Highlights:
- 5 ਸਤੰਬਰ ਤੋਂ ਪੰਜ ਸਾਲ ਤੋਂ ਘੱਟ ਉਮਰ ਦੇ ਲਗਭਗ 70,000 ਬੱਚੇ ਕੋਵਿਡ-19 ਵੈਕਸੀਨ ਤੱਕ ਪਹੁੰਚ ਕਰ ਸਕਦੇ ਹਨ।
- ਨਵੇਂ ਅਧਿਐਨ ਦਰਸਾਉਂਦੇ ਹਨ ਕਿ ਚੀਨ ਦਾ ਵੁਹਾਨ ਸ਼ਹਿਰ ਕੋਰੋਨਾਵਾਇਰਸ ਦਾ ਕੇਂਦਰ ਸੀ।
- ਟੀਜੀਏ ਨੇ ਐਂਟੀਵਾਇਰਲ ਡਰੱਗ ਪੈਕਸਲੋਵਿਡ ਦੀ ਮਿਆਦ ਪੁੱਗਣ ਦੀ ਮਿਤੀ ਨੂੰ 12 ਤੋਂ 18 ਮਹੀਨਿਆਂ ਤੱਕ ਵਧਾਈ।
ਆਸਟ੍ਰੇਲੀਆ ਨੇ ਛੇ ਮਹੀਨੇ ਤੋਂ ਲੈਕੇ ਪੰਜ ਸਾਲ ਦੀ ਉਮਰਵਰਗ ਦੇ ਬੱਚਿਆਂ ਦੇ ਚੁਣੇ ਹੋਏ ਸਮੂਹ ਲਈ ਮੋਡੇਰਨਾ ਕੋਵਿਡ-19 ਵੈਕਸੀਨ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਸਿਹਤ ਮੰਤਰੀ ਮਾਰਕ ਬਟਲਰ ਨੇ ਕਿਹਾ ਕਿ 5 ਸਤੰਬਰ ਤੋਂ ਗੰਭੀਰ ਰੂਪ ਵਿੱਚ ਇਮਿਊਨੋਕੰਪਰੋਮਾਈਜ਼, ਅਪਾਹਜਤਾ, ਅਤੇ ਗੁੰਝਲਦਾਰ ਸਿਹਤ ਸਥਿਤੀਆਂ ਵਾਲੇ ਲਗਭਗ 70,000 ਬੱਚੇ ਵੈਕਸੀਨ ਤੱਕ ਪਹੁੰਚ ਕਰ ਸਕਦੇ ਹਨ।
ਸ੍ਰੀ ਬਟਲਰ ਨੇ ਕਿਹਾ ਕਿ ਟੀਕੇ ਦੀਆਂ ਦੋ ਖੁਰਾਕਾਂ ਅੱਠ ਹਫ਼ਤਿਆਂ ਦੇ ਅੰਤਰਾਲ ਵਿੱਚ ਦਿੱਤੀਆਂ ਜਾ ਸਕਦੀਆਂ ਹਨ। ਕੁਝ ਬੱਚੇ ਤੀਜੀ ਖੁਰਾਕ ਲਈ ਵੀ ਯੋਗ ਹੋ ਸਕਦੇ ਹਨ।
ਸ਼੍ਰੀ ਬਟਲਰ ਨੇ ਕਿਹਾ, "ਏ ਟੀ ਏ ਜੀ ਆਈ (ATAGI) ਵਰਤਮਾਨ ਵਿੱਚ 6 ਮਹੀਨੇ ਤੋਂ 5 ਸਾਲ ਤੱਕ ਦੀ ਉਮਰ ਦੇ ਉਨ੍ਹਾਂ ਬੱਚਿਆਂ ਲਈ ਕੋਵਿਡ-19 ਟੀਕਾਕਰਨ ਦੀ ਸਿਫ਼ਾਰਸ਼ ਨਹੀਂ ਕਰ ਰਿਹਾ ਹੈ ਜਿਨ੍ਹਾਂ ਨੂੰ ਵੱਧ ਜੋਖਮ ਨਹੀਂ ਹੈ। ਏ ਟੀ ਏ ਜੀ ਆਈ ਇਸ ਉਮਰ ਸਮੂਹ ਵਿੱਚ ਟੀਕਾਕਰਨ ਦੇ ਲਾਭ ਦੇ ਸਬੰਧ ਵਿੱਚ ਸਮੀਖਿਆ ਕਰਨਾ ਜਾਰੀ ਰੱਖੇਗਾ।"
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ 500,000 ਬਾਲ ਚਿਕਿਤਸਕ ਖੁਰਾਕਾਂ ਪ੍ਰਾਪਤ ਕੀਤੀਆਂ ਹਨ, ਅਤੇ ਸ਼ੁਰੂਆਤੀ ਸਪਲਾਈ ਇਸ ਹਫਤੇ ਦੇ ਅੰਤ ਵਿੱਚ ਦੇਸ਼ ਵਿੱਚ ਆ ਜਾਵੇਗੀ।
ਇਹ ਟੀਕਾ ਰਾਜ ਅਤੇ ਖੇਤਰੀ ਹਸਪਤਾਲਾਂ ਰਾਹੀਂ ਲਗਾਇਆ ਜਾਵੇਗਾ। ਸਰਕਾਰ ਜਨਰਲ ਪ੍ਰੈਕਟੀਸ਼ਨਰਾਂ ਰਾਹੀਂ ਟੀਕੇ ਲਗਾਉਣ ਦੀ ਵੀ ਯੋਜਨਾ ਬਣਾ ਰਹੀ ਹੈ।
ਉਨ੍ਹਾਂ ਕਿਹਾ ਕਿ ਬੁਕਿੰਗ ਇਸ ਮਹੀਨੇ ਦੇ ਅੰਤ ਵਿੱਚ ਖੁੱਲ ਜਾਵੇਗੀ, ਅਤੇ ਮਾਪਿਆਂ ਨੂੰ ਇਸ ਸਮੇਂ ਟੀਕਾਕਰਨ ਪ੍ਰਦਾਤਾਵਾਂ ਨਾਲ ਸੰਪਰਕ ਨਾ ਕਰਨ ਲਈ ਕਿਹਾ ਗਿਆ ਹੈ।
ਅਮਰੀਕਾ, ਕੈਨੇਡਾ ਅਤੇ ਕੁਝ ਏਸ਼ੀਆਈ ਦੇਸ਼ ਪਹਿਲਾਂ ਹੀ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕੋਵਿਡ-19 ਵੈਕਸੀਨ ਨੂੰ ਮਨਜ਼ੂਰੀ ਦੇ ਚੁੱਕੇ ਹਨ।
ਬੁੱਧਵਾਰ ਨੂੰ, ਆਸਟ੍ਰੇਲੀਆ ਵਿੱਚ ਘੱਟੋ-ਘੱਟ 66 ਕੋਵਿਡ -19 ਮੌਤਾਂ ਦਰਜ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਨਿਊ ਸਾਊਥ ਵੇਲਜ਼ (NSW) ਵਿੱਚ 39 ਅਤੇ ਕੁਈਨਜ਼ਲੈਂਡ ਅਤੇ ਵਿਕਟੋਰੀਆ ਵਿੱਚ ਛੇ-ਛੇ ਮੌਤਾਂ ਸ਼ਾਮਲ ਹਨ।
ਟੀਜੀਏ ਨੇ ਐਂਟੀਵਾਇਰਲ ਡਰੱਗ ਪੈਕਸਲੋਵਿਡ ਦੀ ਮਿਆਦ ਪੁੱਗਣ ਦੀ ਮਿਤੀ 12 ਮਹੀਨਿਆਂ ਤੋਂ ਵਧਾ ਕੇ 18 ਮਹੀਨਿਆਂ ਤੱਕ ਕਰ ਦਿੱਤੀ ਹੈ, ਬਸ਼ਰਤੇ ਇਹ 25 ਡਿਗਰੀ ਸੈਲਸੀਅਸ ਤੋਂ ਘੱਟ ਸਟੋਰ ਕੀਤੀ ਗਈ ਹੋਵੇ।
ਪੈਕਸਲੋਵਿਡ ਦੇ ਪਹਿਲੇ ਬੈਚ ਦੀ ਮਿਆਦ ਅਗਸਤ ਚ ਪੁੱਗਣ ਦੀ ਤਾਰੀਖ ਸੀ।
ਵਿਗਿਆਨ ਵਿੱਚ ਪ੍ਰਕਾਸ਼ਿਤ ਦੋ ਸਮੀਖਿਆ ਕੀਤੇ ਗਏ ਅਧਿਐਨਾਂ ਨੇ ਸਿੱਟਾ ਕੱਢਿਆ ਹੈ ਕਿ ਚੀਨ ਦੇ ਵੁਹਾਨ ਵਿੱਚ ਹੁਆਨਨ ਸਮੁੰਦਰੀ ਭੋਜਨ ਦੀ ਮਾਰਕੀਟ ਕੋਰੋਨਵਾਇਰਸ ਦਾ ਕੇਂਦਰ ਸੀ।
ਲੇਖਕਾਂ ਨੇ ਨੋਟ ਕੀਤਾ ਕਿ SARS-CoV-2 ਦਾ ਉਭਾਰ ਚੀਨ ਵਿੱਚ ਜਿਓੰਦੇ ਵਾਇਲਡਲਾਇਫ ਟਰੇਡ ਦੁਆਰਾ ਹੋਇਆ ਹੈ।
ਆਪਣੇ ਰਾਜ ਦੀਆਂ ਕੋਵਿਡ-19 ਟੈਸਟਿੰਗ ਕਲੀਨਿਕਾਂ ਬਾਰੇ ਜਾਣੋ।
ਆਪਣੇ ਆਰ ਏ ਟੀ (RAT) ਨਤੀਜੇ ਰਜਿਸਟਰ ਕਰੋ।