ਕੋਵਿਡ-19 ਅੱਪਡੇਟ: ਆਸਟ੍ਰੇਲੀਆ ਵਿੱਚ ਪਿਛਲੇ 24 ਘੰਟਿਆਂ ਵਿੱਚ ਰਿਕਾਰਡ ਤੋੜ 93 ਮੌਤਾਂ

ਇਹ 28 ਜਨਵਰੀ, 2022 ਨੂੰ ਆਸਟ੍ਰੇਲੀਆ ਵਿੱਚ ਕਰੋਨਾਵਾਇਰਸ ਸਥਿਤੀ ਸਬੰਧੀ ਤਾਜ਼ਾ ਜਾਣਕਾਰੀ ਹੈ।

Paramedics tending to their ambulance outside St. Vincent hospital in Melbourne.

Paramedics tending to their ambulance outside St. Vincent hospital in Melbourne. Source: AAP

  • ਆਸਟਰੇਲੀਆ ਵਿੱਚ 93 ਕੋਵਿਡ-19 ਮੌਤਾਂ ਦਰਜ ਕੀਤੀਆਂ ਗਈਆਂ ਹਨ । ਮਹਾਂਮਾਰੀ ਦੀ ਸ਼ੁਰੂਆਤ ਤੋਂ ਹੁਣ ਤੱਕ ਇਹ ਕਿਸੇ ਵੀ 24-ਘੰਟਿਆਂ ਵਿੱਚ ਦਰਜ ਕੀਤੇ ਮੌਤਾਂ ਦੇ ਆਂਕੜੇ ਦੀ ਸਭ ਤੋਂ ਵੱਧ ਸੰਖਿਆ ਹੈ।
  • ਰੈਗੂਲੇਟਰਾਂ ਵੱਲੋਂ ਫਾਈਜ਼ਰ ਵੈਕਸੀਨ ਲਈ ਆਰਜ਼ੀ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ 16 ਅਤੇ 17 ਸਾਲ ਦੇ ਕਿਸ਼ੋਰ ਵੀ ਜਲਦੀ ਹੀ ਕੋਵਿਡ-19 ਬੂਸਟਰ ਸ਼ਾਟ ਲੈਣ ਦੇ ਯੋਗ ਹੋਣਗੇ। ਪਹਿਲਾਂ ਸਿਰਫ਼ 18 ਸਾਲ ਤੋਂ ਵੱਧ ਉਮਰ ਵਾਲੇ ਹੀ ਬੂਸਟਰ ਸ਼ਾਟ ਲਈ ਯੋਗ ਸਨ।
  • ਵਿਕਟੋਰੀਆ ਅਤੇ ਐਨ ਐਸ ਡਬਲਯੂ ਦੇ ਸਿਆਸਤਦਾਨਾਂ ਵਲੋਂ ਦਬਾਅ ਤੋਂ ਬਾਅਦ ਸਿਹਤ ਮਾਹਿਰ ਅਜੇ ਇਸ ਗੱਲ 'ਤੇ ਵਿਚਾਰ ਕਰ ਰਹੇ ਹਨ ਕਿ "ਪੂਰੀ ਤਰ੍ਹਾਂ ਟੀਕਾਕਰਣ" ਦੀ ਪਰਿਭਾਸ਼ਾ ਨੂੰ 2 ਡੋਜ਼ਾਂ ਦੀ ਜਗ੍ਹਾ 3 ਟੀਕਿਆਂ ਦੀ ਕਰ ਦਿੱਤਾ ਜਾਣਾ ਚਾਹੀਦਾ ਹੈ ਜਾਂ ਨਹੀਂ।
  • ਨੋਰਦਰਨ ਟੈਰੀਟੋਰੀ ਵਿੱਚ ਸਵਦੇਸ਼ੀ ਸੰਸਥਾਵਾਂ ਨੇ ਮੁੱਖ ਮੰਤਰੀ ਨੂੰ ਇੱਕ ਖੁੱਲਾ ਪੱਤਰ ਲਿਖਿਆ ਹੈ ਜਿਸ ਵਿੱਚ ਕੋਵਿਡ -19 ਦੇ ਫੈਲਣ ਨੂੰ ਰੋਕਣ ਲਈ ਸੈਂਟਰਲ ਆਸਟਰੇਲੀਆ ਵਿੱਚ ਤੁਰੰਤ ਤਾਲਾਬੰਦੀ ਦੀ ਮੰਗ ਕੀਤੀ ਗਈ ਹੈ।
  • ਕੱਲ੍ਹ ਰਾਸ਼ਟਰੀ ਮੰਤਰੀ ਮੰਡਲ ਦੀ 65ਵੀਂ ਮੀਟਿੰਗ ਵਿੱਚ, ਰਾਜਾਂ ਅਤੇ ਪ੍ਰਦੇਸ਼ਾਂ ਨੇ ਦੱਸਿਆ ਕਿ ਹਸਪਤਾਲ ਅਤੇ ਇੰਟੈਂਸਿਵ ਕੇਅਰ ਦਾਖਲਿਆਂ 'ਤੇ ਦਬਾਅ ਹੌਲੀ ਹੌਲੀ ਘੱਟ ਰਿਹਾ ਹੈ।
  • ਬਹੁਤ ਸਾਰੇ ਰਾਜਾਂ ਵਿੱਚ ਸਕੂਲ ਵਾਪਸੀ ਦੀ ਯੋਜਨਾਬੰਦੀ ਚੰਗੀ ਤਰ੍ਹਾਂ ਚੱਲ ਰਹੀ ਹੈ। ਐਨ ਐਸ ਡਬਲਯੂ ਨੇ ਪੁਸ਼ਟੀ ਕੀਤੀ ਹੈ ਕਿ ਅਗਲੇ ਹਫ਼ਤੇ ਕਲਾਸਰੂਮਾਂ ਵਿੱਚ ਵਾਪਸ ਆਉਣ ਵਾਲੇ ਹਰ ਸਕੂਲ ਨੂੰ ਰੈਪਿਡ ਐਂਟੀਜੇਨ ਟੈਸਟਾਂ ਦੀ ਵੰਡ ਕੀਤੀ ਗਈ ਹੈ ਅਤੇ ਨਵੀਆਂ ਬੱਸਾਂ ਅਤੇ ਰੇਲ ਸੇਵਾਵਾਂ ਦਾ ਐਲਾਨ ਕੀਤਾ ਗਿਆ ਹੈ।
  • ਵਿਕਟੋਰੀਆ ਵਿੱਚ, 2 ਮਿਲੀਅਨ ਰੈਪਿਡ ਐਂਟੀਜੇਨ ਟੈਸਟ ਰਾਜ ਦੇ ਪਬਲਿਕ, ਕੈਥੋਲਿਕ ਅਤੇ ਸੁਤੰਤਰ ਸਕੂਲਾਂ ਨੂੰ ਦਿੱਤੇ ਗਏ ਹਨ। ਸਕੂਲ ਵਾਪਸੀ ਤੋਂ ਪਹਿਲਾਂ 6 ਮਿਲੀਅਨ ਰੈਪਿਡ ਐਂਟੀਜੇਨ ਟੈਸਟ ਡਿਲੀਵਰ ਕੀਤੇ ਜਾਣ ਦੀ ਉਮੀਦ ਹੈ।
  • ਕੁਈਨਜ਼ਲੈਂਡ ਵਿੱਚ, ਮਾਪੇ, ਅਧਿਆਪਕ ਅਤੇ ਵਿਦਿਆਰਥੀ ਅਜੇ ਵੀ ਰਾਜ ਦੀ ਸਕੂਲ ਵਾਪਸੀ ਯੋਜਨਾ ਦੇ ਜਾਰੀ ਹੋਣ ਦੀ ਉਡੀਕ ਕਰ ਰਹੇ ਹਨ।
  • ਕੁਈਨਜ਼ਲੈਂਡ ਵਿੱਚ ਹੁਣ ਤੱਕ ਦੀ ਸਭ ਤੋਂ ਵੱਧ ਕੋਵਿਡ ਮੌਤਾਂ ਦੀ ਗਿਣਤੀ ਦਰਜ ਕੀਤੀ ਗਈ ਹੈ, ਰਿਪੋਰਟਿੰਗ ਅਵਧੀ ਵਿੱਚ 18 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿੱਚੋਂ 12 ਬਜ਼ੁਰਗ ਦੇਖਭਾਲ ਸਹੂਲਤਾਂ ਵਿੱਚ ਹਨ।
  • ਐਨ ਐਸ ਡਬਲਯੂ ਦੀ ਸਰਕਾਰੀ ਮਾਡਲਿੰਗ ਦਰਸਾਉਂਦੀ ਹੈ ਕਿ ਆਈ ਸੀ ਯੂ ਵਿੱਚ ਗੰਭੀਰ ਰੂਪ ਨਾਲ ਬਿਮਾਰ ਲੋਕਾਂ ਦੀ ਸੰਖਿਆ ਹੇਠਾਂ ਡਿੱਗ ਰਹੀ ਹੈ ਅਤੇ ਅਗਲੇ ਹਫ਼ਤੇ ਹਸਪਤਾਲ ਵਿੱਚ ਭਰਤੀ ਹੋਣ ਵਾਲਿਆਂ ਦੀ ਗਿਣਤੀ ਵੀ ਘੱਟਣ ਦੀ ਸੰਭਾਵਨਾ ਹੈ।
ਕੋਵਿਡ-19 ਅੰਕੜੇ:

  • ਨਿਊ ਸਾਊਥ ਵੇਲਜ਼ ਵਿੱਚ 13,333 ਨਵੇਂ ਮਾਮਲੇ ਅਤੇ 35 ਮੌਤਾਂ ਦਰਜ ਕੀਤੀਆਂ ਹਨ ਜਦਕਿ 2,737 ਮਰੀਜ਼ ਹਸਪਤਾਲ ਵਿੱਚ ਭਰਤੀ ਹਨ ਜਿਨ੍ਹਾਂ ਵਿੱਚ 189 ਇੰਟੈਂਸਿਵ ਕੇਅਰ ਵਿੱਚ ਹਨ।

  • ਵਿਕਟੋਰੀਆ ਵਿੱਚ 12,755 ਨਵੇਂ ਕੇਸ ਅਤੇ 39 ਮੌਤਾਂ ਦਰਜ ਕੀਤੀਆਂ ਗਈਆਂ ਹਨ। 988 ਕੋਵਿਡ ਮਰੀਜ਼ ਹਸਪਤਾਲਾਂ ਵਿੱਚ ਦਾਖਲ ਹਨ ਅਤੇ 114 ਇੰਟੈਂਸਿਵ ਕੇਅਰ ਵਿੱਚ ਹਨ।

  • ਕੁਈਨਜ਼ਲੈਂਡ ਵਿੱਚ 18 ਮੌਤਾਂ ਦਰਜ ਕੀਤੀਆਂ ਗਈਆਂ ਹਨ। ਹਸਪਤਾਲਾਂ ਵਿੱਚ ਭਰਤੀ ਹੋਣ ਵਾਲਿਆਂ ਦੀ ਗਿਣਤੀ 818 ਹੈ ਅਤੇ 54 ਮਰੀਜ਼ ਇੰਟੈਂਸਿਵ ਕੇਅਰ ਵਿੱਚ ਹਨ। ਰਾਜ ਵਿੱਚ 9,974 ਨਵੇਂ ਮਾਮਲੇ ਦਰਜ ਕੀਤੇ ਗਏ ਹਨ।

  • ਤਸਮਾਨੀਆ ਵਿੱਚ 584 ਨਵੇਂ ਕੋਵਿਡ -19 ਕੇਸ ਦਰਜ ਕੀਤੇ ਗਏ ਹਨ, ਜੋ ਕਿ 3 ਜਨਵਰੀ ਤੋਂ ਬਾਅਦ ਰਾਜ ਦਾ ਸਭ ਤੋਂ ਘੱਟ ਰੋਜ਼ਾਨਾ ਅੰਕੜਾ ਹੈ। ਇੱਥੇ 19 ਲੋਕ ਹਸਪਤਾਲ ਵਿੱਚ ਹਨ ਅਤੇ ਇੱਕ ਵਿਅਕਤੀ ਇੰਟੈਂਸਿਵ ਕੇਅਰ ਵਿੱਚ ਹੈ।
ਆਪਣੀ ਭਾਸ਼ਾ ਵਿੱਚ ਕੋਵਿਡ-19 ਮਹਾਂਮਾਰੀ ਦੇ ਮੌਜੂਦਾ ਉਪਾਵਾਂ ਨੂੰ ਜਾਨਣ ਲਈ 


ਕਈ ਰਾਜਾਂ ਨੇ ਆਰ ਏ ਟੀ ਰਜਿਸਟ੍ਰੇਸ਼ਨ ਫਾਰਮ ਸਥਾਪਤ ਕੀਤੇ ਹਨ।

ਕੁਆਰੰਟੀਨ ਅਤੇ ਰਾਜ ਦਰ ਰਾਜ ਪਾਬੰਦੀਆਂ:

ਯਾਤਰਾ

 ਯਾਤਰਾ ਅਤੇ ਜਾਣਕਾਰੀ ਹਾਸਿਲ ਕਰੋ।

ਵਿੱਤੀ ਮਦਦ

ਇੱਕ ਵਾਰ ਰਾਜਾਂ ਵਿੱਚ 70 ਅਤੇ 80 ਪ੍ਰਤੀਸ਼ਤ ਤੱਕ ਲੋਕਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ 'ਤੇ ਕੋਵਿਡ-19 ਡਿਜ਼ਾਸਟਰ ਪੇਮੈਂਟ ਵਿੱਚ ਬਦਲਾਅ ਆ ਜਾਣਗੇ: 



 


ਐਨ ਐਸ ਡਬਲਯੂ ਮਲਟੀਕਲਚਰਲ ਹੈਲਥ ਕਮਿਊਨੀਕੇਸ਼ਨ ਸਰਵਿਸ ਦੁਆਰਾ ਪ੍ਰਕਾਸ਼ਿਤ ਅਨੁਵਾਦਿਤ ਸਰੋਤਾਂ 'ਤੇ ਜਾਓ:


ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚਲੇ ਟੈਸਟਿੰਗ ਕਲੀਨਿਕ:


ਐਸ ਬੀ ਐਸ, ਆਸਟ੍ਰੇਲੀਆ ਦੇ ਵਿਆਪਕ ਭਾਈਚਾਰਿਆਂ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ। ਖਬਰਾਂ ਅਤੇ ਜਾਣਕਾਰੀ  63 ਭਾਸ਼ਾਵਾਂ 'ਚ  ਉੱਤੇ ਉਪਲਬਧ ਹੈ।

ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣੋ ਅਤੇ ਸਾਨੂੰ । ਤੁਸੀਂ ਸਾਨੂੰ  'ਤੇ ਵੀ ਫ਼ਾਲੋ ਕਰ ਸਕਦੇ ਹੋ। 


Share
Published 28 January 2022 3:39pm
Updated 28 January 2022 4:02pm
By Sumeet Kaur


Share this with family and friends