ਕੋਵਿਡ-19 ਅੱਪਡੇਟ: ਆਸਟ੍ਰੇਲੀਆ ਵਿੱਚ ਓਮਿਕਰੋਨ ਦਾ ਪਸਾਰਾ ਆਪਣੇ 'ਸਿਖਰ' 'ਤੇ, ਹੋਈਆਂ 56 ਹੋਰ ਮੌਤਾਂ

ਇਹ 24 ਜਨਵਰੀ, 2022 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

Australian Health Minister Greg Hunt speaks via video link to the media during a press conference at Parliament House in Canberra

Australian Health Minister Greg Hunt speaks via video link to the media during a press conference at Parliament House in Canberra. Source: AAP

  • ਫੈਡਰਲ ਸਿਹਤ ਮੰਤਰੀ ਗ੍ਰੇਗ ਹੰਟ ਦਾ ਕਹਿਣਾ ਹੈ ਕਿ ਮੁੱਖ 'ਹੌਟਸਪੌਟਸ' ਵਿੱਚ ਓਮਿਕਰੋਨ ਵੇਵ 'ਸਿਖਰ' 'ਤੇ ਹੈ ਜਦਕਿ ਦੇਸ਼ ਭਰ ਵਿੱਚ ਕੋਵਿਡ-19 ਕਰਕੇ 56 ਨਵੀਆਂ ਮੌਤਾਂ ਦਰਜ ਹੋਈਆਂ ਹਨ।
  • ਅੱਜ ਤੋਂ ਰਿਆਇਤੀ ਕਾਰਡ ਧਾਰਕਾਂ ('ਕਨਸੇਸ਼ਨ ਕਾਰਡ ਹੋਲਡਰਾਂ') ਲਈ ਮੁਫਤ ਰੈਪਿਡ ਐਂਟੀਜੇਨ ਟੈਸਟ ਉਪਲਬਧ ਹੋ ਗਏ ਹਨ। ਇਹ ਕਾਰਡ ਧਾਰਕ ਹੁਣ ਤੋਂ ਤਿੰਨ ਮਹੀਨਿਆਂ ਦੀ ਮਿਆਦ ਦੇ ਅੰਦਰ ਫਾਰਮੇਸੀਆਂ ਤੋਂ 10 ਮੁਫ਼ਤ ਟੈਸਟ ਕਿੱਟਾਂ ਲੈ ਸਕਦੇ ਹਨ। 6 ਮਿਲੀਅਨ ਤੋਂ ਵੱਧ ਲੋਕ, ਜਿਨ੍ਹਾਂ ਵਿੱਚ ਪੈਨਸ਼ਨਰ, ਸਾਬਕਾ ਸੈਨਿਕ ਅਤੇ ਘੱਟ ਆਮਦਨੀ ਵਾਲੇ ਲੋਕ ਸ਼ਾਮਿਲ ਹਨ, ਇਸ ਸਹੂਲਤ ਦਾ ਫਾਇਦਾ ਲੈ ਸਕਣਗੇ।
  • ਫੈਡਰਲ ਸਰਕਾਰ 'ਆਰ ਏ ਟੀ' ਕਿੱਟਾਂ ਦੀ ਘਾਟ ਨੂੰ ਲੈ ਕੇ ਅਜੇ ਵੀ ਸਵਾਲਾਂ ਦਾ ਸਾਹਮਣਾ ਕਰ ਰਹੀ ਹੈ। ਸਿਹਤ ਮੰਤਰੀ ਨੇ ਕਿਹਾ ਕਿ ਹੁਣ ਤੋਂ ਜੁਲਾਈ ਦੇ ਅੰਤ ਤੱਕ 16 ਮਿਲੀਅਨ ਰੈਪਿਡ ਐਂਟੀਜੇਨ ਟੈਸਟ ਕਿੱਟਾਂ ਦੇ ਆਉਣ ਦੀ ਉਮੀਦ ਹੈ।
  • ਇੱਕ ਨਵੀਂ ਕੋਵਿਡ-19 ਵੈਕਸੀਨ 'ਨੋਵਾਵੈਕਸ' ਨੂੰ ਆਸਟ੍ਰੇਲੀਆ ਵਿੱਚ ਵਰਤੋਂ ਲਈ ਹਰੀ ਝੰਡੀ ਮਿਲ ਗਈ ਹੈ ਅਤੇ ਇਸਨੂੰ 21 ਫਰਵਰੀ ਤੋਂ ਲਾਉਣਾ ਸ਼ੁਰੂ ਕੀਤਾ ਜਾਵੇਗਾ।
  • ਨੋਵਾਵੈਕਸ ਇੱਕ ਦੋ-ਡੋਜ਼ ਵਾਲੀ ਵੈਕਸੀਨ ਹੈ ਜੋ ਤਿੰਨ ਹਫ਼ਤਿਆਂ ਦੇ ਵਕਫ਼ੇ ਵਿੱਚ ਲਗਾਈ ਜਾਂਦੀ ਹੈ।
  • ਐਨ ਐਸ ਡਬਲਿਊ ਵਿੱਚ 2,816 ਕੇਸਾਂ ਦੇ ਨਾਲ ਹਸਪਤਾਲਾਂ ਵਿੱਚ ਭਰਤੀ ਲੋਕਾਂ ਦੀ ਗਿਣਤੀ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਐਨ ਐਸ ਡਬਲਿਊ ਵਿੱਚ ਐਤਵਾਰ ਨੂੰ 2,712 ਕੇਸ ਦਰਜ ਕੀਤੇ ਗਏ ਸਨ ਜਦੋਂ ਕਿ ਵਿਕਟੋਰੀਆ ਦੇ ਹਸਪਤਾਲ ਵਿੱਚ ਮਰੀਜ਼ਾਂ ਦੀ ਗਿਣਤੀ 1,002 ਤੋਂ ਘਟਕੇ 998 ਹੋ ਗਈ ਅਤੇ ਕੁਈਨਜ਼ਲੈਂਡ ਵਿੱਚ 863 'ਤੇ ਸਥਿਰ ਰਹੀ।
  • ਕੁਈਨਜ਼ਲੈਂਡ ਸਰਕਾਰ ਇਸ ਹਫ਼ਤੇ ਸਕੂਲ ਵਾਪਸੀ ਸਬੰਧੀ ਯੋਜਨਾਵਾਂ ਜਾਰੀ ਕਰੇਗੀ।
  • ਅੱਜ ਤੋਂ, ਕੁਈਨਜ਼ਲੈਂਡ ਦੇ ਲੋਕ ਆਪਣੇ ਦੂਜੇ ਬੂਸਟਰ ਦੇ ਤਿੰਨ ਮਹੀਨਿਆਂ ਬਾਅਦ ਆਪਣਾ ਤੀਜਾ ਬੂਸਟਰ ਟੀਕਾ ਲਗਵਾ ਸਕਦੇ ਹਨ।
ਕੋਵਿਡ-19 ਅੰਕੜੇ:

  • ਨਿਊ ਸਾਊਥ ਵੇਲਜ਼ ਵਿੱਚ 15,091 ਨਵੇਂ ਮਾਮਲੇ ਅਤੇ 24 ਮੌਤਾਂ ਦਰਜ ਕੀਤੀਆਂ ਹਨ ਜਦਕਿ 2,816 ਮਰੀਜ਼ ਹਸਪਤਾਲ ਵਿੱਚ ਭਰਤੀ ਹਨ ਜਿਨ੍ਹਾਂ ਵਿੱਚ 196 ਇੰਟੈਂਸਿਵ ਕੇਅਰ ਵਿੱਚ ਹਨ।

  • ਵਿਕਟੋਰੀਆ ਵਿੱਚ 998 ਕੋਵਿਡ ਮਰੀਜ਼ ਹਸਪਤਾਲਾਂ ਵਿੱਚ ਦਾਖਲ ਹਨ। ਐਤਵਾਰ ਨੂੰ ਦਰਜ ਕੀਤੇ 13,091 ਕੇਸਾਂ ਦੀ ਗਿਣਤੀ ਦੇ ਮੁਕਾਬਲੇ ਅੱਜ ਘੱਟ ਮਾਮਲੇ ਦਰਜ ਕੀਤੇ ਗਏ। ਅੱਜ ਇੱਥੇ 11,695 ਨਵੇਂ ਕੇਸ ਅਤੇ 17 ਮੌਤਾਂ ਦਰਜ ਕੀਤੀਆਂ ਗਈਆਂ ਹਨ।
  • ਕੁਈਨਜ਼ਲੈਂਡ ਵਿੱਚ, 878 ਕੋਵਿਡ ਮਰੀਜ਼ ਹਸਪਤਾਲਾਂ ਵਿੱਚ ਹਨ ਜਿਨ੍ਹਾਂ ਵਿੱਚ 50 ਇੰਟੈਂਸਿਵ ਕੇਅਰ ਵਿਚ ਹਨ। ਕੁਈਨਜ਼ਲੈਂਡ ਵਿੱਚ 10,212 ਨਵੇਂ ਮਾਮਲੇ,13 ਮੌਤਾਂ ਦਰਜ ਕੀਤੀਆਂ ਗਈਆਂ ਹਨ।
  • ਤਸਮਾਨੀਆ ਵਿੱਚ 619 ਨਵੇਂ ਕੇਸ, ਇੱਕ ਮੌਤ ਅਤੇ 41 ਲੋਕ ਹਸਪਤਾਲ ਵਿੱਚ ਭਰਤੀ ਕੀਤੀ ਗਏ ਹਨ।
ਆਪਣੀ ਭਾਸ਼ਾ ਵਿੱਚ ਕੋਵਿਡ-19 ਮਹਾਂਮਾਰੀ ਦੇ ਵਰਤਮਾਨ ਉਪਾਵਾਂ ਲਈ


ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:

ਯਾਤਰਾ

 ਯਾਤਰਾ ਅਤੇ ਜਾਣਕਾਰੀ ਹਾਸਿਲ ਕਰੋ।

ਵਿੱਤੀ ਮਦਦ

ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ: 




ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:


Share
Published 24 January 2022 3:24pm
By Sumeet Kaur


Share this with family and friends