ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਕਿਹਾ ਕਿ ਆਸਟ੍ਰੇਲੀਆ ਦੇ ਰਾਸ਼ਟਰੀ ਗੀਤ ਨੂੰ ਆਸਟ੍ਰੇਲੀਆ ਦੇ ਬਹੁਸਭਿਆਚਾਰਕ ਸਥਾਨਕ ਇਤਿਹਾਸ ਨੂੰ ਬਿਹਤਰ ਤਰੀਕੇ ਨਾਲ਼ ਦਰਸਾਉਣ ਲਈ ਬਦਲਿਆ ਜਾ ਰਿਹਾ ਹੈ।
ਸ਼ੁਰੂਆਤੀ ਲਾਈਨ ਦੇ ਦੂਜੇ ਅੱਧ ਵਿੱਚ 'ਯੰਗ' ਸਬਦ ਨੂੰ 'ਵਨ' ਸ਼ਬਦ ਨਾਲ਼ ਬਦਲ ਦਿੱਤਾ ਗਿਆ ਹੈ। ਇਸ ਤਬਦੀਲ਼ੀ ਦੀ ਸਿਫਾਰਿਸ਼ ਇੱਕ ਕਮੇਟੀ ਦੁਆਰਾ ਕੀਤੀ ਗਈ ਸੀ।
1984 ਵਿੱਚ ਇੱਕ ਰਾਏਸ਼ੁਮਾਰੀ ਤੋਂ ਬਾਅਦ ਉਸ ਵੇਲ਼ੇ ਦੇ ਰਾਸ਼ਟਰੀ ਗੀਤ ਨੂੰ ਬਦਲ ਦਿੱਤਾ ਗਿਆ ਸੀ।
ਇਸ ਤਾਜ਼ਾ ਤਬਦੀਲੀ ਤੋਂ ਪਹਿਲਾਂ 'ਐਡਵਾਂਸ ਆਸਟ੍ਰੇਲੀਆ ਫੇਅਰ' ਦੇ ਸ਼ਬਦ ਤਿੰਨ ਵਾਰ ਬਦਲੇ ਜਾ ਚੁੱਕੇ ਹਨ ਜੋ ਕਿ 1878 ਵਿੱਚ ਪੀਟਰ ਡੌਡਸ ਮੈਕਕੌਰਮਿਕ ਦੁਆਰਾ ਲਿਖਿਆ ਗਿਆ ਸੀ।
ਸ੍ਰੀ ਮੈਕਕੋਰਮਿਕ ਨੇ ਆਪਣੇ ਜੀਵਨ ਕਾਲ ਵਿੱਚ ਦੋ ਵਾਰ ਇਸ ਗੀਤ ਦੇ ਸ਼ਬਦਾਂ ਵਿੱਚ ਪਰਿਵਰਤਨ ਕੀਤਾ। ਇਹ ਬਦਲਾਵ ਪਹਿਲੀ ਵਾਰੀ 1901 ਅਤੇ ਫਿਰ ਦੁਬਾਰਾ 1914 ਵਿੱਚ ਪਹਿਲੇ ਵਿਸ਼ਵ ਯੁੱਧ ਦੌਰਾਨ ਕੀਤਾ ਕੀਤਾ ਗਿਆ।
ਸ਼੍ਰੀ ਮੋਰੀਸਨ ਨੇ ਕਿਹਾ ਕਿ ਰਾਸ਼ਟਰੀ ਗੀਤ ਵਿਚ ਤਬਦੀਲੀ ਆਸਟ੍ਰੇਲੀਆ ਦੀ 65,000 ਸਾਲ ਪੁਰਾਣੀ ਸਥਾਨਕ ਵਿਰਾਸਤ ਦੀ ਅਸਲ ਪਹਿਚਾਣ ਨੂੰ ਪ੍ਰਦਰਸ਼ਿਤ ਕਰਦੀ ਹੈ।
ਗਵਰਨਰ-ਜਨਰਲ ਡੇਵਿਡ ਹਰਲੀ ਨੇ ਫ਼ੈਡਰਲ ਸਰਕਾਰ ਵੱਲੋਂ ਰਾਸ਼ਟਰੀ ਗਾਨ ਵਿੱਚ ਸੋਧ ਕਰਨ ਦੀ ਸਿਫਾਰਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਤਬਦੀਲੀ ਨੂੰ 1 ਜਨਵਰੀ 2021 ਤੋਂ ਲਾਗੂ ਕਰ ਦਿੱਤਾ ਗਿਆ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।