ਅਜੋਕੇ ਸਮੇਂ ਵਿੱਚ ਡਿਜੀਟਲ ਖੇਤਰ ਬਾਰੇ ਪੂਰੀ ਜਾਗਰੂਕਤਾ ਹੋਣੀ ਲਾਜ਼ਮੀ ਹੋ ਚੁੱਕੀ ਹੈ। ਕਰੋਨਾਵਾਇਰਸ ਦੇ ਚਲਦਿਆਂ ਪਰਿਵਾਰ ਅਤੇ ਦੋਸਤਾਂ ਨਾਲ ਸੰਪਰਕ ਵਿੱਚ ਰਹਿਣ ਦਾ ਇੰਟਰਨੈੱਟ ਹੀ ਇੱਕ ਮਾਤਰ ਸਹਾਰਾ ਹੈ। ਗੁੱਡ ਥਿੰਗਸ ਫਾਂਊਂਡੇਸ਼ਨ ਇੱਕ ਅਜਿਹੀ ਚੈਰਿਟੀ ਸੰਸਥਾ ਹੈ ਜੋ 55 ਸਾਲਾਂ ਤੋਂ ਉੱਪਰ ਦੀ ਉਮਰ ਦੇ ਲੋਕਾਂ ਨੂੰ ਇੰਟਰਨੈੱਟ ਵਰਤਣ ਦੇ ਹੁਨਰ ਪ੍ਰਦਾਨ ਕਰਦੀ ਹੈ। ਇਸ ਦੇ ਦੇਸ਼ ਵਿਆਪੀ ਡਾਇਰੈਕਟਰ ਜੈਸ ਵਿਲਸਨ ਕਹਿੰਦੇ ਹਨ ਕਿ ‘ਫਿਸ਼ਿੰਗ ਸਕੈਮ’ ਜਿਹਨਾਂ ਵਿੱਚ ਨਿਜੀ ਅਤੇ ਵਿੱਤੀ ਜਾਣਕਾਰੀ ਧੋਖੇ ਨਾਲ ਹਾਸਲ ਕੀਤੀ ਜਾਂਦੀ ਹੈ, ਅੱਜ ਕੱਲ ਬਹੁਤ ਆਮ ਹੋ ਚੁੱਕੀ ਹੈ।
ਆਸਟ੍ਰੇਲੀਅਨ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ ਦੀ ਉਪ-ਮੁਖੀ ਡੇਲੀਆ ਰਿੱਕਾਰਡ ਅਨੁਸਾਰ ਇਸ ਸਾਲ 66 ਮਿਲੀਅਨ ਡਾਲਰਾਂ ਦੇ ਧੋਖੇ ਹੋਏ ਹਨ, ਜੋ ਕਿ ਪਿਛਲੇ ਸਾਲ ਨਾਲੋਂ 40% ਜਿਆਦਾ ਹਨ।
ਅੱਜ ਕੱਲ ਬਹੁਤ ਹੀ ਆਮ ਹੋਣ ਵਾਲਾ ਧੋਖਾ ਹੈ ‘ਵਾਨਗਿਰੀ’ ਜਿਸ ਦਾ ਜਪਾਨੀ ਵਿੱਚ ਮਤਲਬ ਹੈ ਇੱਕ ਵਾਰ ਘੰਟੀ ਵਜਣਾ। ਤੁਹਾਡੇ ਫੋਨ ਤੇ ਸਿਰਫ ਇੱਕ ਵਾਰ ਹੀ ਘੰਟੀ ਵਜਦੀ ਹੈ ਅਤੇ ਤੁਸੀਂ ਮਿਸ-ਕਾਲ ਦੇਖ ਕੇ ਵਾਪਸ ਫੋਨ ਕਰਦੇ ਹੋ।
ਵਿਲਸਨ ਅਨੁਸਾਰ ਧੋਖਾ ਦੇਣ ਵਾਲੇ ਆਪਣੇ ਆਪ ਨੂੰ ਸਰਕਾਰੀ ਅਧਿਕਾਰੀ ਵਜੋਂ ਵੀ ਪੇਸ਼ ਕਰਦੇ ਹਨ ਤਾਂ ਕਿ ਤੁਹਾਨੂੰ ਕੋਈ ਰਕਮ ਵਾਪਸ ਕੀਤੀ ਜਾ ਸਕੇ। ਫਿਸ਼ਿੰਗ ਦੁਆਰਾ ਕਿਸੇ ਦੀ ਨਿਜੀ ਜਾਣਕਾਰੀ ਹਾਸਲ ਕੀਤੀ ਜਾਂਦੀ ਹੈ।

Source: Credit: Getty Images/Bill Hinton
ਰਿੱਕਾਰਡ ਅਨੁਸਾਰ ਧੋਖਾ ਦੇਣ ਵਾਲੇ ਲੋਕ ਤੁਹਾਡੀ ਦਾਨ ਕੀਤੀ ਹੋਈ ਰਾਸ਼ੀ ਵੀ ਗਾਇਬ ਕਰ ਦਿੰਦੇ ਹਨ ਅਤੇ ਉਹ ਲੋੜਵੰਦਾਂ ਤੱਕ ਨਹੀਂ ਪਹੁੰਚਣ ਦਿੱਤੀ ਜਾਂਦੀ। ਬਹੁ-ਸਭਿਅਕ ਅਤੇ ਬਹੁ-ਭਾਸ਼ਾਈ ਲੋਕਾਂ ਨੂੰ ਵੀ ਆਪਣੇ ਭਾਈਚਾਰੇ ਦੇ ਸਾਰੇ ਲੋਕਾਂ ਉੱਤੇ ਅੱਖਾਂ ਬੰਦ ਕਰ ਕੇ ਵੀ ਵਿਸ਼ਵਾਸ਼ ਨਹੀਂ ਕਰਨਾ ਚਾਹੀਦਾ।
ਰਿੱਕਾਰਡ ਅਨੁਸਾਰ ਬਹੁਤ ਸਾਰੇ ਲੋਕ ਕਰਿਪਟੋ-ਕਰੈਂਸੀ ਨਾਮਕ ਧੋਖੇ ਦਾ ਸ਼ਿਕਾਰ ਵੀ ਹੋ ਰਹੇ ਹਨ। ਏਸੀਸੀ ਦੇ ਖੋਜ ਕਰਤਾਵਾਂ ਅਨੁਸਾਰ ਬਹੁਤ ਸਾਰੇ ਧੋਖੇ ਨਿਵੇਸ਼ਾਂ ਵਿੱਚ ਵੀ ਹੋ ਰਹੇ ਹਨ ਅਤੇ ਪਿਛਲੇ ਸਾਲ ਦੇ ਕੁੱਲ ਧੋਖਿਆਂ ਦਾ ਇਹ 41% ਬਣਦੇ ਸਨ।

Services Australia impersonation email Source: Services Australia
ਵਿਕਟੋਰੀਆ ਦੀ ਆਸਟ੍ਰੇਲੀਆ ਫਿਲੀਪੀਨੋ ਕਮਿਊਨਿਟੀ ਸਰਵਿਸਿਸ, ‘ਬੀ-ਕੋਨੈਕਟਿਡ’ ਦੀ ਡਿਜੀਟਲ ਸੇਵਾ 70 ਤੋਂ ਜਿਆਦਾ ਲੋਕਾਂ ਵਾਸਤੇ ਦੋ ਭਾਸ਼ਾਵਾਂ ਵਿੱਚ ਜਾਣਕਾਰੀ ਪ੍ਰਦਾਨ ਕਰਦੀ ਹੈ। ਅਜਿਹੀਆਂ 150 ਭਾਈਚਾਰਕ ਸੇਵਾਵਾਂ ਹੋਰ ਵੀ ਹਨ ਜੋ ਕਿ ਬਹੁ-ਸਭਿਅਕ ਭਾਈਚਾਰੇ ਦੇ ਲੋਕਾਂ ਨੂੰ ਜਾਣਕਾਰੀ ਪ੍ਰਦਾਨ ਕਰਦੀਆਂ ਹਨ। ਇਸ ਦੀ ਐਕਟਿੰਗ ਮੈਨੇਜਿੰਗ ਡਾਇਰੈਕਟਰ ਕੋਰੀਨਾ ਡਟਲੋਅ ਅਨੁਸਾਰ ਇਹਨਾਂ ਦੇ ਆਪਣੇ ਹੀ ਦੋ ਮਾਹਰ ਬਜ਼ੁਰਗਾਂ ਨਾਲ ਸੋਸ਼ਲ ਮੀਡੀਆ ਉੱਤੇ ਠੱਗਿਆ ਗਿਆ ਸੀ।

Source: Getty Images
ਕੂਈਨਜ਼ਲੈਂਡ ਦੀ ਸੇਵਾ ਮੁਕਤ ਕੋਨੀ ਨੂੰ ਵੀ ਫੋਨ ਉੱਤੇ ਹੀ ਠੱਗਿਆ ਗਿਆ ਸੀ ਜਦੋਂ ਉਸ ਨੇ ਕਿਸੇ ਸੇਵਾ ਪ੍ਰਦਾਨ ਕਰਨ ਵਾਲੇ ਨੂੰ ਛੋਟਾ ਜਿਹਾ ਭੁਗਤਾਨ ਕੀਤਾ ਸੀ ਜੋ ਕਿ ਅਸਲ ਵਿੱਚ 5000 ਡਾਲਰਾਂ ਦਾ ਬਣ ਗਿਆ ਸੀ। ਕੋਨੀ ਨੇ ਫੋਨ ਬੰਦ ਕਰਦੇ ਹੀ ਆਪਣੇ ਬੈਂਕ ਨਾਲ ਸੰਪਰਕ ਕੀਤਾ ਜਿਸ ਨੇ ਸਮੇਂ ਰਹਿੰਦੇ ਹੋਏ ਉਸ ਭੁਗਤਾਨ ਨੂੰ ਅੱਗੇ ਜਾਣ ਤੋਂ ਪਹਿਲਾਂ ਹੀ ਰੱਦ ਕਰ ਦਿੱਤਾ ਸੀ।

AFCS Scam awareness post Source: AFCS
ਰਿੱਕਾਰਡ ਅਨੁਸਾਰ ਅਗਰ ਖਪਤਕਾਰ ਸਮੇਂ ਉੱਤੇ ਕਾਰਵਾਈ ਨਹੀਂ ਕਰਦੇ ਤਾਂ ਉਹਨਾਂ ਦੇ ਪੈਸੇ ਵਾਪਸ ਮੁੜਨੇ ਔਖੇ ਹੀ ਹੁੰਦੇ ਹਨ। ਆਨ-ਲਾਈਨ ਖਰੀਦਦਾਰੀ ਕਰਨ ਸਮੇਂ ਸਿਰਫ ਉਤਨੇ ਪੈਸੇ ਹੀ ਖਰਚੋ ਜਿੰਨੇ ਤੁਸੀਂ ਗੁੰਮ ਹੋ ਜਾਣ ਦੀ ਸੂਰਤ ਵਿੱਚ ਬਰਦਾਸ਼ਤ ਕਰ ਸਕੋ।
ਰਿੱਕਾਰਡ ਸਲਾਹ ਦਿੰਦੇ ਹਨ ਕਿ ਖਰੀਦਦਾਰੀ ਕਰਨ ਤੋਂ ਪਹਿਲਾਂ ਉਸ ਬਾਰੇ ਸਾਰੀ ਲੌੜੀਂਦੀ ਜਾਣਕਾਰੀ ਜਰੂਰ ਹਾਸਲ ਕਰ ਲਵੋ।
ਆਨਲਾਈਨ ਧੋਖਿਆਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਏਸੀਸੀ ਦੇ ਸਕੈਮਵਾਚ ਉੱਤੇ ਜਾਓ।
ਆਨਲਾਈਨ ਸੁਰੱਖਿਆ ਬਾਰੇ ਵਿਸਥਾਰਤ ਜਾਣਕਾਰੀ ਬੀਕੋਨੈਕਟਿੱਡ ਡਾਟ ਈਸੇਫਟੀ ਡਾਟ ਗਵ ਡਾਟ ਏਯੂ ਤੋਂ ਲਈ ਜਾ ਸਕਦੀ ਹੈ।
ਜੇ ਤੁਹਾਡੀ ਨਿਜੀ ਜਾਣਕਾਰੀ ਧੋਖੇ ਨਾਲ ਹਾਸਲ ਕਰ ਲਈ ਗਈ ਹੈ ਤਾਂ, ਆਈ-ਡੀ-ਕੇਅਰ ਨੂੰ 1800 595 160 ਉੱਤੇ ਤੁਰੰਤ ਫੋਨ ਕਰੋ ਜਾਂ ਇਹਨਾਂ ਦੀ ਵੈਬਸਾਈਟ ਉੱਤੇ ਜਾ ਕੇ ਇਸ ਬਾਰੇ ਦੱਸੋ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ
ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਦੀਆਂ ਪਾਬੰਦੀਆਂ ਜਾਂਚੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ ਤੇ ਉਪਲੱਬਧ ਹੈ।
ਜੇ ਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨ ਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇ ਸੰਪਰਕ ਕਰੋ।
ਫੈਡਰਲ ਸਰਕਾਰ ਦੀ ਕਰੋਨਾਵਾਇਰਸ ਟਰੇਸਿੰਗ ਐਪ ‘ਕੋਵਿਡਸੇਫ’ ਤੁਹਾਡੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕੀਤੀ ਜਾ ਸਕਦੀ ਹੈ।
ਐਸ ਬੀ ਐਸ ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।