- ਏਜਡ ਕੇਅਰ ਮੰਤਰੀ ਰਿਚਰਡ ਕੋਲਬੇਕ ਸਰਕਾਰ ਦੀ ਮਹਾਂਮਾਰੀ ਪ੍ਰਤੀਕ੍ਰਿਆ 'ਤੇ ਸੈਨੇਟ ਦੀ ਕੋਵਿਡ-19 ਜਾਂਚ ਦਾ ਸਾਹਮਣਾ ਕਰਨਗੇ। ਉਨ੍ਹਾਂ ਤੋਂ 'ਆਰ ਏ ਟੀ' ਟੈਸਟ ਕਿੱਟਾਂ ਅਤੇ 'ਪੀ ਪੀ ਈ' ਦੀ ਕਮੀ ਦੇ ਨਾਲ-ਨਾਲ ਵੈਕਸੀਨ ਬੂਸਟਰ ਪ੍ਰੋਗਰਾਮ ਵਿੱਚ ਦੇਰੀ ਬਾਰੇ ਪੁੱਛਗਿੱਛ ਕੀਤੇ ਜਾਣ ਦੀ ਉਮੀਦ ਹੈ।
- ਮੌਜੂਦਾ ਕੋਵਿਡ-19 ਦੇ ਪ੍ਰਕੋਪ ਦੌਰਾਨ ਬਿਰਧ ਦੇਖਭਾਲ ਸਹੂਲਤਾਂ ਵਿੱਚ ਲਗਭਗ 566 ਲੋਕਾਂ ਦੀ ਮੌਤ ਹੋ ਗਈ ਹੈ।
- ਨਿਊ ਸਾਊਥ ਵੇਲਜ਼ ਦੇ ਏਜਡ ਕੇਅਰ ਨਿਵਾਸੀਆਂ ਵਿੱਚ ਇਸ ਸਮੇਂ 11,000 ਵਾਇਰਸ ਦੇ ਕੇਸ ਹਨ ਅਤੇ 10 ਵਿੱਚੋਂ ਸਿਰਫ ਇੱਕ ਵਿਅਕਤੀ ਨੂੰ ਬੂਸਟਰ ਟੀਕਾ ਲੱਗਿਆ ਹੈ।
- ਕੋਵਿਡ-19 ਸੰਕਟ ਪ੍ਰਤੀ ਸਰਕਾਰ ਦੇ ਜਵਾਬ ਲਈ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਦੀ ਆਲੋਚਨਾ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨੇ ਸਵੀਕਾਰ ਕੀਤਾ ਕਿ ਗਲਤੀਆਂ ਹੋਈਆਂ ਸਨ ਪਰ ਉਨ੍ਹਾਂ ਮੁਆਫੀ ਮੰਗਣ ਤੋਂ ਪਰਹੇਜ਼ ਕੀਤਾ ।
- ਉਪਚਾਰਕ ਵਸਤੂਆਂ ਦੇ ਪ੍ਰਸ਼ਾਸਨ ਨੇ ਰੈਪਿਡ ਐਂਟੀਜੇਨ ਟੈਸਟ ਲਈ 'ਲਾਰ ਸੈਮਪਲ' ਇਕੱਠਾ ਕਰਨ ਤੋਂ ਪਹਿਲਾਂ 10-30 ਮਿੰਟਾਂ ਲਈ ਖਾਣ, ਪੀਣ, ਸਿਗਰਟ ਪੀਣ, ਦੰਦਾਂ ਨੂੰ ਬੁਰਸ਼ ਕਰਨ ਜਾਂ ਗੰਮ ਨੂੰ ਚਬਾਉਣ ਤੋਂ ਪਰਹੇਜ਼ ਕਰਨ ਲਈ ਤਾਕੀਦ ਕੀਤੀ ਹੈ। ਉਨ੍ਹਾਂ ਚਿਤਾਵਨੀ ਜਾਰੀ ਕੀਤੀ ਹੈ ਕਿ ਟੈਸਟ ਤੋਂ ਪਹਿਲਾਂ ਇਹ ਸਭ ਗਤੀਵਿਧੀਆਂ ਕਰਨ ਨਾਲ ਟੈਸਟ ਨਤੀਜੇ ਗਲਤ ਆ ਸਕਦੇ ਹਨ ।
- ਓਮਿਕਰੋਨ ਫੈਲਣ ਦੌਰਾਨ ਦੱਖਣੀ ਆਸਟ੍ਰੇਲੀਆ ਅਤੇ ਨਿਊ ਸਾਊਥ ਵੇਲਜ਼ ਵਿੱਚ ਚੋਣਵੀਆਂ ਸਰਜਰੀਆਂ ਅਸਥਾਈ ਤੌਰ 'ਤੇ ਰੋਕੀਆਂ ਗਈਆਂ ਸਨ। ਅਗਲੇ ਹਫ਼ਤੇ ਤੋਂ ਇਹ ਰੋਕ ਖਤਮ ਕੀਤੀ ਜਾ ਰਹੀ ਹੈ।
- ਵਿਕਟੋਰੀਆ ਵਿੱਚ ਵੀ ਗੈਰ-ਜ਼ਰੂਰੀ ਚੋਣਵੀਂ ਸਰਜਰੀ ਅਗਲੇ ਹਫਤੇ ਤੋਂ ਜਲਦ ਹੀ ਸ਼ੁਰੂ ਹੋ ਸਕਦੀ ਹੈ ਪਰ ਨਰਸਾਂ ਚੋਣਵੀਂ ਸਰਜਰੀ ਦੇ ਮੁੜ ਸ਼ੁਰੂ ਹੋਣ ਵਿਰੁੱਧ ਰੈਲੀ ਕਰ ਰਹੀਆਂ ਹਨ।
- ਦੋ ਸਕਾਰਾਤਮਕ ਕਰੋਨਵਾਇਰਸ ਕੇਸਾਂ ਦੀ ਪਛਾਣ ਕੀਤੇ ਜਾਣ ਤੋਂ ਬਾਅਦ ਸੁਨਾਮੀ ਪ੍ਰਭਾਵਿਤ ਦੇਸ਼ ਟੋਂਗਾ ਦੋ ਦਿਨਾਂ ਲਈ ਤਾਲਾਬੰਦੀ ਕਰ ਰਿਹਾ ਹੈ। ਇੱਥੇ ਕੋਵਿਡ-19 ਦਾ ਆਖਰੀ ਮਾਮਲਾ ਪਿਛਲੇ ਸਾਲ ਅਕਤੂਬਰ ਵਿੱਚ ਸਾਹਮਣੇ ਆਇਆ ਸੀ। ਅਜੇ ਤੱਕ ਕੇਸਾਂ ਨੂੰ ਆਸਟ੍ਰੇਲੀਆਈ ਸਹਾਇਤਾ ਯਤਨਾਂ ਨਾਲ ਨਹੀਂ ਜੋੜਿਆ ਗਿਆ ਹੈ।
ਕੋਵਿਡ-19 ਅੰਕੜੇ:
- ਨਿਊ ਸਾਊਥ ਵੇਲਜ਼ ਵਿੱਚ 11,807 ਨਵੇਂ ਮਾਮਲੇ ਅਤੇ 27 ਮੌਤਾਂ ਦਰਜ ਕੀਤੀਆਂ ਹਨ ਜਦਕਿ 2,622 ਮਰੀਜ਼ ਹਸਪਤਾਲ ਵਿੱਚ ਭਰਤੀ ਹਨ ਜਿਨ੍ਹਾਂ ਵਿੱਚ 170 ਇੰਟੈਂਸਿਵ ਕੇਅਰ ਵਿੱਚ ਹਨ।
- ਵਿਕਟੋਰੀਆ ਵਿੱਚ 14,553 ਨਵੇਂ ਕੇਸ ਅਤੇ 25 ਮੌਤਾਂ ਦਰਜ ਕੀਤੀਆਂ ਗਈਆਂ ਹਨ। 768 ਕੋਵਿਡ ਮਰੀਜ਼ ਹਸਪਤਾਲਾਂ ਵਿੱਚ ਦਾਖਲ ਹਨ ਅਤੇ 99 ਇੰਟੈਂਸਿਵ ਕੇਅਰ ਵਿੱਚ ਹਨ।
- ਤਸਮਾਨੀਆ ਵਿੱਚ 666 ਨਵੇਂ ਕੋਰੋਨਾਵਾਇਰਸ ਮਾਮਲੇ, 13 ਲੋਕ ਹਸਪਤਾਲ ਵਿੱਚ ਭਰਤੀ ਹਨ ਅਤੇ 2 ਇੰਟੈਂਸਿਵ ਕੇਅਰ ਵਿੱਚ ਹਨ।
- ਕੁਈਨਜ਼ਲੈਂਡ ਦੇ ਹਸਪਤਾਲਾਂ ਵਿੱਚ 763 ਲੋਕ ਇਲਾਜ ਅਧੀਨ ਹਨ ਜਿਨ੍ਹਾਂ ਵਿੱਚ 49 ਇੰਟੈਂਸਿਵ ਕੇਅਰ ਵਿੱਚ ਹਨ। ਇੱਥੇ 16 ਮੌਤਾਂ ਅਤੇ 9,630 ਨਵੇਂ ਕੇਸ ਦਰਜ ਕੀਤੇ ਗਏ ਸਨ।
- ਦੱਖਣੀ ਆਸਟਰੇਲੀਆ ਵਿੱਚ 1,723 ਨਵੇਂ ਕੇਸ ਦਰਜ ਕੀਤੇ ਗਏ ਹਨ ਤੇ 1 ਵਿਅਕਤੀ ਦੀ ਮੌਤ ਹੋ ਗਈ ਹੈ। 233 ਲੋਕ ਹਸਪਤਾਲ ਵਿੱਚ ਦਾਖਲ ਹਨ ਅਤੇ 21 ਆਈ ਸੀ ਯੂ ਵਿੱਚ ਹਨ।
ਕਈ ਰਾਜਾਂ ਨੇ ਆਰ ਏ ਟੀ ਰਜਿਸਟ੍ਰੇਸ਼ਨ ਫਾਰਮ ਸਥਾਪਤ ਕੀਤੇ ਹਨ।
ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:
ਯਾਤਰਾ
ਵਿੱਤੀ ਮਦਦ
ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ:
- 'ਤੇ 60 ਤੋਂ ਵੱਧ ਭਾਸ਼ਾਵਾਂ ਵਿੱਚ ਖ਼ਬਰਾਂ ਅਤੇ ਜਾਣਕਾਰੀ ਹਾਸਿਲ ਕਰੋ।
- ਤੁਹਾਡੇ ਰਾਜ ਜਾਂ ਖੇਤਰ ਲਈ ਸੰਬੰਧਿਤ ਦਿਸ਼ਾ-ਨਿਰਦੇਸ਼: , , , , , , , ।
- ਬਾਰੇ ਜਾਣਕਾਰੀ।
ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:
ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:
ਐਸ ਬੀ ਐਸ, ਆਸਟ੍ਰੇਲੀਆ ਦੇ ਵਿਆਪਕ ਭਾਈਚਾਰਿਆਂ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ। ਖਬਰਾਂ ਅਤੇ ਜਾਣਕਾਰੀ 63 ਭਾਸ਼ਾਵਾਂ 'ਚ ਉੱਤੇ ਉਪਲਬਧ ਹੈ।
ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣੋ ਅਤੇ ਸਾਨੂੰ । ਤੁਸੀਂ ਸਾਨੂੰ 'ਤੇ ਵੀ ਫ਼ਾਲੋ ਕਰ ਸਕਦੇ ਹੋ।