ਕੋਵਿਡ -19 ਅਪਡੇਟ: ਆਸਟ੍ਰੇਲੀਆ 1 ਦਸੰਬਰ ਤੋਂ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਯੋਗ ਵੀਜ਼ਾ ਧਾਰਕਾਂ ਲਈ ਮੁੜ ਖੁੱਲਣ ਲਈ ਤਿਆਰ

ਇਹ 22 ਨਵੰਬਰ 2021 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

Passengers on a Singapore Airlines flight arrive at Melbourne International Airport in Melbourne, Sunday, November 21, 2021.

Passengers on a Singapore Airlines flight arrive at Melbourne International Airport in Melbourne, Sunday, November 21, 2021. Source: AAP

1 ਦਸੰਬਰ ਤੋਂ, ਪੂਰੀ ਤਰ੍ਹਾਂ ਟੀਕਾਕਰਨ ਯੋਗ ਵੀਜ਼ਾ ਧਾਰਕਾਂ ਨੂੰ ਛੋਟ ਲਈ ਅਰਜ਼ੀ ਦਿੱਤੇ ਬਿਨਾਂ ਆਸਟ੍ਰੇਲੀਆ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ।

ਧਾਰਕਾਂ ਵਿੱਚ ਹੁਨਰਮੰਦ ਕਾਮੇ ਅਤੇ ਅੰਤਰਰਾਸ਼ਟਰੀ ਵਿਦਿਆਰਥੀ, ਅਸਥਾਈ ਤੌਰ 'ਤੇ ਕੰਮ ਕਰਨ ਵਾਲੇ, ਛੁੱਟੀਆਂ ਮਨਾਉਣ ਵਾਲੇ, ਅਤੇ ਨਾਲ ਹੀ ਸ਼ਰਨਾਰਥੀ, ਮਾਨਵਤਾਵਾਦੀ ਵੀਜ਼ਾ ਅਤੇ ਆਰਜ਼ੀ ਵੀਜ਼ਾ ਧਾਰਕ ਸ਼ਾਮਲ ਹਨ। ਉਨ੍ਹਾਂ ਨੂੰ ਪੂਰੀ ਤਰ੍ਹਾਂ ਟੀਕਾਕਰਨ ਪ੍ਰਾਪਤ ਕਰਨ , ਆਪਣੀ ਟੀਕਾਕਰਨ ਦੀ ਸਥਿਤੀ ਦਾ ਸਬੂਤ ਦੇਣ ਅਤੇ ਇੱਕ ਨਕਾਰਾਤਮਕ ਪੀ ਸੀ ਆਰ ਟੈਸਟ ਜੋ ਕਿ ਉਨ੍ਹਾਂ ਨੇ ਦੇਸ਼ ਵਿੱਚ ਆਉਣ ਤੋਂ ਤਿੰਨ ਦਿਨਾਂ ਦੇ ਅੰਦਰ-ਅੰਦਰ ਪ੍ਰਾਪਤ ਕੀਤਾ ਗਿਆ ਹੈ, ਪੇਸ਼ ਕਰਨ ਦੀ ਲੋੜ ਹੋਵੇਗੀ।

1 ਦਸੰਬਰ ਤੋਂ, ਆਸਟ੍ਰੇਲੀਆ  ਜਾਪਾਨ ਅਤੇ ਦੱਖਣੀ ਕੋਰੀਆ ਤੋਂ ਵੀ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਨਾਗਰਿਕਾਂ ਨੂੰ ਯਾਤਰਾ ਛੋਟ ਦੀ ਲੋੜ ਤੋਂ ਬਿਨਾਂ ਵਾਪਸ ਆਉਣ ਦੀ ਆਗਿਆ ਦੇਵੇਗਾ।

ਕੋਵਿਡ ਦੇ ਅੰਕੜੇ:

ਵਿਕਟੋਰੀਆ ਵਿੱਚ 1029 ਮਾਮਲੇ ਅਤੇ ਤਿੰਨ ਮੌਤਾਂ ਦਰਜ ਕੀਤੀਆਂ ਗਈਆਂ ਹਨ।

ਐਨ ਐਸ ਡਬਲਯੂ ਵਿੱਚ 180 ਨਵੇਂ ਮਾਮਲੇ ਅਤੇ ਇੱਕ ਮੌਤ ਦਰਜ ਕੀਤੀ ਗਈ ਹੈ।

ਨੋਰਦਰਨ ਟੈਰੀਟਰੀ ਨੇ ਸਥਾਨਕ ਤੌਰ 'ਤੇ ਦੋ ਮਾਮਲੇ ਦਰਜ ਕੀਤੇ ਹਨ। ਕੈਥਰੀਨ ਵਿੱਚ ਤਾਲਾਬੰਦੀ ਬੁੱਧਵਾਰ 24 ਨਵੰਬਰ ਸ਼ਾਮ 6 ਵਜੇ ਤੱਕ ਵਧ ਦਿੱਤੀ ਗਈ ਹੈ।


ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:

ਯਾਤਰਾ

 ਯਾਤਰਾ ਅਤੇ ਕੋਵਿਡ-19 ਅਤੇ ਦੀ ਜਾਣਕਾਰੀ ਹਾਸਿਲ ਕਰੋ।

ਵਿੱਤੀ ਮਦਦ

ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ: 

ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:


Share
Published 22 November 2021 2:41pm
Updated 12 August 2022 3:01pm
By SBS/ALC Content, Paras Nagpal
Source: SBS


Share this with family and friends