ਸਾਲ 2022-23 ਦੌਰਾਨ ਆਸਟ੍ਰੇਲੀਆ ਦੇ ਮਾਈਗ੍ਰੇਸ਼ਨ ਪ੍ਰੋਗਰਾਮ ਅਧੀਨ ਆਉਣ ਵਾਲੇ ਬਦਲਾਵਾਂ ਬਾਰੇ ਅਹਿਮ ਜਾਣਕਾਰੀ

ਇਸ ਸਾਲ 1 ਜੁਲਾਈ ਤੋਂ ਸ਼ੁਰੂ ਹੋ ਰਹੇ ਨਵੇਂ ਵਿੱਤੀ ਸਾਲ ਵਿੱਚ ਆਸਟ੍ਰੇਲੀਆ ਦੇ ਮਾਈਗ੍ਰੇਸ਼ਨ ਪ੍ਰੋਗਰਾਮ ਅਧੀਨ ਕੋਵਿਡ-19 ਮਹਾਂਮਾਰੀ ਦੇ ਪ੍ਰਭਾਵਾਂ ਨਾਲ ਨਜਿੱਠਣ ਲਈ ਕੁਝ ਵੀਜ਼ਾ ਧਾਰਕਾਂ ਲਈ ਅਹਿਮ ਤਬਦੀਲੀਆਂ ਦੀ ਪੇਸ਼ਕਸ਼ ਕੀਤੀ ਗਈ ਹੈ।

Australian visa changes

Australian visa changes for 2022-23 and what a new government may bring Source: SBS News

1 ਜੁਲਾਈ ਤੋਂ ਤਜਵੀਜ਼ ਕੀਤੀਆਂ ਗਈਆਂ ਵੀਜ਼ਾ ਤਬਦੀਲੀਆਂ ਹੁਨਰਮੰਦ ਕਾਮਿਆਂ ਲਈ ਸਥਾਈ ਨਿਵਾਸ ਦੇ ਨਵੇਂ ਰਸਤੇ, ਛੁੱਟੀਆਂ ਤੇ ਕੰਮ ਕਰਨ ਵਾਲਿਆਂ ਲਈ ਹੋਰ ਸਥਾਨਾਂ ਅਤੇ ਕੋਵਿਡ-19 ਕਾਰਣ ਬਾਰਡਰ ਬੰਦ ਹੋਣ ਕਾਰਨ ਆਸਟ੍ਰੇਲੀਆ ਤੋਂ ਬਾਹਰ ਫਸੇ ਗ੍ਰੈਜੂਏਟਾਂ ਲਈ ਨਵੇਂ ਮੌਕਾ ਪ੍ਰਦਾਨ ਕਰੇਗੀ।

ਨਵੇਂ ਵੀਜ਼ਾ ਬਦਲਾਵਾਂ ਦੇ ਤਹਿਤ ਟੈਂਪਰੇਰੀ ਸਕਿੱਲ ਸ਼ੋਰਟੇਜ (ਟੀਐਸਐਸ), ਸਬ-ਕਲਾਸ 482 ਵੀਜ਼ਾ ਧਾਰਕਾਂ ਲਈ ਸਥਾਈ ਨਿਵਾਸ ਲਈ ਅਰਜ਼ੀ ਦੇਣਾ ਆਸਾਨ ਹੋ ਜਾਵੇਗਾ।

457 ਵੀਜ਼ਾ ਧਾਰਕਾਂ ਲਈ ਇੱਕ ਹੋਰ ਅਹਿਮ ਬਦਲਾਅ ਵਿੱਚ 45 ਸਾਲ ਤੋਂ ਵੱਧ ਉਮਰ ਦੇ ਲੋਕ ਹੁਣ ਵੀਜ਼ਾ ਅਰਜ਼ੀ ਦੇਣ ਦੇ ਯੋਗ ਹੋਣਗੇ।

1 ਜੁਲਾਈ ਤੋਂ ਮੌਜੂਦਾ ਅਤੇ ਸਾਬਕਾ ਅਸਥਾਈ ਗ੍ਰੈਜੂਏਟ ਵੀਜ਼ਾ ਧਾਰਕ ਜਿਨ੍ਹਾਂ ਦਾ ਕੋਵਿਡ-19 ਕਾਰਣ ਲਗਿਆਂ ਯਾਤਰਾ ਪਾਬੰਦੀਆਂ ਕਾਰਨ ਕੀਮਤੀ ਸਮਾਂ ਬਰਬਾਦ ਹੋਇਆ, ਹੁਣ ਉਹ ਵੀ ਨਵੇਂ ਵੀਜ਼ਾ ਲਈ ਅਰਜ਼ੀ ਦੇ ਸਕਦੇ ਹਨ।

'ਵਰਕਿੰਗ ਹੌਲੀਡੇ' ਵੀਜ਼ਾ ਧਾਰਕਾਂ, ਸਬ-ਕਲਾਸ 462, ਲਈ ਵੀ 1 ਜੁਲਾਈ ਤੋਂ ਉਪਲੱਬਧ ਸਥਾਨਾਂ ਦੀ ਸੰਖਿਆ ਵਿੱਚ 30 ਪ੍ਰਤੀਸ਼ਤ ਤੱਕ ਦਾ ਵਾਧਾ ਕੀਤਾ ਗਿਆ ਹੈ।

ਮਾਈਗ੍ਰੇਸ਼ਨ ਏਜੰਸੀ ਵੀਜ਼ਾਏਨਵੋਏ, ਦੇ ਵਕੀਲ ਬੈਨ ਵਾਟ ਨੇ ਕਿਹਾ ਕਿ "ਲੋਕਾਂ ਨੂੰ ਵੀਜ਼ਾ ਪ੍ਰਣਾਲੀ ਵਿੱਚ ਤੁਰੰਤ ਕਿਸੇ ਵੱਡੇ ਬਦਲਾਵ ਦੀ ਉਮੀਦ ਨਹੀਂ ਕਰਨੀ ਚਾਹੀਦੀ। ਇਨ੍ਹਾਂ ਤਬਦੀਲੀਆਂ ਤਹਿਤ ਕੋਈ ਵੱਡਾ ਬਦਲਾਅ ਸਾਹਮਣੇ ਆਉਣ ਵਿੱਚ ਘੱਟੋ-ਘੱਟ ਬਾਰਾਂ ਮਹੀਨੇ ਤੱਕ ਦਾ ਸਮਾਂ ਲੱਗ ਸਕਦਾ ਹੈ"

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਰਾਮ ਸੁਣੋ ਅਤੇ ਸਾਨੂੰ 


 


Share

Published

Updated

By Ravdeep Singh, Tom Stayner

Share this with family and friends