ਸੋਮਵਾਰ 1 ਜੁਲਾਈ ਤੋਂ ਫਾਰਮੇਸੀਆਂ ਦੇ ਦਾਇਰੇ ਤੋਂ ਬਾਹਰ ਵੇਪ ਦੀ ਸਪਲਾਈ, ਨਿਰਮਾਣ, ਆਯਾਤ ਜਾਂ ਵੇਚਣਾ ਗੈਰ-ਕਾਨੂੰਨੀ ਹੋਵੇਗਾ।
ਇਸ ਨਵੇਂ ਕਾਨੂੰਨ ਦੇ ਤਹਿਤ, 18 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਲਈ ਵੇਪ ਸਿਰਫ਼ ਡਾਕਟਰੀ ਨੁਸਖ਼ੇ ਨਾਲ਼ ਫਾਰਮੇਸੀ ਤੋਂ ਹੀ ਪ੍ਰਾਪਤ ਕੀਤੀ ਜਾ ਸਕੇਗੀ। ਬਾਲਗਾਂ ਨੂੰ ਨੁਸਖੇ ਦੀ ਲੋੜ ਨਹੀਂ ਹੋਵੇਗੀ।
ਸਿਹਤ ਮੰਤਰੀ ਮਾਰਕ ਬਟਲਰ ਨੇ ਕਿਹਾ ਕਿ ਇਸ ਕਾਨੂੰਨ ਤਹਿਤ ਆਸਟ੍ਰੇਲੀਆ ਵਿੱਚ ਨੌਜਵਾਨਾਂ ਅਤੇ ਵਿਆਪਕ ਭਾਈਚਾਰੇ ਨੂੰ ਵੇਪਿੰਗ ਤੋਂ ਹੋਣ ਵਾਲ਼ੇ ਨੁਕਸਾਨ ਤੋਂ ਬਚਾਇਆ ਜਾ ਸੇਕਗਾ।
ਪਰ ਫਾਰਮੇਸੀ ਗਿਲਡ ਆਫ ਆਸਟ੍ਰੇਲੀਆ ਦੇ ਬੁਲਾਰੇ ਨੇ ਇਸ ਉੱਤੇ ਸਖਤ ਆਲੋਚਨਾ ਕਰਦੇ ਹੋਏ ਕਿਹਾ ਹੈ ਕਿ ਸਰਕਾਰ ਦਾ ਇਹ ਫੈਸਲਾ ਅਪਮਾਨਜਨਕ ਹੈ ਅਤੇ ਨਾਲ ਹੀ ਇਹ ਵੀ ਕਿਹਾ ਕਿ ਇਸ ਨਾਲ਼ ਕਮਿਊਨਿਟੀ ਫਾਰਮੇਸੀਆਂ ਵੇਪ ਦੀਆਂ ਰਿਟੇਲਰ ਬਣ ਕੇ ਰਹਿ ਜਾਣਗੀਆ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਤੇ ਉੱਤੇ ਵੀ ਫਾਲੋ ਕਰੋ।