ਇਹਨਾਂ ਖੇਡਾਂ ਲਈ ਸੇਵਾ ਵਾਸਤੇ ਅਮਰ ਸਿੰਘ ਨੂੰ ਇੱਕ ਬਹੁਤ ਸਖਤ ਟਰੇਨਿੰਗ ਲੈਣ ਤੋਂ ਬਾਅਦ ਹੀ 15,000 ਦੇ ਕਰੀਬ ਹੋਰਨਾਂ ਸੇਵਾਦਾਰਾਂ ਵਿੱਚ ਸ਼ਾਮਲ ਕੀਤਾ ਗਿਆ ਸੀ।
ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਅਮਰ ਸਿੰਘ ਨੇ ਕਿਹਾ ਕਿ ਉਸ ਨੂੰ ਰਾਸ਼ਟ੍ਰਮੰਡਲ ਖੇਡਾਂ ਵਿੱਚ ਵਲੰਟੀਅਰ ਵਜੋਂ ਸੇਵਾ ਕਰਨ ਦਾ ਮਾਣ ਹੈ।
ਅਮਰ ਸਿੰਘ ਨੇ ਇਸ ਤੋਂ ਪਹਿਲਾਂ ਵੀ ਕਈ ਵਾਰ ਖੇਡਾਂ ਦੇ ਮਹਾਂਕੁੰਭਾਂ ਵਿੱਚ ਸੇਵਾ ਕੀਤੀ ਸੀ। ਸਾਲ 2000 ਵਾਲੀਆਂ ਉਲੰਪਿਕ ਖੇਡਾਂ, ਪੈਰਾ-ਉਲੰਪਿਕ ਖੇਡਾਂ ਵਿੱਚ ਸੇਵਾ ਕਰਨ ਤੋਂ ਬਾਅਦ ਹੁਣ ਉਸ ਨੂੰ ਰਾਸ਼ਟ੍ਰਮੰਡਲ ਖੇਡਾਂ ਦੇ ਕੁਸ਼ਤੀਆਂ ਵਾਲੇ ਮੁਕਾਬਲਿਆਂ ਦੌਰਾਨ ਸੇਵਾ ਕਰਨ ਵਾਸਤੇ ਚੁਣਿਆ ਗਿਆ ਸੀ।
ਇਸ ਸੇਵਾ ਦੌਰਾਨ ਉਸ ਨੇ ਖਿਡਾਰੀਆਂ, ਉਹਨਾਂ ਦੀ ਟੀਮ ਦੇ ਮੈਂਬਰਾਂ ਅਤੇ ਹੋਰ ਅਧਿਕਾਰੀਆਂ ਨੂੰ ਮਦਦ ਪ੍ਰਦਾਨ ਕੀਤੀ ਸੀ ਜਿਥੇ ਉਸ ਨੂੰ ਸੰਸਾਰ ਭਰ ਦੇ ਚੋਟੀ ਦੇ ਖਿਡਾਰੀਆਂ ਨੂੰ ਨੇੜੇ ਹੋ ਕੇ ਦੇਖਣ ਅਤੇ ਵਿਚਰਨ ਦਾ ਮੌਕਾ ਮਿਲਿਆ।

Amar Singh with star Indian wrestler Sushil Kumar Source: Facebook

Amar Singh with a Punjabi dance troupe from Brisbane Source: Facebook
ਖਿਡਾਰੀਆਂ ਨੂੰ ਮਦਦ ਪ੍ਰਦਾਨ ਕਰਨ ਦੇ ਨਾਲ ਨਾਲ ਅਮਰ ਸਿੰਘ ਨੇ ਸਭਿਆਚਾਰਕ ਪ੍ਰੋਗਰਾਮ ਦੀ ਤਿਆਰੀ ਕਰਨ ਵਾਲਿਆਂ ਦੀ ਵੀ ਮਦਦ ਕੀਤੀ।
ਅਮਰ ਸਿੰਘ ਦਾ ਮੰਨਣਾ ਹੈ ਕਿ, ‘ਵਲੰਟੀਅਰ ਵਜੋਂ ਸੇਵਾ ਕਰਨ ਨਾਲ ਵਿਆਪਕ ਭਾਈਚਾਰੇ ਦੀ ਮਦਦ ਕੀਤੀ ਜਾ ਸਕਦੀ ਹੈ। ਅਤੇ ਇਸ ਵਾਸਤੇ ਹੋਰ ਵੀ ਜਿਆਦਾ ਨੌਜਾਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ’।
ਅਮਰ ਸਿੰਘ ਦਾ ਸੇਵਾਦਾਰ ਵਜੋਂ ਅਗਲਾ ਪੜਾਅ ਹੈ, ਸਿਡਨੀ ਵਿੱਚ ਅਕਤੂਬਰ ਮਹੀਨੇ ਦੌਰਾਨ ਕਰਵਾਈਆਂ ਜਾਣ ਵਾਲੀਆਂ ‘ਇਨਵਕਿਟਿਸ ਗੇਮਸ’ ਜਿਨ੍ਹਾਂ ਵਿੱਚ ਜਖਮੀ, ਬਿਮਾਰ ਅਤੇ ਮਾਜ਼ੂਰ ਫੌਜੀਆਂ ਨੂੰ ਖੇਡਾਂ ਕਰਵਾਈਆਂ ਜਾਂਦੀਆਂ ਹਨ।