- ਆਸਟ੍ਰੇਲੀਆ ਨੇ ਹੁਣ ਆਪਣਾ 90 ਫੀਸਦੀ ਦੋਹਰਾ ਟੀਕਾਕਰਨ ਟੀਚਾ ਪਾਸ ਕਰ ਲਿਆ ਹੈ।
- ਐਨ ਐਸ ਡਬਲਯੂ ਵਿੱਚ 63 ਨਵੇਂ ਓਮਿਕਰੋਨ ਕੇਸ ਦਰਜ ਕੀਤੇ ਗਏ ਹਨ ਜੱਦ ਕਿ ਰਾਜ ਦੀ ਰੋਜ਼ਾਨਾ ਸੰਕਰਮਣ ਸੰਖਿਆ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਚੁੱਕੀ ਹੈ।
- ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ 90 ਫੀਸਦੀ ਟੀਕਾਕਰਨ 'ਤੇ ਦੇਸ਼ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅਸੀਂ ਲਾਕਡਾਊਨ ਵਿੱਚ ਵਾਪਸ ਨਹੀਂ ਜਾ ਸਕਦੇ।
- ਉੱਚ ਟ੍ਰਾਂਸਮਿਸ਼ਨ ਦਰਾਂ ਦੇ ਕਾਰਨ, ਐਨ ਐਸ ਡਬਲਯੂ ਨੇ ਸੈਲਾਨੀਆਂ 'ਤੇ ਸਿਹਤ ਸੰਭਾਲ ਸਹੂਲਤਾਂ 'ਵਰਤਣ ਤੇ ਪਾਬੰਦੀ ਲਗਾਈ ਹੈ।
- ਬ੍ਰਿਸਬੇਨ ਦੀ ਇੱਕ ਏਜਡ ਕੇਅਰ ਸਹੂਲਤ ਨੂੰ ਇੱਕ ਕੋਵਿਡ-ਸਕਾਰਾਤਮਕ ਵਿਅਕਤੀ ਦੀ ਫੇਰੀ ਤੋਂ ਬਾਅਦ ਤਾਲਾਬੰਦ ਕਰ ਦਿੱਤਾ ਗਿਆ ਹੈ।
- ਕੁਈਨਜ਼ਲੈਂਡ 18 ਦਸੰਬਰ ਤੋਂ ਰਿਟੇਲ ਸੈਟਿੰਗਾਂ, ਜਨਤਕ ਆਵਾਜਾਈ, ਟੈਕਸੀ ਅਤੇ ਰਾਈਡਸ਼ੇਅਰਿੰਗ ਸੈਟਿੰਗਾਂ ਵਿੱਚ ਮਾਸਕ ਆਦੇਸ਼ ਲਾਗੂ ਕਰ ਰਿਹਾ ਹੈ, ਹਾਲਾਂਕਿ ਰਾਜ ਦੀਆਂ ਯੋਜਨਾਵਾਂ ਵਿੱਚ ਕੋਈ ਤਾਲਾਬੰਦੀ ਨਹੀਂ ਹੈ।
- 28 ਦਸੰਬਰ ਤੋਂ, ਦੱਖਣੀ ਆਸਟ੍ਰੇਲੀਆ ਵਿੱਚ ਘਰੇਲੂ ਇਕੱਠਾਂ ਅਤੇ ਲੰਬਕਾਰੀ ਖਪਤ 'ਤੇ ਕੋਈ ਸੀਮਾ ਲਾਗੂ ਨਹੀਂ ਹੋਵੇਗੀ। ਅੰਤਰਰਾਸ਼ਟਰੀ ਕੁਆਰੰਟੀਨ ਸਮਾਂ ਸੀਮਾ ਨੂੰ ਵੀ ਘਟਾ ਕੇ 72 ਘੰਟੇ ਕਰ ਦਿੱਤਾ ਜਾਵੇਗਾ।
ਕੋਵਿਡ-19 ਦੇ ਅੰਕੜੇ:
ਵਿਕਟੋਰੀਆ ਵਿੱਚ ਸਥਾਨਕ ਤੌਰ 'ਤੇ 1,510 ਮਾਮਲੇ ਅਤੇ 7 ਮੌਤਾਂ ਦਰਜ ਕੀਤੀਆਂ ਗਈਆਂ ਹਨ।
ਐਨ ਐਸ ਡਬਲਯੂ ਵਿੱਚ 2,213 ਨਵੇਂ ਭਾਈਚਾਰਕ ਮਾਮਲੇ ਅਤੇ ਇੱਕ ਮੌਤ ਦਰਜ ਕੀਤੀ ਗਈ ਹੈ।
ਦੱਖਣੀ ਆਸਟ੍ਰੇਲੀਆ ਵਿੱਚ 64 ਨਵੇਂ ਮਾਮਲੇ ਦਰਜ ਕੀਤੇ ਗਏ ਹਨ।
ਕੁਈਨਸਲੈਂਡ ਵਿੱਚ 20 ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ 'ਚੋਂ 5 ਮਾਮਲੇ ਓਮਿਕਰੋਨ ਦੇ ਹਨ।
ਏ ਸੀ ਟੀ ਵਿੱਚ 20 ਮਾਮਲੇ ਦਰਜ ਕੀਤੇ ਗਏ ਹਨ ।
ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:
ਯਾਤਰਾ
ਵਿੱਤੀ ਮਦਦ
ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ:
- 'ਤੇ 60 ਤੋਂ ਵੱਧ ਭਾਸ਼ਾਵਾਂ ਵਿੱਚ ਖ਼ਬਰਾਂ ਅਤੇ ਜਾਣਕਾਰੀ ਹਾਸਿਲ ਕਰੋ
- ਤੁਹਾਡੇ ਰਾਜ ਜਾਂ ਖੇਤਰ ਲਈ ਸੰਬੰਧਿਤ ਦਿਸ਼ਾ-ਨਿਰਦੇਸ਼: , , , , , , , ।
- ਬਾਰੇ ਜਾਣਕਾਰੀ।
ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:
ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ: