ਕੋਵਿਡ -19 ਦੇ ਪੰਜ ਮਾਮਲਿਆਂ ਦੀ ਜਾਂਚ ਤੋਂ ਬਾਅਦ, ਸਿਹਤ ਅਧਿਕਾਰੀ ਲਗਭਗ 140 ਲੋਕਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜੋ ਸ਼ੁੱਕਰਵਾਰ ਰਾਤ ਨੂੰ ਸਿਡਨੀ ਹਾਰਬਰ ਦੇ ਕਰੂਜ਼ 'ਤੇ ਸਵਾਰ ਸਨ। ਇਹ ਚਿੰਤਾ ਜਤਾਈ ਜਾ ਰਹੀ ਹੈ ਕਿ ਦੋ ਕਰੂਜ਼ ਸਵਾਰਾਂ ਨੂੰ ਓਮਿਕਰੋਨ ਵੇਰੀਐਂਟ ਹੋਣ ਦੀ ਸੰਭਾਵਨਾ ਹੈ।
ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦਾ ਕਹਿਣਾ ਹੈ ਕਿ ਭਾਵੇਂ ਓਮਿਕਰੋਨ ਵੇਰੀਐਂਟ ਪਿਛਲੇ ਕੋਵਿਡ-19 ਦੇ ਰੂਪਾਂ ਨਾਲੋਂ ਜ਼ਿਆਦਾ ਗੰਭੀਰ ਬੀਮਾਰੀ ਦਾ ਕਾਰਨ ਨਹੀਂ ਜਾਪਦਾ, ਪਰ ਅਜੇ ਵੀ ਸਾਵਧਾਨੀ ਦੀ ਲੋੜ ਹੈ।
ਆਸਟ੍ਰੇਲੀਆ ਦੀ ਚੋਟੀ ਦੀ ਟੀਕਾਕਰਨ ਸੰਸਥਾ, ਏ ਟੀ ਏ ਜੀ ਆਈ ਵਲੋਂ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਲਈ ਫਾਈਜ਼ਰ ਵੈਕਸੀਨ ਦੀ ਅੰਤਿਮ ਪ੍ਰਵਾਨਗੀ 'ਤੇ ਇਸ ਹਫਤੇ ਦੇ ਅੰਤ ਤੱਕ ਆਪਣਾ ਫੈਸਲਾ ਸੁਨਾਉਣ ਦੀ ਉਮੀਦ ਕੀਤੀ ਜਾਂਦੀ ਹੈ । ਇਹ ਵੀ ਉਮੀਦ ਕੀਤੀ ਜਾਂਦੀ ਹੈ ਕਿ ਮਨਜ਼ੂਰੀ ਮਿਲਣ ਤੋਂ ਬਾਅਦ, ਇਸ ਉਮਰ ਸਮੂਹ ਦੇ ਬੱਚੇ ਨਵੇਂ ਸਾਲ ਵਿੱਚ ਸਕੂਲ ਵਾਪਿਸ ਜਾਣ ਤੋਂ ਪਹਿਲਾਂ ਆਪਣਾ ਟੀਕਾਕਰਨ ਪ੍ਰਾਪਤ ਕਰ ਸਕਦੇ ਹਨ।
ਕੋਵਿਡ-19 ਦੇ ਅੰਕੜੇ:
ਵਿਕਟੋਰੀਆ ਵਿੱਚ 1,312 ਮਾਮਲੇ ਅਤੇ 5 ਮੌਤਾਂ ਦਰਜ ਕੀਤੀਆਂ ਗਈਆਂ ਹਨ।
ਐਨ ਐਸ ਡਬਲਯੂ ਵਿੱਚ 403 ਮਾਮਲੇ ਅਤੇ 1 ਮੌਤ ਦਰਜ ਕੀਤੀ ਗਈ ਹੈ।
ਕੁਈਨਜ਼ਲੈਂਡ ਅਤੇ ਐਨ ਟੀ ਵਿੱਚ 2 ਮਾਮਲੇ ਦਰਜ ਕੀਤੇ ਗਏ, ਏ ਸੀ ਟੀ ਨੇ 8 ਕੇਸ ਦਰਜ ਕੀਤੇ।
ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:
ਯਾਤਰਾ
ਵਿੱਤੀ ਮਦਦ
ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ: