Key Points
- ਪੰਜ ਦਿਨਾਂ ਲਈ ‘ਆਈਸੋਲੇਟ’ ਹੋਣ ਵਾਲੇ ਲੋਕ 540 ਡਾਲਰ ਤੱਕ ਦੇ ਭੁਗਤਾਨ ਦਾ ਦਾਅਵਾ ਕਰ ਸਕਦੇ ਹਨ
- ਛੇ ਮਹੀਨਿਆਂ ਦੇ ਸਮੇਂ ਵਿੱਚ ਵੱਧ ਤੋਂ ਵੱਧ ਤਿੰਨ ਵਾਰ ਭੁਗਤਾਨ ਕੀਤਾ ਜਾ ਸਕਦਾ ਹੈ
- ਬੂਪਾ ਆਪਣੀ ਮਹਾਂਮਾਰੀ ਬੱਚਤ ਦੇ ਹਿੱਸੇ ਵਜੋਂ ਗਾਹਕਾਂ ਨੂੰ 340 ਡਾਲਰ ਤੱਕ ਵਾਪਸ ਕਰੇਗਾ
ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ੀ ਨੇ ਐਲਾਨ ਕੀਤਾ ਹੈ ਕਿ 'ਆਈਸੋਲੇਟ' ਹੋਣ ਲਈ ਮਜ਼ਬੂਰ ਲੋਕਾਂ ਲਈ ਕੋਵਿਡ-19 ਮਹਾਂਮਾਰੀ ਛੁੱਟੀ ਦੇ ਭੁਗਤਾਨ ਮੌਜੂਦਾ ਦਰਾਂ ਉੱਤੇ 30 ਸਤੰਬਰ ਤੋਂ ਬਾਅਦ ਵੀ ਜਾਰੀ ਰਹਿਣਗੇ।
ਉਹਨਾਂ ਦਾ ਕਹਿਣਾ ਹੈ ਕਿ ਐਮਰਜੈਂਸੀ ਭੁਗਤਾਨ ਉਦੋਂ ਤੱਕ ਉਪਲਬਧ ਰਹਿਣਗੇ ਜਦੋਂ ਤੱਕ ਰਾਜਾਂ ਅਤੇ ਪ੍ਰਦੇਸ਼ਾਂ ਵਿੱਚ ਲਾਜ਼ਮੀ 'ਆਈਸੋਲੇਟ' ਹੋਣ ਦੀਆਂ ਸ਼ਰਤਾਂ ਲਾਗੂ ਰਹਿਣਗੀਆਂ।
ਰਾਸ਼ਟਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਕਿਉਂਕਿ ਸਰਕਾਰ ਵੱਲੋਂ ਲਾਜ਼ਮੀ ਆਈਸੋਲੇਟ ਹੋਣ ਦੀ ਲੋੜ ਰੱਖੀ ਗਈ ਹੈ ਤਾਂ ਇਸ ਨੂੰ ਲੈ ਕੇ ਸਹਾਇਤਾ ਪ੍ਰਦਾਨ ਕਰਨਾ ਵੀ ਸਰਕਾਰ ਦੀ ਜ਼ਿੰਮੇਵਾਰੀ ਹੈ।
ਉਹਨਾਂ ਕਿਹਾ ਕਿ ਉਹਨਾਂ ਦੀ ਸਰਕਾਰ ਇਸ ਗੱਲ ਨੂੰ ਲੈ ਕੇ ਸਪੱਸ਼ਟ ਹੈ ਕਿ ਜੋ ਲੋਕ ਕੋਵਿਡ ਜਾਂ ਕਿਸੇ ਹੋਰ ਸਿਹਤ ਸਮੱਸਿਆ ਕਰ ਕੇ ਬਿਮਾਰ ਹਨ ਉਹਨਾਂ ਨੂੰ ਕੰਮ ਨਹੀਂ ਕਰਨਾ ਚਾਹੀਦਾ ਹੈ।
ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਛੁੱਟੀਆਂ ਦੇ ਭੁਗਤਾਨਾਂ ਨਾਲ ਟੈਕਸਦਾਤਾਵਾਂ ਨੂੰ 2.2 ਬਿਲੀਅਨ ਡਾਲਰ ਦਾ ਭੁਗਤਾਨ ਮਿਲਿਆ ਹੈ।
ਨਿਊ ਸਾਊਥ ਵੇਲਜ਼ ਹੈਲਥ ਦਾ ਕਹਿਣਾ ਹੈ ਕਿ ਜਨਤਕ ਹਸਪਤਾਲਾਂ ਵਿੱਚ ਹਾਲ ਹੀ ਦੀ ਓਮੀਕਰੋਨ ਵੇਵ ਅਤੇ ਸਰਦੀਆਂ ਦੀ ਸ਼ੁਰੂਆਤ ਦੇ ਫਲੂ ਸੀਜ਼ਨ ਦੇ ਬਾਵਜੂਦ ਜੂਨ ਤਿਮਾਹੀ ਵਿੱਚ ਉੱਚ-ਗੁਣਵੱਤਾ ਦੀ ਦੇਖਭਾਲ ਪ੍ਰਦਾਨ ਕੀਤੀ ਗਈ ਹੈ।
ਇਸ ਵਿੱਚ ਕਿਹਾ ਗਿਆ ਹੈ ਕਿ ਐਮਰਜੈਂਸੀ ਵਿਭਾਗ ਨੇ ਜ਼ਿਆਦਾਤਰ ਮਰੀਜ਼ਾਂ ਦਾ ਸਮੇਂ ਸਿਰ ਇਲਾਜ ਸ਼ੁਰੂ ਕੀਤਾ ਅਤੇ 10 ਵਿੱਚੋਂ 7 ਤੋਂ ਵੱਧ ਮਰੀਜ਼ਾਂ ਨੂੰ 30 ਮਿੰਟ ਦੇ ਅੰਦਰ ਐਂਬੂਲੈਂਸ ਰਾਹੀਂ ਈ.ਡੀ. ਸਟਾਫ ਨੂੰ ਸੌਂਪਿਆ ਗਿਆ।
ਲਗਭਗ ਸਾਰੀਆਂ ਜ਼ਰੂਰੀ ਚੋਣਵੀਆਂ ਸਰਜਰੀਆਂ ਵੀ ਸਮੇਂ ਸਿਰ ਕੀਤੀਆਂ ਗਈਆਂ ਸਨ।
ਬੂਪਾ ਦੇ ਗਾਹਕ ਅਗਲੇ ਮਹੀਨੇ 340 ਡਾਲਰ ਪ੍ਰਤੀ ਪਾਲਿਸੀ ਹਾਸਲ ਕਰ ਸਕਦੇ ਹਨ।
ਕੰਪਨੀ ਆਪਣੀ ਮਹਾਂਮਾਰੀ ਬਚਤ ਦੇ ਹਿੱਸੇ ਵਜੋਂ ਨਕਦ ਵਾਪਸ ਕਰ ਰਹੀ ਹੈ।
1 ਸਤੰਬਰ ਤੋਂ ਸਿਹਤ ਬੀਮਾ ਕੰਪਨੀਆਂ ਆਪਣੇ ਪ੍ਰੀਮੀਅਮ ਵਧਾ ਸਕਦੀਆਂ ਹਨ।
ਆਪਣੇ ਰਾਜ ਦੀਆਂ ਕੋਵਿਡ-19 ਟੈਸਟਿੰਗ ਕਲੀਨਿਕਾਂ ਬਾਰੇ ਜਾਣੋ।
ਆਪਣੇ ਆਰ ਏ ਟੀ (RAT) ਨਤੀਜੇ ਰਜਿਸਟਰ ਕਰੋ।
'ਤੇ ਆਪਣੀ ਭਾਸ਼ਾ ਵਿੱਚ ਕੋਵਿਡ-19 ਜਾਣਕਾਰੀ ਪੜ੍ਹੋ।