ਆਸਟ੍ਰੇਲੀਆ ਦੀਆਂ ਸਰਹੱਦਾਂ ਖੁੱਲਣ 'ਚ ਅਜੇ ਵੀ ਅਨਿਸ਼ਚਿਤਤਾ; ਮੁੜ ਪਰਤਣ ਲਈ ਇਹਨਾਂ ਕਿੱਤਿਆਂ ਨੂੰ ਮਿਲੇਗੀ ਪਹਿਲ

ਕਾਰਜਕਾਰੀ ਇਮੀਗ੍ਰੇਸ਼ਨ ਮੰਤਰੀ ਐਲਨ ਟੱਜ ਨੇ ਕਿਹਾ ਹੈ ਕਿ ਭਾਵੇਂ ਕੋਵਿਡ-19 ਮਾਮਲਿਆਂ ਵਿੱਚ ਕਮੀ ਆਈ ਹੈ ਪਰ ਇਨ੍ਹਾਂ ਹਲਾਤਾਂ ਵਿੱਚ ਆਵਾਜਾਈ ਪਬੰਦੀਆਂ ਵਿੱਚ ਕਿਸੇ ਕਿਸਮ ਦੀ ਢਿੱਲ ਦਿੱਤੇ ਜਾਣ ਬਾਰੇ ਨਿਸ਼ਚਿਤ ਤੌਰ ਉੱਤੇ ਕੁਝ ਕਹਿਣਾ ਅਜੇ ਮੁਸ਼ਕਿਲ ਹੈ।

Acting Immigration Minister Alan Tudge explained to multicultural media today why border closures have been prolonged, and how travel exemptions will be prioritised for migrants specific skills

Acting Immigration Minister Alan Tudge explained today why border closures have been prolonged, and how travel exemptions will be prioritised for some migrants Source: SBS Punjabi

ਇੱਕ ਪ੍ਰੈਸ ਕਾਨਫਰੰਸ ਦੌਰਾਨ ਬਹੁਸਭਿਆਚਾਰਕ ਮੀਡੀਆ ਨੂੰ ਸੰਬੋਧਨ ਕਰਦਿਆਂ ਸ਼੍ਰੀ ਟੱਜ ਨੇ ਕਿਹਾ ਕਿ ਅੰਤਰਰਾਸ਼ਟਰੀ ਸਰਹੱਦਾਂ ਖੋਲ੍ਹਣ ਦੀ ਸੰਭਾਵਨਾ ਕੋਵਿਡ-19 ਦੀ ਆਸਟ੍ਰੇਲੀਆ ਅਤੇ ਬਾਕੀ ਦੁਨੀਆਂ ਵਿੱਚ ਵੈਕਸੀਨ ਦੀ ਉਪਲਬਧਤਾ ਉਤੇ ਨਿਰਭਰ ਹੈ।

ਸ਼੍ਰੀ ਟੱਜ ਨੇ ਐਸ ਬੀ ਐਸ ਪੰਜਾਬੀ ਵੱਲੋਂ ਪੁੱਛੇ ਗਏ ਇਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ, “ਇਹ ਅੰਦਾਜ਼ਾ ਲਗਾਉਣਾ ਬਹੁਤ ਮੁਸ਼ਕਲ ਹੈ ਕਿ ਅਸੀਂ ਸਰਹੱਦਾਂ ਨੂੰ ਦੁਬਾਰਾ ਕਦੋਂ ਖੋਲ੍ਹ ਸਕਦੇ ਹਾਂ ਪਰ ਇਹ ਸਪੱਸ਼ਟ ਹੈ ਕੇ ਕੋਵਿਡ-19 ਦੀ ਜੇ ਕੋਈ ਵੈਕਸੀਨ ਵਿਸ਼ਵ ਪੱਧਰ' ਤੇ ਉਪਲਬਧ ਨਹੀਂ ਹੁੰਦੀ ਤਾਂ ਸਰਹੱਦਾਂ ਨੂੰ ਖੋਲ੍ਹਣ ਸਬੰਧੀ ਅਨਿਸ਼ਚਤਾ ਬਣੀ ਰਹੇਗੀ"

ਜ਼ਿਕਰਯੋਗ ਹੈ ਕਿ ਮਾਰਚ ਦੇ ਅਖੀਰ ਤੋਂ ਆਸਟ੍ਰੇਲੀਆ ਨੇ ਵਿਦੇਸ਼ੀ ਯਾਤਰੀਆਂ, ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਅਸਥਾਈ ਵੀਜ਼ਾ ਧਾਰਕਾਂ ਦੀ ਵਾਪਸੀ ਉੱਤੇ ਰੋਕ ਲਗਾ ਦਿੱਤੀ ਸੀ।

ਫੈਡਰਲ ਸਰਕਾਰ ਵਲੋਂ ਜਾਰੀ ਨਵੀਂ ਸੂਚੀ ਅਨੁਸਾਰ 17 ਕਿੱਤਿਆਂ ਨਾਲ਼ ਸਬੰਧਿਤ ਪ੍ਰਵਾਸੀਆਂ ਨੂੰ 'ਪਰਿਓਰਿਟੀ ਮਾਈਗਰੇਸ਼ਨ ਸਕਿਲਡ ਓਕੁਪੇਸ਼ਨ ਲਿਸਟ' ਵਿੱਚ ਸ਼ਾਮਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਅਤੇ ਇਨ੍ਹਾਂ ਨਾਲ਼ ਸਬੰਧਤ ਪ੍ਰਵਾਸੀਆਂ ਨੂੰ ਆਸਟ੍ਰੇਲੀਆ ਵਾਪਸ ਲਿਆਉਣ ਵਿੱਚ ਤਰਜੀਹ ਦਿੱਤੀ ਜਾਵੇਗੀ। ਇਸ ਸੂਚੀ ਵਿੱਚ 17 ਵਿੱਚੋਂ 11 ਕਿੱਤੇ ਸਿਹਤ ਖੇਤਰ ਦੇ ਨਾਲ਼ ਸਬੰਧਤ ਹਨ।

ਸਪੋਂਸਰਡ ਸਕਿਲੱਡ ਕਾਮਿਆਂ ਦੀ ਸੂਚੀ ਵਿੱਚ ਮੁੱਖ ਕਾਰਜਕਾਰੀ ਅਤੇ ਪ੍ਰਬੰਧ ਨਿਰਦੇਸ਼ਕ, ਨਿਰਮਾਣ ਪ੍ਰੋਜੈਕਟ ਮੈਨੇਜਰ, ਮਕੈਨੀਕਲ ਇੰਜੀਨੀਅਰ, ਡਾਕਟਰ, ਮਨੋਵਿਗਿਆਨੀ, ਨਰਸਾਂ ਅਤੇ ਆਈ ਟੀ ਪ੍ਰੋਫ਼ੇਸ਼ਨਲ ਸ਼ਾਮਲ ਕੀਤੇ ਗਏ ਹਨ। 

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।

ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ  ਉੱਤੇ ਉਪਲਬਧ ਹੈ।

Share
Published 7 September 2020 3:24pm
Updated 12 August 2022 3:15pm
By Avneet Arora, Ravdeep Singh


Share this with family and friends