ਨਵੇਂ ਵੀਜ਼ੇ, ਪੱਕੇ ਹੋਣ ਦੇ ਨਵੇਂ ਰਾਹ: 2019 ਵਿੱਚ ਆਸਟ੍ਰੇਲੀਆ ਵੀਜ਼ਿਆਂ ਵਿੱਚ ਬਦਲਾਅ

ਆਸਟ੍ਰੇਲੀਆ ਦੀ ਸਲਾਨਾ ਇਮੀਗ੍ਰੇਸ਼ਨ ਹੱਦ ਬੀਤੇ ਵਰ੍ਹੇ ਦੌਰਾਨ ਰਾਜਨੀਤਿਕ ਬਹਿਸ ਦਾ ਵਿਸ਼ਾ ਬਣੀ ਜਿਸਦੇ ਚਲਦਿਆਂ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਇਸ਼ਾਰਾ ਕੀਤਾ ਕਿ ਇਸ ਵਿੱਚ ਕਮੀ ਕੀਤੀ ਜਾ ਸਕਦੀ ਹੈ, ਪਰੰਤੂ ਓਥੇ ਹੀ ਆਸਟ੍ਰੇਲੀਆ ਦੇ ਪੇਂਡੂ ਖੇਤਰਾਂ ਵਿੱਚ ਪ੍ਰਵਾਸੀਆਂ ਲਈ ਵਧੇਰੇ ਮੌਕੇ ਉਪਲਬਧ ਕਰਾਉਣ ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ।

Image of an Australian visa label

Source: iStockphoto

ਪਿਛਲੇ ਕੁੱਝ ਮਹੀਨਿਆਂ ਅਤੇ ਸਾਲਾਂ ਦੌਰਾਨ ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਕਾਨੂੰਨਾਂ ਵਿੱਚ ਭਾਰੀ ਬਦਲਾਅ ਆਏ ਹਨ। ਪਰੰਤੂ ਸਾਲ 2018 ਦੌਰਾਨ ਆਸਟ੍ਰੇਲੀਆ ਦੀ ਰਾਜਨੀਤੀ ਵਿੱਚ ਦੇਸ਼ ਵਿੱਚ ਇਮੀਗ੍ਰੇਸ਼ਨ ਨੂੰ ਘੱਟ ਕਰਨ ਬਾਰੇ ਬਹਿਸ ਨੇ ਖਾਸ ਜ਼ੋਰ ਫੜੀ ਰੱਖਿਆ। ਦੇਸ਼ ਦੇ ਦੋ ਸੱਭ ਤੋਂ ਵੱਡੇ ਸ਼ਹਿਰਾਂ, ਸਿਡਨੀ ਅਤੇ ਮੇਲਬਰਨ ਵਿੱਚ ਵੱਧ ਰਹੀ ਭੀੜ ਦਾ ਭਾਂਡਾ ਇਮੀਗ੍ਰੇਸ਼ਨ ਦੇ ਸਰ ਭੰਨਿਆ ਗਿਆ। ਇਸਦੇ ਹੱਲ ਵੱਜੋਂ, ਨਵੇਂ ਪ੍ਰਵਾਸੀਆਂ ਨੂੰ ਆਸਟ੍ਰੇਲੀਆ ਦੇ ਪੱਕੇ ਵਸ਼ਿੰਦੇ ਬਣਨ ਤੋਂ ਪਹਿਲਾਂ ਇੱਕ ਮਿੱਥਿਆ ਸਮਾਂ ਪੇਂਡੂ ਇਲਾਕਿਆਂ ਵਿੱਚ ਵਸਣਾ ਲਾਜ਼ਮੀ ਬਣਾਉਣ ਦਾ ਪ੍ਰਸਤਾਵ ਰੱਖਿਆ ਗਿਆ।

ਇਮੀਗ੍ਰੇਸ਼ਨ ਦੇ ਰਾਜਨੀਤਿਕ ਮੁੱਦਾ ਬਣਨ ਤੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਇਹ ਬਿਆਨ ਵੀ ਦਿੱਤਾ ਕਿ ਉਹ ਸਾਲਾਨਾ ਇਮੀਗ੍ਰੇਸ਼ਨ ਦੇ ਪੱਧਰ ਨੂੰ ਇੱਕ ਲੱਖ ਨੱਬੇ ਹਾਜ਼ਰ ਤੋਂ ਘਟਾ ਕੇ ਇੱਕ ਲਖ ਸੱਠ ਹਾਜ਼ਰ ਕਰਨ ਦੇ ਹੱਕ ਵਿੱਚ ਹਨ। ਬੀਤੇ ਵਰ੍ਹੇ ਵਿਦਿਆਰਥੀਆਂ ਨੂੰ ਪਰਮਾਨੈਂਟ ਰੇਸੀਡੇੰਟ ਬਣਨਾ ਭਾਰੀ ਮੀਂਹ ਵਿੱਚ ਕਿਸੇ ਤਿਲਕਣੀ ਪਹਾੜੀ ਚੜ੍ਹਣ ਜਿਹਾ ਔਖਾ ਮਹਿਸੂਸ ਹੋਇਆ ਤੇ ਸਲਾਨਾ ਪੱਕੀ ਇਮੀਗ੍ਰੇਸ਼ਨ ਤਕਰੀਬਨ ਇੱਕ ਦਹਾਕੇ ਵਿੱਚ ਸਭ ਤੋਂ ਘੱਟ ਰਹੀ।

ਸਾਲ 2019 ਚੜ੍ਹਦਿਆਂ ਆਸਟ੍ਰੇਲੀਆ ਵਿੱਚ ਪੱਕੇ ਹੋਣ ਦੇ ਸੁਫ਼ਨਿਆਂ ਤੇ ਆਏ ਕਾਲੇ ਬੱਦਲ ਤਾਂ ਪੂਰੀ ਤਰਾਂ ਨਹੀਂ ਗਏ ਪਰ ਇਹਨਾਂ ਬੱਦਲਾਂ ਦੇ ਕੰਡਿਆਂ ਤੇ ਚਮਕਦੀ ਧੁੱਪ ਤੋਂ ਕਈਆਂ ਨੂੰ ਕੁੱਝ ਉਮੀਦ ਬਣ ਸਕਦੀ ਹੈ ਕਿ ਇਹ ਸਾਲ ਉਹਨਾਂ ਦੇ ਸੁਫ਼ਨੇ ਪੂਰੇ ਹੋ ਜਾਨ ਗੇ।

ਵਿਕਟੋਰੀਆ ਅਤੇ ਨੋਰਦਰਨ ਟੇਰੀਟਰੀ ਵਿੱਚ ਪੱਕੇ ਹੋਣ ਦਾ ਨਵਾਂ ਰਾਹ

2018 ਦੇ ਅਖੀਰ ਵਿੱਚ ਫੈਡਰਲ ਸਰਕਾਰ ਨੇ ਵਿਕਟੋਰੀਆ ਦੇ ਗ੍ਰੇਟ ਸਦਰਨ ਕੋਸ੍ਟ ਦੇ ਨਾਲ ਇੱਕ ਇਕਰਾਰਨਾਮਾ ਕੀਤਾ ਜਿਸਦੇ ਹੇਠ ਘੱਟ ਮਹਾਰਤ ਅਤੇ ਅੰਗਰੇਜ਼ੀ ਦੇ ਘੱਟ ਗਿਆਨ ਵਾਲੇ ਕਾਮਿਆਂ ਨੂੰ ਇਸ ਇਲਾਕੇ ਵਿੱਚ ਮਿੱਥੀ ਮਿਆਦ ਲਈ ਕੰਮ ਕਰਨ ਤੇ ਆਸਟ੍ਰੇਲੀਆ ਦਾ ਪਰਮਾਨੈਂਟ ਰੇਸੀਡੇੰਟ ਬਣਨ ਦਾ ਮੌਕਾ ਦਿੱਤਾ ਜਾਵੇਗਾ।

2019 ਚੜ੍ਹਦਿਆਂ ਹੀ ਇਹ ਇਕਰਾਰਨਾਮਾ ਨੋਰਦਰਨ ਟੇਰੀਟਰੀ ਵਿੱਚ ਵੀ ਲਾਗੂ ਕਰ ਦਿੱਤਾ ਗਿਆ ਹੈ। ਡਾਮਾ ਨਾਮ ਦਾ ਇਹ ਇਕਰਾਰਨਾਮਾ ਐਨ ਟੀ ਨਾਲ ਪਹਿਲਾਂ ਤੋਂ ਹੀ ਮੌਜੂਦ ਸੀ ਪਰੰਤੂ ਪੁਰਾਣੇ ਇਕਰਾਰਨਾਮੇ ਵਿੱਚ ਕਾਮਿਆਂ ਨੂੰ ਆਸਟ੍ਰੇਲੀਆ ਵਿੱਚ ਪੱਕੇ ਹੋਣ ਦਾ ਰਾਹ ਨਹੀਂ ਦਿੱਤਾ ਗਿਆ ਸੀ।

ਇਹਨਾਂ ਇਕਰਾਰਨਾਮਿਆ ਤਹਿਤ ਪੇਂਡੂ ਇਲਾਕਿਆਂ ਵਿੱਚ ਰਹਿਣ ਅਤੇ ਕੰਮ ਕਰਨ ਤੇ ਰਾਜ਼ੀ ਬਿਨੈਕਾਰਾਂ ਨੂੰ ਮਹਰਿਤ, ਅੰਗਰੇਜ਼ੀ ਅਤੇ ਘੱਟੋ ਘੱਟ ਤਨਖਾਹ ਆਦਿ ਦੇ ਵਿੱਚ ਰਿਆਇਤਾਂ ਦਿੱਤੀਆਂ ਗਈਆਂ ਹਨ। ਸਰਕਾਰ ਮੁਤਾਬਿਕ, ਆਉਂਦੇ ਸਮੇਂ ਵਿੱਚ ਅਜਿਹੇ ਇਕਰਾਰਨਾਮੇ ਆਸਟ੍ਰੇਲੀਆ ਦੇ ਕਈ ਹੋਰਨਾਂ ਇਲਾਕਿਆਂ ਵਿੱਚ ਵੀ ਲਾਗੂ ਕੀਤੇ ਜਾਣਗੇ।
Picture of farm workers by AAP
Source: Source: AAP

ਪ੍ਰਵਾਸੀਆਂ ਦੇ ਮਾਪਿਆਂ ਲਈ ਨਵਾਂ ਵੀਜ਼ਾ

ਪ੍ਰਵਾਸੀਆਂ ਦੇ ਮਾਪਿਆਂ ਦੇ ਲਈ ਇੱਕ ਨਵਾਂ ਵੀਜ਼ਾ ਇਸ ਸਾਲ ਉਪਲਬਧ ਕਰਵਾਇਆ ਜਾਵੇਗਾ ਜਿਸਦੇ ਨਾਲ ਕਿ ਉਹ ਲਗਾਤਾਰ ਪੰਜ ਸਾਲ ਤੱਕ ਆਸਟ੍ਰੇਲੀਆ ਵਿੱਚ ਰਹਿ ਸਕਣਗੇ।

ਇਹ ਵੀਜ਼ਾ ਸ਼ੁਰੂ ਕਰਨ ਦਾ ਵਾਅਦਾ ਸਾਲ 2016 ਵਿੱਚ ਫੈਡਰਲ ਚੋਣਾਂ ਤੋਂ ਪਹਿਲਾਂ ਉਸ ਵੇਲੇ ਦੀ ਟਰਨਬੁੱਲ ਸਰਕਾਰ ਨੇ ਕੀਤਾ ਸੀ। ਪਿਛਲੇ ਸਾਲ ਦੇ ਅਖੀਰ ਵਿੱਚ ਆਸਟ੍ਰੇਲੀਆ ਦੀ ਸੰਸਦ ਨੇ ਇੱਕ ਕਾਨੂੰਨ ਪਾਸ ਕਰਕੇ ਇਸ ਵੀਜ਼ੇ ਦੇ ਲਈ ਰਾਹ ਪੱਧਰਾ ਕੀਤਾ ਹੈ। ਇਸ ਵੀਜ਼ੇ ਦੇ ਲਈ ਪ੍ਰਵਾਸੀਆ, ਖਾਸ ਕਰਕੇ ਭਾਰਤੀ ਪ੍ਰਵਾਸੀਆਂ ਨੇ ਬੜੀ ਲੰਮੀ ਜੱਦੋ ਜਹਿਦ ਕੀਤੀ ਸੀ। ਪਰੰਤੂ ਸਰਕਾਰ ਵੱਲੋਂ ਸ਼ੁਰੂ ਕੀਤੇ ਜਾਨ ਵਾਲੇ ਇਸ ਵੀਜ਼ੇ ਤੋਂ ਕਈ ਕਾਰਨਾਂ ਕਰਕੇ ਉਹ ਨਾਖੁਸ਼ ਹਨ, ਜਿਨ੍ਹਾਂ ਵਿੱਚ ਵੀਜ਼ੇ ਦੀ ਫੀਸ ਸੱਭ ਤੋਂ ਵੱਡਾ ਕਰਨਾ ਹੈ।

Image

ਤਿੰਨ ਸਾਲਾਂ ਲਈ ਇਸ ਵੀਜ਼ੇ ਦੀ ਫੀਸ $5000 ਅਤੇ ਦੱਸ ਸਾਲਾਂ ਲਈ ਇਸ ਵੀਜ਼ੇ ਦੀ ਫੀਸ $10,000 ਰੱਖੀ ਗਈ ਹੈ। 

ਪਾਰਟਨਰ ਵੀਜ਼ਾ ਸਪੋਨਸਰਸ਼ਿਪ ਵਿੱਚ ਬਦਲਾਅ

28 ਨਵੰਬਰ ਨੂੰ ਆਸਟ੍ਰੇਲੀਆ ਦੀ ਸੰਸਦ ਵੱਲੋਂ ਪਾਸ ਕੀਤੇ ਗਏ ਇੱਕ ਕਾਨੂੰਨ ਨਾਲ ਸਪੌਂਸਰ ਕੀਤੇ ਜਾਂਦੇ ਪਰਿਵਾਰਿਕ ਵੀਜ਼ਿਆਂ ਵਿੱਚ ਇੱਕ ਅਹਿਮ ਬਦਲਾਅ ਆ ਰਿਹਾ ਹੈ। ਪਾਰਟਨਰ ਵਿਜ਼ਿਆ ਦੀ ਅਰਜ਼ੀ ਹੁਣ ਇੱਕ ਟੂ-ਸਟੈਪ ਪ੍ਰੋਸੱਸ ਹੋਵੇਗਾ ਜਿਸਦੇ ਤਹਿਤ ਪਹਿਲੀ ਅਰਜ਼ੀ ਸਪੌਂਸਰ ਕਰਨ ਵਾਲੇ ਨੂੰ ਸਪੌਂਸਰ ਵੱਜੋਂ ਪ੍ਰਵਾਨਗੀ ਲਈ ਹੋਵੇਗੀ। ਵੀਜ਼ਾ ਅਰਜ਼ੀ ਸਪੌਂਸਰ ਨੂੰ ਪ੍ਰਵਾਨਗੀ ਮਿਲਣ ਉਪਰੰਤ ਹੀ ਦਾਖਿਲ ਕੀਤੀ ਜਾ ਸਕੇਗੀ।

ਇਸ ਕਾਨੂੰਨ ਦੇ ਲਾਗੂ ਹੋਣ ਤੇ ਪਾਰਟਨਰ ਵੀਜ਼ਾ ਅਰਜ਼ੀਆਂ ਦੇ ਨਿਪਟਾਰੇ ਲਈ ਲੱਗਦੇ ਸਮੇ ਵਿੱਚ ਵਾਧਾ ਹੋਣ ਦਾ ਖ਼ਦਸ਼ਾ ਹੈ।

Image

ਸਾਊਥ ਆਸਟ੍ਰੇਲੀਆ ਵਿੱਚ ਨਵਾਂ ਬਿਜ਼ਨਸ ਵੀਜ਼ਾ

ਪਿਛਲੇ ਸਾਲ ਨਵੰਬਰ ਵਿੱਚ ਸਾਊਥ ਆਸਟ੍ਰੇਲੀਆ ਵਿੱਚ ਇੱਕ ਖਾਸ ਬਿਜ਼ਨਸ ਵੀਜ਼ਾ ਸ਼ੁਰੂ ਕੀਤਾ ਗਿਆ ਸੀ ਜਿਸਦੇ ਵਿੱਚ ਆਮ ਬਿਜ਼ਨਸ ਵੀਜ਼ਾਂ ਵਾਂਗ ਕਾਰੋਬਾਰ ਵਿੱਚ ਨਿਵੇਸ਼ ਲਈ ਪੂੰਜੀ ਦਾ ਸਬੂਤ ਦੇਣ ਦੀ ਲੋੜ ਨਹੀਂ ਹੈ। ਇਸ ਵੀਜ਼ੇ ਦਾ ਐਲਾਨ ਪਿਛਲੇ ਸਾਲ ਮਾਰਚ ਵਿੱਚ ਸੂਬੇ ਵਿੱਚ ਚੋਣਾਂ ਤੋਂ ਪਹਿਲਾਂ ਕੀਤਾ ਗਿਆ ਸੀ। ਇਸਦਾ ਮੰਤਵ ਸੂਬੇ ਵਿੱਚ ਅਵਿਸ਼੍ਕਾਰਿਕ ਕਾਰੋਬਾਰਾਂ ਨੂੰ ਵਧਾਉਣ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ। ਇਸ ਸਕੀਮ ਤਹਿਤ ਸੂਬੇ ਵਿੱਚ ਆਪਣਾ ਕਾਰੋਬਾਰ ਸਥਾਪਿਤ ਕਰਨ ਵਿੱਚ ਕਾਮਯਾਬ ਹੋਣ ਵਾਲੇ ਵੀਜ਼ਾ ਧਾਰਕ ਅੱਗੇ ਚੱਲ ਕੇ ਆਸਟ੍ਰੇਲੀਆ ਵਿੱਚ ਪਰਮਾਨੈਂਟ ਰੇਸੀਡੈਂਸੀ ਲਈ ਵੀ ਯੋਗ ਹੋ ਸਕਦੇ ਹਨ। ਇਸ ਸਾਲ ਇਸ ਵੀਜ਼ੇ ਦੇ ਜ਼ੋਰ ਸ਼ੋਰ ਨਾਲ ਅੱਗੇ ਵਧਣ ਦੀ ਸੰਭਾਵਨਾ ਹੈ। ਇਹ ਵੀਜਾ ਨਵੰਬਰ 2021 ਤੱਕ ਉਪਲਬਧ ਰਹੇਗਾ।

Image

ਇਮੀਗ੍ਰੇਸ਼ਨ ਵਿੱਚ ਕਟੌਤੀ?

ਆਸਟ੍ਰੇਲੀਆ ਵਿੱਚ ਸਲਾਨਾ ਇੱਮੀਗਰੇਸ਼ ਦੀ ਹੱਦ ਸਾਲ 2011 ਤੋਂ 190,000 ਹੈ। ਪਰੰਤੂ ਬੀਤੇ ਵਿੱਤੀ ਵਰ੍ਹੇ ਦੌਰਾਨ ਅਸਲ ਇਮੀਗ੍ਰੇਸ਼ਨ 162,000 ਹੀ ਸੀ ਜੋ ਕਿ 2007 ਤੋਂ ਬਾਅਦ ਸਭ ਤੋਂ ਘੱਟ ਸੀ। ਇਮੀਗ੍ਰੇਸ਼ਨ ਸਬੰਧੀ ਰਾਜਨੀਤਿਕ ਬਹਿਸ ਭਖਣ ਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਕਿਹਾ ਕਿ ਉਹ ਇਮੀਗ੍ਰੇਸ਼ਨ ਦੀ ਹੱਦ ਨੂੰ 160,000 ਕਰਨਾ ਚਾਹੁੰਦੇ ਹਨ। ਉਹਨਾਂ ਨੇ ਸੂਬਾ ਸਰਕਾਰਾਂ ਨੂੰ ਇਮੀਗ੍ਰੇਸ਼ਨ ਸੰਬਧੀ ਵਧੇਰੇ ਅਖਤਿਆਰ ਦੇਣ ਦੀ ਗੱਲ ਵੀ ਕਹੀ। ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਗਲੈਡਿਸ ਬੇਰੇਜਿਕਲੀਨ ਨੇ ਮੰਗ ਕੀਤੀ ਕਿ ਉਹਨਾਂ ਦੇ ਸੂਬੇ ਵਿੱਚ ਇੱਮੀਗਰੇਸ਼ ਨੂੰ 50 ਫੀਸਦੀ ਘੱਟ ਕੀਤਾ ਜਾਵੇ ਜਦਕਿ ਏ ਸੀ ਟੀ ਸਰਕਾਰ ਦਾ ਸਲਾਨਾ ਕੋਟਾ 800 ਤੋਂ ਵਧ ਕੇ 1400 ਕੀਤਾ ਗਿਆ ਹੈ।

Image




Share
Published 7 January 2019 2:15pm
Updated 7 January 2019 2:22pm
By Shamsher Kainth


Share this with family and friends