ਸਰਕਾਰ ਵਲੋਂ ਲਏ ਇੱਕ ਅਹਿਮ ਫ਼ੈਸਲੇ ਵਿੱਚ ਇਸ ਵਾਰੀ ਟੈਕਸ ਰਿਫੰਡ ਦਾ ਲਾਭ ਪਿਛਲੇ ਸਾਲਾਂ ਵਾਂਗੂ ਇੱਕ ਵਾਰੀ ਵਿੱਚ ਲੋਕਾਂ ਨੂੰ ਪ੍ਰਦਾਨ ਨਹੀਂ ਕੀਤਾ ਜਾਵੇਗਾ।
ਬੈਰੇਨਜੋਏ ਨਾਮਕ ਵਿੱਤੀ ਸੇਵਾ ਕੰਪਨੀ ਦੇ ਇੱਕ ਸੀਨੀਅਰ ਅਰਥ ਸ਼ਾਸਤਰੀ, ਜੋਨਾਥਨ ਮੈਕਮੇਨਾਮਿਨ, ਨੇ ਤੀਜੇ ਪੜਾਅ ਵਿੱਚ ਟੈਕਸ ਕਟੌਤੀ ਉਤੇ ਟਿੱਪਣੀ ਕਰਦੇ ਕਿਹਾ ਕਿ ਇਸ ਵਾਰੀ ਇਕੋ ਵਾਰੀ ਪੂਰੀ ਰਕਮ ਦੀ ਅਦਾਇਗੀ ਦੀ ਬਜਾਏ ਤੁਹਾਨੂੰ ਹਰ ਹਫ਼ਤੇ ਜਾਂ ਹਰ ਮਹੀਨੇ ਇਹ ਰਕਮ ਕਿਸ਼ਤਾਂ ਵਿੱਚ ਦਿੱਤੀ ਜਾਵੇਗੀ।
"ਉਦਾਹਰਣ ਵਜੋਂ ਜੇ ਕੋਈ ਵਿਅਕਤੀ 60,000 ਡਾਲਰ ਦੀ ਤਨਖ਼ਾਹ ਤੇ ਕੰਮ ਕਰ ਰਿਹਾ ਹੈ ਤਾਂ ਉਹ ਹਰ ਹਫ਼ਤੇ ਆਪਣੀ ਟੇਕ ਹੋਮ ਤਨਖ਼ਾਹ ਵਿੱਚ ਲਗਭਗ 23 ਡਾਲਰ ਦਾ ਹਿਜ਼ਾਫ਼ਾ ਦੇਖੇਗਾ। ਸਾਲ ਦੇ 120,000 ਡਾਲਰ ਕਮਾ ਰਹੇ ਲੋਕਾਂ ਨੂੰ ਪ੍ਰਤੀ ਹਫਤਾ 52 ਡਾਲਰ ਦਾ ਫ਼ਾਇਦਾ ਹੋਵੇਗਾ,"ਉਨ੍ਹਾਂ ਕਿਹਾ।
ਤੁਸੀ ਆਪਣੀ ਤਨਖਾਹ ਵਿੱਚ ਪ੍ਰਭਾਵੀ ਵਾਧੇ ਦੀ ਗਣਨਾ ਕਰਨ ਲਈ ਸਾਡੇ ਇੰਟਰਐਕਟਿਵ ਟੂਲ ਦੀ ਵਰਤੋਂ ਕਰ ਸਕਦੇ ਹੋ:
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਤੇ ਉੱਤੇ ਵੀ ਫਾਲੋ ਕਰੋ।