Key Points
- 'ਬਾਇਵੇਲੈਂਟ ਵੈਕਸੀਨ' ਓਮੀਕਰੋਨ ਦੇ ਉਪ ਰੂਪਾਂ ਦੇ ਵਿਰੁੱਧ ਸਭ ਤੋਂ ਵੱਧ ਐਂਟੀਬਾਡੀਜ਼ ਪੈਦਾ ਕਰਦੀ ਹੈ
- ਇਸ ਟੀਕੇ ਨੂੰ ਹੋਰ ਬੂਸਟਰ ਖੁਰਾਕਾਂ ਦੇ ਬਦਲ ਵਜੋਂ ਵਰਤਿਆ ਜਾ ਸਕਦਾ ਹੈ
- ਇਸ ਨਵੇਂ ਟੀਕੇ ਦੇ ਆਮ ਮਾੜ੍ਹੇ ਪ੍ਰਭਾਵਾਂ ਵਿੱਚ ਟੀਕੇ ਵਾਲੀ ਥਾਂ ਉੱਤੇ ਦਰਦ ਅਤੇ ਸਿਰ ਦਰਦ ਸ਼ਾਮਲ ਹਨ
ਆਸਟ੍ਰੇਲੀਆ ਵਿੱਚ 18 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਮੋਡਰਨਾ ਦੇ 'ਬਾਇਵੇਲੈਂਟ ਬੂਸਟਰ' ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।
ਨਵੀਂ 'ਬੂਸਟਰ ਡੋਜ਼' ਓਮੀਕਰੋਨ ਦੇ ਮੂਲ ਸਟ੍ਰੇਨ ਅਤੇ 'ਮਲਟੀਪਲ ਸਬਵੈਰੀਅੰਟਾਂ' ਖਿਲਾਫ ਬੇਹਤਰ ਸੁਰੱਖਿਆ ਪ੍ਰਦਾਨ ਕਰਦੀ ਹੈ।
ਸਿਹਤ ਮੰਤਰੀ ਮਾਰਕ ਬਟਲਰ ਦਾ ਕਹਿਣਾ ਹੈ ਕਿ ਵੈਕਸੀਨ ਦਾ ਪਹਿਲਾ ਬੈਚ ਦੇਸ਼ ਵਿੱਚ ਆ ਗਿਆ ਹੈ ਅਤੇ ਇਸਦੀ ਜਾਂਚ ਚੱਲ ਰਹੀ ਹੈ।
ਮੋਡਰਨਾ ਦੇ ਕੋਵਿਡ-19 ਟੀਕੇ ਦਾ ਮੌਜੂਦਾ ਸਟਾਕ ਖਤਮ ਹੋਣ ਤੋਂ ਬਾਅਦ ਨਵਾਂ ਸਟਾਕ ‘ਰੋਲਆਊਟ’ ਕੀਤਾ ਜਾਵੇਗਾ।
‘ਆਸਟ੍ਰੇਲੀਅਨ ਟੈਕਨੀਕਲ ਐਡਵਾਈਜ਼ਰੀ ਗਰੁੱਪ ਆਨ ਇਮਯੂਨਾਈਜ਼ੇਸ਼ਨ’ ਦਾ ਕਹਿਣਾ ਹੈ ਕਿ ਮੋਡਰਨਾ ਦਾ ਬਾਇਵੇਲੈਂਟ ਟੀਕਾ ਮੂਲ ਟੀਕੇ ਦੇ ਮੁਕਾਬਲੇ ਬੀ.ਏ.1 ਅਤੇ ਬੀ.ਏ.4/ਬੀ.ਏ.5 ਸਮੇਤ ਮਲਟੀਪਲ ਓਮੀਕਰੋਨ ਸਬਵੈਰੀਅੰਟਾਂ ਦੇ ਵਿਰੁੱਧ 1.6 ਤੋਂ 1.9 ਗੁਣਾ ਵੱਧ ਐਂਟੀਬਾਡੀਜ਼ ਪੇਦਾ ਕਰਦਾ ਹੈ।
ਏ.ਟੀ.ਏ.ਜੀ.ਆਈ ਮੁਤਾਬਕ ਮੋਡਰਨਾ 'ਬਾਇਵੇਲੈਂਟ ਵੈਕਸੀਨ' ਦੀ ਦੂਜੀ ਬੂਸਟਰ ਖੁਰਾਕ ਤੋਂ ਬਾਅਦ ਸਭ ਤੋਂ ਆਮ ਤੌਰ ਉੱਤੇ ਰਿਪੋਰਟ ਕੀਤੇ ਗਏ ਮਾੜ੍ਹੇ ਪ੍ਰਭਾਵਾਂ ਵਿੱਚੋਂ ਟੀਕੇ ਵਾਲੀ ਥਾ ਉੱਤੇ ਦਰਦ, ਥਕਾਵਟ ਅਤੇ ਸਿਰ ਦਰਦ ਹਨ।
ਹਾਲਾਂਕੀ ਮੋਡਰਨਾ ਬਾਇਵੇਲੈਂਟ ਵੈਕਸੀਨ ਦੀ ਸੁਰੱਖਿਆ ਨੂੰ ਹੋਰ ਮੋਡਰਨਾ ਵੈਕਸੀਨਾਂ ਤੋਂ ਵੱਖਰਾ ਨਹੀਂ ਮੰਨਿਆ ਜਾ ਸਕਦਾ।
ਏ.ਟੀ.ਏ.ਜੀ.ਆਈ ਨੇ ਬੂਸਟਰ ਖੁਰਾਕਾਂ ਲਈ ਆਪਣੀ ਮੌਜੂਦਾ ਸਿਫਾਰਸ਼ ਨੂੰ ਕਾਇਮ ਰੱਖਿਆ ਹੈ।
30-49 ਸਾਲ ਦੇ ਬਿਨ੍ਹਾਂ ਕਿਸੇ ਹੋਰ ਜੋਖਮ ਦੇ ਕਾਰਕਾਂ ਵਾਲੇ ਲੋਕਾਂ ਲਈ ਦੂਜਾ ਬੂਸਟਰ ਸ਼ੋਟ ਲਗਵਾਉਣ ਦਾ ਫੈਸਲਾ ਅਜੇ ਵੀ ਚੋਣਵਾਂ ਹੈ।
50 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਲੋਕ ਦੂਸਰੀ ਬੂਸਟਰ ਖੁਰਾਕ ਲਈ ਯੋਗ ਹਨ।
ਨੋਰਧਰਨ ਟੈਰੀਟਰੀ ਦਾ ਕਹਿਣਾ ਹੈ ਕਿ ਪੰਜ ਦਿਨਾਂ ਦੀ ‘ਆਈਸੋਲੇਸ਼ਨ’ ਤੋਂ ਬਾਹਰ ਆਉਣ ਤੋਂ ਬਾਅਦ ਲੋਕਾਂ ਨੂੰ ਘਰ ਦੇ ਬਾਹਰ ਹੋਰ ਦੋ ਦਿਨਾਂ ਲਈ ਮਾਸਕ ਪਾ ਕੇ ਰੱਖਣੇ ਚਾਹੀਦੇ ਹਨ।
ਆਪਣੇ ਰਾਜ ਦੀਆਂ ਕੋਵਿਡ-19 ਟੈਸਟਿੰਗ ਕਲੀਨਿਕਾਂ ਬਾਰੇ ਜਾਣੋ।
ਆਪਣੇ ਆਰ ਏ ਟੀ (RAT) ਨਤੀਜੇ ਰਜਿਸਟਰ ਕਰੋ।
'ਤੇ ਆਪਣੀ ਭਾਸ਼ਾ ਵਿੱਚ ਕੋਵਿਡ-19 ਜਾਣਕਾਰੀ ਪੜ੍ਹੋ।