ਵਿਕਟੋਰੀਆ ਨੂੰ ਇਸ ਸਾਲ ਕੁੱਲ 4,000 ਸਥਾਨ ਪ੍ਰਾਪਤ ਹੋਏ ਹਨ ਜਿਨ੍ਹਾਂ ਵਿੱਚੋਂ 3500 ਸਥਾਨ ਸਬਕਲਾਸ 190 ਅਧੀਨ ਅਤੇ 500 ਸਥਾਨ ਸਬਕਲਾਸ 491 ਅਧੀਨ ਅਲਾਟ ਕੀਤੇ ਗਏ ਹਨ।
ਨਿਊ ਸਾਊਥ ਵੇਲਜ਼ ਨੂੰ ਸਬਕਲਾਸ 190 ਅਧੀਨ 4,000 ਅਤੇ ਸਬਕਲਾਸ 491 ਅਧੀਨ 3,640 ਪ੍ਰਾਪਤ ਹੋਏ ਹਨ ਅਤੇ ਪੱਛਮੀ ਆਸਟ੍ਰੇਲੀਆ ਨੂੰ ਸਬਕਲਾਸ 190 ਅਧੀਨ 1,100 ਅਤੇ ਸਬਕਲਾਸ 491 ਸ਼੍ਰੇਣੀ ਵਿੱਚ 340 ਸਥਾਨ ਦਿੱਤੇ ਗਏ ਹਨ।
ਏ ਸੀ ਟੀ ਨੂੰ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਆਪਣੇ ਹੁਨਰਮੰਦ ਨਾਮਜ਼ਦਗੀ ਪ੍ਰੋਗਰਾਮ ਲਈ 600 ਵਧੇਰੇ ਸਥਾਨ ਪ੍ਰਾਪਤ ਹੋਏ ਹਨ ਅਤੇ ਦੱਖਣੀ ਆਸਟ੍ਰੇਲੀਆ ਨੂੰ ਸਕਿਲਡ ਨਾਮਜ਼ਦਗੀ ਪ੍ਰੋਗਰਾਮ ਤਹਿਤ ਸਬਕਲਾਸ 190 ਅਤੇ ਸਬਕਲਾਸ 491 ਅਧੀਨ 2,600 ਸਥਾਨ ਮਿਲੇ ਹਨ।
ਕੁਈਨਜ਼ਲੈਂਡ ਨੂੰ ਸਬਕਲਾਸ 190 ਲਈ 1,000 ਅਤੇ ਸਬ-ਕਲਾਸ 491 ਲਈ 1,250, ਤਸਮਾਨੀਆ ਨੂੰ ਸਬਕਲਾਸ 190 ਅਧੀਨ 1,100 ਅਤੇ ਸਬਕਲਾਸ 491 ਅਧੀਨ 2,200 ਸਥਾਨ ਅਤੇ ਨੋਰਦਰਨ ਟੈਰੀਟਰੀ ਨੂੰ ਇਸ ਪ੍ਰੋਗਰਾਮ ਅਧੀਨ ਕੁੱਲ 1000 ਸਥਾਨ ਪ੍ਰਾਪਤ ਹੋਏ ਹਣ ਜਿਨ੍ਹਾਂ ਵਿੱਚ 500 ਸਬਕਲਾਸ 190 ਅਧੀਨ ਅਤੇ 500 ਸਬਕਲਾਸ 491 ਲਈ ਦਿੱਤੇ ਗਏ ਹਨ।
ਐਸ ਬੀ ਐਸ ਪੰਜਾਬੀ ਦੀ ਨੂੰ ਬੁੱਕਮਾਰਕ ਕਰੋ ਅਤੇ ਲਈ ਐਪ ਸਟੋਰ ਉੱਤੇ ਜਾਓ। ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ। ਤੁਸੀਂ ਸਾਨੂੰ ਅਤੇ 'ਤੇ ਵੀ ਫ਼ਾਲੋ ਕਰ ਸਕਦੇ ਹੋ।