ਤਾਜ਼ਾ ਪਾਸਪੋਰਟ ਇੰਡੈਕਸ ਨੇ 2020 ਵਿੱਚ ਵਿਸ਼ਵਵਿਆਪੀ ਯਾਤਰਾ ਨੂੰ ਲੱਗਭੱਗ ਖਤਮ ਕਰਨ ਦੇਣ ਵਾਲੇ ਵਿਸ਼ਵ ਸਿਹਤ ਸੰਕਟ ਦੇ ਵਿਚਕਾਰ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦਾ ਖੁਲਾਸਾ ਕੀਤਾ ਹੈ।
ਪਾਸਪੋਰਟ ਇੰਡੈਕਸ ਦੀ ਤੋਂ ਪਤਾ ਚੱਲਿਆ ਹੈ ਕਿ ਨਿਊਜ਼ੀਲੈਂਡ 129 ਦੇਸ਼ਾਂ ਤੱਕ ਪਹੁੰਚ ਦੇਣ ਵਾਲਾ ਵਿਸ਼ਵ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਹੈ।
ਆਸਟ੍ਰੇਲੀਆ ਦੂਸਰੇ ਦੇਸ਼ਾਂ ਜਿਵੇਂ ਸਵਿਟਜ਼ਰਲੈਂਡ, ਜਰਮਨੀ, ਜਾਪਾਨ ਦੇ ਨਾਲ ਦੂਜੇ ਨੰਬਰ 'ਤੇ ਆਉਂਦਾ ਹੈ - 85 ਦੇਸ਼ਾਂ ਵਿੱਚ ਵੀਜ਼ਾ-ਮੁਕਤ ਪਹੁੰਚ ਅਤੇ 43 ਦੇਸ਼ਾਂ ਵਿੱਚ ਆਗਮਨ ਉੱਤੇ ਵੀਜ਼ਾ (ਵੀਜ਼ਾ-ਆਨ-ਅਰਾਈਵਲ) ਦੇ ਨਾਲ, ਇਸ ਸਮੇਂ ਆਸਟ੍ਰੇਲੀਅਨ ਪਾਸਪੋਰਟ ਦੀ 128 ਦੇਸ਼ਾਂ ਤੱਕ ਪਹੁੰਚ ਹੈ।
ਆਸਟ੍ਰੇਲੀਆ ਪਾਸਪੋਰਟ ਧਾਰਕ ਹੋਰਨਾਂ ਮੁਲਕਾਂ ਤੋਂ ਇਲਾਵਾ ਯੂਨਾਈਟਿਡ ਕਿੰਗਡਮ, ਸਵੀਡਨ, ਸਿੰਗਾਪੁਰ, ਜਾਪਾਨ, ਜਰਮਨੀ, ਫਰਾਂਸ ਆਦਿ ਦੀ ਯਾਤਰਾ ਕਰ ਸਕਦੇ ਹਨ।
ਵਿਸ਼ਵ ਦੇ ਚੋਟੀ ਦੇ ਦਸ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ:
1. ਨਿਊਜ਼ੀਲੈਂਡ
2. ਲਕਸਮਬਰਗ, ਜਰਮਨੀ, ਆਸਟਰੀਆ, ਸਵਿਟਜ਼ਰਲੈਂਡ, ਆਇਰਲੈਂਡ, ਦੱਖਣੀ ਕੋਰੀਆ, ਜਪਾਨ, ਆਸਟ੍ਰੇਲੀਆ
3. ਸਵੀਡਨ, ਬੈਲਜੀਅਮ, ਫਰਾਂਸ, ਫਿਨਲੈਂਡ, ਇਟਲੀ, ਸਪੇਨ
4. ਯੂਕੇ, ਨੀਦਰਲੈਂਡਸ, ਡੈਨਮਾਰਕ, ਪੁਰਤਗਾਲ, ਲਿਥੁਆਨੀਆ, ਨਾਰਵੇ, ਆਈਸਲੈਂਡ, ਕਨੇਡਾ
5. ਮਾਲਟਾ, ਸਲੋਵੇਨੀਆ, ਲਾਤਵੀਆ
6. ਚੈੱਕ ਗਣਰਾਜ, ਐਸਟੋਨੀਆ, ਗ੍ਰੀਸ, ਪੋਲੈਂਡ, ਹੰਗਰੀ
7. ਸਲੋਵਾਕੀਆ
8. ਸਾਈਪ੍ਰਸ, ਕਰੋਸ਼ੀਆ, ਮੋਨਾਕੋ
9. ਰੋਮਾਨੀਆ, ਬੁਲਗਾਰੀਆ
10. ਸੈਨ ਮਾਰੀਨੋ, ਅੰਡੋਰਾ, ਉਰੂਗਵੇ
ਆਸਟ੍ਰੇਲੀਅਨ ਲੋਕਾਂ ਲਈ ਵਿਦੇਸ਼ੀ ਯਾਤਰਾ 'ਤੇ ਕੁਝ ਖਾਸ ਛੋਟਾਂ ਤੋਂ ਬਿਨਾਂ ਪੂਰਨ ਪਾਬੰਦੀ ਹੈ ਅਤੇ ਨਿਊਜ਼ੀਲੈਂਡ ਵਾਲਿਆਂ ਨੂੰ ਵਿਦੇਸ਼ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ.
ਪਿਛਲੇ ਹਫਤੇ ਬਜਟ ਤੋਂ ਬਾਅਦ ਖ ਰਹਿਣ ਦੀ ਉਮੀਦ ਹੈ।
ਭਾਰਤੀ ਪਾਸਪੋਰਟ ਕਿੰਨਾ ਸ਼ਕਤੀਸ਼ਾਲੀ ਹੈ?
ਭਾਰਤੀ ਪਾਸਪੋਰਟ 52 ਦੇਸ਼ਾਂ ਵਿੱਚ ਵੀਜ਼ਾ-ਮੁਕਤ ਪਹੁੰਚ ਨਾਲ਼ 58 ਵੇਂ ਨੰਬਰ 'ਤੇ ਹੈ। ਇਸ ਵਿੱਚ 18 ਦੇਸ਼ਾਂ ਦੀ ਵੀਜ਼ਾ-ਮੁਕਤ ਪਹੁੰਚ ਅਤੇ 34 ਦੇਸ਼ਾਂ ਵਿੱਚ ਮੁਲਕ-ਪਹੁੰਚਦੇ ਹੀ ਵੀਜ਼ਾ ਸਹੂਲਤ ਸ਼ਾਮਿਲ ਹੈ।
ਭਾਰਤੀ ਪਾਸਪੋਰਟ ਧਾਰਕ ਮੌਰੀਸ਼ਸ, ਨੇਪਾਲ, ਭੂਟਾਨ, ਬਹਿਰੀਨ, ਈਰਾਨ, ਮਾਲਦੀਵ, ਸਰਬੀਆ ਵਰਗੇ ਹੋਰ ਦੇਸ਼ਾਂ ਵਿੱਚ ਆਰਾਮ ਨਾਲ਼ ਯਾਤਰਾ ਕਰ ਸਕਦੇ ਹਨ।

Source: Getty Images
ਅਫਗਾਨਿਸਤਾਨ ਅਤੇ ਇਰਾਕ, ਦੋਵਾਂ ਦਾ ਅੰਕੜਾ ਇਸ ਰੈਂਕਿੰਗ ਦੇ ਥੱਲੜੇ ਪਾਸੇ 31 ਨੰਬਰ ਉੱਤੇ ਹੈ। ਉਨ੍ਹਾਂ ਤੋਂ ਬਾਅਦ ਸੀਰੀਆ (34), ਸੋਮਾਲੀਆ (35) ਅਤੇ ਯਮਨ (36) ਹਨ।
1. ਅਫਗਾਨਿਸਤਾਨ, ਇਰਾਕ
2. ਸੀਰੀਆ
3. ਸੋਮਾਲੀਆ
4. ਯਮਨ
5. ਈਰਾਨ, ਫਲਸਤੀਨੀ ਪ੍ਰਦੇਸ਼
6. ਪਾਕਿਸਤਾਨ
7. ਮਿਆਂਮਾਰ, ਉੱਤਰੀ ਕੋਰੀਆ
8. ਈਥੋਪੀਆ, ਲੇਬਨਾਨ, ਲੀਬੀਆ, ਨੇਪਾਲ, ਏਰੀਟਰੀਆ
9. ਬੰਗਲਾਦੇਸ਼, ਦੱਖਣੀ ਸੁਡਾਨ
10. ਸੁਡਾਨ
ਪਾਸਪੋਰਟ ਇੰਡੈਕਸ ਨੇ ਸੰਯੁਕਤ ਰਾਸ਼ਟਰ ਵਿੱਚ ਸ਼ਾਮਿਲ 193 ਦੇਸ਼ਾਂ ਨੂੰ ਇਸ ਲਿਹਾਜ ਨਾਲ਼ ਦਰਜਾ ਦਿੱਤਾ ਕਿ ਉਨ੍ਹਾਂ ਦੇ ਪਾਸਪੋਰਟਾਂ ਨੇ ਕਿੰਨੇ ਦੇਸ਼ਾਂ ਦੀ ਵੀਜ਼ਾ ਮੁਕਤ ਪਹੁੰਚ ਜਾਂ ਯਾਤਰੀਆਂ ਨੂੰ ਆਗਮਨ 'ਤੇ ਵੀਜ਼ਾ (ਵੀਜ਼ਾ-ਆਨ-ਅਰਾਈਵਲ) ਪ੍ਰਾਪਤ ਕਰਨ ਦੀ ਆਗਿਆ ਹੈ।
ਐਸ ਬੀ ਐਸ ਆਸਟ੍ਰੇਲੀਆ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ
ਐੱਸ ਬੀ ਐੱਸ ਪੰਜਾਬੀ ਦੀਆਂ ਹੋਰ ਪੇਸ਼ਕਾਰੀਆਂ:

ਆਸਟ੍ਰੇਲੀਅਨ ਵੀਜ਼ਾ ਤਬਦੀਲੀਆਂ ਤੇ ਉਨ੍ਹਾਂ ਦਾ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਹੁਨਰਮੰਦ ਕਾਮਿਆਂ 'ਤੇ ਪੈਂਦਾ ਅਸਰ