ਆਸਟਰੇਲੀਅਨ ਕ੍ਰਿਕਟਰ ਮਿਸ਼ੇਲ ਮਾਰਸ਼ ਨੂੰ ਭਾਰਤ ਵਿੱਚ ਕੋਵਿਡ-19 ਲਈ ਪੋਜ਼ਿਟਿਵ ਪਾਏ ਜਾਣ ਮਗਰੋਂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਮਾਰਸ਼ ਇਸ ਸਮੇਂ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਦਿੱਲੀ ਕੈਪੀਟਲਜ਼ ਲਈ ਆਸਟ੍ਰੇਲੀਅਨ ਟੀ-20 ਖਿਡਾਰੀ ਡੇਵਿਡ ਵਾਰਨਰ ਦੇ ਨਾਲ ਖੇਡ ਰਿਹਾ ਹੈ।
ਦਿੱਲੀ ਕੈਪੀਟਲਜ਼ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਹਾਇਕ ਸਟਾਫ਼ ਮੈਂਬਰਾਂ ਸਮੇਤ ਕੁਝ ਹੋਰ ਮੈਂਬਰਾਂ ਦੇ ਵੀ ਸਕਾਰਾਤਮਕ ਟੈਸਟ ਵਾਪਸ ਆਏ ਹਨ। ਉਹ ਸਾਰੇ ਲੱਛਣ ਰਹਿਤ ਹਨ, ਪਰ ਉਨ੍ਹਾਂ ਦੀ ਸਥਿਤੀ 'ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ
ਬਿਜ਼ਨਸ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਅਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਨੇ ਸਰਕਾਰਾਂ ਨੂੰ ਕੋਵਿਡ-19 ਵਾਲੇ ਲੋਕਾਂ ਦੇ ਘਰੇਲੂ ਸੰਪਰਕਾਂ ਲਈ ਮੌਜੂਦਾ ਸੱਤ ਦਿਨਾਂ ਦੀ ਇਕਾਂਤਵਾਸ ਮਿਆਦ ਨੂੰ ਹਟਾਉਣ ਦੀ ਮੰਗ ਕੀਤੀ ਹੈ।
ਕਾਰੋਬਾਰੀ ਸਮੂਹ, ਸਟਾਫ ਦੀ ਘਾਟ ਲਈ ਇਕਾਂਤਵਾਸ ਨਿਯਮਾਂ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ।
ਨਿਊ ਸਾਊਥ ਵੇਲਜ਼, ਵਿਕਟੋਰੀਆ ਅਤੇ ਕੁਈਨਜ਼ਲੈਂਡ ਵਿੱਚ ਖਰੀਦਦਾਰੀ ਕੇਂਦਰਾਂ ਅਤੇ ਸਮਾਗਮਾਂ ਵਿੱਚ ਕੋਵਿਡ-19 ਟੀਕਾਕਰਨ ਜਾਣਕਾਰੀ ਕਿਓਸਕ ਖੋਲ੍ਹੇ ਗਏ ਹਨ।
ਨਿਵਾਸੀ 18 ਤੋਂ 24 ਅਪ੍ਰੈਲ ਤੱਕ ਹੇਠਾਂ ਦਿੱਤੇ ਕੇਂਦਰਾਂ 'ਤੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ ਅਤੇ ਆਪਣਾ ਟੀਕਾਕਰਨ ਬੁੱਕ ਕਰਵਾ ਸਕਦੇ ਹਨ:
ਨਿਊ ਸਾਊਥ ਵੇਲਜ਼ - ਪੈਨਰਿਥ, ਵੈਸਟਫੀਲਡ ਪੈਨਰਿਥ
ਨਿਊ ਸਾਊਥ ਵੇਲਜ਼ - ਕੈਂਪਸੀ, ਕੈਂਪਸੀ ਐਸ ਸੀ
ਕੁਈਨਜ਼ਲੈਂਡ - ਬਰਾਡਬੀਚ, ਪੈਸੀਫਿਕ ਫੇਅਰ
ਕੁਈਨਜ਼ਲੈਂਡ - ਬ੍ਰਾਉਨ ਪਲੇਨਜ਼, ਗ੍ਰੈਂਡ ਪਲਾਜ਼ਾ
ਵਿਕਟੋਰੀਆ - ਡੈਂਡੇਨੋਂਗ, ਡੈਂਡਨੋਂਗ ਪਲਾਜ਼ਾ
ਵਿਕਟੋਰੀਆ - ਨਾਰੇਵਾਰਨ ਵੈਸਟਫੀਲਡ ਫਾਉਨਟੇਨ ਗੇਟ
ਆਸਟ੍ਰੇਲੀਆ ਲਈ ਕੋਵਿਡ-19 ਨਾਲ ਸਬੰਧਤ ਬਾਇਓਸਕਿਓਰਿਟੀ ਐਮਰਜੈਂਸੀ ਨਿਰਧਾਰਨ 17 ਅਪ੍ਰੈਲ ਨੂੰ ਖਤਮ ਹੋ ਗਿਆ ਹੈ। ਇਸਦਾ ਮਤਲਬ ਇਹ ਹੈ ਕਿ ਆਸਟ੍ਰੇਲੀਆ ਵਿੱਚ ਦਾਖਲ ਹੋਣ ਵਾਲੇ ਯਾਤਰੀਆਂ ਨੂੰ ਹੁਣ ਨੈਗੇਟਿਵ ਪ੍ਰੀ-ਡਿਪਾਰਚਰ ਟੈਸਟ ਕਰਾਉਣ ਦੀ ਲੋੜ ਨਹੀਂ ਹੋਵੇਗੀ ਅਤੇ ਕਰੂਜ਼ ਸ਼ਿਪ ਵੀ ਹੁਣ ਆਸਟ੍ਰੇਲੀਆ ਵਿੱਚ ਦਾਖਲ ਹੋ ਸਕਣਗੇ।
ਰੈਪਿਡ ਐਂਟੀਜੇਨ ਟੈਸਟਾਂ ਦੀ ਕੀਮਤ ਵਧਾਉਣ ਦੇ ਨਿਯਮ ਵੀ ਖਤਮ ਹੋ ਗਏ ਹਨ।
ਹਾਲਾਂਕਿ, ਆਸਟ੍ਰੇਲੀਆ ਵਿੱਚ ਆਉਣ ਵਾਲੇ ਅਤੇ ਆਸਟ੍ਰੇਲੀਆ ਤੋਂ ਬਾਹਰ ਜਾਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਡਾਕਟਰੀ ਸਲਾਹ ਦੇ ਆਧਾਰ 'ਤੇ ਅੰਤਰਰਾਸ਼ਟਰੀ ਉਡਾਣਾਂ 'ਤੇ ਦੋਹਰੇ ਟੀਕਾਕਰਨ ਦਾ ਸਬੂਤ ਦੇਣ ਅਤੇ ਮਾਸਕ ਪਹਿਨਣ ਦੀ ਲੋੜ ਹੋਵੇਗੀ।
ਸ਼ੇਂਗਈ ਨੇ ਮੌਜੂਦਾ ਪ੍ਰਕੋਪ ਤੋਂ ਤਿੰਨ ਕੋਵਿਡ -19 ਮੌਤਾਂ ਦੀ ਰਿਪੋਰਟ ਕੀਤੀ ਹੈ, ਜਿਸ ਤੋਂ ਬਾਅਦ ਮੇਗਾਸਿਟੀ ਨੂੰ ਇੱਕ ਹਫ਼ਤੇ ਦੀ ਤਾਲਾਬੰਦੀ ਵਿੱਚ ਭੇਜ ਦਿੱਤਾ ਗਿਆ ਹੈ, ਹਾਲਾਂਕਿ, ਅੰਕੜਿਆਂ ਦੇ ਵੇਰਵਿਆਂ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਹੈ।
ਆਪਣੇ ਰਾਜ ਦੀਆਂ ਕੋਵਿਡ-19 ਟੈਸਟਿੰਗ ਕਲੀਨਿਕਾਂ ਬਾਰੇ ਜਾਣੋ।
ਆਪਣੇ ਆਰ ਏ ਟੀ (RAT) ਨਤੀਜੇ ਰਜਿਸਟਰ ਕਰੋ।