- ਨਿਊ ਸਾਊਥ ਵੇਲਜ਼ ਵਿੱਚ ਅੱਜ 30,000 ਤੋਂ ਵੱਧ ਨਵੇਂ ਕੋਵਿਡ-19 ਮਾਮਲਿਆਂ ਦੀ ਰਿਪੋਰਟ ਕੀਤੀ ਗਈ ਹੈ।
- ਐਨ ਐਸ ਡਬਲਯੂ ਹੈਲਥ ਨੇ ਦੱਸਿਆ ਕਿ ਐਤਵਾਰ ਅਤੇ ਸੋਮਵਾਰ ਦੇ ਲਗਭਗ 10,000 ਸਕਾਰਾਤਮਕ ਰੈਪਿਡ ਐਂਟੀਜਨ ਟੈਸਟ ਵੀ ਅੱਜ ਦੇ ਅੰਕੜੇ ਵਿੱਚ ਸ਼ਾਮਲ ਕੀਤੇ ਗਏ ਹਨ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਲਾਗ ਦੇ ਮਾਮਲਿਆਂ ਦਾ ਰੁਝਾਨ ਉੱਪਰ ਵੱਲ ਜਾਂਦਾ ਦਿਖਾਈ ਦੇ ਰਿਹਾ ਹੈ।
- ਦੂਜੇ ਆਸਟ੍ਰੇਲੀਆਈ ਰਾਜਾਂ ਅਤੇ ਪ੍ਰਦੇਸ਼ਾਂ ਵਿੱਚ ਵੀ ਮਾਮਲਿਆਂ ਦੀ ਗਿਣਤੀ ਵਿੱਚ ਇੱਕ ਮਹੱਤਵਪੂਰਨ ਵਾਧਾ ਹੋਇਆ ਹੈ, ਹਸਪਤਾਲ ਵਿੱਚ ਦਾਖਲ ਹੋਣ ਦੀਆਂ ਦਰਾਂ ਅਜੇ ਵੀ ਮੁਕਾਬਲਤਨ ਪ੍ਰਭਾਵਤ ਨਹੀਂ ਹੋਈਆਂ।
- ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਅੱਜ ਪੁਸ਼ਟੀ ਕੀਤੀ ਹੈ ਕਿ ਪੂਰੀ ਤਰ੍ਹਾਂ ਟੀਕਾਕਰਨ ਹਾਸਿਲ ਕਰ ਚੁੱਕੇ ਆਸਟ੍ਰੇਲੀਆਈ ਲੋਕ 12 ਅਪ੍ਰੈਲ ਰਾਤ 11.59 ਵਜੇ ਤੋਂ ਬਿਨਾਂ ਕੁਆਰੰਟੀਨ ਦੇ ਦੇਸ਼ ਵਿੱਚ ਦਾਖਲ ਹੋ ਸਕਣਗੇ।
- ਤਸਮਾਨੀਆ ਵਿੱਚ ਕੋਵਿਡ-19 ਬਿਜ਼ਨਸ ਇਮਪੈਕਟ ਸਪੋਰਟ ਪ੍ਰੋਗਰਾਮ ਦੇ ਤੀਜੇ ਦੌਰ ਲਈ ਅਰਜ਼ੀਆਂ ਅੱਜ ਦੁਪਹਿਰ 2 ਵਜੇ ਖੁੱਲ ਗਈਆਂ ਹਨ। ਜੇਕਰ ਛੋਟੇ ਕਾਰੋਬਾਰਾਂ ਲਈ 15 ਫਰਵਰੀ 2022 ਤੋਂ 14 ਮਾਰਚ 2022 ਦੀ ਮਿਆਦ ਦਰਮਿਆਨ ਕੋਵਿਡ-19 ਕਾਰਨ ਵਪਾਰਕ ਨੁਕਸਾਨ ਜਾਂ ਗਾਹਕਾਂ ਦੀ ਮੰਗ ਵਿੱਚ ਕਮੀ ਆਈ ਹੈ ਤਾਂ ਉਹ $1,000 ਤੋਂ $10,000 ਤੱਕ ਗ੍ਰਾਂਟਾਂ ਲਈ ਅਰਜ਼ੀ ਦੇਣ ਦੇ ਯੋਗ ਹੋਣਗੇ।
- ਦੱਖਣੀ ਆਸਟ੍ਰੇਲੀਆਈ ਕੋਵਿਡ ਰੈਡੀ ਕਮੇਟੀ ਦੀ ਕੱਲ੍ਹ ਦੀ ਮੀਟਿੰਗ ਵਿੱਚ ਮਾਸਕ ਪਹਿਨਣ ਅਤੇ ਇਕਾਂਤਵਾਸ ਕਰਨ ਦੀਆਂ ਨੀਤੀਆਂ 'ਤੇ ਸੰਭਾਵਿਤ ਤਬਦੀਲੀਆਂ ਨਹੀਂ ਕੀਤੀਆਂ ਗਈਆਂ। ਦੱਖਣੀ ਆਸਟ੍ਰੇਲੀਆ ਵਿੱਚ ਅੰਦਰੂਨੀ ਜਨਤਕ ਥਾਵਾਂ 'ਤੇ ਫੇਸ ਮਾਸਕ ਲਾਜ਼ਮੀ ਤੌਰ 'ਤੇ ਅਜੇ ਵੀ ਜਾਰੀ ਹਨ।
- ਦੱਖਣੀ ਆਸਟ੍ਰੇਲੀਆ ਪੁਲਿਸ ਕਮਿਸ਼ਨਰ ਗ੍ਰਾਂਟ ਸਟੀਵਨਜ਼ ਨੇ ਕਿਹਾ ਕਿ ਇਹ ਫੈਸਲਾ ਸਿਹਤ ਸਲਾਹ 'ਤੇ ਅਧਾਰਤ ਸੀ। ਉਨ੍ਹਾਂ ਕਿਹਾ ਕਿ ਉਹ "ਬਹੁਤ ਜਲਦੀ" ਨਵੀਆਂ ਤਬਦੀਲੀਆਂ ਦੇਖਣ ਦੀ ਉਮੀਦ ਕਰ ਰਹੇ ਹਨ।
ਕੋਵਿਡ-19 ਅੰਕੜੇ
- ਨਿਊ ਸਾਊਥ ਵੇਲਜ਼ ਨੇ 1,016 ਮਰੀਜ਼ਾਂ ਦੀ ਰਿਪੋਰਟ ਕੀਤੀ ਹੈ, ਜਿਨ੍ਹਾਂ ਵਿੱਚੋਂ 36 ਨੂੰ ਆਈ ਸੀ ਯੂ ਵਿੱਚ ਰੱਖਿਆ ਗਿਆ ਹੈ। ਰਾਜ ਵਿੱਚ ਕੋਵਿਡ-19 ਨਾਲ 5 ਮੌਤਾਂ ਅਤੇ 30,402 ਨਵੇਂ ਮਾਮਲੇ ਦਰਜ ਕੀਤੇ ਗਏ ਹਨ।
- ਵਿਕਟੋਰੀਆ ਵਿੱਚ, 201 ਲੋਕ ਹਸਪਤਾਲ ਵਿੱਚ ਹਨ, ਜਿਨ੍ਹਾਂ ਵਿੱਚੋਂ 24 ਆਈ ਸੀ ਯੂ ਵਿੱਚ ਹਨ ਅਤੇ 6 ਮਰੀਜ਼ਾਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਹੈ। ਇਥੇ ਲਾਗ ਕਾਰਨ 8 ਮੌਤਾਂ ਅਤੇ 9,426 ਨਵੇਂ ਮਾਮਲੇ ਦਰਜ ਹੋਏ ਹਨ।
- ਤਸਮਾਨੀਆ ਵਿੱਚ 1,859 ਨਵੇਂ ਕੋਵਿਡ-19 ਮਾਮਲੇ ਅਤੇ ਇੱਕ ਮੌਤ ਦਰਜ ਕੀਤੀ ਗਈ ਹੈ। ਕੋਵਿਡ-19 ਕਾਰਨ 18 ਲੋਕ ਹਸਪਤਾਲ ਵਿੱਚ ਦਾਖਲ ਹਨ, ਜਿਨ੍ਹਾਂ ਵਿੱਚੋਂ 2 ਮਰੀਜ਼ਾਂ ਨੂੰ ਆਈ ਸੀ ਯੂ ਵਿੱਚ ਰੱਖਿਆ ਗਿਆ ਹੈ।
- ਏ ਸੀ ਟੀ ਵਿੱਚ ਹੁਣ ਕੋਵਿਡ-19 ਨਾਲ 39 ਲੋਕ ਹਸਪਤਾਲ ਵਿੱਚ ਦਾਖਲ ਹਨ, ਜਿਨ੍ਹਾਂ ਵਿੱਚੋਂ 4 ਮਰੀਜ਼ਾਂ ਨੂੰ ਆਈ ਸੀ ਯੂ ਵਿੱਚ ਰੱਖਿਆ ਗਿਆ ਹੈ ਅਤੇ 1,226 ਨਵੇਂ ਮਾਮਲਿਆਂ ਦੀ ਰਿਪੋਰਟ ਕੀਤੀ ਗਈ ਹੈ।
- ਕੁਈਨਜ਼ਲੈਂਡ ਵਿੱਚ, 6,136 ਨਵੇਂ ਕੋਵਿਡ -19 ਮਾਮਲੇ ਅਤੇ 3 ਮੌਤਾਂ ਦਰਜ ਹੋਈਆਂ ਹਨ। 255 ਲੋਕ ਕੋਵਿਡ -19 ਨਾਲ ਹਸਪਤਾਲ ਵਿੱਚ ਦਾਖਲ ਹਨ, ਜਦੋਂ ਕਿ 21 ਮਰੀਜ਼ਾਂ ਨੂੰ ਆਈ ਸੀ ਯੂ ਵਿੱਚ ਰੱਖਿਆ ਗਿਆ ਹੈ।
ਆਪਣੇ ਰਾਜ ਦੀਆਂ ਕੋਵਿਡ-19 ਟੈਸਟਿੰਗ ਕਲੀਨਿਕਾਂ ਬਾਰੇ ਜਾਣੋ।
ਆਪਣੇ ਆਰ ਏ ਟੀ (RAT) ਨਤੀਜੇ ਰਜਿਸਟਰ ਕਰੋ।