ਅੱਜ ਸੋਮਵਾਰ ਵਾਲੇ ਦਿਨ ਕੋਵਿਡ-19 ਕਾਰਨ ਘੱਟੋ ਘੱਟ 17 ਮੌਤਾਂ ਦਰਜ ਹੋਈਆਂ ਹਨ। ਇਹਨਾਂ ਵਿੱਚੋਂ ਨਿਊ ਸਾਊਥ ਵੇਲਜ਼ ਵਿੱਚ 7, ਦੱਖਣੀ ਆਸਟ੍ਰੇਲੀਆ ਵਿੱਚ 5 ਅਤੇ ਕੂਈਨਜ਼ਲੈਂਡ ਵਿੱਚ 5 ਮੌਤਾਂ ਹੋਈਆਂ ਹਨ।
ਆਸਟ੍ਰੇਲੀਆ ਵਿੱਚ ਨਵੇਂ ਕੇਸਾਂ, ਹਸਪਤਾਲ ਵਿੱਚ ਦਾਖਲ ਹੋਣ ਵਾਲਿਆਂ ਦੀ ਗਿਣਤੀ ਅਤੇ ਮੌਤਾਂ ਦੇ ਤਾਜ਼ਾ ਕੋਵਿਡ-19 ਅੰਕੜਿਆਂ ਬਾਰੇ ਜਾਣਿਆ ਜਾ ਸਕਦਾ ਹੈ।
ਆਸਟ੍ਰੇਲੀਆ ਦੇ ਬਜ਼ੁਰਗ ਸੰਭਾਲ ਕੇਂਦਰਾਂ ਵਿੱਚ ਕੋਵਿਡ-19 ਦੇ 1,064 ਨਵੇਂ ਪੋਜ਼ਿਟਿਵ ਕੇਸ ਸਾਹਮਣੇ ਆਏ ਹਨ, ਜਦਕਿ ਕੁੱਲ ਕੇਸਾਂ ਦੀ ਗਿਣਤੀ 9,906 ਹੋ ਗਈ ਹੈ। ਇਹਨਾਂ ਵਿੱਚੋਂ, 6,360 ਨਿਵਾਸੀ ਹਨ ਅਤੇ 3,546 ਕਰਮਚਾਰੀ ਹਨ।
ਐਨ ਐਸ ਡਬਲਿਊ ਵਿੱਚ ਦੇਸ਼ ਭਰ ਦੇ ਸਭ ਤੋਂ ਜਿਆਦਾ 344 ਕੇਸਾਂ ਦਾ ਪਤਾ ਚਲਿਆ ਹੈ। ਇਸ ਤੋਂ ਬਾਅਦ, ਕੂਈਨਜ਼ਲੈਂਡ ਵਿੱਚ 231, ਵਿਕਟੋਰੀਆ 218, ਦੱਖਣੀ ਆਸਟ੍ਰੇਲੀਆ 127 ਅਤੇ ਪੱਛਮੀ ਆਸਟ੍ਰੇਲੀਆ ਵਿੱਚ 96 ਪੋਜ਼ਿਟਿਵ ਕੇਸ ਸਾਹਮਣੇ ਆਏ ਹਨ।
ਬਿਰਧ ਦੇਖਭਾਲ ਮੰਤਰੀ ਅਨੀਕਾ ਵੈੱਲਜ਼ ਨੇ ਕਿਹਾ ਹੈ ਕਿ ਨਿਵਾਸੀਆਂ ਵਿੱਚੋਂ 78.8% ਨੇ ਵੈਕਸੀਨ ਦੀ ਚੌਥੀ ਖੁਰਾਕ ਲਈ ਹੋਈ ਹੈ।
ਅੱਜ 1 ਅਗਸਤ ਤੋਂ ਹਰ ਬਜ਼ੁਰਗ ਸੰਭਾਲ ਕੇਂਦਰ ਆਪਣੇ ਨਿਵਾਸੀਆਂ ਅਤੇ ਸਟਾਫ ਦੇ ਟੀਕਾਕਰਣ ਬਾਬਤ ਹਫਤਾਵਾਰੀ ਰਿਪੋਰਟ ਜਾਰੀ ਕਰਿਆ ਕਰੇਗਾ।
ਥੀਰੋਪੈਟਿਕ ਗੁੱਡਜ਼ ਐਡਮਿਨਿਸਟ੍ਰੇਸ਼ਨ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਰੈਪਿਡ ਐਂਟੀਜਨ ਟੈਸਟ ਨੂੰ ਹਟਾਇਆ ਨਹੀਂ ਗਿਆ ਹੈ, ਬੇਸ਼ਕ ਇਸ ਦੁਆਰਾ ਓਮੀਕਰੋਨ ਵੈਰੀਐਂਟ ਦੇ ਪੋਜ਼ਿਟਿਵ ਹੋਣ ਦਾ ਸਹੀ ਪਤਾ ਨਹੀਂ ਚਲ ਸਕਿਆ ਹੈ।
ਬੇਸ਼ਕ ਇਹ ਰੈਪਿਡ ਐਂਟੀਜਨ ਟੈਸਟ, ਪੀਸੀਆਰ ਟੈਸਟਾਂ ਵਾਂਗ ਸੰਵੇਦਨਸ਼ੀਲ ਤਾਂ ਨਹੀਂ ਹੁੰਦੇ ਪਰ ਫੇਰ ਵੀ ਇਹਨਾਂ ਦੁਆਰਾ ਲਾਗ ਦਾ ਤੇਜ਼ੀ ਨਾਲ ਪਤਾ ਚਲ ਸਕਦਾ ਹੈ।
‘ਦਾ ਆਸਟ੍ਰੇਲੀਅਨ ਟੈਕਨੀਕਲ ਐਡਵਾਈਜ਼ਰੀ ਗਰੁੱਪ ਔਨ ਇਮੂਨਾਈਜ਼ੇਸ਼ਨ’ ਨੇ 12 ਤੋਂ 17 ਸਾਲ ਦੇ ਬੱਚਿਆਂ ਲਈ ਪਰੋਟੀਨ ਵਾਲੇ ਨੋਵਾਵੈਕਸ ਕੋਵਿਡ-19 ਦੀ ਵਰਤੋਂ ਵਾਲੇ ਡਾਟੇ ‘ਤੇ ਸਮੀਖਿਆ ਸ਼ੁਰੂ ਕਰ ਦਿੱਤੀ ਹੈ।
ਇਸ ਵੈਕਸੀਨ ਨੂੰ ਟੀਜੀਏ ਵਲੋਂ 28 ਜੂਲਾਈ ਨੂੰ ਅਸਥਾਈ ਮਨਜ਼ੂਰੀ ਦੇ ਦਿੱਤੀ ਗਈ ਸੀ। ਨਾਲ ਹੀ ਇਸ ਸੰਸਥਾ ਨੇ ਇਹ ਵੀ ਕਿਹਾ ਕਿ ਇਸ ਵਲੋਂ 6 ਮਹੀਨਿਆਂ ਤੋਂ 5 ਸਾਲ ਦੀ ਉਮਰ ਦੇ ਬੱਚਿਆਂ ਨੂੰ ਮੋਡਰਨਾ ਸਪਾਈਵੈਕਸ ਦੀ ਵਰਤੋਂ ਕਰਨ ਵਾਲੀ ਸਲਾਹ ਨੂੰ ਵੀ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।
ਆਉਣ ਵਾਲੇ ਹਫਤਿਆਂ ਵਿੱਚ ਵੈਸਟਰਨ ਆਸਟ੍ਰੇਲੀਆ ਦੀ ਸਰਕਾਰ ਸਕੂਲੀ ਵਿਦਿਆਰਥੀਆਂ ਅਤੇ ਸਟਾਫ ਨੂੰ ਆਰ ਏ ਟੀ ਦੀਆਂ 11.87 ਮਿਲੀਅਨ ਵਾਧੂ ਕਿੱਟਾਂ ਮੁਫਤ ਵੰਡੇਗੀ।
ਐਸ ਏ ਨੇ ਆਪਣੇ ਮੁਫਤ ਟੀਕਾਕਰਣ ਮੁਹਿੰਮ ਨੂੰ 31 ਅਗਸਤ ਤੱਕ ਵਧਾ ਦਿੱਤਾ ਹੈ।
ਵਿਦੇਸ਼ ਤੋਂ ਮਿਲੀ ਜਾਣਕਾਰੀ ਅਨੁਸਾਰ, ਵਾਈ੍ਹਟ ਹਾਊਸ ਨੇ ਕਿਹਾ ਹੈ ਕਿ ਯੂ ਐਸ ਰਾਸ਼ਟ੍ਰਪਤੀ ਸ਼੍ਰੀ ਜੋਅ ਬਾਈਡਨ ਵਿੱਚ ਕੋਵਿਡ-19 ਦੁਬਾਰਾ ਪਾਇਆ ਗਿਆ ਹੈ, ਅਤੇ ਉਹਨਾਂ ਦੀ ਸਿਹਤ ਠੀਕ ਚੱਲ ਰਹੀ ਹੈ।
ਅਜਿਹੇ ਦੁਬਾਰਾ ਹੋਣ ਵਾਲੇ ਕੇਸਾਂ ਨੂੰ ‘ਰਿਬਾਊਂਡ’ ਕਿਹਾ ਜਾਂਦਾ ਹੈ ਅਤੇ ਇਸ ਦਾ ਪੈਕਸੋਵਿਡ ਦਵਾਈ ਨਾਲ ਇਲਾਜ ਕੀਤਾ ਜਾਂਦਾ ਹੈ।
ਆਪਣੇ ਰਾਜ ਦੀਆਂ ਕੋਵਿਡ-19 ਟੈਸਟਿੰਗ ਕਲੀਨਿਕਾਂ ਬਾਰੇ ਜਾਣੋ।
ਆਪਣੇ ਆਰ ਏ ਟੀ (RAT) ਨਤੀਜੇ ਰਜਿਸਟਰ ਕਰੋ।