- ਰਾਜ ਵਿੱਚ 35,054 ਨਵੇਂ ਕੇਸ ਅਤੇ ਅੱਠ ਮੌਤਾਂ ਦਰਜ ਹੋਣ ਤੋਂ ਬਾਅਦ ਐਨ ਐਸ ਡਬਲਯੂ ਦੇ ਪ੍ਰੀਮੀਅਰ, ਡੋਮਿਨਿਕ ਪੇਰੋਟੈਟ ਨੇ ਮੰਨਿਆ ਹੈ ਕਿ ਰਾਜ ਦੀ ਸਿਹਤ ਪ੍ਰਣਾਲੀ ਉੱਤੇ “ਕਾਫ਼ੀ ਦਬਾਅ” ਪੈ ਗਿਆ ਹੈ।
- ਨਿਊ ਸਾਊਥ ਵੇਲਜ਼ ਦੇ ਹਸਪਤਾਲਾਂ ਵਿੱਚ ਦਾਖਲ ਲੋਕਾਂ ਦੀ ਗਿਣਤੀ ਮੰਗਲਵਾਰ ਨੂੰ 1,344 ਤੋਂ ਵੱਧ ਕੇ 1,491 ਹੋ ਗਈ ਹੈ। ਇਸ ਸਮੇਂ ਆਈ ਸੀ ਯੂ ਵਿੱਚ 119 ਲੋਕ ਵਾਇਰਸ ਦੇ ਇਲਾਜ ਅਧੀਨ ਹਨ।
- ਪੇਰੋਟੈਟ ਨੇ ਬੂਸਟਰ ਸ਼ਾਟ ਲਈ ਯੋਗ 2.5 ਮਿਲੀਅਨ ਲੋਕਾਂ ਨੂੰ ਆਪਣੀਆਂ ਬੂਸਟਰ ਵੈਕਸੀਨੇਸ਼ਨ ਬੁੱਕ ਕਰਨ ਲਈ ਕਿਹਾ ਹੈ ।
- ਐਨ ਐਸ ਡਬਲਯੂ ਪ੍ਰੀਮੀਅਰ ਨੇ ਕਿਹਾ ਕਿ ਉਹ ਕਾਰਜਕਾਲ ਦੇ ਪਹਿਲੇ ਦਿਨ ਬੱਚਿਆਂ ਨੂੰ ਕਲਾਸਰੂਮ ਵਿੱਚ ਵਾਪਸ ਲਿਆਉਣ ਦੀਆਂ ਯੋਜਨਾਵਾਂ 'ਤੇ ਕੰਮ ਕਰ ਰਹੇ ਹਨ। ਪੇਰੋਟੈਟ ਦਾ ਕਹਿਣਾ ਹੈ ਕਿ ਸਕੂਲ ਵਾਪਸ ਆਉਣ ਵਿੱਚ ਰੈਪਿਡ ਐਂਟੀਜੇਨ ਟੈਸਟ ਮਹੱਤਵਪੂਰਨ ਭੂਮਿਕਾ ਨਿਭਾਉਣਗੇ।
- ਪ੍ਰਧਾਨ ਮੰਤਰੀ ਦੁਆਰਾ ਅਗਲੀ ਰਾਸ਼ਟਰੀ ਕੈਬਿਨੇਟ ਮੀਟਿੰਗ ਵਿੱਚ ਲਿਜਾਈ ਜਾ ਰਹੀ ਯੋਜਨਾ ਦੇ ਤਹਿਤ ਘੱਟ ਆਮਦਨੀ ਵਾਲੇ ਲੋਕਾਂ ਲਈ ਰੈਪਿਡ ਐਂਟੀਜੇਨ ਟੈਸਟਾਂ 'ਤੇ ਸਬਸਿਡੀ ਦਿੱਤੀ ਜਾਵੇਗੀ।
- ਮੈਲਬੌਰਨ ਵਿੱਚ ਸੇਵਾਵਾਂ ਦੀ ਭਾਰੀ ਮੰਗ ਦਾ ਅਨੁਭਵ ਕਰਨ ਤੋਂ ਬਾਅਦ ਰਾਤੋ ਰਾਤ ਐਮਬੂਲੈਂਸ ਵਿਕਟੋਰੀਆ ਨੂੰ "ਕੋਡ ਰੈੱਡ" ਘੋਸ਼ਿਤ ਕਰਨਾ ਪਿਆ ।
- ਬੁੱਧਵਾਰ ਨੂੰ ਵਿਕਟੋਰੀਆ ਦੇ ਹਸਪਤਾਲਾਂ ਵਿੱਚ ਕੋਵਿਡ-19 ਨਾਲ ਸੰਕਰਮਿਤ 591 ਲੋਕ ਭਰਤੀ ਹੋਏ।
- ਦੱਖਣੀ ਅਫਰੀਕੀ ਮੈਡੀਕਲ ਐਸੋਸੀਏਸ਼ਨ ਦੀ ਚੇਅਰਮੈਨ ਐਂਜਲਿਕ ਕੋਏਟਜ਼ੀ ਦਾ ਕਹਿਣਾ ਹੈ ਕਿ ਓਮਿਕਰੋਨ ਘੱਟ ਗੰਭੀਰ ਹੈ। ਇੰਟੈਂਸਿਵ ਕੇਅਰ ਵਿੱਚ ਇਸ ਨਵੇਂ ਵੇਰੀਏਂਟ ਨਾਲ ਬਿਮਾਰ ਲੋਕਾਂ ਦੀ ਗਿਣਤੀ ਪਿਛਲੇ ਸਾਲ ਦੇ ਡੇਲਟਾ ਤੋਂ ਪੀੜਤ ਲੋਕਾਂ ਨਾਲੋਂ ਬਹੁਤ ਘੱਟ ਹੈ।
- ਅਮਰੀਕਾ ਨੇ ਇੱਕ ਦਿਨ ਵਿੱਚ 10 ਲੱਖ ਨਵੇਂ ਕੋਵਿਡ -19 ਕੇਸ ਦਰਜ ਕੀਤੇ ਹਨ, ਜੋ ਕਿ ਇੱਕ ਨਵਾਂ ਵਿਸ਼ਵ ਰਿਕਾਰਡ ਹੈ।
ਕੋਵਿਡ-19 ਦੇ ਅੰਕੜੇ:
ਨਿਊ ਸਾਊਥ ਵੇਲਜ਼ ਵਿੱਚ 35,054 ਨਵੇਂ ਮਾਮਲੇ ਅਤੇ 8 ਮੌਤਾਂ ਦਰਜ ਕੀਤੀਆਂ ਗਈਆਂ ਹਨ। ਜੱਦ ਕਿ ਵਿਕਟੋਰੀਆ ਵਿੱਚ ਸਥਾਨਕ ਤੌਰ 'ਤੇ 17,636 ਨਵੇਂ ਮਾਮਲੇ ਅਤੇ 11 ਮੌਤਾਂ ਦਰਜ ਕੀਤੀਆਂ ਗਈਆਂ ਹਨ।
ਕੁਈਨਸਲੈਂਡ ਵਿੱਚ 6,781 ਮਾਮਲੇ ਦਰਜ ਕੀਤੇ ਗਏ ਹਨ।
ਏ ਸੀ ਟੀ ਵਿੱਚ 810 ਨਵੇਂ ਮਾਮਲੇ ਅਤੇ ਤਸਮਾਨੀਆ ਵਿੱਚ 867 ਕੋਵਿਡ ਮਾਮਲੇ ਦਰਜ ਕੀਤੇ ਗਏ ਹਨ।
ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:
ਯਾਤਰਾ
ਵਿੱਤੀ ਮਦਦ
ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ:
- 'ਤੇ 60 ਤੋਂ ਵੱਧ ਭਾਸ਼ਾਵਾਂ ਵਿੱਚ ਖ਼ਬਰਾਂ ਅਤੇ ਜਾਣਕਾਰੀ ਹਾਸਿਲ ਕਰੋ।
- ਤੁਹਾਡੇ ਰਾਜ ਜਾਂ ਖੇਤਰ ਲਈ ਸੰਬੰਧਿਤ ਦਿਸ਼ਾ-ਨਿਰਦੇਸ਼: , , , , , , , ।
- ਬਾਰੇ ਜਾਣਕਾਰੀ।
ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:
ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ: