Key Points
- ਸਿਹਤ ਮੰਤਰੀ ਨੇ ਕੋਵਿਡਸੇਫ ਐਪ ਨੂੰ ਦੱਸਿਆ “ਫਜ਼ੂਲ ਅਤੇ ਬੇਅਸਰ”
- ਏ.ਸੀ.ਟੀ. ਦੇ ਰਿਆਇਤ ਕਾਰਡ ਧਾਰਕ ਆਪਣੀ ਸਥਾਨਕ ਲਾਇਬ੍ਰੇਰੀ ਤੋਂ ਮੁਫ਼ਤ ਰੈਪਿਡ ਐਂਟੀਜਨ ਟੈਸਟ (RAT) ਕਰ ਸਕਦੇ ਹਨ ਹਾਸਲ
- ਵਿਕਟੋਰੀਆ ਨੇ ਜਾਪਾਨੀ ਇਨਸੇਫਲਾਈਟਿਸ ਵੈਕਸੀਨ ਲਈ ਯੋਗਤਾ ਦੇ ਮਾਪਦੰਡ ਦਾ ਕੀਤਾ ਵਿਸਤਾਰ
- ਪੱਛਮੀ ਆਸਟ੍ਰੇਲੀਆ ਨੇ ਹਰ ਘਰ ਲਈ ਮੁਫ਼ਤ ਰੈਪਿਡ ਐਂਟੀਜਨ ਟੈਸਟ ਦੀ ਕੀਤੀ ਘੋਸ਼ਣਾ
ਮੰਗਲਵਾਰ ਨੂੰ, ਆਸਟ੍ਰੇਲੀਆ ਵਿੱਚ 124 ਕੋਵਿਡ-19 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਿੰਨ੍ਹਾਂ ਵਿੱਚ ਵਿਕਟੋਰੀਆ ਵਿੱਚ 52, ਕੁਈਨਜ਼ਲੈਂਡ ਵਿੱਚ 35 ਅਤੇ ਨਿਊ ਸਾਊਥ ਵੇਲਜ਼ ਵਿੱਚ 30 ਮੌਤਾਂ ਸ਼ਾਮਲ ਹਨ।
ਸਿਹਤ ਮੰਤਰੀ ਮਾਰਕ ਬਟਲਰ ਨੇ ਪਿਛਲੀ ਸਰਕਾਰ ਵੱਲੋਂ ਅਪ੍ਰੈਲ 2020 ਵਿੱਚ ਸ਼ੁਰੂ ਕੀਤੀ ਗਈ ਕੋਵਿਡਸੇਫ ਐਪ ਨੂੰ “ਫਜ਼ੂਲ ਅਤੇ ਬੇਅਸਰ” ਦੱਸਦਿਆਂ ਰੱਦ ਕਰਨ ਦਾ ਐਲਾਨ ਕੀਤਾ ਹੈ।
ਉਹਨਾਂ ਦੱਸਿਆ ਕਿ ਪਿਛਲੀ ਸਰਕਾਰ ਨੇ ਇਸ ਐਪ ਉੱਤੇ 21 ਮਿਲੀਅਨ ਡਾਲਰ ਖਰਚ ਕੀਤੇ ਸਨ ਜਿਸ ਨੇ ਸਿਰਫ ਦੋ ਪਾਜ਼ੀਟਵ ਮਾਮਲਿਆਂ ਅਤੇ 17 ਨਜ਼ਦੀਕੀ ਸੰਪਰਕਾਂ ਦੀ ਪਛਾਣ ਕੀਤੀ ਸੀ।
15 ਅਗਸਤ ਤੋਂ, ਹਰ ਪੱਛਮੀ ਆਸਟ੍ਰੇਲੀਅਨ ਪਰਿਵਾਰ ਮੌਜੂਦਾ ਡਰਾਈਵ-ਥਰੂ ਕਲੈਕਸ਼ਨ ਪੁਆਇੰਟਾਂ, ਮੈਟਰੋਪਾਲੀਟਨ ਖੇਤਰ ਵਿੱਚ ਕੋਵਿਡ-19 ਟੀਕਾਕਰਨ ਕਲੀਨਿਕਾਂ ਅਤੇ ਰਿਜ਼ਨਲ ਖੇਤਰਾਂ ਵਿੱਚ ਕੋਵਿਡ-19 ਟੈਸਟਿੰਗ ਕਲੀਨਿਕਾਂ ਤੋਂ 10 ਮੁਫ਼ਤ ਰੈਪਿਡ ਐਂਟੀਜਨ ਟੈਸਟਾਂ ਹਾਸਲ ਕਰ ਸਕਦੇ ਹਨ।
ਦੂਜੇ ਪਾਸੇ ਵਿਕਟੋਰੀਆ ਵੱਲੋਂ ਜਾਪਾਨੀ ਇਨਸੇਫਲਾਈਟਿਸ ਵੈਕਸੀਨ ਲਈ ਯੋਗਤਾ ਮਾਪਦੰਡ ਦਾ ਵਿਸਤਾਰ ਕੀਤਾ ਗਿਆ ਹੈ।
ਮਿਲਡੁਰਾ, ਸਵਾਨ ਹਿੱਲ, ਗੰਨਾਵਾਰਾ ਨਾਵਾਰਾ, ਕੈਂਪਸਪੀ, ਮੋਇਰਾ, ਗ੍ਰੇਟਰ ਸ਼ੈਪਰਟਨ, ਇੰਡੀਗੋ ਅਤੇ ਵੋਡੋਂਗਾ ਸਥਾਨਕ ਸਰਕਾਰੀ ਖੇਤਰਾਂ ਵਿੱਚ ਰਹਿ ਰਹੇ ਜਾਂ ਕੰਮ ਕਰਨ ਵਾਲੇ 50 ਤੋਂ 65 ਸਾਲ ਦੇ ਵਿਚਕਾਰ ਦੇ ਵਸਨੀਕ ਚੋਣਵੇਂ ਜੀਪੀ ਅਤੇ ਕੁਝ ਕੋਵਿਡ-19 ਟੀਕਾਕਰਨ ਹੱਬਾਂ ਤੋਂ ਮੁਫਤ ਟੀਕਿਆਂ ਤੱਕ ਪਹੁੰਚ ਬਣਾ ਸਕਦੇ ਹਨ।
ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਵਿੱਚ ਰਿਆਇਤ ਕਾਰਡ ਧਾਰਕ ਹੁਣ ਆਪਣੀ ਸਥਾਨਕ ਲਾਇਬ੍ਰੇਰੀ ਵਿੱਚ ਤਿੰਨ ਤੱਕ ਮੁਫ਼ਤ ਰੈਪਿਡ ਐਂਟੀਜਨ ਟੈਸਟ ਪ੍ਰਾਪਤ ਕਰ ਸਕਦੇ ਹਨ।
ਹਾਲਾਂਕਿ, ਕੋਵਿਡ-19 ਦੇ ਲੱਛਣਾਂ ਵਾਲੇ ਲੋਕਾਂ ਨੂੰ ਗੈਰਾਨ ਸਰਜ ਸੈਂਟਰ ਤੋਂ ਆਪਣਾ ਰੈਪਿਡ ਐਂਟੀਜਨ ਟੈਸਟ ਪ੍ਰਾਪਤ ਕਰਨਾ ਚਾਹੀਦਾ ਹੈ ਜਾਂ ਪੀਸੀਆਰ ਟੈਸਟ ਕਰਵਾਉਣਾ ਚਾਹੀਦਾ ਹੈ।
ਮੈਸੇਸ਼ਿਉਸੇਟਸ ਇੰਸਟੀਚਿਊਟ ਆਫ਼ ਟੈਕਨਾਲੋਜੀ ਦੇ ਖੋਜਕਰਤਾਵਾਂ ਨੇ ਇੱਕ "ਵਰਤਣ ਵਿੱਚ ਆਸਾਨ" ਟੈਸਟ ਵਿਕਸਿਤ ਕੀਤਾ ਹੈ ਜੋ ਕਿ ਟੀਕਾਕਰਨ, ਲਾਗ, ਜਾਂ ਦੋਵਾਂ ਦੇ ਸੁਮੇਲ ਤੋਂ ਬਣੀ ਕੋਵਿਡ-19 ਪ੍ਰਤੀਰੋਧਕ ਸ਼ਕਤੀ ਦੇ ਪੱਧਰ ਦਾ ਪਤਾ ਲਗਾ ਸਕਦਾ ਹੈ।
ਇਸ ਟੈਸਟ ਨੂੰ ਯੂਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਦੁਆਰਾ ਮਨਜ਼ੂਰੀ ਮਿਲਣੀ ਅਜੇ ਬਾਕੀ ਹੈ।
ਆਪਣੇ ਰਾਜ ਦੀਆਂ ਕੋਵਿਡ-19 ਟੈਸਟਿੰਗ ਕਲੀਨਿਕਾਂ ਬਾਰੇ ਜਾਣੋ।
ਆਪਣੇ ਆਰ ਏ ਟੀ (RAT) ਨਤੀਜੇ ਰਜਿਸਟਰ ਕਰੋ।
'ਤੇ ਆਪਣੀ ਭਾਸ਼ਾ ਵਿੱਚ ਕੋਵਿਡ-19 ਜਾਣਕਾਰੀ ਪੜ੍ਹੋ।