਵੇਂ ਹਫਤਾਵਾਰੀ ਮਾਮਲਿਆਂ ਵਿੱਚ 20 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ, ਜਿਸ ਵਿੱਚ ਆਸਟ੍ਰੇਲੀਆ, ਜਾਪਾਨ ਅਤੇ ਕੋਰੀਆ ਸ਼ਾਮਲ ਹਨ।
ਜਾਪਾਨ, ਅਮਰੀਕਾ, ਕੋਰੀਆ, ਜਰਮਨੀ ਅਤੇ ਇਟਲੀ ਵਿੱਚ ਸਭ ਤੋਂ ਵੱਧ ਹਫਤਾਵਾਰੀ ਗਲੋਬਲ ਮਾਮਲੇ ਦਰਜ ਕੀਤੇ ਗਏ ਹਨ।
ਆਪਣੇ ਰਾਜ ਦੀਆਂ ਕੋਵਿਡ-19 ਟੈਸਟਿੰਗ ਕਲੀਨਿਕਾਂ ਬਾਰੇ ਜਾਣੋ।
ਆਪਣੇ ਆਰ ਏ ਟੀ (RAT) ਨਤੀਜੇ ਰਜਿਸਟਰ ਕਰੋ।
'ਤੇ ਆਪਣੀ ਭਾਸ਼ਾ ਵਿੱਚ ਕੋਵਿਡ-19 ਜਾਣਕਾਰੀ ਪੜ੍ਹੋ।