ਅੰਤਰਰਾਸ਼ਟਰੀ ਯਾਤਰਾ ਸਬੰਧੀ ਆਸਟ੍ਰੇਲੀਅਨ ਸਰਕਾਰ ਦੇ ਨਿਯਮਾਂ ਬਾਰੇ ਤਾਜ਼ਾ ਜਾਣਕਾਰੀ

ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ ਦਾ ਕਹਿਣਾ ਹੈ ਕਿ ਵਿਸ਼ਵ ਪੱਧਰ ਉੱਤੇ ਕੋਵਿਡ-19 ਅਤੇ ਮਾਂਕੀਪੌਕਸ ਦੇ ਮਾਮਲੇ ਵੱਧਣ ਕਾਰਨ ਅੰਤਰਰਾਸ਼ਟਰੀ ਸਫਰ ਕਰਨ ਸਮੇਂ ਚੁਣੌਤੀਆਂ ਵੀ ਵੱਧ ਗਈਆਂ ਹਨ। ਹੁਣ ਹਵਾਈ ਯਾਤਰਾ ਤੋਂ ਪਹਿਲਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਜਾਨਣ ਲਈ ਪੜੋ।

AUSTRALIA-SYDNEY-COVID-19-BORDER REOPENING

Passengers at Sydney Airport in Australia. (file) Credit: Xinhua News Agency/Xinhua News Agency via Getty Ima

Key Points
  • ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ ਮੁਤਾਬਕ ਟੀਕਾਕਰਨ ਨਾ ਕੀਤੇ ਗਏ ਆਸਟ੍ਰੇਲੀਅਨ ਯਾਤਰਾ ਕਰਨ ਤੋਂ ਪਰਹੇਜ਼ ਕਰਨ
  • ਡਿਪਟੀ ਚੀਫ ਮੈਡੀਕਲ ਅਫਸਰ ਮਾਈਕਲ ਕਿੱਡ ਨੇ ਆਸਟ੍ਰੇਲੀਅਨਾਂ ਨੂੰ ਇੱਕ ਯੋਜਨਾ ਬਣਾਉਣ ਲਈ ਉਤਸ਼ਾਹਿਤ ਕੀਤਾ
  • ਏ.ਟੀ.ਏ.ਜ਼ੀ.ਆਈ ਨੇ ਯਾਤਰਾ ਤੋਂ 4-6 ਹਫ਼ਤੇ ਪਹਿਲਾਂ ਇੱਕ ਖ਼ਾਸ ਸਮੂਹ ਲਈ ਮਾਂਕੀਪੌਕਸ ਵੈਕਸੀਨ ਦੀਆਂ ਦੋ ਖੁਰਾਕਾਂ ਦੀ ਸਿਫ਼ਾਰਸ਼ ਕੀਤੀ
ਮੈਲਬੌਰਨ ਦੀ ਰਹਿਣ ਵਾਲੀ ਨਿਸ਼ਾ ਅੰਤਿਲ ਸਤੰਬਰ ਵਿੱਚ ਆਪਣੇ ਪਰਿਵਾਰ ਨਾਲ ਭਾਰਤ ਦੀ ਯਾਤਰਾ ਕਰਨ ਦੀ ਯੋਜਨਾ ਬਣਾ ਰਹੀ ਹੈ।

ਪਰ ਉਸਨੂੰ ਇਹ ਚਿੰਤਾ ਹੋ ਰਹੀ ਹੈ ਕਿ ਕੋਵਿਡ-19 ਅਤੇ ਮਾਂਕੀਪੌਕਸ ਦੇ ਪ੍ਰਕੋਪ ਨਾਲ ਉਸਦੀ ਯਾਤਰਾ ਦੀ ਯੋਜਨਾ ਪ੍ਰਭਾਵਿਤ ਹੋ ਸਕਦੀ ਹੈ।

ਉਸਦਾ ਇਹ ਡਰ ਦੋ ਸਾਲ ਪਹਿਲਾਂ ਕੋਵਿਡ-19 ਮਹਾਂਮਾਰੀ ਦੇ ਪ੍ਰਕੋਪ ਦੌਰਾਨ ਭਾਰਤ ਸਣੇ ਹੋਰ ਦੇਸ਼ਾਂ ਨਾਲ ਯਾਤਰਾ ਉੱਤੇ ਪਬੰਦੀ ਲਗਾਉਣ ਦੇ ਆਸਟ੍ਰੇਲੀਅਨ ਸਰਕਾਰ ਦੇ ਫੈਸਲੇ ਤੋਂ ਪੈਦਾ ਹੋ ਰਿਹਾ ਹੈ। ਸਰਹੱਦਾਂ ਬੰਦ ਹੋਣ ਕਾਰਨ ਉਸਦੇ ਪਤੀ ਨੂੰ ਲੰਬਾ ਸਮ੍ਹਾਂ ਭਾਰਤ ਵਿੱਚ ਰੁਕਣਾ ਪਿਆ ਸੀ।

ਦੋ ਬੱਚਿਆਂ ਦੀ ਮਾਂ ਸ਼੍ਰੀਮਤੀ ਅੰਤਿਲ ਦਾ ਕਹਿਣਾ ਹੈ ਕਿ ਸਭ ਤੋਂ ਵੱਧ ਚਿੰਤਾਜਨਕ ਪਹਿਲੂ ਯਾਤਰਾ ਉੱਤੇ ਪਾਬੰਦੀ ਲੱਗਣਾ ਅਤੇ ਭਾਰਤ ਅਤੇ ਆਸਟ੍ਰੇਲੀਆ ਵਿੱਚਕਾਰ ਉਡਾਣਾਂ ਨੂੰ ਲੈ ਕੇ ਪੇਸ਼ ਆਉਣ ਵਾਲੀਆਂ ਚਿੰਤਾਵਾਂ ਹਨ।

ਇਹ ਹੈ ਕਿ ਉਹ ਉੱਚ ਪੱਧਰੀ ਸਾਵਧਾਨੀ ਵਰਤਣ ਕਿਉਂਕਿ ਸਥਾਨਕ ਲੌਕਡਾਊਨ ਅਤੇ ਕਰਫਿਊ ਸਣੇ ਕੋਵਿਡ-19 ਪਾਬੰਦੀਆਂ ਥੋੜ੍ਹੇ ਸਮੇਂ ਦੇ ਨੋਟਿਸ ਉੱਤੇ ਹੀ ਲਾਗੂ ਕੀਤੀਆਂ ਜਾਂਦੀਆਂ ਹਨ।
Nisha.jpeg
Nisha Antil and her family Credit: Nisha Antil
ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ ਦੇ ਇੱਕ ਬੁਲਾਰੇ ਨੇ ਐਸ.ਬੀ.ਐਸ ਨੂੰ ਦੱਸਿਆ ਕਿ ਯਾਤਰਾ ਦੇ ਨਾਲ-ਨਾਲ ਕੁੱਝ ਸੰਭਾਵੀ ਖ਼ਤਰਿਆਂ ਨੂੰ ਲੈ ਕੇ ਚੱਲਣਾ ਪੈਂਦਾ ਹੈ।

ਬੁਲਾਰੇ ਨੇ ਦੱਸਿਆ ਕਿ ਅੰਤਰਰਾਸ਼ਟਰੀ ਯਾਤਰਾ ਕਰਨਾ ਹੁਣ ਪਹਿਲਾਂ ਨਾਲੋਂ ਕਾਫੀ ਮੁਸ਼ਕਿਲ ਹੋ ਗਿਆ ਹੈ। ਉਹਨਾਂ ਯਾਤਰਾ ਕਰਨ ਵਾਲੇ ਆਸਟ੍ਰੇਲੀਅਨਾਂ ਨੂੰ ਆਪਣੇ ‘ਟ੍ਰੈਵਲ ਪਲੈਨ’ ਨੂੰ ਲੈ ਕੇ ਪੂਰੀ ਜਾਣਕਾਰੀ ਹਾਸਲ ਕਰ ਕੇ ਤਿਆਰੀ ਕਰਨ ਦੀ ਸਲਾਹ ਦਿੱਤੀ।

ਇਸ ਤਿਆਰੀ ਵਿੱਚ ਕੀ ਕੁੱਝ ਸ਼ਾਮਲ ਹੁੰਦਾ ਹੈ?

1. ਆਪਣੀ ਮੰਜ਼ਿਲ ਬਾਰੇ ਪੂਰੀ ਜਾਣਕਾਰੀ ਰੱਖੋ

ਆਸਟ੍ਰੇਲੀਅਨ ਨਾਮ ਦੀ ਸਰਕਾਰੀ ਐਪ ਦੀ ਵਰਤੋਂ ਕਰ ਸਕਦੇ ਹਨ ਜੋ ਕਿ 178 ਥਾਵਾਂ ਨਾਲ ਜੁੜੀ ਯਾਤਰਾ ਸਬੰਧੀ ਜਾਣਕਾਰੀ ਮੁਹੱਈਆ ਕਰਦੀ ਹੈ।

ਪੋਰਟਲ ਉੱਤੇ ਇਹ ਜਾਣਕਾਰੀ ਆਸਾਨੀ ਨਾਲ ਮਿਲ ਜਾਂਦੀ ਹੈ।

ਵਾਪਸ ਆਉਣ ਵਾਲੇ ਯਾਤਰੀ ਵੀ ਇਸ ਉੱਤੇ ਸਰਹੱਦੀ ਪਾਬੰਦੀਆਂ ਅਤੇ ਸਥਾਨਕ ਲੋੜਾਂ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹਨ।

ਇਹ ਐਪ ਅੰਗ੍ਰੇਜ਼ੀ, ਥਾਈ, ਇੰਡੋਨੇਸ਼ੀਅਨ, ਅਰਬੀ, ਵੇਅਤਨਾਮੀਜ਼ ਅਤੇ ਰਵਾਇਤੀ ਚੀਨੀ ਭਾਸ਼ਾ ਵਿੱਚ ਵੀ ਉਪਲਬਧ ਹੈ।

2. ਵੈਕਸੀਨ ਜ਼ਰੂਰ ਲਗਵਾਉ

ਆਸਟ੍ਰੇਲੀਆ ਦੇ ਨਾਗਰਿਕ, ਸਥਾਈ ਨਿਵਾਸੀ ਅਤੇ ਅੰਤਰਰਾਸ਼ਟਰੀ ਸੈਲਾਨੀ ਜਿੰਨ੍ਹਾਂ ਨੇ ਵੈਕਸੀਨ ਨਹੀਂ ਲਗਵਾਈ ਉਹ ਆਸਟ੍ਰੇਲੀਆ ਤੋਂ ਬਾਹਰ ਕਿਸੇ ਵੀ ਸਮੇਂ ਜਾ ਸਕਦੇ ਹਨ।

ਪਰ ਕੁੱਝ ਦੇਸ਼ਾਂ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਤੁਹਾਡੇ ਕੋਲ ਵੈਕਸੀਨ ਦਾ ਸਰਟੀਫਿਕੇਟ ਹੋਣਾ ਲਾਜ਼ਮੀ ਹੈ।

ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ ਦੇ ਬੁਲਾਰੇ ਦਾ ਕਹਿਣਾ ਹੈ ਕਿ ਜਿੰਨ੍ਹਾਂ ਆਸਟ੍ਰੇਲੀਅਨਾਂ ਨੇ ਕੋਵਿਡ-19 ਦਾ ਟੀਕਾਕਰਨ ਨਹੀਂ ਕਰਵਾਇਆ ਉਹਨਾਂ ਨੂੰ ਸਿਹਤ ਨਾਲ ਜੁੜੇ ਸੰਭਾਵੀ ਖ਼ਤਰਿਆਂ ਦੇ ਚੱਲਦੇ ਅੰਤਰਰਾਸ਼ਟਰੀ ਯਾਤਰਾ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।

3. ਅਚਨਚੇਤ ਸਥਿਤੀ ਦੀ ਤਿਆਰੀ ਲਈ ਯੋਜਨਾ ਬਣਾਓ

ਆਸਟ੍ਰੇਲੀਆ ਦੇ ਡਿਪਟੀ ਚੀਫ਼ ਮੈਡੀਕਲ ਅਫ਼ਸਰ ਮਾਈਕਲ ਕਿੱਡ ਆਸਟ੍ਰੇਲੀਅਨ ਲੋਕਾਂ ਨੂੰ ਵਿਦੇਸ਼ਾਂ ਵਿੱਚ ਬਿਮਾਰ ਹੋਣ ਜਾਂ ‘ਆਈਸੋਲੇਟ’ ਹੋਣ ਦੀ ਸਥਿਤੀ ਲਈ ਤਿਆਰ ਰਹਿਣ ਲਈ ਇੱਕ ਅਚਨਚੇਤੀ ਯੋਜਨਾ ਬਣਾਉਣ ਲਈ ਉਤਸ਼ਾਹਿਤ ਕਰ ਰਹੇ ਹਨ।

ਉਹਨਾਂ ਦਾ ਕਹਿਣਾ ਹੈ ਕਿ ਸਾਰੇ ਆਸਟ੍ਰੇਲੀਅਨਾਂ ਲਈ ਸਥਾਨਕ ਪਬਲਿਕ ਹੈਲਥ ਆਰਡਰ ਅਤੇ ਉਹਨਾਂ ਦੀ ਸਲਾਹ ਦੀ ਪਾਲਣਾ ਕਰਨਾ ਜ਼ਰੂਰੀ ਹੈ।

ਜੇਕਰ ਤੁਸੀਂ ਬਿਮਾਰ ਹੋ ਜਾਂਦੇ ਹੋ ਅਤੇ ਤੁਹਾਡੀ ਯਾਤਰਾ ਯੋਜਨਾ ਵਿੱਚ ਵਿਘਨ ਪੈਂਦਾ ਹੈ ਤਾਂ ਹਰ ਰੋਜ਼ ਵੱਖ-ਵੱਖ ਥਾਵਾਂ ਦੀ ਬਜਾਏ ਕੁਝ ਸਥਾਨਾਂ ਦੀ ਯਾਤਰਾ ਕਰਨਾ ਵਧੇਰੇ ਸਮਝਦਾਰੀ ਵਾਲਾ ਹੋ ਸਕਦਾ ਹੈ।

4. ਯਾਤਰਾ ਲਈ ਬੀਮਾ ਕਰਵਾਓ

ਯਾਤਰੀਆਂ ਨੂੰ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਨਿਸ਼ਚਿਤ ਕਰਨ ਕਿ ਉਹਨਾਂ ਦੀ ਯਾਤਰਾ ਦਾ ਬੀਮਾ ਕੋਵਿਡ-19 ਅਤੇ ਹੋਰ ਰੁਕਾਵਟਾਂ ਸਬੰਧੀ ਕਵਰ ਕਰਦਾ ਹੈ ਜਾਂ ਨਹੀਂ।

'ਸਮਾਰਟਟ੍ਰੈਵਲਰ' ਨੇ ਆਸਟ੍ਰੇਲੀਅਨਾਂ ਨੂੰ ਯਾਤਰਾ ਬੀਮਾ ਖਰੀਦਣ ਬਾਰੇ ਇੱਕ ਗਾਈਡ ਪ੍ਰਦਾਨ ਕਰਨ ਲਈ ‘ਚੁਆਈਸ’ ਨਾਲ ਭਾਈਵਾਲੀ ਕੀਤੀ ਹੈ।

ਮਾਂਕੀਪੌਕਸ ਨੂੰ ਲੈਕੇ ਹਾਲਾਤ ਕੀ ਹਨ?

ਮਾਂਕੀਪੌਕਸ ਦੇ ਵੱਧਦੇ ਹੋਏ ਮਾਮਲਿਆਂ ਨੂੰ ਦੇਖਦਿਆਂ ਵਿਸ਼ਵ ਸਿਹਤ ਸੰਗਠਨ ਨੇ 23 ਜੁਲਾਈ ਨੂੰ ਇਸਨੂੰ ਮਹਾਂਮਾਰੀ ਘੋਸ਼ਿਤ ਕੀਤਾ ਸੀ।

1 ਜਨਵਰੀ ਤੋਂ ਲੈ ਕੇ ਹੁਣ ਤੱਕ 83 ਦੇਸ਼ਾਂ ਵਿੱਚ 23,000 ਪੁਸ਼ਟੀ ਕੀਤੇ ਗਏ ਮਾਂਕੀਪੌਕਸ ਦੇ ਮਾਮਲੇ ਸਾਹਮਣੇ ਆਏ ਹਨ ਅਤੇ 8 ਮੌਤਾਂ ਵੀ ਹੋ ਚੁੱਕੀਆਂ ਹਨ। ਆਸਟ੍ਰੇਲੀਆ ਵਿੱਚ ਘੱਟੋ-ਘੱਟ 58 ਮਾਂਕੀਪੌਕਸ ਦੇ ਮਾਮਲੇ ਸਾਹਮਣੇ ਆਏ ਸਨ ਜਿੰਨ੍ਹਾਂ ਵਿੱਚੋਂ ਜ਼ਿਆਦਾਤਰ ਵਾਪਸ ਆਉਣ ਵਾਲੇ ਯਾਤਰੀਆਂ ਨਾਲ ਸਬੰਧਿਤ ਸਨ।

ਹੈਲਥ ਐਂਡ ਏਜਡ ਕੇਅਰ ਦੇ ਵਿਭਾਗ ਤੋਂ ਬੁਲਾਰੇ ਨੇ ਐਸ.ਬੀ.ਐਸ ਨੂੰ ਦੱਸਿਆ ਕਿ ਜਿਹੜੇ ਆਸਟ੍ਰੇਲੀਅਨ ਲੋਕ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹਨ ਅਤੇ ਜਾਂ ਜਿਹੜੇ ਉਹਨਾਂ ਦੇਸ਼ਾਂ ਵਿੱਚੋਂ ਵਾਪਸ ਆ ਰਹੇ ਹਨ ਜਿਥੇ ਕੇਸਾਂ ਦਾ ਪਤਾ ਲੱਗਿਆ ਹੋਵੇ, ਉਹਨਾਂ ਲੋਕਾਂ ਨੂੰ ਮਾਂਕੀਪੌਕਸ ਇਨਫੈਕਸ਼ਨ ਦੇ ਸੰਕੇਤਾਂ ਤੋਂ ਜਾਣੂ ਹੋਣਾ ਚਾਹੀਦਾ ਹੈ।

ਬੁਲਾਰੇ ਨੇ ਕਿਹਾ ਕਿ ਜੇਕਰ ਉਹ ਇਸ ਵਾਇਰਸ ਦੇ ਸੰਪਰਕ ਵਿੱਚ ਆ ਗਏ ਹਨ ਤਾਂ ਉਹਨਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।

ਕੀ ਅੰਤਰਰਾਸ਼ਟਰੀ ਯਾਤਰਾ ਲਈ ਮਾਂਕੀਪੌਕਸ ਦੀ ਵੈਕਸੀਨ ਲਗਵਾਉਣੀ ਜ਼ਰੂਰੀ ਹੈ?

ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਮੁਤਾਬਕ ਮਾਂਕੀਪੌਕਸ ਦੇ 98 ਫੀਸਦ ਮਾਮਲੇ ਉਹਨਾਂ ਪੁਰਸ਼ਾਂ ਵਿੱਚ ਸਾਹਮਣੇ ਆਏ ਸਨ ਜਿੰਨ੍ਹਾਂ ਦੇ ਸਰੀਰਕ ਸਬੰਧ ਦੂਸਰੇ ਪੁਰਸ਼ਾਂ ਨਾਲ ਸੀ।

ਅਤੇ ਦੂਜੀ ਪੀੜ੍ਹੀ ਦੇ ਚੇਚਕ ਦੇ ਟੀਕੇ ਏ.ਸੀ.ਏ.ਐਮ-2000 ਦਾ ਮੌਜੂਦਾ ਭੰਡਾਰ ਮਾਂਕੀਪੌਕਸ ਦੇ ਵਿੱਰੁਧ ਉਹਨਾਂ ਪ੍ਰਭਾਵਸ਼ਾਲੀ ਨਹੀਂ ਹੈ। ਕਮਜ਼ੋਰ ਇਮਿਊਨ ਸਿਸਟਮ ਅਤੇ ਐੱਚ.ਆਈ.ਵੀ ਵਾਲੇ ਲੋਕਾਂ ਲਈ ਵੀ ਇਸ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ।
ਆਸਟ੍ਰੇਲੀਆ ਨੇ ਵਧੇਰੇ ਸੁਰੱਖਿਅਤ ਅਤੇ ਤੀਜੀ ਪੀੜ੍ਹੀ ਦੇ ਜੇ.ਵਾਈ.ਐਨ.ਐਨ.ਈ.ਓ.ਐਸ ਟੀਕੇ ਦੀ ਸਪਲਾਈ ਪ੍ਰਾਪਤ ਕਰ ਲਈ ਹੈ ਅਤੇ ਕਮਜ਼ੋਰ ਸਮੂਹ ਜਲਦ ਹੀ ਇਹ ਟੀਕਾ ਪ੍ਰਾਪਤ ਕਰ ਸਕਦੇ ਹਨ।

ਟੀਕਾਕਰਨ ਉੱਤੇ ਆਸਟ੍ਰੇਲੀਅਨ ਟੈਕਨੀਕਲ ਐਡਵਾਇਜ਼ਰੀ ਗਰੁੱਪ ਨੇ ਕਿਹਾ ਕਿ ਜੇ.ਵਾਈ.ਐਨ.ਐਨ.ਈ.ਓ.ਐਸ ਨੂੰ ਘੱਟੋ-ਘੱਟ 28 ਦਿਨਾਂ ਦੇ ਅੰਤਰਾਲ ਉੱਤੇ ਦੋ ਖੁਰਾਕ ਅਨੁਸੂਚੀ ਵਿੱਚ ਲਗਾਇਆ ਜਾਂਦਾ ਹੈ।

ਏ.ਟੀ.ਏ.ਜ਼ੀ.ਆਈ ਦਾ ਕਹਿਣਾ ਹੈ ਕਿ ਵੈਕਸੀਨ 'ਇਮਿਊਨੋਕੰਪਰੋਮਾਈਜ਼' ਵਾਲੇ ਲੋਕਾਂ ਅਤੇ ਬੱਚਿਆਂ ਵਿੱਚ ਜਾਂ ਗਰਭ ਅਵਸਥਾ ਦੌਰਾਨ ਜੋਖਮ ਦੇ ਮੁਲਾਂਕਣ ਤੋਂ ਬਾਅਦ ਵਰਤਣ ਲਈ ਸੁਰੱਖਿਅਤ ਹੈ।

ਏ.ਟੀ.ਏ.ਜ਼ੀ.ਆਈ ਵੱਲੋਂ ਮੌਜੂਦਾ ਸਮੇਂ ਵਿੱਚ ਜਿੰਨ੍ਹਾਂ ਲਈ ਜੇ.ਵਾਈ.ਐਨ.ਐਨ.ਈ.ਓ.ਐਸ ਟੀਕੇ ਦੀ ਸਿਫਾਰਸ਼ ਕੀਤੀ ਜਾਂਦੀ ਹੈ ਉਹ ਇਸ ਪ੍ਰਕਾਰ ਹਨ:
  1. ਜਨਤਕ ਸਿਹਤ ਅਧਿਕਾਰੀਆਂ ਵੱਲੋਂ ਪਿੱਛਲੇ 14 ਦਿਨਾਂ ਵਿੱਚ ਉੱਚ-ਜੋਖਮ ਵਾਲੇ ਮਾਂਕੀਪੌਕਸ ਦੇ ਸੰਪਰਕ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਕੋਈ ਵੀ ਵਿਅਕਤੀ
  2. ਗੇਅ, ਬਾਇਸੈਕਸ਼ੁਅਲ ਅਤੇ ਹੋਰ ਮਰਦਾਂ ਨਾਲ ਸਰੀਰਕ ਸਬੰਧ ਬਣਾਉਣ ਵਾਲੇ ਪੁਰਸ਼
  3. ਸੈਕਸ ਵਰਕਰ ਖਾਸ ਤੋਰ ਉੱਤੇ ਉਹ ਜਿੰਨ੍ਹਾਂ ਦੇ ਗਾਹਕ ਉੱਚ-ਜੋਖਮ ਵਾਲੀਆਂ ਸ਼੍ਰੇਣੀਆਂ ਨਾਲ ਸਬੰਧਿਤ ਹਨ
  4. ਉਪਰੋਕਤ ਖਤਰੇ ਦੀਆਂ ਸ਼੍ਰੇਣੀਆਂ ਵਿੱਚ ਜਿਹੜਾ ਵੀ ਵਿਅਕਤੀ ਇੱਕ ਮਹੱਤਵਪੂਰਨ ਪ੍ਰਕੋਪ ਦਾ ਸਹਮਣਾ ਕਰ ਰਹੇ ਦੇਸ਼ ਦੀ ਯਾਤਰਾ ਕਰਨ ਦੀ ਯੋਜਨਾ ਬਣਾ ਰਿਹਾ ਹੈ, ਉਸਨੂੰ ਰਵਾਨਗੀ ਤੋਂ 4-6 ਹਫ਼ਤੇ ਪਹਿਲਾਂ ਟੀਕਾਕਰਨ ਕਰਵਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ।
  5. ਟੀਕਾਕਰਨ ਪ੍ਰਦਾਤਾ ਜੋ ਏ.ਸੀ.ਏ.ਐਮ-2000 ਚੇਚਕ ਦਾ ਟੀਕਾ ਲਗਾ ਰਹੇ ਹਨ
ਐਸ.ਬੀ.ਐਸ ਆਸਟ੍ਰੇਲੀਆ ਦੇ ਬਹੁ-ਸੱਭਿਆਚਾਰਕ ਅਤੇ ਬਹੁ-ਭਾਸ਼ਾਈ ਭਾਈਚਾਰਿਆਂ ਨੂੰ ਸਾਰੇ ਕੋਵਿਡ-19 ਅੱਪਡੇਟ ਪ੍ਰਦਾਨ ਕਰਨ ਲਈ ਵਚਨਬੱਧ ਹੈ।

ਨਿਯਮਿਤ ਤੌਰ 'ਤੇ  'ਤੇ ਆਪਣੀ ਭਾਸ਼ਾ 'ਚ ਜਾਣਕਾਰੀ ਲਈ ਜਾ ਸਕਦੀ ਹੈ।

Share
Published 9 September 2022 3:48pm
Updated 28 December 2022 3:35pm
By Yumi Oba, Jasdeep Kaur
Source: SBS


Share this with family and friends