ਸ਼੍ਰੀ ਮੋਰੀਸਨ ਨੇ ਕਿਹਾ, ‘ਸਾਡੀ ਪੱਕੀ ਪਰਵਾਸ ਦਰ 160,000 ਤੋਂ ਥੋੜੀ ਹੀ ਜਿਆਦਾ ਦਰਜ ਕੀਤੀ ਗਈ ਹੈ। ਅਤੇ ਇਹ ਹਾਵਰਡ ਸਰਕਾਰ ਦੇ ਜਾਣ ਸਮੇਂ ਦਰਜ ਹੋਈ ਪ੍ਰਵਾਸ ਦਰ ਦੇ ਨਾਲ ਮਿਲਦੀ ਜੁਲਦੀ ਹੈ’।
ਉਹਨਾਂ ਨੇ ਨਿਊ ਸਾਊਥ ਵੇਲਜ਼ ਦੀ ਪ੍ਰੀਮਿਅਰ ਮਿਸ ਗਲੈਡਿਸ ਬੇਰੇਜਕਲਿਅਨ ਵਲੋਂ ਕੀਤੀ ਉਸ ਮੰਗ, ਜਿਸ ਵਿੱਚ ਸੂਬੇ ਦੀ ਪ੍ਰਵਾਸ ਨੂੰ ਹਾਵਰਡ ਸਰਕਾਰ ਦੇ ਸਮੇਂ ਨਾਲ ਮੇਲਣ ਬਾਰੇ ਕਿਹਾ ਸੀ, ਦੇ ਜਵਾਬ ਵਿੱਚ ਸ਼੍ਰੀ ਮੋਰੀਸਨ ਨੇ ਕਿਹਾ ਕਿ, ‘ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਦੀ ਪ੍ਰਵਾਸ ਦਰ ਵਿੱਚ ਕੁਝ ਕਮੀਂ ਹੋਈ ਹੈ, ਅਤੇ ਅਸੀਂ ਇਸ ਨੂੰ ਇੱਥੇ ਹੀ ਨਿਯਤ ਕਰਨ ਬਾਰੇ ਸੋਚ ਰਹੇ ਹਾਂ’।
ਪਿਛਲੇ ਸਾਲ ਆਸਟ੍ਰੇਲੀਆ ਦੀ ਪ੍ਰਵਾਸ ਦਰ ਘਟ ਕੇ 163,000 ਰਹਿ ਗਈ ਸੀ, ਜੋ ਕਿ 2007-08 ਵਾਲੀ ਜਾਹਨ ਹਾਵਰਡ ਸਰਕਾਰ ਵਾਲੀ ਪ੍ਰਵਾਸ ਨਾਲ ਦੇ ਨਾਲ ਮਿਲਦੀ ਹੈ।
ਪਿਛਲੇ ਪ੍ਰਵਾਸ ਮੰਤਰੀ ਪੀਟਰ ਡਟਨ ਵਲੋਂ ਮੰਨਿਆ ਗਿਆ ਸੀ ਕਿ ਘਟਣ ਵਾਲੀ ਪ੍ਰਵਾਸ ਦਰ ਵਾਸਤੇ ਸਖਤ ਕੀਤੇ ਗਏ ਸੁਰੱਖਿਆ ਨਿਯਮ ਜਿੰਮੇਵਾਰ ਹਨ।
ਹਾਲ ਵਿੱਚ ਹੀ ਨਵੇਂ ਨਿਯੁਕਤ ਹੋਏ ਪ੍ਰਵਾਸ ਮੰਤਰੀ ਡੇਵਿਡ ਕੋਲਮਨ ਨੇ ਵੀ ਇਸ਼ਾਰਾ ਕੀਤਾ ਹੈ ਕਿ ਪ੍ਰਵਾਸ ਦੀ ਦਰ ਨੂੰ ਪਿਛਲੇ ਸਾਲ ਵਾਲੇ ਅੰਕਾਂ ਉੱਤੇ ਹੀ ਸਥਿਰ ਰਖਿਆ ਜਾਵੇਗਾ।
ਪ੍ਰਵਾਸ ਮੰਤਰੀ ਨੇ ਮੈਲਬਰਨ ਵਿੱਚ ਕਿਹਾ, ‘ਅਸੀਂ ਪਿਛਲੇ ਸਾਲ ਸੁਰੱਖਿਆ ਨਿਯਮਾਂ ਵਿੱਚਲੇ ਸਖਤੀ ਵਾਲੇ ਪ੍ਰਭਾਵ ਪ੍ਰਵਾਸ ਉੱਤੇ ਮਹਿਸੂਸ ਕੀਤੇ ਹਨ’।
ਆਸਟ੍ਰੇਲੀਆ ਦੀ ਪ੍ਰਵਾਸ ਸਾਲ 2011 ਤੋਂ ਲਗਾਤਾਰ 190,000 ਉੱਤੇ ਸਥਿਰ ਚਲੀ ਆ ਰਹੀ ਸੀ ਪਰ ਸਾਲ 2016-17 ਦੌਰਾਨ ਪਹਿਲੀ ਵਾਰ ਕੁਝ ਕਮੀ ਦੇਖਣ ਵਿੱਚ ਆਈ ਸੀ ਜਦੋਂ ਪ੍ਰਵਾਸ 183,000 ਦੇ ਕਰੀਬ ਰਹੀ ਸੀ।
ਪਿਛਲੇ ਦੱਸਾਂ ਸਾਲਾਂ ਵਿੱਚ ਪਹਿਲੀ ਵਾਰ ਪ੍ਰਵਾਸ ਵਿੱਚ ਇੰਨਾ ਜਿਆਦਾ ਘਾਟਾ ਦੇਖਣ ਨੂੰ ਮਿਲਿਆ ਹੈ।
ਪਿਛਲੇ ਸਾਲ ਦੇ ਸਕਿਲਡ ਅਤੇ ਫੇਮਿਲੀ ਵੀਜ਼ਿਆਂ ਵਿੱਚ 21,000 ਤੋਂ ਵੀ ਜਿਆਦਾ ਦੀ ਕਟੋਤੀ ਕੀਤੀ ਗਈ ਸੀ। ਅਤੇ ਉਸ ਤੋਂ ਵੀ ਪਿਛਲੇ ਸਾਲ ਸਕਿਲਡ ਵੀਜ਼ਿਆਂ ਵਿੱਚ 12,000 ਦੀ ਕਟੋਤੀ ਦੇ ਨਾਲ ਨਾਲ ਫੈਮਿਲੀ ਵਾਲੇ ਵੀਜ਼ਿਆਂ ਵਿੱਚ ਵੀ 15 ਪ੍ਰਤੀਸ਼ਤ ਦੀ ਕਟੋਤੀ ਕੀਤੀ ਗਈ ਸੀ।
“It is absolutely fundamental that we in no way absolutely compromise on security. We are not going to do that. We are going to be very careful.”
ਇਹਨਾਂ ਕੀਤੀਆਂ ਜਾਣ ਵਾਲੀਆਂ ਕਟੋਤੀਆਂ ਦਾ ਸਿੱਧਾ ਅਸਰ ਉਹਨਾਂ ਵੀਜ਼ਾ ਬਿਨੇਕਾਰਾਂ ਦੀਆਂ ਅਰਜੀਆਂ ਉੱਤੇ ਪੈ ਰਿਹਾ ਹੈ ਜਿਨਾਂ ਨੇ ਆਪਣੇ ਐਕਸਪਰੈਸ਼ਨ ਆਫ ਇੰਟਰੇਸਟ ਗ੍ਰਹਿ ਵਿਭਾਗ ਕੋਲ ਪਹਿਲਾਂ ਹੀ ਦਰਜ ਕੀਤੇ ਹੋਏ ਹਨ।
ਪ੍ਰਵਾਸ ਮੰਤਰੀ ਡੇਵਿਡ ਕੋਲਮਨ ਨੇ ਕਿਹਾ ਹੈ ਕਿ ਵਧੇਰੇ ਸਟਾਫ ਲਗਾਏ ਜਾਣ ਨਾਲ ਅਰਜੀਆਂ ਉੱਤੇ ਕਾਰਵਾਈ ਵਿੱਚ ਕਾਫੀ ਤੇਜੀ ਆਈ ਹੈ।
The continuing visa squeeze reflects in the number of invites issued by the Immigration Department to visa aspirants who have submitted their expression of interest to apply for a permanent visa.
ਵਿਭਾਗ ਦੁਆਰਾ ਜਾਰੀ ਕੀਤੀ ਗਈ ਇੱਕ ਰਿਪੋਰਟ ਵਿੱਚ ਦਿਖਾਇਆ ਗਿਆ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਦੀ ਪਹਿਲੀ ਤਿਮਾਹੀ ਦੌਰਾਨ ਸਕਿਲਡ ਇੰਡੀਪੈਂਡੇਂਟ ਵੀਜ਼ਾ ਸਟਰੀਮ ਦੇ ਸੱਦਿਆਂ ਵਿੱਚ 20% ਦੀ ਕਮੀ ਹੋਈ ਸੀ।
ਸ਼੍ਰੀ ਕੋਲਮਨ ਨੇ ਕਿਹਾ ਕਿ ਇਹ ਆਂਕੜੇ ਅਜੇ ਅਧੂਰੇ ਹਨ ਅਤੇ ਜਦੋਂ ਸਤੰਬਰ ਮਹੀਨੇ ਵਾਲੀ ਤਿਮਾਹੀ ਵਾਲੇ ਆਂਕੜੇ ਜਾਰੀ ਕੀਤੇ ਜਾਣਗੇ, ਤਾਂ ਉਹ ਯਕੀਨਨ ਪਿਛਲੇ ਸਾਲ ਨਾਲ ਮਿਲਦੇ ਹੋਣਗੇ।