ਆਸਟ੍ਰੇਲੀਆ ਦੀ ਅੰਤਰਰਾਸ਼ਟਰੀ ਯਾਤਰਾ ਨੀਤੀਆਂ ਵਿੱਚ ਇੱਕ ਹੋਰ ਸਖ਼ਤ ਬਦਲਾਵ ਦੇ ਤਹਿਤ ਸਥਾਨਕ ਲੋਕਾਂ ਦੇ ਦੇਸ਼ ਤੋਂ ਬਾਹਰ ਜਾਣ 'ਤੇ ਲਗੀਆਂ ਪਬੰਦੀਆਂ ਹੁਣ ਉਨ੍ਹਾਂ ਆਸਟ੍ਰੇਲੀਅਨ ਨਾਗਰਿਕਾਂ ਅਤੇ ਸਥਾਈ ਵਸਨੀਕਾਂ ਉਤੇ ਵੀ ਲਾਗੂ ਹੋਣਗੀਆਂ ਜੋ ਆਮ ਤੌਰ 'ਤੇ ਦੂਜੇ ਦੇਸ਼ ਦੇ ਵਸਨੀਕ ਹਨ ਜਾਂ ਪਿਛਲੇ 12 ਤੋਂ 24 ਮਹੀਨਿਆਂ ਵਿੱਚ ਜਿਨ੍ਹਾਂ ਨੇ ਆਸਟ੍ਰੇਲੀਆ ਤੋਂ ਬਾਹਰ ਦੂਜੇ ਮੁਲਕਾਂ ਵਿੱਚ ਵਧੇਰੇ ਸਮਾਂ ਬਤੀਤ ਕੀਤਾ ਹੈ।
ਸਿਹਤ ਮੰਤਰੀ ਗ੍ਰੇਗ ਹੰਟ ਵਲੋਂ ਬਾਇਓਸਕਯੁਰਿਟੀ ਨਿਰਧਾਰਨ 2020 ਵਿੱਚ ਸੋਧ ਕੀਤੇ ਜਾਣ ਤੋਂ ਬਾਅਦ ਹੁਣ ਇੰਨਾਂ ਯਾਤਰੀਆਂ ਨੂੰ 'ਮਜਬੂਰੀ ਜਾਂ ਹਮਦਰਦੀ' ਭਰੇ ਹਲਾਤਾਂ ਦਾ ਸਬੂਤ ਦੇਣਾ ਪਵੇਗਾ।
ਭਾਵੇਂ ਸਰਕਾਰ ਨੇ ਇਨ੍ਹਾਂ ਨਿਯਮਾਂ ਦੇ ਹੱਕ ਵਿੱਚ ਦਲੀਲਾਂ ਦਿੱਤੀਆਂ ਹਨ ਪਰ ਨਵੀਂ ਦਿੱਲੀ ਵਿੱਚ ਬਤੌਰ ਟ੍ਰੈਵਲ ਏਜੰਟ ਕੰਮ ਕਰਦੇ ਨਵੀਨ ਉੱਪਲ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਭਾਰਤ ਵਿੱਚ ਫ਼ਸੇ ਵਸਨੀਕ (ਓਰਡੀਨਾਰੀਲੀ ਰੇਸੀਡੇੰਟ) ਇਸ ਨਵੇਂ ਨਿਯਮ ਨਾਲ ਸਭ ਤੋਂ ਵੱਧ ਪ੍ਰਭਾਵਤ ਹੋ ਸਕਦੇ ਹਨ
ਐਸ ਬੀ ਐਸ ਪੰਜਾਬੀ ਦੀ ਨੂੰ ਬੁੱਕਮਾਰਕ ਕਰੋ ਅਤੇ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਅਤੇ 'ਤੇ ਵੀ ਫ਼ਾਲੋ ਕਰ ਸਕਦੇ ਹੋ।